ਕਾਨੂੰਨ ਤੇ ਨਿਆਂ ਮੰਤਰਾਲਾ
ਵਿਸ਼ੇਸ਼ ਅਭਿਆਨ 5.0 ਦੇ ਤਹਿਤ ਕਾਨੂੰਨੀ ਵਿਭਾਗ ਦੁਆਰਾ ਈ-ਨੀਲਾਮੀ ਆਯੋਜਿਤ
Posted On:
26 OCT 2025 6:54PM by PIB Chandigarh




ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਸਧਾਰਣ ਵਿੱਤੀ ਨਿਯਮਾਂ (ਜੀਐੱਫਆਰ) 2017 ਦੇ ਪ੍ਰਾਵਧਾਨਾਂ ਦੇ ਅਨੁਸਾਰ, ਵਿਸ਼ੇਸ਼ ਅਭਿਆਨ 5.0 ਦੇ ਲਾਗੂਕਰਨ ਪੜਾਅ ਦੌਰਾਨ, ਸ਼੍ਰੀ ਆਰ.ਕੇ. ਪਟਨਾਇਕ, ਐਡੀਸ਼ਨਲ ਸਕੱਤਰ ਅਤੇ ਨੋਡਲ ਅਫ਼ਸਰ, ਦੇ ਨਿਰਦੇਸ਼ ‘ਤੇ ਕਾਨੂੰਨੀ ਵਿਭਾਗ ਦੁਆਰਾ 17 ਅਕਤੂਬਰ 2025 ਨੂੰ ਗੈਰ-ਜ਼ਰੂਰੀ/ਕਬਾੜ ਦੀਆਂ ਵਸਤੂਆਂ ਦੀ ਇੱਕ ਨੀਲਾਮੀ ਆਯੋਜਿਤ ਕੀਤੀ ਗਈ। ਇਹ ਨੀਲਾਮੀ ਵਿਭਾਗ ਦੀ ਨੀਲਾਮੀ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ।
ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਸਫ਼ਲਤਾਪੂਰਵਕ ਨੀਲਾਮੀ ਆਯੋਜਿਤ ਕੀਤੀ ਗਈ, ਜਿਸ ਨਾਲ ਪਾਰਦਰਸ਼ਿਤਾ ਅਤੇ ਸਾਰੇ ਪ੍ਰਾਸੰਗਿਕ ਨਿਯਮਾਂ ਅਤੇ ਕਾਨੂੰਨਾਂ ਦੀ ਪੂਰਨ ਤੌਰ ‘ਤੇ ਪਾਲਣਾ ਯਕੀਨੀ ਹੋਈ। ਨੀਲਾਮ ਕੀਤੀਆਂ ਗਈਆਂ ਵਸਤੂਆਂ ਵਿੱਚ ਪੁਰਾਣੇ ਅਤੇ ਅਣਵਰਤੇ ਫਰਨੀਚਰ, ਕੰਪਿਊਟਰ, ਸਕੈਨਰ, ਪ੍ਰਿੰਟਰ, ਫੋਟੋਕਾਪੀ ਮਸ਼ੀਨ ਵਰਗੇ ਇਲੈਕਟ੍ਰੌਨਿਕ ਉਪਕਰਣ ਅਤੇ ਕਈ ਤਰ੍ਹਾਂ ਦੀਆਂ ਵਿਭਿੰਨ ਦਫ਼ਤਰੀ ਸਮੱਗਰੀਆਂ ਸ਼ਾਮਲ ਸਨ, ਜਿਨ੍ਹਾਂ ਨੂੰ ਪੁਰਾਣਾ ਐਲਾਨਿਆ ਗਿਆ ਸੀ।
ਨੀਲਾਮੀ ਤੋਂ ਬਾਅਦ ਪਛਾਣੀਆਂ ਗਈਆਂ ਵਸਤੂਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ 25 ਅਕਤੂਬਰ, 2025 ਨੂੰ ਸ਼ਾਸਤਰੀ ਭਵਨ, ਨਵੀਂ ਦਿੱਲੀ ਦੀ ਚੌਥੀ ਮੰਜ਼ਿਲ (ਏ ਵਿੰਗ ਅਤੇ ਡੀ ਵਿੰਗ) ਅਤੇ ਦੂਸਰੀ ਮੰਜ਼ਿਲ (ਰਿਕਾਰਡ ਰੂਮ ਅਤੇ ਗੈਰਾਜ਼) ਦੇ ਪਰਿਸਰ ਤੋਂ ਸ਼੍ਰੀ ਆਰ.ਕੇ. ਪਟਨਾਇਕ, ਐਡੀਸ਼ਨਲ ਸਕੱਤਰ ਅਤੇ ਨੋਡਲ ਅਫ਼ਸਰ, ਦੀ ਦੇਖ-ਰੇਖ ਹੇਠ ਅਤੇ ਨੀਲਾਮੀ ਕਮੇਟੀ ਦੇ ਮੈਂਬਰਾਂ ਅਤੇ ਕਾਨੂੰਨੀ ਵਿਭਾਗ ਦੇ ਪ੍ਰਸ਼ਾਸਨ ਸੈਕਸ਼ਨ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਮੌਜੂਦਗੀ ਵਿੱਚ ਹਟਾ ਦਿੱਤਾ ਗਿਆ। ਇਸ ਨਿਪਟਾਰੇ ਦੇ ਨਤੀਜੇ ਵਜੋਂ, ਐਡਮਿਨ-।। ਸੈਕਸ਼ਨ, ਰਿਕਾਰਡ ਰੂਮ, ਗੈਰਾਜ਼, ਕੌਰੀਡੋਰਸ ਅਤੇ ਹੋਰ ਸੈਕਸ਼ਨਾਂ ਅੰਦਰ ਕਾਫੀ ਥਾਂ ਖਾਲੀ ਹੋ ਗਈ ਹੈ, ਜਿਸ ਦੀ ਵਰਤੋਂ ਹੁਣ ਅਧਿਕਾਰਤ ਅਤੇ ਕਾਰਜਾਤਮਕ ਜ਼ਰੂਰਤਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਹੈ।
ਨੀਲਾਮੀ ਤੋਂ ਪ੍ਰਾਪਤ ਰਾਸ਼ੀ ਨੂੰ ਲਾਗੂ ਨਿਯਮਾਂ ਦੇ ਅਨੁਸਾਰ ਸਰਕਾਰੀ ਖਾਤੇ ਵਿੱਚ ਸਹੀ ਢੰਗ ਨਾਲ ਜਮ੍ਹਾਂ ਕੀਤਾ ਗਿਆ ਹੈ।
*****
ਸਮਰਾਟ/ਐਲਨ/ਏਕੇ
(Release ID: 2182892)
Visitor Counter : 2