ਸਿੱਖਿਆ ਮੰਤਰਾਲਾ
ਡਿਸਲੈਕਸੀਆ ਜਾਗਰੂਕਤਾ ਮਹੀਨਾ ਮਨਾਉਣ ਲਈ # GoRedforDyslexia ਅਭਿਆਨ ਗਲੋਬਲ ਪੱਧਰ ‘ਤੇ ਚਲਾਇਆ ਜਾ ਰਿਹਾ ਹੈ
ਕੇਂਦਰੀ ਸਕੱਤਰ ਸ਼੍ਰੀ ਸੰਜੈ ਕੁਮਾਰ ਅਤੇ ਸ਼੍ਰੀ ਰਾਜੇਸ਼ ਅਗਰਵਾਲ ਨੇ ‘ਵਾਕ ਫਾਰ ਡਿਸਲੈਕਸੀਆ 2025’ ਨੂੰ ਹਰੀ ਝੰਖੀ ਦਿਖਾਈ
ਡਿਸਲੈਕਸੀਆ ਬਾਰੇ ਜਾਗਰੂਕਤਾ ਫੈਲਾਉਣ ਲਈ ਹਜ਼ਾਰਾਂ ਲੋਕ ਪੂਰੇ ਭਾਰਤ ਵਿੱਚ ਪੈਦਲ ਯਾਤਰਾ ਕਰ ਰਹੇ ਸਨ, ਇਸ ਲਈ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਅਤੇ ਸਕੱਤਰੇਤ ਲਾਲ ਰੰਗ ਨਾਲ ਜਗਮਗਾ ਉਠੇ
Posted On:
26 OCT 2025 7:07PM by PIB Chandigarh
ਜਾਗਰੂਕਤਾ ਫੈਲਾਉਣ ਅਤੇ ਸਾਰਿਆਂ ਲਈ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਲਈ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਅਤੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ‘ਵਾਕ ਫਾਰ ਡਿਸਲੈਕਸੀਆ’ ਨੂੰ ਹਰੀ ਝੰਡੀ ਦਿਖਾਈ। ਹਰ ਸਾਲ ਅਕਤੂਬਰ ਨੂੰ ਡਿਸਲੈਕਸੀਆ ਜਾਗਰੂਕਤਾ ਮਹੀਨਾ ਵਜੋਂ ਮਨਾਇਆ ਜਾਂਦਾ ਹੈ ਜਦਕਿ 8 ਅਕਤੂਬਰ ਨੂੰ ਅੰਤਰਰਾਸ਼ਟਰੀ ਡਿਸਲੈਕਸੀਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਜਾਗਰੂਕਤਾ ਵਧਾਉਣ ਲਈ ਇੱਕ ਦੇਸ਼ ਵਿਆਪੀ ਅਭਿਆਨ ਦੇ ਤਹਿਤ, ਜਿਸ ਵਿੱਚ ਵੱਖ-ਵੱਖ ਉਮਰ ਸਮੂਹਾਂ ਅਤੇ ਸਾਰੇ ਖੇਤਰਾਂ ਦੇ ਲੋਕਾਂ ਸਮੇਤ 300 ਤੋਂ ਵੱਧ ਵਿਅਕਤੀ ਸ਼ਾਮਲ ਸਨ, “ਵਾਕ4ਡਿਸਲੈਕਸੀਆ” (Walk4Dyslexia) ਦਾ ਆਯੋਜਨ ਚੇਂਜਇੰਕ (changeinkk) ਫਾਊਂਡੇਸ਼ਨ, ਯੂਨੈਸਕੋ ਐੱਮਜੀਈਆਈਪੀ, ਓਰਕਿਡਜ਼ ਫਾਊਂਡੇਸ਼ਨ ਅਤੇ ਸੋਚ ਫਾਊਂਡੇਸ਼ਨ ਦੁਆਰਾ ਸ਼ਨੀਵਾਰ, 26 ਅਕਤੂਬਰ, 2025 ਨੂੰ ਨਵੀਂ ਦਿੱਲੀ ਦੇ ਕਰਤਵਯ ਪੱਥ ‘ਤੇ ਕੀਤਾ ਗਿਆ।

ਪ੍ਰੋਗਰਾਮ ਵਿੱਚ ਬੋਲਦੇ ਹੋਏ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ, ਸ਼੍ਰੀ ਸੰਜੈ ਕੁਮਾਰ ਨੇ ਵਿਸ਼ੇਸ਼ ਸਿੱਖਣ ਦੀਆਂ ਅਯੋਗਤਾਵਾਂ (ਐੱਸਐੱਲਡੀ), ਵਿਸ਼ੇਸ਼ ਤੌਰ ‘ਤੇ ਡਿਸਲੈਕਸੀਆ ਬਾਰੇ ਜਾਗਰੂਕਤਾ ਅਤੇ ਸਵੀਕ੍ਰਿਤੀ ਪੈਦਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਬੱਚਿਆਂ ਵਿੱਚ ਸਭ ਤੋਂ ਆਮ ਲੇਕਿਨ ਗਲਤ ਸਮਝੀ ਜਾਣ ਵਾਲੀ ਸਿੱਖਣ ਅੰਤਰਾਂ ਵਿੱਚੋਂ ਇੱਕ ਹੈ।
“ਹਰ ਬੱਚਾ ਵੱਖਰੇ ਢੰਗ ਨਾਲ ਸਿੱਖਦਾ ਹੈ। ਸਕੱਤਰ ਨੇ ਕਿਹਾ, ਡਿਸਲੈਕਸੀਆ ਕੋਈ ਸੀਮਾ ਨਹੀਂ, ਸਗੋਂ ਗਿਆਨ ਨੂੰ ਸਮਝਣ ਅਤੇ ਵਿਅਕਤ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਸ਼ੁਰੂਆਤੀ ਪਹਿਚਾਣ, ਸਹਿਯੋਗ ਅਤੇ ਹਮਦਰਦੀ ਨਾਲ, ਡਿਸਲੈਕਸੀਆ ਨਾਲ ਪੀੜ੍ਹਤ ਬੱਚੇ ਜ਼ਿਕਰਯੋਗ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਅੱਜ ਦੀ ਇਹ ਪੈਦਲ ਯਾਤਰਾ ਜਾਗਰੂਕਤਾ, ਹਮਦਰਦੀ ਅਤੇ ਸਮਾਵੇਸ਼ਿਤਾ ਦੀ ਯਾਤਰਾ ਹੈ”।
ਉਨ੍ਹਾਂ ਨੇ ਐੱਨਸੀਈਆਰਟੀ ਦੁਆਰਾ ਵਿਕਸਿਤ ਮੋਬਾਈਲ ਐਪ ਅਧਾਰਿਤ ਸਕ੍ਰੀਨਿੰਗ ਟੂਲ, ਪ੍ਰਸ਼ਸਤ 2.0 ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ, ਜੋ ਸਕੂਲਾਂ ਨੂੰ ਡਿਸਲੈਕਸੀਆ ਸਮੇਤ ਹੋਰ ਦਿਵਯਾਂਗਤਾ ਨਾਲ ਪੀੜ੍ਹਤ ਬੱਚਿਆਂ ਦੀ ਸ਼ੁਰੂਆਤੀ ਅਵਸਥਾ ਵਿੱਚ ਪਹਿਚਾਣ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਪਹਿਚਾਣ, ਅਧਿਆਪਕਾਂ , ਮਾਪਿਆਂ ਅਤੇ ਵਿਆਪਕ ਭਾਈਚਾਰੇ ਵਿੱਚ ਜਾਗਰੂਕਤਾ ਦੇ ਨਾਲ, ਇਹ ਯਕੀਨੀ ਬਣਾਉਣ ਵਿੱਚ ਅਸਲ ਬਦਲਾਅ ਲਿਆ ਸਕਦੀ ਹੈ ਕਿ ਡਿਸਲੈਕਸੀਆ ਨਾਲ ਪੀੜ੍ਹਤ ਹਰੇਕ ਬੱਚੇ ਨੂੰ ਇੱਕ ਸਮਾਵੇਸ਼ੀ ਸਿੱਖਿਆ ਪ੍ਰਣਾਲੀ ਵਿੱਚ ਸਿੱਖਣ ਅਤੇ ਅੱਗੇ ਵਧਣ ਲਈ ਸਹੀ ਮਦਦ ਅਤੇ ਮੌਕੇ ਮਿਲਣ।
ਸਕੱਤਰ ਨੇ ਚੇਂਜਇੰਕ ਫਾਊਂਡੇਸ਼ਨ, ਓਰਕਿਡਜ਼ ਅਤੇ ਐੱਸਓਸੀਐੱਚ ਫਾਊਂਡੇਸ਼ਨ ਜਿਹੇ ਨਾਗਰਿਕ ਸਮਾਜ ਸੰਗਠਨਾਂ ਦੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਪਹਿਲ ਤੋਂ ਸਿੱਖਣ ਦੀਆਂ ਸਮੱਸਿਆਵਾਂ ਵਾਲੇ ਬੱਚਿਆਂ ਅਤੇ ਬਾਲਗਾਂ ਨੂੰ ਦ੍ਰਿਸ਼ਟੀ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ।

ਡਿਸਲੈਕਸੀਆ ਜਾਗਰੂਕਤਾ ਲਈ, ਐਤਵਾਰ ਸ਼ਾਮ ਨੂੰ ਰਾਸ਼ਟਰਪਤੀ ਭਵਨ, ਸਕੱਤਰੇਤ ਸਮੇਤ ਦੇਸ਼ ਭਰ ਦੇ ਕਈ ਹੋਰ ਇਤਿਹਾਸਿਕ ਸਮਾਰਕਾਂ ਅਤੇ ਸਰਕਾਰੀ ਭਵਨਾਂ ਨੂੰ ਲਾਲ ਰੰਗ ਨਾਲ ਰੌਸ਼ਨ ਕੀਤਾ ਗਿਆ। ਇਹ ਪੈਦਲ ਯਾਤਰਾ ਸਿਰਫ਼ ਪ੍ਰਤੀਕਾਤਮਕ ਨਹੀਂ ਸੀ, ਸਗੋਂ ਡਿਸਲੈਕਸੀਆ ਦੇ ਪ੍ਰਤੀ ਜਾਗਰੂਕਤਾ ਲਈ ਸਵੀਕ੍ਰਿਤੀ, ਸਮਝ ਅਤੇ ਸਮਾਵੇਸ਼ ਲਈ ਹਮਦਰਦੀ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਇੱਕ ਅੰਦੋਲਨ ਵਿੱਚ ਬਦਲ ਗਈ।
ਸਮਗ੍ਰ ਸ਼ਿਕਸ਼ਾ ਸਕੀਮ ਦੇ ਤਹਿਤ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਡਿਸਲੈਕਸੀਆ ਸਮੇਤ ਐੱਸਐੱਲਡੀ ਨਾਲ ਪੀੜ੍ਹਤ ਬੱਚਿਆਂ ਦੀ ਜਲਦੀ ਜਾਂਚ, ਪਹਿਚਾਣ ਅਤੇ ਸਹਾਇਤਾ ਨੂੰ ਮਜ਼ਬੂਤ ਕਰਨ ਲਈ ਕਈ ਉਪਾਅ ਕੀਤੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
-
ਐੱਨਸੀਈਆਰਟੀ ਦੇ ਸਹਿਯੋਗ ਨਾਲ ਵਿਕਸਿਤ ਮੋਬਾਈਲ ਸਕ੍ਰੀਨਿੰਗ ਐੱਪ, ਪ੍ਰਸ਼ਸਤ 2.0 ਦਾ ਲਾਗੂਕਰਨ, ਅਧਿਆਪਕਾਂ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਸ਼ੁਰੂਆਤੀ ਪੱਧਰ ‘ਤੇ ਦਿਵਯਾਂਗ ਬੱਚਿਆਂ (ਐੱਸਐੱਲਡੀ ਸਮੇਤ) ਦੀ ਸਕ੍ਰੀਨਿੰਗ ਵਿੱਚ ਮਦਦ ਕਰਨ ਦੇ ਲਈ।
-
ਸੇਵਾ-ਪੂਰਵ ਅਧਿਆਪਕ ਤਿਆਰੀ ਨੂੰ ਮਜ਼ਬੂਤ ਕਰਨ ਲਈ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈਟੀਈਪੀ) ਵਿੱਚ ਸਮਾਵੇਸ਼ੀ ਸਿੱਖਿਆ ‘ਤੇ ਸਮਰਪਿਤ ਮੌਡਿਊਲ ਨੂੰ ਸ਼ਾਮਲ ਕਰਨਾ।
-
ਅਧਿਆਪਨ ਸਿਖਲਾਈ ਸਮੱਗਰੀ, ਜ਼ਰੂਰੀ ਸਹਾਇਕ ਉਪਕਰਣ/ਸਹਾਇਕ ਉਪਕਰਣ (ਟੈਕਸਟ-ਟੂ-ਸਪੀਚ/ਰੀਡਿੰਗ ਟੂਲ ਆਦਿ), ਐੱਸਐੱਲਡੀ (ਡਿਸਲੈਕਸੀਆ) ਨਾਲ ਪੀੜ੍ਹਤ ਬੱਚਿਆਂ ਲਈ ਆਵਾਸ ਅਤੇ ਮੈਡੀਕਲ ਸਹਾਇਤਾ ਸਮੇਤ ਅਨੁਕੂਲਿਤ ਸਿਖਲਾਈ ਸਹਾਇਤਾ।
-
ਸਮੇਂ ‘ਤੇ ਨਿਦਾਨ ਅਤੇ ਪ੍ਰਮਾਣੀਕਰਣ ਨੂੰ ਯਕੀਨੀ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਾਲਮੇਲ ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਲੌਕ ਪੱਧਰ ‘ਤੇ ਜਾਂਚ ਅਤੇ ਪਹਿਚਾਣ ਕੈਂਪਸ ਆਯੋਜਿਤ ਕੀਤੇ ਜਾਣਗੇ।
ਗਲੋਬਲ ਅਨੁਮਾਨਾਂ ਦੇ ਅਨੁਸਾਰ, ਡਿਸਲੈਕਸੀਆ ਦੁਨੀਆ ਭਰ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ। ਯੂਡੀਆਈਐੱਸਈ+ 2024-25 ਦੇ ਅਨੁਸਾਰ, ਸਕੂਲਾਂ ਵਿੱਚ ਨਾਮਜ਼ਦ ਸਾਰੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਵਿੱਚੋਂ ਲਗਭਗ 12.15% ਵਿੱਚ ਵਿਸ਼ੇਸ਼ ਸਿਖਲਾਈ ਅਯੋਗਤਾਵਾਂ (ਐੱਸਐੱਲਡੀ) ਪਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਡਿਸਲੈਕਸੀਆ ਨਾਲ ਪੀੜ੍ਹਤ ਬੱਚੇ ਵੀ ਸ਼ਾਮਲ ਹੋ ਸਕਦੇ ਹਨ, ਨਾਲ ਹੀ, ਕਈ ਨਾਗਰਿਕ ਸਮਾਜ ਸੰਗਠਨਾਂ ਨੇ ਆਪਣੇ ਸਰਵੇਖਣਾਂ ਤੋਂ ਅਨੁਮਾਨ ਲਗਾਇਆ ਹੈ ਕਿ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਦੀ ਅਸਲ ਸੰਖਿਆ ਸੰਭਾਵਿਤ ਤੌਰ ‘ਤੇ ਬਹੁਤ ਜ਼ਿਆਦਾ ਹੈ। ਇਸ ਦਾ ਮਤਲਬ ਹੈ ਕਿ ਰਸਮੀ ਸਕੂਲੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਵੀ ਅਜਿਹੇ ਵਿਸ਼ੇਸ਼ ਜ਼ਰੂਰਤ ਵਾਲੇ ਬੱਚੇ ਹਨ ਜੋ ਬਿਨਾ ਕਿਸੇ ਸਹਾਰੇ ਜਾਂ ਸਮਝ ਦੇ ਚੁਪਚਾਪ ਸੰਘਰਸ਼ ਕਰ ਰਹੇ ਹਨ।
ਭਾਰਤ ਦੇ ਕਾਨੂੰਨੀ ਅਤੇ ਨੀਤੀਗਤ ਆਦੇਸ਼ਾਂ ਤੋਂ ਮਿਲੀ ਪ੍ਰੇਰਣਾ ਨੇ ਡਿਸਲੈਕਸਿਕ ਮਾਨਸਿਕਤਾ ਦੀਆਂ ਕਈ ਖੂਬੀਆਂ ‘ਤੇ ਚਾਣਨਾ ਪਾਉਣ ਅਤੇ ਉਨ੍ਹਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕਰਨ ਵਿੱਚ ਮਦਦ ਕੀਤੀ ਹੈ ਤਾਂ ਜੋਂ ਉਨ੍ਹਾਂ ਨੂੰ ਨਾ ਸਿਰਫ਼ ਜੀਵਿਤ ਰਹਿਣ ਵਿੱਚ ਸਗੋਂ ਫਲਣ-ਫੁੱਲਣ ਵਿੱਚ ਵੀ ਮਦਦ ਮਿਲ ਸਕੇ। ਇਹ ਗੱਲ ਐੱਨਈਪੀ 2020 ਦੇ ਉਨ੍ਹਾਂ ਸੁਧਾਰਾਂ ਵਿੱਚ ਲਕਸ਼ਿਤ ਹੁੰਦੀ ਹੈ ਜਿਨ੍ਹਾਂ ਨੂੰ ਜਲਦੀ ਪਹਿਚਾਣ, ਅਧਿਆਪਕ ਸਮਰੱਥਾ ਨਿਰਮਾਣ ਅਤੇ ਵਿਦਿਆਰਥੀਆਂ ਨੂੰ ਸਹਾਇਤਾ ਅਤੇ ਸੁਵਿਧਾਵਾਂ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਧਿਆਨ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਸ ਅੰਦੋਲਨ ਲਈ ਵਧਦਾ ਸਮਰਥਨ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਵੇਂ ਸਿੱਖਣ ਦੀਆਂ ਅਸਮਰਥਾਵਾਂ ਵਾਲੇ ਵਿਅਕਤੀਆਂ ਨੂੰ ਨਾ ਸਿਰਫ਼ ਸਹਾਰਾ ਦਿੱਤਾ ਜਾ ਸਕਦਾ ਹੈ, ਸਗੋਂ ਉਨ੍ਹਾਂ ਨੂੰ ਸਫ਼ਲਤਾ ਦੇ ਵਿਭਿੰਨ ਮਾਰਗ ਅਪਣਾਉਣ ਲਈ ਸਸ਼ਕਤ ਬਣਾਇਆ ਜਾ ਸਕਦਾ ਹੈ, ਜਿਸ ਨਾਲ ਅੰਤ ਵਿੱਚ ਸਾਡੇ ਸਮਾਜ ਦਾ ਵਿਕਾਸ ਹੋ ਸਕਦਾ ਹੈ। ਸੰਭਵ ਹੈ, ਅਗਲਾ ਨੋਬਲ ਪੁਰਸਕਾਰ ਜੇਤੂ, ਯੂਨੀਕੌਰਨ ਸੰਸਥਾਪਕ, ਜਾਂ ਕ੍ਰਾਂਤੀਕਾਰੀ ਇਨੋਵੇਟਰ ਭਾਰਤ ਦੇ ਦਿਵਿਯਾਂਗ ਦਿਮਾਗੀ ਸਮੂਹਾਂ ਤੋਂ ਉਭਰੇ।
ਡਿਸਲੈਕਸੀਆ ਲਈ ਵਾਕ 2025 ਦਾ ਸਮਾਪਨ ਸਾਰੇ ਹਿਤਧਾਰਕਾਂ- ਸਰਕਾਰ, ਅਧਿਆਪਕਾਂ ਅਤੇ ਨਾਗਰਿਕ ਸਮਾਜ- ਵੱਲੋਂ ਕਲਾਸ ਨੂੰ ਵਧੇਰੇ ਸਮਾਵੇਸ਼ੀ, ਸੰਵੇਦਨਸ਼ੀਲ ਅਤੇ ਹਰ ਬੱਚੇ ਦੀਆਂ ਜ਼ਰੂਰਤਾਂ ਦੇ ਪ੍ਰਤੀ ਜਵਾਬਦੇਹੀ ਬਣਾਉਣ ਦੀ ਨਵੀਂ ਵਚਨਬੱਧਤਾ ਦੇ ਨਾਲ ਹੋਇਆ।
*****
ਐੱਸਆਰ/ਏਕੇ
(Release ID: 2182914)
Visitor Counter : 3