ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਜੈਸਲਮੇਰ ਵਿੱਚ ਆਰਮੀ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਸੁਰੱਖਿਆ ਸਥਿਤੀ ਅਤੇ ਭਾਰਤੀ ਫੌਜ ਦੀ ਸੰਚਾਲਨ ਤਿਆਰੀ ਦੀ ਸਮੀਖਿਆ ਕੀਤੀ; ਤਨੋਟ ਅਤੇ ਲੌਂਗੇਵਾਲਾ ਦੇ ਅਗਾਂਹਵਧੂ ਖੇਤਰਾਂ ਦਾ ਦੌਰਾ ਕੀਤਾ
ਆਪ੍ਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਤਾਕਤ ਅਤੇ ਰਾਸ਼ਟਰੀ ਚਰਿੱਤਰ ਦਾ ਇੱਕ ਪ੍ਰਤੀਕ ਹੈ, ਜੋ ਇਹ ਇੱਕ ਪ੍ਰਦਰਸ਼ਨ ਕਰਦਾ ਹੈ ਕਿ ਸਾਡੇ ਸੈਨਿਕਾਂ ਦੀ ਤਾਕਤ ਸਿਰਫ਼ ਹਥਿਆਰਾਂ ਵਿੱਚ ਹੀ ਨਹੀਂ, ਸਗੋਂ ਨੈਤਿਕ ਅਨੁਸ਼ਾਸਨ ਅਤੇ ਰਣਨੀਤਕ ਸਪੱਸ਼ਟਤਾ ਵਿੱਚ ਵੀ ਹੈ: ਸ਼੍ਰੀ ਰਾਜਨਾਥ ਸਿੰਘ
ਰਕਸ਼ਾ ਮੰਤਰੀ ਨੇ ਹਥਿਆਰਬੰਦ ਬਲਾਂ ਨੂੰ ਕਿਹਾ ਕਿ ਕਦੇ ਵੀ ਵਿਰੋਧੀਆਂ ਨੂੰ ਘੱਟ ਨਾ ਸਮਝਣ ਅਤੇ ਹਮੇਸ਼ਾ ਸੁਚੇਤ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ
प्रविष्टि तिथि:
24 OCT 2025 4:25PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜੈਸਲਮੇਰ ਵਿੱਚ ਆਰਮੀ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਸੁਰੱਖਿਆ ਸਥਿਤੀ ਅਤੇ ਭਾਰਤੀ ਫੌਜ ਦੀ ਸੰਚਾਲਨ ਤਿਆਰੀ ਦਾ ਜਾਇਜ਼ਾ ਲਿਆ, ਅਤੇ 24 ਅਕਤੂਬਰ, 2025 ਨੂੰ ਰਾਜਸਥਾਨ ਵਿੱਚ ਤਨੋਟ ਅਤੇ ਲੌਂਗੇਵਾਲਾ ਦੇ ਅਗਾਂਹਵਧੂ ਖੇਤਰਾਂ ਦਾ ਦੌਰਾ ਕੀਤਾ। ਕਾਨਫਰੰਸ ਦੌਰਾਨ, ਭਾਰਤੀ ਫੌਜ ਦੀ ਸੀਨੀਅਰ ਲੀਡਰਸ਼ਿਪ ਨਾਲ ਗ੍ਰੇ ਜ਼ੋਨ ਯੁੱਧ ਅਤੇ ਸੰਯੁਕਤਤਾ, ਆਤਮਨਿਰਭਰਤਾ ਅਤੇ ਨਵੀਨਤਾ ਲਈ ਰੋਡਮੈਪ ਸਮੇਤ ਮੁੱਖ ਪਹਿਲੂਆਂ 'ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਅਤੇ ਸਾਰੇ ਆਰਮੀ ਕਮਾਂਡਰ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੇ ਫੌਜੀ ਹੁਨਰ ਅਤੇ ਰਾਸ਼ਟਰੀ ਚਰਿੱਤਰ ਦਾ ਇੱਕ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਸੈਨਿਕਾਂ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਤਾਕਤ ਸਿਰਫ਼ ਹਥਿਆਰਾਂ ਵਿੱਚ ਹੀ ਨਹੀਂ, ਸਗੋਂ ਉਨ੍ਹਾਂ ਦੇ ਨੈਤਿਕ ਅਨੁਸ਼ਾਸਨ ਅਤੇ ਰਣਨੀਤਕ ਸਪੱਸ਼ਟਤਾ ਵਿੱਚ ਵੀ ਹੈ। ਉਨ੍ਹਾਂ ਕਿਹਾ "ਆਪ੍ਰੇਸ਼ਨ ਸਿੰਦੂਰ ਇਤਿਹਾਸ ਵਿੱਚ ਸਿਰਫ਼ ਇੱਕ ਫੌਜੀ ਆਪ੍ਰੇਸ਼ਨ ਵਜੋਂ ਹੀ ਨਹੀਂ, ਸਗੋਂ ਦੇਸ਼ ਦੇ ਸਾਹਸ ਅਤੇ ਸੰਜਮ ਦੇ ਪ੍ਰਤੀਕ ਵਜੋਂ ਵੀ ਦਰਜ ਰਹੇਗਾ। ਸਾਡੀਆਂ ਫੌਜਾਂ ਦੁਆਰਾ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ ਨੀਤੀਗਤ ਸ਼ੁੱਧਤਾ ਅਤੇ ਮਨੁੱਖੀ ਮਾਣ ਦੋਵਾਂ ਦੇ ਅਨੁਸਾਰ ਸੀ। ਆਪ੍ਰੇਸ਼ਨ ਖਤਮ ਨਹੀਂ ਹੋਇਆ ਹੈ। ਸ਼ਾਂਤੀ ਲਈ ਸਾਡਾ ਮਿਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇੱਕ ਵੀ ਅੱਤਵਾਦੀ ਮਾਨਸਿਕਤਾ ਜੀਵਿਤ ਰਹੇਗੀ।"
ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਪ੍ਰੇਸ਼ਨ ਸਿੰਦੂਰ ਨੇ ਇੱਕ ਨਵੀਂ ਰਣਨੀਤਕ ਸੋਚ ਨੂੰ ਜਨਮ ਦਿੱਤਾ ਹੈ ਕਿ ਭਾਰਤ ਕਿਸੇ ਵੀ ਅੱਤਵਾਦੀ ਗਤੀਵਿਧੀ ਦਾ ਜਵਾਬ ਆਪਣੀਆਂ ਸ਼ਰਤਾਂ 'ਤੇ ਦਿੰਦਾ ਹੈ। ਉਨ੍ਹਾਂ ਕਿਹਾ, "ਇਹ ਨਵੇਂ ਭਾਰਤ ਦਾ ਰੱਖਿਆ ਸਿਧਾਂਤ ਹੈ, ਜੋ ਦ੍ਰਿੜਤਾ ਅਤੇ ਹਿੰਮਤ ਦੋਵਾਂ ਨੂੰ ਦਰਸਾਉਂਦਾ ਹੈ।" ਰਕਸ਼ਾ ਮੰਤਰੀ ਨੇ ਦੇਸ਼ ਦੀ ਅਖੰਡਤਾ ਦੀ ਰੱਖਿਆ ਲਈ 24X7 ਪਹਿਰਾ ਦੇਣ ਲਈ ਸੈਨਿਕਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਨੇ ਸੈਨਿਕਾਂ ਨੂੰ ਵਿਰੋਧੀਆਂ ਨੂੰ ਕਦੇ ਵੀ ਘੱਟ ਨਾ ਸਮਝਣ ਅਤੇ ਹਮੇਸ਼ਾ ਸੁਚੇਤ ਅਤੇ ਤਿਆਰ ਰਹਿਣ ਲਈ ਦਾ ਸੱਦਾ ਦਿੱਤਾ।

ਰਕਸ਼ਾ ਮੰਤਰੀ ਨੇ ਕਮਾਂਡਰਾਂ ਨੂੰ ਭਵਿੱਖ ਲਈ ਹਮੇਸ਼ਾ ਤਿਆਰ ਫੌਜ ਨੂੰ ਯਕੀਨੀ ਬਣਾਉਣ ਲਈ ਰੱਖਿਆ ਕੂਟਨੀਤੀ, ਆਤਮਨਿਰਭਰਤਾ, ਸੂਚਨਾ ਯੁੱਧ, ਰੱਖਿਆ ਬੁਨਿਆਦੀ ਢਾਂਚੇ ਅਤੇ ਫੋਰਸ ਆਧੁਨਿਕੀਕਰਣ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਪੇਸ਼ੇਵਰਤਾ, ਹਿੰਮਤ ਅਤੇ ਲਚਕੀਲੇਪਣ ਦੀ ਸ਼ਲਾਘਾ ਕੀਤੀ ਅਤੇ ਉੱਚਤਮ ਪੱਧਰ ਦੀ ਕਾਰਜਸ਼ੀਲ ਤਿਆਰੀ ਨੂੰ ਬਣਾਈ ਰੱਖਣ ਲਈ ਅਤਿ-ਆਧੁਨਿਕ ਤਕਨਾਲੋਜੀ, ਬੁਨਿਆਦੀ ਢਾਂਚਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਸ਼੍ਰੀ ਰਾਜਨਾਥ ਸਿੰਘ ਨੇ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਭਾਰਤੀ ਫੌਜ ਦੀ ਮਹੱਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ "ਧਾਰਾ 370 ਨੂੰ ਰੱਦ ਕਰਨਾ ਇਤਿਹਾਸਕ ਸੀ। ਅੱਜ, ਉੱਥੋਂ ਦੀਆਂ ਗਲੀਆਂ ਅਸ਼ਾਂਤੀ ਨਾਲ ਨਹੀਂ ਸਗੋਂ ਉਮੀਦ ਨਾਲ ਭਰੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਲੋਕ ਆਪਣੇ ਭਵਿੱਖ ਬਾਰੇ ਵਿਸ਼ਵਾਸ ਰੱਖਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਫੈਸਲਾ ਲੈਣ ਦੀ ਪ੍ਰਣਾਲੀ ਹੁਣ ਸਥਾਨਕ ਲੋਕਾਂ ਦੇ ਹੱਥਾਂ ਵਿੱਚ ਹੈ। ਭਾਰਤੀ ਫੌਜ ਨੇ ਇਸ ਯਤਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਉੱਤਰੀ ਸਰਹੱਦ 'ਤੇ ਸਥਿਤੀ ਬਾਰੇ, ਰਕਸ਼ਾ ਮੰਤਰੀ ਨੇ ਕਿਹਾ ਕਿ ਚੱਲ ਰਹੀ ਗੱਲਬਾਤ ਅਤੇ ਤਣਾਅ ਘਟਾਉਣ ਦੇ ਕਦਮਾਂ ਨੇ ਭਾਰਤ ਦੀ ਸੰਤੁਲਿਤ ਅਤੇ ਦ੍ਰਿੜ੍ਹ ਵਿਦੇਸ਼ ਨੀਤੀ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ, "ਸਾਡੀ ਨੀਤੀ ਸਪੱਸ਼ਟ ਹੈ ਕਿ ਗੱਲਬਾਤ ਹੋਵੇਗੀ ਅਤੇ ਸਰਹੱਦ 'ਤੇ ਸਾਡੀ ਤਿਆਰੀ ਬਰਕਰਾਰ ਰਹੇਗੀ।"
ਸੈਨਿਕਾਂ ਦੀ ਇੱਛਾ ਸ਼ਕਤੀ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਇਸ ਨੂੰ ਇਸ ਤੱਥ ਦਾ ਪ੍ਰਮਾਣ ਦੱਸਿਆ ਕਿ ਭਾਰਤੀ ਫੌਜ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਅਨੁਕੂਲ ਬਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। "ਚਾਹੇ ਇਹ ਸਿਆਚਿਨ ਦਾ ਠੰਢਾ ਬਰਫੀਲਾ ਇਲਾਕਾ ਹੋਵੇ, ਜਾਂ ਰਾਜਸਥਾਨ ਦੇ ਮਾਰੂਥਲ ਦੀ ਤੇਜ਼ ਗਰਮੀ ਹੋਵੇ, ਜਾਂ ਸੰਘਣੇ ਜੰਗਲਾਂ ਵਿੱਚ ਬਗਾਵਤ ਵਿਰੋਧੀ ਕਾਰਵਾਈਆਂ ਹੋਣ, ਸਾਡੇ ਸੈਨਿਕਾਂ ਨੇ ਹਮੇਸ਼ਾ ਆਪਣੀ ਸਮਰੱਥਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਮੁਸ਼ਕਿਲ ਹਾਲਾਤਾਂ ਅਤੇ ਵਿਭਿੰਨ ਚੁਣੌਤੀਆਂ ਦੇ ਬਾਵਜੂਦ, ਉਹ ਤਬਦੀਲੀਆਂ ਦੇ ਅਨੁਕੂਲ ਬਣਦੇ ਹਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦੇ ਹਨ।"

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਅੱਜ ਦਾ ਯੁੱਧ ਤਕਨਾਲੋਜੀ-ਅਧਾਰਿਤ ਹੈ, ਪਰ ਸੈਨਿਕ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮਸ਼ੀਨਾਂ ਤਾਕਤ ਨੂੰ ਵਧਾਉਂਦੀਆਂ ਹਨ, ਪਰ ਇਹ ਮਨੁੱਖੀ ਭਾਵਨਾ ਹੈ ਜਿਸ ਵਿੱਚ ਨਤੀਜੇ ਦੇਣ ਦੀ ਸ਼ਕਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਯੁੱਧ ਸਾਈਬਰਸਪੇਸ, ਜਾਣਕਾਰੀ, ਇਲੈਕਟ੍ਰਾਨਿਕ ਵਿਘਨ ਅਤੇ ਪੁਲਾੜ ਨਿਯੰਤਰਣ ਵਰਗੇ ਅਦਿੱਖ ਖੇਤਰਾਂ ਵਿੱਚ ਲੜਿਆ ਜਾਂਦਾ ਹੈ, ਅਤੇ ਨਵੀਨਤਮ ਤਕਨੀਕੀ ਤਰੱਕੀ ਦੇ ਅਨੁਕੂਲ ਹੋਣ ਦੇ ਨਾਲ-ਨਾਲ ਜੋ ਮਹੱਤਵਪੂਰਨ ਹੈ ਉਹ ਹੈ ਸੈਨਿਕਾਂ ਦੀ ਤੇਜ਼ ਫੈਸਲਾ ਲੈਣ ਦੀ ਯੋਗਤਾ ਅਤੇ ਇੱਛਾ ਸ਼ਕਤੀ ਵੀ ਮਹਤਵਪੂਰਣ ਹੈ।
ਕਾਨਫਰੰਸ ਦੇ ਹਿੱਸੇ ਵਜੋਂ, ਸ਼੍ਰੀ ਰਾਜਨਾਥ ਸਿੰਘ ਨੇ ਕੋਨਾਰਕ ਦੇ ਐੱਜ ਡੇਟਾ ਸੈਂਟਰ ਅਤੇ ਭਾਰਤੀ ਫੌਜ ਦੇ ਫਾਇਰ ਐਂਡ ਫਿਊਰੀ ਕੋਰ ਸਮੇਤ ਟੈਕਨੋਲੋਜੀ ਇਨੇਬਲਰਸ ਦਾ ਵਰਚੁਅਲ ਉਦਘਾਟਨ ਵੀ ਕੀਤਾ। ਅਗਲੇ ਸਾਲ ਤੱਕ, ਸਾਰੇ ਕੋਰ ਦੇ ਦੇਸ਼ ਭਰ ਵਿੱਚ ਐੱਜ ਡੇਟਾ ਸੈਂਟਰ ਹੋਣਗੇ। ਉਨ੍ਹਾਂ ਨੇ ਭਾਰਤੀ ਫੌਜ ਲਈ ਉਪਕਰਣ ਹੈਲਪਲਾਈਨ, ਸੈਨਿਕ ਯਾਤਰੀ ਮਿੱਤਰ ਐਪ ਵੀ ਲਾਂਚ ਕੀਤੀ ਅਤੇ ਆਰਮੀ ਸਰਵਿਸ ਕਾਰਪੋਰੇਸ਼ਨ ਸੈਂਟਰ ਐਂਡ ਕਾਲਜ, ਬੰਗਲੁਰੂ ਦੁਆਰਾ ਸੰਕਲਿਤ 'ਡਿਫੈਂਸ ਮਿਲਟ ਡਿਸ਼ ਕੰਪੈਂਡੀਅਮ' ਜਾਰੀ ਕੀਤਾ। ਉਨ੍ਹਾਂ ਨੇ ਸਾਬਕਾ ਸੈਨਿਕਾਂ ਅਤੇ ਆਪਣੇ ਪਰਿਵਾਰਾਂ ਦੀ ਸਹੂਲਤ ਲਈ ਨਮਨ ਕੇਂਦਰਾਂ ਦਾ ਵੀ ਉਦਘਾਟਨ ਕੀਤਾ।
ਲੌਂਗੇਵਾਲਾ ਵਿਖੇ, ਰਕਸ਼ਾ ਮੰਤਰੀ ਨੇ ਪ੍ਰਸਿੱਧ ਲੌਂਗੇਵਾਲਾ ਯੁੱਧ ਸਥਲ 'ਤੇ ਫੁੱਲਮਾਲਾ ਭੇਟ ਕੀਤੀ ਅਤੇ ਭਾਰਤੀ ਫੌਜ ਦੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸ਼੍ਰੀ ਰਾਜਨਾਥ ਸਿੰਘ ਨੇ 'ਚਾਂਦਪੁਰੀ ਹਾਲ' ਦਾ ਉਦਘਾਟਨ ਕੀਤਾ, ਇੱਕ ਆਡੀਓ-ਵਿਜ਼ੂਅਲ ਰੂਮ, ਜੋ ਕਿ ਮੇਜਰ (ਬਾਅਦ ਵਿੱਚ ਬ੍ਰਿਗੇਡੀਅਰ) ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ 1971 ਵਿੱਚ ਲੌਂਗੇਵਾਲਾ ਦੀ ਲੜਾਈ ਦੌਰਾਨ ਬਹਾਦਰੀ ਨਾਲ ਰੱਖਿਆ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਲੜਾਈ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਸੈਨਿਕਾਂ ਨੂੰ ਵੀ ਸਨਮਾਨਿਤ ਕੀਤਾ।


ਰਕਸ਼ਾ ਮੰਤਰੀ ਨੇ ਭਾਰਤੀ ਫੌਜ ਦੀ ਬਹਾਦਰੀ ਅਤੇ ਲਚਕੀਲੇਪਣ ਨੂੰ ਦਰਸਾਉਂਦੇ ਹੋਏ ਇਤਿਹਾਸਕ ਸਥਾਨ ਨੂੰ ਰਾਸ਼ਟਰੀ ਗੌਰਵ ਦੇ ਪ੍ਰਤੀਕ ਵਜੋਂ ਵਿਕਸਿਤ ਕਰਨ ਲਈ ਕੀਤੇ ਜਾ ਰਹੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ।
ਸ਼੍ਰੀ ਰਾਜਨਾਥ ਸਿੰਘ ਨੇ ਇੱਕ ਗਤੀਸ਼ੀਲ 'ਸਮਰੱਥਾ ਪ੍ਰਦਰਸ਼ਨ ਅਭਿਆਸ' ਵੀ ਦੇਖਿਆ, ਜਿਸ ਵਿੱਚ ਭੈਰਵ ਬਟਾਲੀਅਨ ਅਤੇ ਅਸ਼ਨੀ ਪਲਟੂਨ ਵਰਗੇ ਨਵੇਂ ਸੰਗਠਨਾਂ ਦੇ ਏਕੀਕ੍ਰਿਤ ਰੁਜ਼ਗਾਰ ਦੇ ਨਾਲ-ਨਾਲ ਭਾਰਤੀ ਫੌਜ ਵਿੱਚ ਕਾਰਜਾਂ ਦੇ ਸੰਚਾਲਨ ਲਈ ਸ਼ਾਮਲ ਕੀਤੀਆਂ ਗਈਆਂ ਨਵੀਨਤਮ ਤਕਨੀਕੀ ਸੰਪਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨੀ ਵਿਰਾਸਤ ਅਤੇ ਨਵੀਨਤਾ ਦੇ ਸਹਿਜ ਮਿਸ਼ਰਣ ਦਾ ਪ੍ਰਤੀਕ ਸੀ, ਜੋ ਕਿ ਸਮਰੱਥਾ ਵਿਕਾਸ ਅਤੇ ਫੋਰਸ ਆਧੁਨਿਕੀਕਰਨ 'ਤੇ ਭਾਰਤੀ ਫੌਜ ਦੇ ਜ਼ੋਰ ਨੂੰ ਉਜਾਗਰ ਕਰਦੀ ਹੈ।

****
ਐੱਸਆਰ/ਐੱਨਏ/ਸੈਵੀ
(रिलीज़ आईडी: 2182396)
आगंतुक पटल : 21