ਰੱਖਿਆ ਮੰਤਰਾਲਾ
ਭਾਰਤ-ਰੂਸ ਅੰਤਰ-ਸਰਕਾਰੀ ਫੌਜ ਅਤੇ ਫੌਜ ਤਕਨੀਕੀ ਸਹਿਯੋਗ: ਫੌਜੀ ਸਹਿਯੋਗ 'ਤੇ ਕਾਰਜ ਸਮੂਹ ਦੀ 5ਵੀਂ ਮੀਟਿੰਗ ਨਵੀਂ ਦਿੱਲੀ ਵਿੱਚ ਆਯੋਜਿਤ
Posted On:
29 OCT 2025 5:08PM by PIB Chandigarh
ਭਾਰਤ-ਰੂਸ ਅੰਤਰ-ਸਰਕਾਰੀ ਫੌਜ ਅਤੇ ਫੌਜ ਤਕਨੀਕੀ ਸਹਿਯੋਗ ਕਮਿਸ਼ਨ (ਆਈਆਰਆਈਜੀਸੀ-ਐੱਮ ਐਂਡ ਐੱਮਟੀਸੀ) ਦੇ ਫੌਜੀ ਸਹਿਯੋਗ ‘ਤੇ ਕਾਰਜ ਸਮੂਹ ਦੀ 5ਵੀਂ ਮੀਟਿੰਗ 28-29 ਅਕਤੂਬਰ, 2025 ਨੂੰ ਮਾਨੇਕਸ਼ੌਅ ਸੈਂਟਰ, ਨਵੀਂ ਦਿੱਲੀ ਵਿੱਚ ਆਯੋਜਿਤ ਹੋਇਆ। ਮੀਟਿੰਗ ਵਿੱਚ ਸਹਿ-ਪ੍ਰਧਾਨਗੀ ਏਕੀਕ੍ਰਿਤ ਰੱਖਿਆ ਸਟਾਫ ਦੇ ਪ੍ਰਮੁੱਖ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਅਤੇ ਵਫ਼ਦ ਦੇ ਪ੍ਰਮੁੱਖ ਰੂਸੀ ਹਥਿਆਰਬੰਦ ਸੈਨਾਵਾਂ ਦੇ ਜਨਰਲ ਸਟਾਫ ਦੇ ਡਾਇਰੈਕਟੋਰੇਟ ਦਾ ਮੁੱਖ ਸੰਚਾਲਨ ਦੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਡਾਇਲੇਵਸਕੀ ਇਗੋਰ ਨਿਕੋਲਾਏਵਿਚ ਨੇ ਕੀਤੀ।
ਦੋਨਾਂ ਧਿਰਾਂ ਵਿਚਕਾਰ ਚੱਲ ਰਹੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਚਰਚਾ ਵਿੱਚ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਮੌਜੂਦਾ ਦੁਵੱਲੇ ਸਹਿਯੋਗ ਵਿਧੀਆਂ ਦੇ ਦਾਇਰੇ ਵਿੱਚ ਨਵੀਆਂ ਪਹਿਲਕਦਮੀਆਂ 'ਤੇ ਵਿਚਾਰ ਕੀਤਾ ਗਿਆ।
ਕਾਰਜ ਸਮੂਹ ਦੀ ਮੀਟਿੰਗ ਰੂਸ ਦੇ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ, ਏਕੀਕ੍ਰਿਤ ਰੱਖਿਆ ਸਟਾਫ਼ ਅਤੇ ਅੰਤਰਰਾਸ਼ਟਰੀ ਫੌਜੀ ਸਹਿਯੋਗ ਦੇ ਮੁੱਖ ਡਾਇਰੈਕਟੋਰੇਟ ਵਿਚਕਾਰ ਨਿਯਮਿਤ ਗੱਲਬਾਤ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਥਾਪਿਤ ਇੱਕ ਪਲੈਟਫਾਰਮ ਹੈ।
***
ਐੱਸਆਰ/ਸੈਵੀ/ਬਲਜੀਤ
(Release ID: 2184133)
Visitor Counter : 3