ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਵੈਲੋਰ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ
“ਇੱਕ ਖੇਤੀਬਾੜੀ-ਇੱਕ ਰਾਸ਼ਟਰ-ਇੱਕ ਟੀਮ”: ਕਿਸਾਨਾਂ ਦੀ ਸਮ੍ਰਿੱਧੀ ਅਤੇ ਗ੍ਰਾਮੀਣ ਪਰਿਵਰਤਨ ਦੀ ਦਿਸ਼ਾ ਵਿੱਚ ਰਾਸ਼ਟਰੀ ਸੰਕਲਪ
ਤਮਿਲ ਨਾਡੂ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਚੌਪਾਲ ‘ਤੇ ਕੀਤਾ ਕਿਸਾਨਾਂ, ਦੀਦੀਆਂ ਅਤੇ ਗ੍ਰਾਮੀਣਜਨਾਂ ਨਾਲ ਸੰਵਾਦ
ਸ਼੍ਰੀ ਸ਼ਿਵਰਾਜ ਸਿੰਘ ਨੇ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ, ਕੁਦਰਤੀ ਖੇਤੀਬਾੜੀ, ਦਾਲਾਂ ਦਾ ਮਿਸ਼ਨ, ਵਿਭਿੰਨਤਾ ਨਾਲ ਜੁੜੀਆਂ ਗੱਲਾਂ ਕੀਤੀਆਂ ਸਾਂਝੀਆਂ
ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਵਿੱਚ ਤਮਿਲ ਨਾਡੂ ਦੇ ਰਾਮਨਾਥਪੁਰਮ, ਸ਼ਿਵਗੰਗਈ, ਥੂਥੁਕੁੜੀ ਅਤੇ ਵਿਰੁਧੁਨਗਰ (Ramanathapuram, Sivaganga, Thoothukudi, and Virudhunagar) ਜ਼ਿਲ੍ਹੇ ਹਨ ਸ਼ਾਮਲ
Posted On:
25 OCT 2025 7:11PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਤਮਿਲ ਨਾਡੂ ਦੇ ਆਈਸੀਏਆਰ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਵੈਲੋਰ ਦਾ ਦੌਰਾ ਕੀਤਾ। ਇਹ ਦੌਰਾ ਦੇਸ਼ ਭਰ ਵਿੱਚ ਖੇਤੀਬਾੜੀ ਖੇਤਰ ਦੀ ਸਮੁੱਚੀ ਪ੍ਰਗਤੀ ਅਤੇ "ਇੱਕ ਖੇਤੀਬਾੜੀ - ਇੱਕ ਰਾਸ਼ਟਰ - ਇੱਕ ਟੀਮ" ਦੀ ਏਕਤਾ ਦਾ ਪ੍ਰਤੀਕ ਹੈ। ਇੱਥੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਅਤੇ ਗ੍ਰਾਮੀਣਾਂ ਨਾਲ ਸੰਵਾਦ ਕੀਤਾ। ਉਨ੍ਹਾਂ ਨੇ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ (ਪੀਐੱਮ-ਡੀਡੀਕੇਵਾਈ), ਰਾਸ਼ਟਰੀ ਦਾਲਾਂ ਮਿਸ਼ਨ, ਰਾਸ਼ਟਰੀ ਕੁਦਰਤੀ ਖੇਤੀਬਾੜੀ ਮਿਸ਼ਨ (ਐੱਨਐੱਮਐੱਨਐੱਫ), ਕਲਸਟਰ ਫਰੰਟਲਾਈਨ ਡਿਮੌਨਸਟ੍ਰੇਸ਼ਨ ਆਨ ਪਲਸੇਸ (ਸੀਐੱਫਐੱਲਡੀ ਔਨ ਪਲਸਿਜ਼), ਫਰਮੈਂਟਿਡ ਔਰਗੈਨਿਕ ਮੈਨਯੋਰ (ਐੱਫਓਐੱਮ/ਐੱਲਐੱਫਓਐੱਮ) ਅਤੇ ਹੋਰ ਕੇਵੀਕੇ ਨਾਲ ਜੁੜੀਆਂ ਪਹਿਲਕਦਮੀਆਂ ਬਾਰੇ ਚਰਚਾ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੈਲੋਰ ਵਿੱਚ ਪ੍ਰਗਤੀਸ਼ੀਲ ਕਿਸਾਨਾਂ, ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਨੌਜਵਾਨਾਂ ਨਾਲ ਸੰਵਾਦ ਕਰਨ ਦੇ ਨਾਲ ਹੀ ਖੇਤਰ ਦੀਆਂ ਉਪਲਬਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੇਵੀਕੇ ਵੈਲੋਰ ਦੁਆਰਾ ਵਿਕਸਿਤ ਵਾਈਲਡ ਬੋਅਰ ਰਿਪੇਲੈਂਟ ਵਰਗੀਆਂ ਨਵੀਨਤਾਕਾਰੀ ਤਕਨਾਲੋਜੀ ਦੀ ਸ਼ਲਾਘਾ ਕੀਤੀ, ਜਿਸ ਨੇ ਕਿਸਾਨਾਂ ਨੂੰ ਜੰਗਲੀ ਸੂਰਾਂ ਤੋਂ ਫਸਲਾਂ ਦੀ ਸੁਰੱਖਿਆ ਲਈ ਵਿਵਹਾਰਕ ਸਮਾਧਾਨ ਪ੍ਰਦਾਨ ਕੀਤਾ ਹੈ। ਕੇਂਦਰ ਦੁਆਰਾ ਸੰਚਾਲਿਤ ਸੀਡ ਹੱਬ ਅਤੇ ਪਲਸਿਜ਼ ਮਿਸ਼ਨ ਦੇ ਤਹਿਤ ਉੱਚ-ਉਪਜ ਦੇਣ ਵਾਲੀਆਂ ਕਿਸਮਾਂ (VBN-8, VBN-10, VBN-11) ਦਾ ਸਫਲ ਪ੍ਰਸਾਰ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿੱਚ ਖੇਤੀਬਾੜੀ ਨਵੀਨਤਾਵਾਂ ਅਤੇ ਵੈਲਿਉ ਐਡਿਡ ਉਤਪਾਦਾਂ ਨੂੰ ਸ਼੍ਰੀ ਸ਼ਿਵਰਾਜ ਸਿੰਘ ਨੇ ਦੇਖਿਆ।
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਸਾਨਾਂ ਤੋਂ ਉਕਤ ਯੋਜਨਾਵਾਂ ਤੋਂ ਲਾਭ, ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਨਾਲ ਸਬੰਧਿਤ ਫੀਡਬੈਕ ਲਈ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਚੌਪਾਲ ਸੰਵਾਦ ਦੌਰਾਨ ਯੋਜਨਾਵਾਂ ਦਾ ਜ਼ਮੀਨੀ ਪ੍ਰਭਾਵ ਜਾਣਨ ਦੇ ਨਾਲ ਹੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਸ਼੍ਰੀ ਚੌਹਾਨ ਨੇ ਪਹਿਲੀ ਚੌਪਾਲ ਵਿੱਚ ਤਮਿਲ ਨਾਡੂ ਦੇ ਵਿਰੁਧੁਨਗਰ, ਸ਼ਿਵਗੰਗਾਈ, ਥੂਥੁਕੁੜੀ ਅਤੇ ਰਾਮਨਾਥਪੁਰਮ (Virudhunagar, Sivaganga, Thoothukudi, and Ramanathapuram) ਦੇ ਪੀਐੱਮਡੀਡੀਕੇਵਾਈ ਨਾਲ ਜੁੜੇ ਕਿਸਾਨਾਂ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਰਾਮਨਾਥਪੁਰਮ, ਸ਼ਿਵਗੰਗਾਈ, ਥੂਥੁਕੁੜੀ ਅਤੇ ਵਿਰੁਧੁਨਗਰ (ਤਮਿਲ ਨਾਡੂ) ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੇ ਤਹਿਤ 11 ਕੇਂਦਰੀ ਮੰਤਰਾਲਿਆਂ ਦੀਆਂ 36 ਯੋਜਨਾਵਾਂ ਨੂੰ ਏਕੀਕ੍ਰਿਤ ਕਰਕੇ ਕਿਸਾਨਾਂ ਨੂੰ ਵਿਆਪਕ ਲਾਭ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਚਾਰ੍ਹਾਂ ਕੇਵੀਕੇ ਪ੍ਰਮੁੱਖਾਂ ਤੋਂ ਇਨ੍ਹਾਂ ਯੋਜਨਾਵਾਂ ਦੇ ਕਨਵਰਜੈਂਸ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਇੱਥੇ ਕਿਸਾਨਾਂ ਨੇ ਕੁਦਰਤੀ ਖੇਤੀ, ਮੁੰਡੂ ਮਿਰਚ, ਦਾਲਾਂ ਅਤੇ ਤੇਲ ਬੀਜ ਸੀਐੱਫਐੱਲਡੀ, ਅਤੇ ਹੋਰ ਪ੍ਰੋਜੈਕਟਾਂ ਨਾਲ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ।
ਦੂਜੇ ਚੌਪਾਲ ਵਿੱਚ, ਸ਼੍ਰੀ ਸ਼ਿਵਰਾਜ ਸਿੰਘ ਨੇ ਕੁਦਰਤੀ ਖੇਤੀ ਅਤੇ ਰਾਸ਼ਟਰੀ ਦਾਲਾਂ ਮਿਸ਼ਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਇਹ ਵਿਲੱਖਣ ਅਭਿਆਨ ਦੇਸ਼ ਨੂੰ ਦਾਲਾਂ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਵਰਗੇ ਰਾਜਾਂ ਨੂੰ ਇਸ ਯੋਜਨਾ ਨਾਲ ਵਧੇਰੇ ਲਾਭ ਹੋਵੇਗਾ ਕਿਉਂਕਿ ਇਸ ਅਧੀਨ ਬਿਹਤਰ ਕਿਸਮਾਂ, ਆਧੁਨਿਕ ਟੈਕਨੋਲੋਜੀ ਅਤੇ ਮਾਰਕੀਟਿੰਗ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਟੀਐੱਨਏਯੂ ਦੇ ਰਾਸ਼ਟਰੀ ਦਾਲਾਂ ਖੋਜ ਕੇਂਦਰ, ਵਾਮਬਨ ਦੁਆਰਾ ਵਿਕਸਿਤ ਉੱਨਤ ਦਾਲਾਂ ਦੀਆਂ ਕਿਸਮਾਂ ਦੀ ਸ਼ਲਾਘਾ ਕੀਤੀ।
ਖੇਤੀਬਾੜੀ ਸਬੰਧੀ ਮੁੱਦਿਆਂ 'ਤੇ ਮਹੱਤਵਪੂਰਨ ਐਲਾਨ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਨਾਰੀਅਲ ਦੀਆਂ ਫਸਲਾਂ ਵਿੱਚ ਕੀੜਿਆਂ ਅਤੇ ਬਿਮਾਰੀਆਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅੰਬ ਦੇ ਉਤਪਾਦਨ ਵਿੱਚ ਵਾਧੇ ਦੇ ਕਾਰਨ ਕੀਮਤ ਦੀ ਗਿਰਾਵਟ ਤੋਂ ਰਾਹਤ ਲਈ ਵੈਲਿਉ ਐਡੀਸ਼ਨ ਅਤੇ ਪ੍ਰੋਸੈੱਸਿੰਗ ਯੂਨਿਟ ਦੀ ਸਥਾਪਤ ਕਰਨ ਦੇ ਯਤਨ ਕੀਤੇ ਜਾਣਗੇ। ਨਾਲ ਹੀ, ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅਧੀਨ ਤਮਿਲ ਨਾਡੂ ਦੇ ਯੋਗ ਕਿਸਾਨਾਂ ਨੂੰ ਜੋੜਿਆ ਜਾਵੇਗਾ ਤਾਂ ਜੋ ਵਧੇਰੇ ਲਾਭ ਪਹੁੰਚ ਸਕੇ।
ਤਮਿਲ ਨਾਡੂ ਦੇ ਕਿਸਾਨਾਂ ਦੀ ਸ਼ਲਾਘਾ
ਸ਼੍ਰੀ ਸ਼ਿਵਰਾਜ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਤਮਿਲ ਨਾਡੂ ਦੇ ਮਿਹਨਤੀ ਕਿਸਾਨਾਂ, ਉਨ੍ਹਾਂ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਬੇਹਦ ਪ੍ਰਭਾਵਿਤ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਮੁੜ ਤੋਂ ਤਮਿਲ ਨਾਡੂ ਆਉਣਗੇ ਅਤੇ ਕਿਸਾਨਾਂ ਤੋਂ ਕੁਦਰਤੀ ਖੇਤੀ ਅਤੇ ਹੋਰ ਪਹਿਲਕਦਮੀਆਂ 'ਤੇ ਸਿੱਧਾ ਸੰਵਾਦ ਕਰਨਗੇ।
ਚਾਂਸਲਰ ਡਾ. ਆਰ. ਤਮਿਲਵੇਂਦਾਨ, ਆਈਸੀਏਆਰ-ਏਟੀਏਆਰਆਈ ਹੈਦਰਾਬਾਦ ਦੇ ਡਾਇਰੈਕਟਰ ਡਾ. ਸ਼ੇਖ ਐੱਨ. ਮੀਰਾ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਸੰਯੁਕਤ ਸਕੱਤਰ ਸੁਸ਼੍ਰੀ ਇਨੀਥਾ, ਰਾਜ ਬਾਗਬਾਨੀ ਕਮਿਸ਼ਨਰ ਸ਼੍ਰੀ ਕੁਮਾਰਵੇਲ ਪਾਂਡਿਅਨ, ਟੀਐੱਨਏਯੂ ਅਤੇ ਟੀਏਐੱਨਯੂਵੀਏਐੱਸ ਦੇ ਸੀਨੀਅਰ ਅਧਿਕਾਰੀ, ਅਤੇ ਆਈਸੀਏਆਰ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਵਿਭਾਗਾਂ ਅਤੇ ਹੋਰ ਸਬੰਧਿਤ ਸੰਸਥਾਵਾਂ ਦੇ ਪ੍ਰਤੀਨਿਧੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਕੇਂਦਰੀ ਅਤੇ ਰਾਜ ਪੱਧਰ 'ਤੇ ਖੇਤੀਬਾੜੀ ਵਿਕਾਸ ਯਤਨਾਂ ਦੇ ਪ੍ਰਤੀ ਆਪਣਾ ਉਤਸ਼ਾਹ ਪ੍ਰਗਟ ਕੀਤਾ। ਇੱਥੇ ‘ਡਰੋਨ ਦੀਦੀਆਂ, ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ‘ਲਖਪਤੀ ਦੀਦੀਆਂ’ ਵੀ ਸੰਵਾਦ ਵਿੱਚ ਸ਼ਾਮਲ ਹੋਈਆਂ।
****
ਆਰਸੀ/ਏਆਰ/ਐੱਮਕੇ
(Release ID: 2183161)
Visitor Counter : 2