ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ ਤਮਿਲ ਨਾਡੂ ਵਿੱਚ ਲਾਲ ਚੰਦਨ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 55 ਲੱਖ ਰੁਪਏ ਜਾਰੀ ਕੀਤੇ
Posted On:
28 OCT 2025 11:19AM by PIB Chandigarh
ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ (ਐੱਨਬੀਏ) ਨੇ ਰਾਜ ਜੈਵ ਵਿਭਿੰਨਤਾ ਬੋਰਡ ਰਾਹੀਂ ਤਮਿਲ ਨਾਡੂ ਵਿੱਚ ਲਾਲ ਚੰਦਨ (ਪਟੇਰੋਕਾਰਪਸ ਸੈਂਟਾਲੀਨਸ) (Pterocarpus santalinus) ਦੇ 18 ਕਿਸਾਨਾਂ/ਕਾਸ਼ਤਕਾਰਾਂ ਨੂੰ 55 ਲੱਖ ਰੁਪਏ ਜਾਰੀ ਕੀਤੇ ਹਨ। ਅਜਿਹਾ ਭਾਰਤ ਦੇ ਜੈਵਿਕ ਸੰਸਾਧਨਾਂ ਦੀ ਨਿਰੰਤਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪਹੁੰਚ ਅਤੇ ਲਾਭ ਸਾਂਝਾਕਰਣ (ਏਬੀਐੱਸ) ਢਾਂਚੇ ਦੇ ਤਹਿਤ ਇੱਕ ਇਤਿਹਾਸਿਕ ਪਹਿਲ ਦੇ ਤਹਿਤ ਕੀਤਾ ਗਿਆ। ਇਹ ਕਿਸਾਨ ਤਿਰੂਵੱਲੂਰ ਜ਼ਿਲ੍ਹੇ ਦੇ ਕੰਨਭੀਰਨ ਨਗਰ, ਕੋਥੁਰ, ਵੇਮਬੇਡੂ, ਸਿਰਨਿਅਮ, ਗੂਨੀਪਲਾਯਮ, ਅੰਮਾਮਬੱਕਮ, ਅਲੀਕੁਝੀ ਅਤੇ ਥਿਮਾਬੂਪੋਲਾ ਪੁਰਮ ਨਾਮਕ 8 ਪਿੰਡਾਂ ਦੇ ਨਿਵਾਸੀ ਹਨ।
ਕਿਸਾਨਾਂ/ਕਾਸ਼ਤਕਾਰਾਂ ਲਈ ਆਪਣੀ ਤਰਾਂ ਦੀ ਇਹ ਪਹਿਲੀ ਲਾਭ-ਸਾਂਝਾਕਰਣ ਪਹਿਲ ਸਮਾਵੇਸ਼ੀ ਜੈਵ ਵਿਭਿੰਨਤਾ ਸੰਭਾਲ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਹੈ। ਇਹ ਐੱਨਬੀਏ ਵੱਲੋਂ ਪਹਿਲਾਂ ਆਂਧਰ ਪ੍ਰਦੇਸ਼ ਵਣ ਵਿਭਾਗ, ਕਰਨਾਟਕ ਵਣ ਵਿਭਾਗ ਅਤੇ ਆਂਧਰਾ ਪ੍ਰਦੇਸ਼ ਰਾਜ ਜੈਵ ਵਿਭਿੰਨਤਾ ਬੋਰਡ ਨੂੰ ਲਾਲ ਚੰਦਨ ਦੀ ਸੁਰੱਖਿਆ ਅਤੇ ਸੰਭਾਲ ਲਈ ਜਾਰੀ ਕੀਤੇ ਗਏ 48.00 ਕਰੋੜ ਰੁਪਏ ਦੇ ਏਬੀਐੱਸ ਹਿੱਸੇ ਤੋਂ ਇਲਾਵਾ ਹੈ।
ਐੱਨਬੀਏ ਨੇ 2015 ਵਿੱਚ ਲਾਲ ਚੰਦਨ ‘ਤੇ ਇੱਕ ਮਾਹਿਰ ਕਮੇਟੀ ਗਠਿਤ ਕੀਤੀ ਸੀ ਜਿਸ ਦੀ ਸਿਫਾਰਿਸ਼ ‘ਤੇ ਕਿਸਾਨਾਂ ਨੂੰ 55 ਲੱਖ ਰੁਪਏ ਜਾਰੀ ਕੀਤੇ ਗਏ ਹਨ। ਕਮੇਟੀ ਨੇ ‘ਲਾਲ ਚੰਦਨ ਦੀ ਵਰਤੋਂ ਨਾਲ ਪੈਦਾ ਸੰਭਾਲ, ਟਿਕਾਊ ਉਪਯੋਗ ਅਤੇ ਉੱਚਿਤ ਅਤੇ ਨਿਆਂਸੰਗਤ ਲਾਭ ਵੰਡ ਦੀ ਨੀਤੀ’ ਸਿਰਲੇਖ ਤੋਂ ਇੱਕ ਵਿਆਪਕ ਰਿਪੋਰਟ ਤਿਆਰ ਕੀਤੀ। ਕਮੇਟੀ ਦੀਆਂ ਸਿਫਾਰਿਸ਼ਾਂ ਦਾ ਇੱਕ ਪ੍ਰਮੁੱਖ ਨਤੀਜਾ ਵਿਦੇਸ਼ ਵਪਾਰ ਡਾਇਰੈਕਟੋਰੇਟ (ਡੀਜੀਐੱਫਟੀ) ਦੁਆਰਾ 2019 ਵਿੱਚ ਨੀਤੀਗਤ ਛੂਟ ਦੇਣਾ ਸੀ, ਜਿਸ ਨਾਲ ਖੇਤੀ ਵਾਲੇ ਸਰੋਤਾਂ ਤੋਂ ਲਾਲ ਚੰਦਨ ਦੇ ਨਿਰਯਾਤ ਦੀ ਇਜ਼ਾਜਤ ਮਿਲ ਗਈ। ਇਹ ਖੇਤੀਬਾੜੀ-ਅਧਾਰਿਤ ਸੰਭਾਲ ਅਤੇ ਵਪਾਰ ਨੂੰ ਇੱਕ ਮਹੱਤਵਪੂਰਨ ਹੁਲਾਰਾ ਹੈ।
ਲਾਲ ਚੰਦਨ ਪੂਰਬੀ ਘਾਟਾਂ ਦੀ ਇੱਕ ਸਥਾਨਕ ਪ੍ਰਜਾਤੀ ਹੈ, ਜੋ ਸਿਰਫ਼ ਆਂਧਰਾ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ। ਇਸ ਦਾ ਈਕੋਸਿਸਟਮ, ਆਰਥਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਸ ਦੀ ਖੇਤੀ ਆਂਧਰਾ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ, ਓਡੀਸ਼ਾ ਅਤੇ ਹੋਰ ਰਾਜਾਂ ਵਿੱਚ ਵੀ ਕੀਤੀ ਜਾਂਦੀ ਹੈ। ਲਾਲ ਚੰਦਨ ਦੀ ਖੇਤੀ ਨੂੰ ਹੁਲਾਰਾ ਦੇਣ ਨਾਲ ਨਾ ਸਿਰਫ਼ ਕਿਸਾਨਾਂ ਦੀ ਆਜੀਵਿਕਾ ਨੂੰ ਹੁਲਾਰਾ ਮਿਲਦਾ ਹੈ, ਸਗੋਂ ਕਾਨੂੰਨੀ ਤੌਰ ‘ਤੇ ਪ੍ਰਾਪਤ ਅਤੇ ਸਥਾਈ ਤੌਰ ‘ਤੇ ਉਗਾਏ ਗਏ ਲਾਲ ਚੰਦਨ ਰਾਹੀਂ ਵਧਦੀ ਬਜ਼ਾਰ ਮੰਗ ਨੂੰ ਪੂਰਾ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਨਾਲ ਇਸ ਪ੍ਰਜਾਤੀ ਦੀ ਜੰਗਲੀ ਆਬਾਦੀ ‘ਤੇ ਦਬਾਅ ਘੱਟ ਹੁੰਦਾ ਹੈ।
ਇਹ ਲਾਭ-ਸਾਂਝਾਕਰਣ ਮਾਡਲ ਸੰਭਾਲ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਦਾ ਹੈ ਅਤੇ ਨਾਲ ਹੀ ਇਹ ਯਕੀਨੀ ਬਣਾਉਂਦਾ ਹੈ ਕਿ ਜੈਵ ਵਿਭਿੰਨਤਾ ਦੀ ਰੱਖਿਆ ਕਰਨ ਵਾਲਿਆਂ ਨੂੰ ਉੱਚਿਤ ਮੁਆਵਜ਼ਾ ਮਿਲੇ। ਐੱਨਬੀਏ ਸੰਭਾਲ਼ ਨੂੰ ਆਜੀਵਿਕਾ ਨਾਲ ਜੋੜਨ, ਭਾਈਚਾਰਕ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜੈਵ ਵਿਭਿੰਨਤਾ ਦੇ ਰੱਖਿਅਕਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਭਾਰਤ ਦੀ ਸਭ ਤੋਂ ਕੀਮਤੀ ਅਤੇ ਸਥਾਨਕ ਰੁੱਖਾਂ ਦੀਆਂ ਕਿਸਮਾਂ ਵਿੱਚੋਂ ਇੱਕ ਦੀ ਰੱਖਿਆ ਕਰਕੇ ਲਾਭਾਂ ਦਾ ਉਨ੍ਹਾਂ ਦਾ ਸਹੀ ਹਿੱਸਾ ਮਿਲੇ।
*********
ਵੀਐੱਮ/ ਸ਼ੀਨਮ ਜੈਨ
(Release ID: 2183771)
Visitor Counter : 4