ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਛੱਠ ਮਹਾਪਰਵ ਦੀ ਸਮਾਪਤੀ 'ਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
28 OCT 2025 7:56AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਠ ਮਹਾਪਰਵ ਦੀ ਸਮਾਪਤੀ 'ਤੇ ਸਾਰੇ ਸ਼ਰਧਾਲੂਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸੂਰਜ ਦੇਵਤਾ ਨੂੰ ਸਵੇਰੇ ਅਰਘ ਭੇਟ ਕਰਨ ਨਾਲ ਹੀ ਅੱਜ ਚਾਰ ਰੋਜ਼ਾ ਛੱਠ ਪੂਜਾ ਤਿਉਹਾਰ ਦੀ ਸਮਾਪਤੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਸ ਤਿਉਹਾਰ ਦੌਰਾਨ, ਭਾਰਤ ਦੀ ਸ਼ਾਨਦਾਰ ਛੱਠ ਪੂਜਾ ਰਵਾਇਤ ਦੀ ਬ੍ਰਹਮ ਸ਼ਾਨ ਦੇਖਣ ਨੂੰ ਮਿਲੀ।
ਪ੍ਰਧਾਨ ਮੰਤਰੀ ਨੇ ਇਸ ਪਵਿੱਤਰ ਤਿਉਹਾਰ ਵਿੱਚ ਹਿੱਸਾ ਲੈਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਾਰਥਨਾ ਕੀਤੀ ਕਿ ਛਠੀ ਮਈਆ ਦਾ ਆਸ਼ੀਰਵਾਦ ਸਾਰਿਆਂ ਦੀ ਜ਼ਿੰਦਗੀ ਨੂੰ ਰੌਸ਼ਨੀ ਅਤੇ ਖ਼ੁਸ਼ੀਆਂ ਨਾਲ ਭਰ ਦੇਵੇ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
“ਭਗਵਾਨ ਸੂਰਯਦੇਵ ਨੂੰ ਸਵੇਰੇ ਅਰਘ ਭੇਟ ਕਰਨ ਨਾਲ ਅੱਜ ਮਹਾਪਰਵ ਛੱਠ ਦੀ ਸ਼ੁਭ ਸਮਾਪਤੀ ਹੋਈ। ਚਾਰ ਦਿਨਾਂ ਦੀ ਇਸ ਰਸਮ ਦੌਰਾਨ ਛੱਠ ਪੂਜਾ ਦੀ ਸਾਡੀ ਮਹਾਨ ਰਵਾਇਤ ਦੇ ਬ੍ਰਹਮ ਦਰਸ਼ਨ ਹੋਏ। ਸਾਰੇ ਵਰਤ ਰੱਖਣ ਵਾਲਿਆਂ ਅਤੇ ਸ਼ਰਧਾਲੂਆਂ ਸਮੇਤ ਪਵਿੱਤਰ ਤਿਉਹਾਰ ਦਾ ਹਿੱਸਾ ਬਣੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਦਿਲੋਂ ਵਧਾਈਆਂ! ਛਠੀ ਮਈਆ ਦੀ ਬੇਅੰਤ ਕਿਰਪਾ ਨਾਲ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਹਮੇਸ਼ਾ ਰੌਸ਼ਨ ਰਹੇ।"
************
ਐੱਮਜੇਪੀਐੱਸ/ ਐੱਸਟੀ
(Release ID: 2183232)
Visitor Counter : 4
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam