ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਨੇ ਹਥਿਆਰਬੰਦ ਬਲਾਂ ਦੀ ਸਮਰੱਥਾ ਵਧਾਉਣ ਲਈ ਲਗਭਗ 79,000 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ

Posted On: 23 OCT 2025 3:54PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ 23 ਅਕਤੂਬਰ, 2025 ਨੂੰ ਸਾਊਥ ਬਲਾਕ, ਨਵੀਂ ਦਿੱਲੀ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਲਗਭਗ ₹79,000 ਕਰੋੜ ਰੁਪਏ ਦੀ ਕੁਲ ਰਕਮ ਦੀਆਂ ਵੱਖ-ਵੱਖ ਸੇਵਾਵਾਂ ਲਈ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਭਾਰਤੀ ਫੌਜ ਲਈ, ਨਾਗ ਮਿਜ਼ਾਈਲ ਸਿਸਟਮ (ਟ੍ਰੈਕਡ) ਐੱਮਕੇ-II (ਐੱਨਏਐੱਮਆਈਐੱਸ), ਗਰਾਊਂਡ ਬੇਸਡ ਮੋਬਾਈਲ ਈਐੱਲਆਈਐੱਨਟੀ ਸਿਸਟਮ (ਜੀਬੀਐੱਮਈਐੱਸ) ਅਤੇ ਮਟੀਰੀਅਲ ਹੈਂਡਲਿੰਗ ਕ੍ਰੇਨ ਸਮੇਤ ਹਾਈ ਮੋਬਿਲਿਟੀ ਵਾਹਨਾਂ (ਐੱਚਐੱਮਵੀ) ਦੀ ਖਰੀਦ ਲਈ ਜ਼ਰੂਰਤ ਦੀ ਪ੍ਰਵਾਨਗੀ (ਏਓਐੱਨ) ਨੂੰ ਮਨਜ਼ੂਰੀ ਦਿੱਤੀ ਗਈ। ਐੱਨਏਐੱਮਆਈਐੱਸ (ਟ੍ਰੈਕਡ) ਦੀ ਖਰੀਦ ਦੁਸ਼ਮਣ ਦੇ ਲੜਾਕੂ ਵਾਹਨਾਂ, ਬੰਕਰਾਂ ਅਤੇ ਹੋਰ ਖੇਤਰੀ ਕਿਲੇਬੰਦੀਆਂ ਨੂੰ ਬੇਅਸਰ ਕਰਨ ਦੀ ਭਾਰਤੀ ਫੌਜ ਦੀ ਸਮਰੱਥਾ ਨੂੰ ਵਧਾਏਗੀ, ਜਦੋਂ ਕਿ ਜੀਬੀਐੱਮਈਐੱਸ ਦੁਸ਼ਮਣ ਦੇ ਐਮੀਟਰਸ ਦੀ 24 ਘੰਟੇ ਇਲੈਕਟ੍ਰਾਨਿਕ ਖੁਫੀਆ ਜਾਣਕਾਰੀ ਪ੍ਰਦਾਨ ਕਰੇਗਾ। ਐੱਚਐੱਮਵੀ ਦੇ ਸ਼ਾਮਲ ਹੋਣ ਨਾਲ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਸੇਨਾਵਾਂ ਨੂੰ ਲੌਜਿਸਟਿਕ ਸਹਾਇਤਾ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।

 

ਭਾਰਤੀ ਜਲ ਸੈਨਾ ਲਈ, ਏਓਐੱਨ ਨੂੰ ਲੈਂਡਿੰਗ ਪਲੈਟਫਾਰਮ ਡੌਕਸ (ਐੱਲਪੀਡੀ), 30 ਮਿਮੀ ਨੇਵਲ ਸਰਫੇਸ ਗਨ (ਐੱਨਐੱਸਜੀ), ਐਡਵਾਂਸਡ ਲਾਈਟ ਵੇਟ ਟਾਰਪੀਡੋਜ਼ (ਏਐੱਲਡਬਲਯੂਟੀ), ਇਲੈਕਟ੍ਰੋ-ਔਪਟੀਕਲ ਇਨਫਰਾ-ਰੈੱਡ ਸਰਚ ਐਂਡ ਟ੍ਰੈਕ ਸਿਸਟਮ ਅਤੇ 76 ਮਿਮੀ ਸੁਪਰ ਰੈਪਿਡ ਗਨ ਮਾਊਂਟ ਲਈ ਸਮਾਰਟ ਗੋਲਾ ਬਾਰੂਦ ਦੀ ਖਰੀਦ ਲਈ ਏਓਐੱਨ ਪ੍ਰਦਾਨ ਕੀਤਾ ਗਿਆ। ਐੱਲਪੀਡੀ ਦੀ ਖਰੀਦ ਭਾਰਤੀ ਜਲ ਸੈਨਾ ਨੂੰ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਦੇ ਨਾਲ-ਨਾਲ ਜਲ-ਥਲ ਦੋਵਾਂ ਥਾਵਾਂ ‘ਤੇ ਕਾਰਵਾਈਆਂ ਕਰਨ ਦੇ ਯੋਗ ਬਣਾਏਗੀ। ਐੱਲਪੀਡੀ ਦੁਆਰਾ ਪ੍ਰਦਾਨ ਕੀਤੀ ਗਈ ਏਕੀਕ੍ਰਿਤ ਸਮੁੰਦਰੀ ਸਮਰੱਥਾ ਭਾਰਤੀ ਜਲ ਸੈਨਾ ਨੂੰ ਸ਼ਾਂਤੀ ਰੱਖਿਅਕ ਕਾਰਜਾਂ, ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਆਦਿ ਵਿੱਚ ਵੀ ਸਹਾਇਤਾ ਕਰੇਗੀ। ਡੀਆਰਡੀਓ ਦੀ ਜਲ ਸੈਨਾ ਵਿਗਿਆਨ ਅਤੇ ਟੈਕਨੋਲੋਜੀ ਪ੍ਰਯੋਗਸ਼ਾਲਾ ਦੁਆਰਾ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤੇ ਗਏ ਏਐੱਲਡਬਲਿਊਟੀ ਦੇ ਆਉਣ ਨਾਲ ਇਹ ਰਵਾਇਤੀ, ਪ੍ਰਮਾਣੂ ਅਤੇ ਛੋਟੀਆਂ ਪਣਡੁੱਬੀਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। 30 ਮਿਮੀ ਐੱਨਐੱਸਜੀ ਦੀ ਖਰੀਦ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਦੀ ਘੱਟ-ਤੀਬਰਤਾ ਵਾਲੇ ਸਮੁੰਦਰੀ ਕਾਰਜਾਂ ਅਤੇ ਸਮੁੰਦਰੀ ਡਕੇਤੀ ਵਿਰੋਧੀ ਭੂਮਿਕਾਵਾਂ ਨਿਭਾਉਣ ਦੀ ਯੋਗਤਾ ਨੂੰ ਵਧਾਏਗੀ।

 

ਭਾਰਤੀ ਹਵਾਈ ਸੈਨਾ ਲਈ, ਏਓਐੱਨ ਨੂੰ ਸਹਿਯੋਗੀ ਲੰਬੀ ਰੇਂਜ ਟਾਰਗੇਟ ਸੈਚੁਰੇਸ਼ਨ/ਵਿਨਾਸ਼ ਪ੍ਰਣਾਲੀ (ਸੀਐੱਲਆਰਟੀਐੱਸ/ਡੀਐੱਸ) ਅਤੇ ਹੋਰ ਪ੍ਰਸਤਾਵਾਂ ਦੇ ਲਈ ਏਓਐੱਨ ਪ੍ਰਦਾਨ ਕੀਤਾ ਗਿਆ। ਸੀਐੱਲਆਰਟੀਐੱਸ/ਡੀਐੱਸ ‘ਚ ਮਿਸ਼ਨ ਖੇਤਰ ‘ਤੇ ਸਵੈਚਾਲਿਤ ਟੇਕ-ਆਫ, ਲੈਂਡਿੰਗ, ਨੈਵੀਗੇਸ਼ਨ, ਖੋਜ ਅਤੇ ਪੇਅਲੋਡ ਡਿਲੀਵਰੀ ਦੀ ਸਮਰੱਥਾ ਹੈ। 

****

ਐੱਸਆਰ/ਸੈਵੀ


(Release ID: 2182107) Visitor Counter : 5