ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਮੋਬਾਈਲ ਦੂਰਸੰਚਾਰ (ਆਈਐੱਮਟੀ) ਲਈ ਚਿੰਨ੍ਹਿਤ ਫ੍ਰੀਕੁਐਂਸੀ ਬੈਂਡਾਂ ਵਿੱਚ ਰੇਡੀਓ ਫ੍ਰੀਕੁਐਂਸੀ ਸਪੈਕਟ੍ਰਮ ਦੀ ਨਿਲਾਮੀ' 'ਤੇ ਟ੍ਰਾਈ ਦੇ ਸਲਾਹ-ਮਸ਼ਵਰੇ ਪੱਤਰ ‘ਤੇ ਟਿੱਪਣੀਆਂ/ਜਵਾਬੀ-ਟਿੱਪਣੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ

Posted On: 27 OCT 2025 6:44PM by PIB Chandigarh

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਨੇ 30 ਸਤੰਬਰ, 2025 ਨੂੰ ਅੰਤਰਰਾਸ਼ਟਰੀ ਮੋਬਾਈਲ ਦੂਰਸੰਚਾਰ (ਆਈਐੱਮਟੀ) ਲਈ ਚਿੰਨ੍ਹਿਹ ਫ੍ਰੀਕੁਐਂਸੀ ਬੈਂਡਾਂ ਰੇਡੀਓ ਫ੍ਰੀਕੁਐਂਸੀ ਸਪੈਕਟ੍ਰਮ ਦੀ ਨਿਲਾਮੀ ਤੇ ਇੱਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ। ਇਸ ਮਲਾਹ-ਮਸ਼ਵਰਾ ਪੱਤਰ ਵਿੱਚ ਚੁੱਕੇ ਗਏ ਮੁੱਦਿਆਂ ਤੇ ਲਿਖਤੀ ਟਿੱਪਣੀਆਂ ਅਤੇ ਜਵਾਬੀ ਟਿੱਪਣੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀਆਂ ਕ੍ਰਮਵਾਰ: 28 ਅਕਤੂਬਰ, 2025 ਅਤੇ 11 ਨਵੰਬਰ, 2025 ਨਿਰਧਾਰਿਤ ਕੀਤੀ ਗਈ ਸੀ।

ਟਿੱਪਣੀਆਂ ਜਮ੍ਹਾਂ ਕਰਨ ਲਈ ਸਮੇਂ ਵਿਸਥਾਰ ਲਈ ਉਦਯੋਗ ਸੰਗਠਨਾਂ ਅਤੇ ਹਿਤਧਾਰਕਾਂ ਦੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖਤੀ ਟਿੱਪਣੀਆਂ ਅਤੇ ਜਵਾਬੀ-ਟਿੱਪਣੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀਆਂ ਨੂੰ ਕ੍ਰਮਵਾਰ: 4 ਨਵੰਬਰ, 2025 ਅਤੇ 18 ਨਵੰਬਰ, 2025 ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਟਿੱਪਣੀਆਂ/ਜਵਾਬੀ-ਟਿੱਪਣੀਆਂ ਤਰਜੀਹੀ ਤੌਰ 'ਤੇ: ਇਲੈਕਟ੍ਰਾਨਿਕ ਤੌਰ 'ਤੇ advmn@trai.gov.in 'ਤੇ ਭੇਜੀਆਂ ਜਾ ਸਕਦੀਆਂ ਹਨ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈਸ਼੍ਰੀ ਅਖਿਲੇਸ਼ ਕੁਮਾਰ ਤ੍ਰਿਵੇਦੀਸਲਾਹਕਾਰ (ਨੈੱਟਵਰਕਸਪੈਕਟ੍ਰਮ ਅਤੇ ਲਾਇਸੈਂਸਿੰਗ)ਟ੍ਰਾਈ ਨਾਲ ਟੈਲੀਫੋਨ ਨੰਬਰ +91-11-20907758 'ਤੇ ਸੰਪਰਕ ਕੀਤਾ ਜਾ ਸਕਦਾ ਹੈ।

************

ਸਮਰਾਟ/ਐਲਨ


(Release ID: 2183230) Visitor Counter : 2