ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਭੁਵਨੇਸ਼ਵਰ ਤੋਂ ਰਾਉਰਕੇਲਾ ਹਾਈਵੇਅ ਅਤੇ ਰਾਉਰਕੇਲਾ ਸ਼ਹਿਰ ਅਤੇ ਓਡੀਸ਼ਾ ਰਾਜ ਦੇ ਆਲੇ-ਦੁਆਲੇ ਦੇ ਖੇਤਰਾਂ (ਓਡੀ ਐੱਲਐੱਸਏ ਦੇ ਤਹਿਤ) ਵਿੱਚ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ

Posted On: 28 OCT 2025 12:02PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਨੇ ਅਗਸਤ 2025 ਵਿੱਚ ਭੁਵਨੇਸ਼ਵਰ ਤੋਂ ਰਾਉਰਕੇਲਾ ਹਾਈਵੇਅ ਅਤੇ ਰਾਉਰਕੇਲਾ ਦੇ ਵਿਆਪਕ ਸ਼ਹਿਰੀ ਖੇਤਰ ਨੂੰ ਕਵਰ ਕਰਦੇ ਹੋਏ ਓਡੀਸ਼ਾ ਲਾਇਸੈਂਸ ਪ੍ਰਾਪਤ ਸੇਵਾ ਖੇਤਰ (ਐੱਲਐੱਸਏ) ਦੇ ਲਈ ਆਪਣੇ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ ਹਨ। ਟ੍ਰਾਈ ਖੇਤਰੀ ਦਫ਼ਤਰ, ਹੈਦਰਾਬਾਦ ਦੀ ਦੇਖ-ਰੇਖ ਵਿੱਚ ਆਯੋਜਿਤ ਡ੍ਰਾਈਵ ਟੈਸਟਾਂ ਨੂੰ ਸ਼ਹਿਰੀ ਖੇਤਰਾਂ, ਸੰਸਥਾਗਤ ਹੌਟਸਪੌਟ, ਗ੍ਰਾਮੀਣ ਰਿਹਾਇਸ਼ੀ ਖੇਤਰਾਂ ਆਦਿ ਸਮੇਤ ਉਪਯੋਗ ਦੇ ਵੱਖ-ਵੱਖ ਵਾਤਾਵਰਣਾਂ ਵਿੱਚ ਅਸਲ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਦੇਖ ਕੇ ਉਸ ਦੇ ਮੁਲਾਕਂਣ  ਲਈ ਡਿਜ਼ਾਈਨ ਕੀਤਾ ਗਿਆ ਸੀ।

ਟ੍ਰਾਈ ਦੀਆਂ ਟੀਮਾਂ ਨੇ 19 ਅਗਸਤ 2025 ਤੋਂ 22 ਅਗਸਤ 2025 ਦਰਮਿਆਨ ਭੁਵਨੇਸ਼ਵਰ ਤੋਂ ਰਾਉਰਕੇਲਾ ਹਾਈਵੇਅ ‘ਤੇ 331.4 ਕਿਲੋਮੀਟਰ ਅਤੇ ਰਾਉਰਕੇਲਾ ਸ਼ਹਿਰ ਦੇ 355 ਕਿਲੋਮੀਟਰ ਦੇ ਦਾਇਰੇ ਵਿੱਚ ਡ੍ਰਾਈਵ ਟੈਸਟ, 3.6 ਕਿਲੋਮੀਟਰ ਵੌਕ ਟੈਸਟ ਅਤੇ 8 ਥਾਵਾਂ ‘ਤੇ ਹੌਟਸਪੌਟ ਲਈ ਵਿਸਤ੍ਰਿਤ ਟੈਸਟ ਕੀਤੇ। ਇਸ ਦੌਰਾਨ ਜਿਨ੍ਹਾਂ ਤਕਨਾਲੋਜੀਆਂ ਦਾ ਮੁਲਾਂਕਣ ਕੀਤਾ ਗਿਆ ਉਨ੍ਹਾਂ ਵਿੱਚ 2ਜੀ, 3ਜੀ, 4ਜੀ ਅਤੇ 5ਜੀ ਸ਼ਾਮਲ ਸਨ ਜੋ ਵੱਖ-ਵੱਖ ਹੈਂਡਸੈੱਟ ਸਮਰੱਥਾਵਾਂ ਵਾਲੇ ਉਪਯੋਗਕਰਤਾਵਾਂ ਦੇ ਸੇਵਾ ਅਨੁਭਵ ਨੂੰ ਦਰਸਾਉਂਦੇ ਹਨ। ਸਾਰੇ ਸਬੰਧਿਤ ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਨੂੰ ਆਈਡੀਟੀ ਦੇ ਨਤੀਜਿਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।

ਮੁਲਾਂਕਣ ਦੇ ਪ੍ਰਮੁੱਖ ਮਾਪਦੰਡ:

(ਓ) ਵੌਇਸ ਸੇਵਾਵਾਂ: ਕਾਲ ਸੈਟਅੱਪ ਸਫ਼ਲਤਾ ਦਰ (ਸੀਐੱਸਐੱਸਆਰ), ਡ੍ਰੌਪ ਕਾਲ ਰੇਟ (ਡੀਸੀਆਰ), ਕਾਲ ਸੈਟਅੱਪ ਸਮਾਂ, ਕਾਲ ਸਾਈਲੈਂਸ ਰੇਟ, ਵੌਕ ਗੁਣਵੱਤਾ (ਐੱਮਓਐੱਸ), ਕਵਰੇਜ।

 (ਅ) ਡੇਟਾ ਸੇਵਾਵਾਂ: ਡਾਊਨਲੋਡ/ਅੱਪਲੋਡ ਥਰੂਪੁਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਰੇਟ ਅਤੇ ਵੀਡੀਓ ਸਟ੍ਰੀਮਿੰਗ ਵਿੱਚ ਦੇਰੀ।

ਭੁਵਨੇਸ਼ਵਰ ਤੋਂ ਰਾਉਰਕੇਲਾ ਹਾਈਵੇਅ ਅਤੇ ਰਾਉਰਕੇਲਾ ਸ਼ਹਿਰ ਵਿੱਚ ਸਮੁੱਚੇ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ:

ਕਾਲ ਸੈਟਅੱਪ ਸਫ਼ਲਤਾ ਦਰ- ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਕਾਲ ਸੈਟਅੱਪ ਸਫ਼ਲਤਾ ਦਰ ਆਟੋ-ਸਲੈਕਸ਼ਨ ਮੋਡ ਵਿੱਚ ਕ੍ਰਮਵਾਰ 100.00 ਪ੍ਰਤੀਸ਼ਤ, 87.85 ਪ੍ਰਤੀਸ਼ਤ, 99.80 ਪ੍ਰਤੀਸ਼ਤ ਅਤੇ 99.60 ਪ੍ਰਤੀਸ਼ਤ ਹੈ।

ਡ੍ਰੌਪ ਕਾਲ ਰੇਟ- ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਡ੍ਰੌਪ ਕਾਲ ਰੇਟ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕ੍ਰਮਵਾਰ 0.00 ਪ੍ਰਤੀਸ਼ਤ, 5.32 ਪ੍ਰਤੀਸ਼ਤ, 0.40 ਪ੍ਰਤੀਸ਼ਤ ਅਤੇ 0.00 ਪ੍ਰਤੀਸ਼ਤ ਹੈ।

ਸੀਐੱਸਐੱਸਆਰ: ਕਾਲ ਸੈਟਅੱਪ ਸਫ਼ਲਤਾ ਦਰ (ਪ੍ਰਤੀਸ਼ਤ ਵਿੱਚ), ਸੀਐੱਸਟੀ: ਕਾਲ ਸੈਟਅੱਪ ਸਮਾਂ (ਸਕਿੰਟ ਵਿੱਚ), ਡੀਸੀਆਰ: ਡ੍ਰੌਪ ਕਾਲ ਰੇਟ (ਪ੍ਰਤੀਸ਼ਤ ਵਿੱਚ) ਅਤੇ ਐੱਮਓਐੱਸ: ਔਸਤ ਰਾਏ ਸਕੋਰ।

 

ਸੰਖੇਪ- ਵੌਇਸ ਸੇਵਾਵਾਂ

 

ਕਾਲ ਸੈਟਅੱਪ ਸਫ਼ਲਤਾ ਦਰ:

ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਕਾਲ ਸੈਟਅੱਪ ਸਫ਼ਲਤਾ ਦਰ ਕ੍ਰਮਵਾਰ 97.06 ਪ੍ਰਤੀਸ਼ਤ, 79.76 ਪ੍ਰਤੀਸ਼ਤ, 99.84 ਪ੍ਰਤੀਸ਼ਤ ਅਤੇ 61.34 ਪ੍ਰਤੀਸ਼ਤ ਹੈ।

ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕ੍ਰਮਵਾਰ ਸੈਟਅੱਪ ਸਫ਼ਲਤਾ ਦਰ

ਕਾਲ ਸੈਟਅੱਪ ਸਮਾਂ

ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਸੈਟਅੱਪ ਸਮਾਂ  ਕ੍ਰਮਵਾਰ 0.70, 2.72, 0.87 ਅਤੇ 1.63 ਸਕਿੰਟ ਹੈ।

ਡ੍ਰੌਪ ਕਾਲ ਰੇਟ: ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ  ਕ੍ਰਮਵਾਰ 0.00 ਪ੍ਰਤੀਸ਼ਤ, 4.25 ਪ੍ਰਤੀਸ਼ਤ, 0.16 ਪ੍ਰਤੀਸ਼ਤ ਅਤੇ 2.94 ਪ੍ਰਤੀਸ਼ਤ ਦਾ ਡ੍ਰੌਪ ਕਾਲ ਰੇਟ ਹੈ।

ਕਾਲ ਸਾਈਲੈਂਸ/ਮਿਊਟ ਰੇਟ: ਪੈਕੇਟ ਸਵਿੱਚਡ ਨੈੱਟਵਰਕ (4ਜੀ/5ਜੀ) ਵਿੱਚ ਏਅਰਟੈੱਲ, ਆਰਜੇਆਈ ਅਤੇ ਵੀਆਈਐੱਲ ਦੀ ਸਾਈਲੈਂਸ ਕਾਲ ਦਰ ਕ੍ਰਮਵਾਰ 2.85 ਪ੍ਰਤੀਸ਼ਤ, 3.23 ਪ੍ਰਤੀਸ਼ਤ ਅਤੇ 2.86 ਪ੍ਰਤੀਸ਼ਤ ਹੈ।

ਔਸਤ ਰਾਏ ਸਕੌਰ (ਐੱਮਓਐੱਸ): ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈ ਅਤੇ ਵੀਆਈਐੱਲ ਦਾ ਔਸਤ ਐੱਮਓਐੱਸ ਕ੍ਰਮਵਾਰ 3.91, 2.43, 3.78 ਅਤੇ 4.48 ਹੈ

ਸੰਖੇਪ-ਡੇਟਾ ਸੇਵਾਵਾਂ

ਡੇਟਾ ਡਾਊਨਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5ਜੀ/4ਜੀ/2ਜੀ) ਦੀ ਔਸਤ ਡਾਊਨਲੋਡ ਸਪੀਡ 96.48 ਐੱਮਬੀਪੀਐੱਸ ਹੈ, ਬੀਐੱਸਐੱਨਐੱਲ (4ਜੀ/3ਜੀ/2ਜੀ) ਦੀ 3.90 ਐੱਮਬੀਪੀਐੱਸ ਹੈ।

ਐੱਮਬੀਪੀਐੱਸ, ਆਰਜੇਆਈਐੱਲ (5ਜੀ/4ਜੀ) 191.10 ਐੱਮਬੀਪੀਐੱਸ ਅਤੇ ਵੀਆਈਐੱਲ (4ਜੀ/3ਜੀ/2ਜੀ) 17.73 ਐੱਮਬੀਪੀਐੱਸ ਹੈ।

ਡੇਟਾ ਅੱਪਲੋਡ ਪ੍ਰਦਰਸ਼ਨ (ਸੰਪੂਰਨ):

ਏਅਰਟੈੱਲ (5ਜੀ/4ਜੀ/2ਜੀ) ਦੀ ਔਸਤ ਅੱਪਲੋਡ ਗਤੀ ਹੈ 25.57 ਐੱਮਬੀਪੀਐੱਸ, ਬੀਐੱਸਐੱਨਐੱਲ (4ਜੀ/3ਜੀ/2ਜੀ) 5.23 ਐੱਮਬੀਪੀਐੱਸ ਹੈ,

ਆਰਜੇਆਈਐੱਲ (5ਜੀ/4ਜੀ) 18.40 ਐੱਮਬੀਪੀਐੱਸ ਹੈ ਅਤੇ ਵੀਆਈਐੱਲ (4ਜੀ/3ਜੀ/2ਜੀ) 15.37 ਐੱਮਬੀਪੀਐੱਸ ਹੈ।

ਲੇਟੈਂਸੀ (ਸੰਪੂਰਨ): ਏਅਰਟੈੱਲ ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ 50ਵੀਂ ਪ੍ਰਤੀਸ਼ਤ ਲੇਟੈਂਸੀ 20.25 ਐੱਮਐੱਸ, 26.45 ਐੱਮਐੱਸ, 21.63 ਐੱਮਐੱਸ, 39.95 ਐੱਮਐੱਸ ਹੈ।

ਡੇਟਾ ਪ੍ਰਦਰਸ਼ਨ-ਹੌਟਸਪੌਟ (ਐੱਮਬੀਪੀਐੱਸ ਵਿੱਚ):

ਏਅਰਟੈੱਲ- 4ਜੀ  ਡੀ/ਐੱਲ: 36.64   4ਜੀ/ਯੂ/ਐੱਲ: 5.41

5ਜੀ  ਡੀ/ਐੱਲ: 145.66        5ਜੀ   ਯੂ/ਐੱਲ: 30.77

ਬੀਐੱਸਐੱਨਐੱਲ- 4ਜੀ   ਡੀ/ਐੱਲ: 4.40       4ਜੀ   ਯੂ/ਐੱਲ: 4.61

ਆਰਜੇਆਈਐੱਲ- 4ਜੀ   ਡੀ/ਐੱਲ: 39.77        4ਜੀ   ਯੂ/ਐੱਲ: 9.73

5ਜੀ  ਡੀ/ਐੱਲ: 219.43        5ਜੀ   ਯੂ/ਐੱਲ: 25.40

ਵੀਆਈਐੱਲ- 4ਜੀ   ਡੀ/ਐੱਲ: 17.02        4ਜੀ   ਯੂ/ਐੱਲ: 11.29

 

 

ਨੋਟ- “ਡੀ/ਐੱਲ” ਡਾਊਨਲੋਡ ਸਪੀਡ, “ਯੂ/ਐੱਲ” ਅੱਪਲੋਡ ਗਤੀ

 

ਭੁਵਨੇਸ਼ਵਰ ਤੋਂ ਰਾਉਰਕੇਲਾ ਹਾਈਵੇਅ ਦੇ ਖੇਤਰ ਵਿੱਚ ਕੀਤੇ ਗਏ ਮੁਲਾਂਕਣ ਵਿੱਚ ਸੁਨਾਪਰਬਤ, ਲੋਹਾਦਰ, ਰਾਣੀਬੇਰਨਾ, ਬਾਂਕੀ, ਚੰਡੀਪੋਸ਼, ਮੁਸਾਬੀਰਾ, ਬਰਘਾਟ, ਦਾਰਜਿੰਗ, ਜੂਨੀਆਨੀ, ਗੁਢਿਆਲੀ, ਝਾਲਿਆਬੇਰਨਾ, ਕੇਨਾਵੇਤਾ, ਤੁਨਿਆਪਾਲੀ, ਖੁਲੁੰਦੀਕੁਦਰ, ਲਖਾਪਲੀ, ਥਿਆਨਾਲ, ਕਾਮਾਖਿਆਨਗਰ ਅਤੇ ਕਟਕ ਆਦਿ ਤੋਂ ਹੋ ਕੇ ਲੰਘਣ ਵਾਲੇ ਖੇਤਰ ਸ਼ਾਮਲ ਸਨ।

ਰਾਉਰਕੇਲਾ ਸ਼ਹਿਰ ਵਿੱਚ ਕੀਤੇ ਗਏ ਮੁਲਾਂਕਣ ਵਿੱਚ ਟਿਮਜੋਰ, ਲਾਠੀਕਾਟਾ, ਹਾਥੀਬੁਰਾ, ਰਿੰਗ ਰੋਡ, ਰਾਉਰਕੇਲਾ ਬਿਸਰਾ ਜਰਾਈਕੇਲਾ ਰੋਡ, ਨੂਆਗਾਓਂ, ਕੁਆਰਮੁੰਡਾ, ਬੀਰਮਿਤਰਪੁਰ, ਬਿਸਰਾ, ਝਿਰਪਾਨੀ, ਕੋਇਲ ਨਗਰ, ਛੇਂਡ ਮੇਨ ਰੋਡ, ਪਾਨਪੋਸ਼ ਰੋਡ ਅਤੇ ਪਿਤਾਮਹਿਲ ਡੈਮ ਰੋਡ ਆਦਿ ਦੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਸਨ।

ਰਾਉਰਕੇਲਾ ਸ਼ਹਿਰ ਵਿੱਚ ਰਾਉਰਕੇਲਾ ਰੇਲਵੇ ਸਟੇਸ਼ਨ ‘ਤੇ ਵੌਕ ਟੈਸਟ ਕੀਤਾ ਗਿਆ।

ਟ੍ਰਾਈ ਨੇ ਇੱਕ ਹੀ ਥਾਂ ‘ਤੇ ਉਪਯੋਗਕਰਤਾ ਦੇ ਅਨੁਭਵ ਨੂੰ ਦਰਸਾਉਂਣ ਲਈ ਰਾਉਰਕੇਲਾ ਸ਼ਹਿਰ ਵਿੱਚ ਇਨ੍ਹਾਂ ਅਸਲ ਥਾਵਾਂ ਦੀਆਂ ਸਥਿਤੀਆਂ ਦਾ ਵੀ ਮੁਲਾਂਕਣ ਕੀਤਾ: 1. ਕਲੈਕਟਰ ਦਫ਼ਤਰ, ਰਾਉਰਕੇਲਾ, 2. ਜ਼ਿਲ੍ਹਾ ਅਤੇ ਸੈਸ਼ਨ ਕੋਰਟ, ਰਾਉਰਕੇਲਾ, 3. ਸਰਕਾਰੀ ਮੈਡੀਕਲ ਹਸਪਤਾਲ, 4. ਨਗਰ ਨਿਗਮ 5. ਐੱਨਆਈਟੀ, ਰਾਉਰਕੇਲਾ  6. ਰਾਉਰਕੇਲਾ ਬੱਸ ਸਟੈਂਡ 7. ਰਾਉਰਕੇਲਾ ਸਟੀਲ ਪਲਾਂਟ 8. ਐੱਸਟੀਆਈ ਮਾਰਕਿਟ ਕੰਪਲੈਕਸ।

ਅਸਲ ਸਮੇਂ ਵਿੱਚ ਇਹ ਟੈਸਟ ਟ੍ਰਾਈ ਵੱਲੋਂ ਸੁਝਾਏ ਗਏ ਉਪਕਰਣਾਂ ਅਤੇ ਮਿਆਰੀ ਪ੍ਰੋਟੋਕੋਲ ਦੀ ਵਰਤੋਂ ਕਰਕੇ ਕੀਤੇ ਗਏ ਸਨ। ਇਸ ਨਾਲ ਸਬੰਧਿਤ ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ, ਸ਼੍ਰੀ ਬੀ: ਪ੍ਰਵੀਣ ਕੁਮਾਰ, ਸਲਾਹਕਾਰ (ਖੇਤਰੀ ਦਫ਼ਤਰ, ਹੈਦਰਾਬਾਦ) ਟ੍ਰਾਈ ਤੇਂ ਈਮੇਲ adv.hyderabad@trai.gov.in ਜਾਂ ਫੋਨ ਨੰਬਰ +91-40-23000761 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

****

ਸਮਰਾਟ/ਐਲਨ


(Release ID: 2183340) Visitor Counter : 3