ਵਿੱਤ ਮੰਤਰਾਲਾ
ਪੀਐੱਫਆਰਡੀਏ ਨੇ “ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣ ‘ਤੇ ਸਲਾਹ-ਮਸ਼ਵਰਾ ਪੱਤਰ: ਫਲੈਕਸੀਬਲ, ਯਕੀਨੀ ਅਤੇ ਅਨੁਮਾਨਿਤ ਪੈਨਸ਼ਨ ਯੋਜਨਾਵਾਂ ਲਈ ਪ੍ਰਸਤਾਵ” ਵਿਸ਼ੇ ‘ਤੇ ਮੁੰਬਈ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ
ਇਹ ਸਲਾਹ-ਮਸ਼ਵਰਾ ਪੱਤਰ ਗ੍ਰਾਹਕਾਂ ਨੂੰ ਵਧੇਰੇ ਫਲੈਕਸੀਬਿਲਿਟੀ ਅਤੇ ਭਰੋਸਾ ਪ੍ਰਦਾਨ ਕਰਨ ਲਈ ਐੱਨਪੀਐੱਸ ਢਾਂਚੇ ਦੇ ਤਹਿਤ ਤਿੰਨ ਵੱਖ-ਵੱਖ ਯੋਜਨਾਵਾਂ ਦਾ ਪ੍ਰਸਤਾਵ ਕਰਦਾ ਹੈ
ਇਸ ਸੈਮੀਨਾਰ ਵਿੱਚ ਮਾਹਿਰਾਂ ਨੂੰ ਐੱਨਪੀਐੱਸ ਦੇ ਤਹਿਤ ਰਿਟਾਇਰਮੈਂਟ ਨਤੀਜੇ ਨੂੰ ਮਜ਼ਬੂਤ ਕਰਨ ‘ਤੇ ਆਪਣੇ ਰਾਏ ਅਤੇ ਸੂਝ ਪ੍ਰਦਾਨ ਕਰਨ ਲਈ ਇਕੱਠੇ ਲਿਆਂਦਾ ਗਿਆ
Posted On:
28 OCT 2025 7:00PM by PIB Chandigarh
ਪੈਨਸ਼ਨ ਫੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ ਅੱਜ ਮੁੰਬਈ ਸਥਿਤ ਭਾਰਤੀ ਬੀਮਾ ਸੰਸਥਾਨ ਵਿੱਚ “ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ‘ਤੇ ਸਲਾਹ-ਮਸ਼ਵਰਾ ਪੱਤਰ: ਫਲੈਕਸੀਬਲ, ਯਕੀਨੀ ਅਤੇ ਅਨੁਮਾਨਿਤ ਪੈਨਸ਼ਨ ਯੋਜਨਾਵਾਂ ਲਈ ਪ੍ਰਸਤਾਵ” ਵਿਸ਼ੇ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ।
ਇਸ ਸੈਮੀਨਾਰ ਵਿੱਚ ਸਿੱਖਿਆ ਸ਼ਾਸਤਰੀਆਂ, ਰਿਟਾਇਰਮੈਂਟ ਆਮਦਨ ਮਾਹਿਰਾਂ ਅਤੇ ਪੈਨਸ਼ਨ ਫੰਡ, ਐਨੂਇਟੀ ਅਤੇ ਜੀਵਨ ਬੀਮਾ ਸੇਵਾ ਪ੍ਰੋਵਾਈਡਰਾਂ ਦੇ ਪ੍ਰਤੀਨਿਧੀਆਂ ਸਮੇਤ ਮਾਹਿਰਾਂ ਦਾ ਇੱਕ ਵਿਭਿੰਨ ਸਮੂਹ ਅਤੇ ਪ੍ਰਮੁੱਖ ਪੀਐੱਫਆਰਡੀਏ ਅਧਿਕਾਰੀ ਇਕੱਠੇ ਹੋਏ। ਇਸ ਦਾ ਮੁੱਖ ਉਦੇਸ਼ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ ਡੀਕਿਊਮੂਲੇਸ਼ਨ ਪੜਾਅ ਵਿੱਚ ਪ੍ਰਸਤਾਵਿਤ ਤਿੰਨ ਯੋਜਨਾਵਾਂ ‘ਤੇ ਸੂਝ ਅਤੇ ਫੀਡਬੈਕ ਇੱਕਠਾ ਕਰਨਾ ਸੀ, ਤਾਂ ਜੋ ਇਸ ਨੂੰ ਗ੍ਰਾਹਕਾਂ ਦੇ ਲਈ ਵਧੇਰੇ ਫਲੈਕਸੀਬਲ, ਯਕੀਨੀ ਅਤੇ ਅਨੁਮਾਨਿਤ ਦੱਸਿਆ ਜਾ ਸਕੇ।
“ਫਲੈਕਸੀਬਲ ਅਤੇ ਯਕੀਨੀ ਰਿਟਾਇਰਮੈਂਟ ਲਈ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਬਿਹਤਰ ਬਣਾਉਣਾ” ਨਾਮਕ ਸਲਾਹ-ਮਸ਼ਵਰਾ ਪੱਤਰ ਐੱਨਪੀਐੱਸ ਢਾਂਚੇ ਦੇ ਤਹਿਤ ਤਿੰਨ ਵੱਖ-ਵੱਖ ਯੋਜਨਾਵਾਂ ਦਾ ਪ੍ਰਸਤਾਵ ਕਰਦਾ ਹੈ, ਜਿਨ੍ਹਾਂ ਵਿੱਚੋਂ ਹਰੇਕ ਯਕੀਨੀ ਅਤੇ ਫਲੈਕਸੀਬਲ ਪੈਨਸ਼ਨ ਭੁਗਤਾਨ ਲਈ ਗ੍ਰਾਹਕਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ:
-
ਪੈਨਸ਼ਨ ਯੋਜਨਾ-1 (ਗੈਰ-ਯਕੀਨੀ, ਫਲੈਕਸੀਬਲ ਡੀਕਿਊਮੂਲੇਸ਼ਨ): ਇਹ ਯੋਜਨਾ ਸਟੈਪ-ਅੱਪ ਸਿਸਟੇਮੈਟਿਕ ਨਿਕਾਸੀ ਯੋਜਨਾ (ਐੱਸਡਬਲਿਊਪੀ) ਅਤੇ ਐਨੂਇਟੀ ਦੇ ਮਿਸ਼ਰਣ ਰਾਹੀਂ ਪੈਨਸ਼ਨ ਫੰਡ ਨੂੰ ਵੱਧ ਤੋਂ ਵੱਧ ਕਰਨ ‘ਤੇ ਕੇਂਦ੍ਰਿਤ ਹੈ।
-
ਪੈਨਸ਼ਨ ਯੋਜਨਾ-2 (ਯਕੀਨੀ ਲਾਭ): ਇਹ ਇੱਕ ਨਿਸ਼ਚਿਤ ਲਾਭ ਯੋਜਨਾ ਹੈ, ਜਿਸ ਨੂੰ ਉਦਯੋਗਿਕ ਮਜ਼ਦੂਰਾਂ ਦੇ ਲਈ ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈ-ਆਈਡਬਲਿਊ) ‘ਤੇ ਅਧਾਰਿਤ ਸਮੇਂ-ਸਮੇਂ ‘ਤੇ ਮੁਦ੍ਰਾ-ਸਫੀਤੀ ਸਮਾਯੋਜਨ ਦੇ ਨਾਲ ਇੱਕ ਟੀਚਾ ਪੈਨਸ਼ਨ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
-
ਪੈਨਸ਼ਨ ਯੋਜਨਾ-3 (ਪੈਨਸ਼ਨ ਕ੍ਰੈਡਿਟ ਰਾਹੀਂ ਯਕੀਨੀ ਬਣਾਇਆ ਗਿਆ): “ਪੈਨਸ਼ਨ ਕ੍ਰੈਡਿਟ” ਦੀ ਨਵੀਨਤਾਕਾਰੀ ਧਾਰਨਾ ਪੇਸ਼ ਕੀਤੀ ਗਈ ਹੈ, ਜਿੱਥੇ ਹਰੇਕ ਕ੍ਰੈਡਿਟ ਇੱਕ ਯਕੀਨੀ ਮਾਸਿਕ ਪੈਨਸ਼ਨ ਭੁਗਤਾਨ ਦਾ ਭਰੋਸਾ ਦਿੰਦਾ ਹੈ, ਜੋ ਟੀਚਾ-ਅਧਾਰਿਤ ਢਾਂਚੇ ਰਾਹੀਂ ਭਵਿੱਖਬਾਣੀ ਅਤੇ ਗ੍ਰਾਹਕ ਜੁੜਾਅ ਨੂੰ ਵਧਾਉਂਦਾ ਹੈ।
ਇਸ ਸੈਮੀਨਾਰ ਵਿੱਚ ਤਿੰਨ ਪ੍ਰਮੁੱਖ ਮਾਹਿਰਾਂ ਨੇ ਪੇਸ਼ਕਾਰੀਆਂ ਪੇਸ਼ ਕੀਤੀਆਂ: ਪ੍ਰੋ. ਅਰੁਣ ਮੁਰਲੀਧਰ (ਸਹਾਇਕ ਫੈਕਲਟੀ, ਜੌਰਜਟਾਊਨ ਯੂਨੀਵਰਸਿਟੀ), ਡਾ. ਰੇਣੁਕਾ ਸਾਨੇ ਅਤੇ ਸ਼੍ਰੀ ਰਵੀ ਸਰਾਵਗੀ, ਸੀਐੱਫਏ।
ਇਨ੍ਹਾਂ ਸੈਸ਼ਨਾਂ ਵਿੱਚ ਭਾਗੀਦਾਰਾਂ ਦਰਮਿਆਨ ਭਰਪੂਰ ਚਰਚਾ ਹੋਈ, ਜਿਸ ਵਿੱਚ ਐੱਨਪੀਐੱਸ ਦੇ ਭਵਿੱਖ ਦੇ ਰੋਡਮੈਪ ਅਤੇ ਸਲਾਹ-ਮਸ਼ਵਰੇ ਪੱਤਰ ਵਿੱਚ ਦੱਸੇ ਗਏ ਪ੍ਰਸਤਾਵਾਂ ਦੇ ਵਿਵਹਾਰਿਕ ਲਾਗੂਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਹਰੇਕ ਪੇਸ਼ਕਾਰੀ ਦੇ ਬਾਅਦ ਭਾਗੀਦਾਰਾਂ ਲਈ ਇੱਕ ਵਿਸਤ੍ਰਿਤ (ਵਿਆਪਕ) ਚਰਚਾ ਅਤੇ ਸਵਾਲ-ਜਵਾਬ ਸੈਸ਼ਨ ਆਯੋਜਿਤ ਕੀਤਾ ਗਿਆ।
ਹਿਤਧਾਰਕਾਂ ਦੀਆਂ ਟਿੱਪਣੀਆਂ ਲਈ ਸੱਦਾ
ਇਹ ਸਲਾਹ-ਮਸ਼ਵਰਾ ਪੱਤਰ ਪੀਐੱਫਆਰਡੀਏ ਦੀ ਵੈੱਬਸਾਈਟ ‘ਤੇ ਫੀਡਬੈਕ ਅਤੇ ਸੁਝਾਅ ਲਈ ਉਪਲਬਧ ਹੈ। ਐੱਨਪੀਐੱਸ ਭਾਗੀਦਾਰ, ਸੰਭਾਵਿਤ ਗ੍ਰਾਹਕ, ਪੈਨਸ਼ਨ ਫੰਡ, ਉਦਯੋਗ ਮਾਹਿਰ, ਐਨੂਇਟੀ ਅਤੇ ਜੀਵਨ ਬੀਮਾ ਸੇਵਾ ਪ੍ਰੋਵਾਈਡਰ, ਸਿੱਖਿਆ ਸ਼ਾਸਤਰੀ ਅਤੇ ਆਮ ਜਨਤਾ ਸਲਾਹ-ਮਸ਼ਵਰਾ ਪੱਤਰ ਵਿੱਚ ਦਿੱਤੇ ਗਏ ਫੀਡਬੈਕ ਟੈਮਪਲੇਟ ਦੀ ਵਰਤੋਂ ਕਰਕੇ ਆਪਣਾ ਫੀਡਬੈਕ ਪੇਸ਼ ਕਰ ਸਕਦੇ ਹਨ।
*****
ਐੱਨਬੀ/ਏਡੀ/ਸ਼ੀਨਮ ਜੈਨ
(Release ID: 2183730)
Visitor Counter : 4