ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲਖਨਊ ਵਿੱਚ ਪੀਟੀਸੀ ਇੰਡਸਟਰੀਜ਼ ਦੇ ਸਟੇਟੇਜਿਕ ਮੈਟੀਰੀਅਲਸ ਟੈਕਨੋਲੋਜੀ ਕੰਪਲੈਕਸ ਵਿਖੇ ਟਾਈਟੇਨੀਅਮ ਅਤੇ ਸੁਪਰਅਲੌਏ ਮੈਟੀਰੀਅਲਸ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ


ਭਾਰਤ ਨੂੰ ਤਕਨਾਲੋਜੀ ਨਿਰਮਾਤਾ ਬਣਨ ਲਈ ਰੱਖਿਆ ਅਤੇ ਪੁਲਾੜ ਵਿੱਚ ਵਰਤੀਆਂ ਜਾਣ ਵਾਲੀਆਂ ਦੁਰਲੱਭ ਸਮੱਗਰੀਆਂ ਦਾ ਉਤਪਾਦਨ ਕਰਨਾ ਚਾਹੀਦਾ ਹੈ: ਸ਼੍ਰੀ ਰਾਜਨਾਥ ਸਿੰਘ

प्रविष्टि तिथि: 18 OCT 2025 4:37PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਭਾਰਤ ਨੂੰ ਤਕਨਾਲੋਜੀ ਨਿਰਮਾਤਾ ਬਣਨ ਅਤੇ ਆਪਣੀ ਤਕਨੀਕੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਰੱਖਿਆ ਅਤੇ ਪੁਲਾੜ ਵਿੱਚ ਵਰਤੀਆਂ ਜਾਣ ਵਾਲੀਆਂ ਦੁਰਲੱਭ ਸਮੱਗਰੀਆਂ ਦਾ ਉਤਪਾਦਨ ਕਰਨਾ ਚਾਹੀਦਾ ਹੈ," ਉਹ 18 ਅਕਤੂਬਰ, 2025 ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਪੀਟੀਸੀ ਇੰਡਸਟਰੀਜ਼ ਦੇ ਸਟੇਟੇਜਿਕ ਮੈਟੀਰੀਅਲਸ ਤਕਨਾਲੋਜੀ ਕੰਪਲੈਕਸ ਵਿਖੇ ਇੱਕ ਟਾਈਟੇਨੀਅਮ ਅਤੇ ਸੁਪਰਅਲੌਏ ਸਮੱਗਰੀ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰ ਰਹੇ ਸਨ। ਰੱਖਿਆ, ਪੁਲਾੜ, ਇਲੈਕਟ੍ਰਾਨਿਕਸ ਅਤੇ ਹੋਰ ਖੇਤਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਰੀਅਰ ਅਰਥ ਮੈਟੀਰੀਅਲਸ  ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿਰਫ ਕੁਝ ਦੇਸ਼ਾਂ ਕੋਲ ਹੀ ਇਨ੍ਹਾਂ ਸਮੱਗਰੀਆਂ ਨੂੰ ਰਿਫਾਈਨ ਅਤੇ ਉੱਚ-ਅੰਤ ਵਾਲੇ ਉਤਪਾਦ ਬਣਾਉਣ ਦੀ ਸਮਰੱਥਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਕਿਹਾ, ਉਦਘਾਟਨ ਕੀਤਾ ਗਿਆ ਪਲਾਂਟ, ਜੋ ਕਿ ਏਅਰੋ-ਇੰਜਣ ਕੰਪੋਨੈਂਟਸ ਅਤੇ ਸੁਪਰ ਅਲੌਏ ਕੰਪੋਨੈਂਟ ਆਦਿ ਬਣਾਉਣ ਵਾਲੀਆਂ ਪਹਿਲੀਆਂ ਨਿੱਜੀ ਖੇਤਰ ਦੀਆਂ ਨਿਰਮਾਣ ਇਕਾਈਆਂ ਵਿੱਚੋਂ ਇੱਕ ਹੈ, ਭਾਰਤ ਨੂੰ ਦੁਰਲੱਭ ਸਮੱਗਰੀਆਂ ਦੇ ਉਤਪਾਦਨ ਵਿੱਚ ਮਦਦ ਕਰਨ ਵਿੱਚ ਬਹੁਤ ਮਦਦ ਕਰੇਗਾ।

A group of people cutting a red ribbonDescription automatically generated

ਰਕਸ਼ਾ ਮੰਤਰੀ ਨੇ ਕਿਹਾ ਕਿ ਪਹਿਲਾਂ, ਭਾਰਤ ਰੱਖਿਆ ਅਤੇ ਏਰੋਸਪੇਸ ਲਈ ਲੋੜੀਂਦੀਆਂ ਉੱਨਤ ਸਮੱਗਰੀਆਂ ਅਤੇ ਮਹੱਤਵਪੂਰਨ ਤਕਨਾਲੋਜੀਆਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਸੀ, ਜਿਸ ਕਾਰਨ ਰੱਖਿਆ ਖੇਤਰ ਦੇ ਵਿਕਾਸ ਨੂੰ ਹੌਲੀ ਕਰ ਦਿੱਤਾ ਗਿਆ ਸੀ, ਅਤੇ ਟਾਈਟੇਨੀਅਮ ਅਤੇ ਸੁਪਰਅਲੌਏ ਮਟੀਰੀਅਲ ਪਲਾਂਟ ਵਰਗੀਆਂ ਪਹਿਲਕਦਮੀਆਂ ਇਸ ਰੁਝਾਨ ਦੇ ਉਲਟ ਹੋਣ ਦਾ ਸੰਕੇਤ ਦਿੰਦੀਆਂ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਭਾਰਤ ਉਦੋਂ ਹੀ ਅਸਲ ਤਾਕਤ ਪ੍ਰਾਪਤ ਕਰੇਗਾ ਜਦੋਂ ਉਹ ਆਪਣੀ ਸਮੱਗਰੀ, ਕੰਪੋਨੈਂਟਸ , ਚਿਪਸ ਅਤੇ ਮਿਸ਼ਰਤ ਧਾਤੂ ਦਾ ਨਿਰਮਾਣ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਹ ਨਵਾਂ ਪਲਾਂਟ ਭਾਰਤ ਨੂੰ ਉਨ੍ਹਾਂ ਚੁਣੇ ਹੋਏ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਕਰਦਾ ਹੈ ਜੋ ਆਪਣੇ ਮਹੱਤਵਪੂਰਨ ਰੱਖਿਆ ਅਤੇ ਪੁਲਾੜ ਸਮੱਗਰੀ ਖੁਦ ਬਣਾ ਸਕਦੇ ਹਨ। ਉਨ੍ਹਾਂ ਕਿਹਾ, "ਇਸ ਨਾਲ, ਅਸੀਂ ਆਪਣੇ ਲੜਾਕੂ ਜਹਾਜ਼ਾਂ, ਮਿਜ਼ਾਈਲਾਂ, ਜਲ ਸੈਨਾ ਪ੍ਰਣਾਲੀਆਂ ਅਤੇ ਉਪਗ੍ਰਹਿਆਂ ਵਿੱਚ ਵਰਤੇ ਜਾਣ ਵਾਲੇ ਪੁਰਜ਼ਿਆਂ ਦਾ ਨਿਰਮਾਣ ਕਰ ਸਕਾਂਗੇ।"

ਰਕਸ਼ਾ ਮੰਤਰੀ ਮੋਹਦਯ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਸ਼ਕਤੀ ਹੈ ਜਦੋਂ ਕਿ ਸਮੱਗਰੀ ਅਸਲ ਤਾਕਤ ਹੈ, ਉਨ੍ਹਾਂ ਕਿਹਾ ਕਿ ਭਾਵੇਂ ਇਹ ਸੈਮੀਕੰਡਕਟਰ ਚਿੱਪ ਹੋਵੇ, ਬੁਲੇਟ ਸਮੱਗਰੀ ਹੋਵੇ ਜਾਂ ਇੰਜਣ ਟਰਬਾਈਨ ਪਾਰਟ, ਸਟੇਟੇਜਿਕ ਮੈਟੀਰੀਅਲਸ  ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। "ਅਸੀਂ ਇੱਕ ਅਜਿਹੀ ਨੀਂਹ ਬਣਾ ਰਹੇ ਹਾਂ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੀ ਤਕਨੀਕੀ ਪ੍ਰਭੂਸੱਤਾ ਨੂੰ ਮਜ਼ਬੂਤ ​​ਕਰੇਗੀ"।

ਇਸ ਪਲਾਂਟ ਨੂੰ ਆਤਮਨਿਰਭਰ ਭਾਰਤ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਦੱਸਦੇ ਹੋਏ , ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਕਿਸਮ ਨਾਲ ਨਾ ਸਿਰਫ਼ ਉਦਯੋਗ ਨੂੰ, ਸਗੋਂ ਵੱਡੇ ਪੱਧਰ 'ਤੇ ਸਮਾਜ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਨਵੀਨਤਾ ਲੜੀ ਸਥਾਪਿਤ ਕਰਦਾ ਹੈ ਜੋ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕਰੇਗਾ ਅਤੇ ਰਾਜ ਦੀ ਆਰਥਵਿਵਸਥਾ ਨੂੰ ਨਵੀਂ ਗਤੀ ਦੇਵੇਗਾ।

A person speaking at a podiumDescription automatically generated

ਰਕਸ਼ਾ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਟੇਟੇਜਿਕ ਮੈਟੀਰੀਅਲਸ  ਟੈਕਨੋਲੋਜੀ ਕੰਪਲੈਕਸ ਬਾਰੇ, ਇਹ ਉੱਤਰ ਪ੍ਰਦੇਸ਼ ਦੇ ਉਦਯੋਗਿਕ ਨਕਸ਼ੇ ਵਿੱਚ ਇੱਕ ਨਵਾਂ ਆਯਾਮ ਜੋੜਦਾ ਹੈ । ਉਨ੍ਹਾਂ ਕਿਹਾ ਕਿ ਸਹਾਇਕ ਇਕਾਈਆਂ ਅਤੇ ਸਪਲਾਇਰ ਉਦਯੋਗਾਂ ਦੇ ਨਾਲ ਇਹ ਕੰਪਲੈਕਸ ਰਾਜ ਵਿੱਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਯੂਪੀ ਰੱਖਿਆ ਉਦਯੋਗਿਕ ਗਲਿਆਰਾ ਏਸ਼ੀਆ ਦੇ ਸਭ ਤੋਂ ਉੱਨਤ ਨਿਰਮਾਣ ਖੇਤਰਾਂ ਵਿੱਚੋਂ ਇੱਕ ਹੋਵੇਗਾ, ਜੋ ਕਈ ਸਟਾਰਟ-ਅੱਪਸ ਅਤੇ ਐੱਮਐੱਸਐੱਮਈ ਨਾਲ ਜੁੜੇਗਾ, ਜੋ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਿਖਲਾਈ ਅਤੇ ਤਕਨੀਕੀ ਅਨੁਭਵ ਦੇ ਮੌਕੇ ਪ੍ਰਦਾਨ ਕਰੇਗਾ।

ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ 10 ਸਾਲਾਂ ਵਿੱਚ ਉਦਯੋਗਿਕ ਕ੍ਰਾਂਤੀ ਦੇ ਮੋਹਰੀ ਸਥਾਨ 'ਤੇ ਆਉਣ ਲਈ ਰਾਜ ਦੁਆਰਾ ਕੀਤੇ ਗਏ ਕਦਮਾਂ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਵਿੱਚ ਸੁਧਾਰ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਇਆ ਹੈ ਅਤੇ ਰਾਜ ਵਿੱਚ ਫੈਕਟਰੀਆਂ, ਆਈਟੀ ਹੱਬ ਅਤੇ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਜੋ ਦੇਸ਼ ਦਾ ਵਿਕਾਸ ਇੰਜਣ ਬਣ ਗਿਆ ਹੈ।

ਅੱਜ ਭਾਰਤ ਦੀ ਬਦਲੀ ਹੋਈ ਮਾਨਸਿਕਤਾ ਦੀ ਸ਼ਲਾਘਾ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ, "ਅਸੀਂ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਮੇਕ-ਇਨ-ਇੰਡੀਆ ਤੋਂ ਅੱਗੇ ਵਧ ਕੇ ਭਾਰਤ ਵਿੱਚ ਡਿਜ਼ਾਈਨ, ਵਿਕਾਸ ਅਤੇ ਡਿਲੀਵਰ ਕਰਨ ਵੱਲ ਵਧੇ ਹਾਂ।" ਉਨ੍ਹਾਂ ਨੇ ਰੱਖਿਆ ਉਤਪਾਦਨ ਅਤੇ ਖੋਜ ਵਿੱਚ ਨਿੱਜੀ ਖੇਤਰ ਦੁਆਰਾ ਨਿਭਾਈ ਗਈ ਪ੍ਰਮੁੱਖ ਭੂਮਿਕਾ ਦਾ ਵੀ ਜ਼ਿਕਰ ਕੀਤਾ ਅਤੇ ਵਿਸ਼ਵਾਸ ਜਤਾਇਆ ਕਿ ਜੇਕਰ ਉਦਯੋਗ ਅਤੇ ਸਰਕਾਰ ਮਿਲ ਕੇ ਕੰਮ ਕਰਦੇ ਹਨ, ਤਾਂ ਕੋਈ ਵੀ ਟੀਚਾ ਸੰਭਵ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਨੌਜਵਾਨਾਂ, ਨਵੀਨਤਾਕਾਰਾਂ, ਐੱਮਐੱਸਐੱਮਈ ਅਤੇ ਸਟਾਰਟ-ਅੱਪਸ ਨੂੰ ਰੱਖਿਆ ਖੇਤਰ ਵਿੱਚ ਸੰਭਾਵਨਾਵਾਂ ਦਾ ਲਾਭ ਸਿਰਫ਼ ਵਪਾਰਕ ਮੌਕਿਆਂ ਵਜੋਂ ਨਹੀਂ ਸਗੋਂ ਰਾਸ਼ਟਰ ਪ੍ਰਤੀ ਇੱਕ ਜ਼ਿੰਮੇਵਾਰੀ ਵਜੋਂ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕੀਤਾ ਜਾ ਰਿਹਾ ਕੰਮ ਨਵੀਨਤਾਕਾਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਰੱਖਿਆ ਨਿਰਮਾਣ ਵਿੱਚ ਜਨਤਕ ਨਿੱਜੀ ਭਾਈਵਾਲੀ ਵਿੱਚ ਹੋਈ ਪ੍ਰਗਤੀ ਨੂੰ ਸਵੀਕਾਰ ਕੀਤਾ ਅਤੇ ਭਾਰਤ ਦੇ ਰੱਖਿਆ ਅਤੇ ਏਰੋਸਪੇਸ ਖੇਤਰ ਵਿੱਚ ਹਿੱਸੇਦਾਰਾਂ ਨੂੰ ਸਰਕਾਰੀ ਨੀਤੀਗਤ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਨਵੀਨਤਾ, ਸਮਰਪਣ ਅਤੇ ਜਨੂੰਨ ਰਾਹੀਂ ਭਾਰਤ ਨੂੰ ਇੱਕ ਗਲੋਬਲ ਰੱਖਿਆ ਨਿਰਮਾਣ ਕੇਂਦਰ ਬਣਾਉਣ ਦੇ ਟੀਚੇ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।

ਇਸ ਤੋਂ ਪਹਿਲਾਂ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ, ਰੱਖਿਆ ਵਿਭਾਗ ਦੇ ਸਕੱਤਰ, ਖੋਜ ਅਤੇ ਵਿਕਾਸ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਅਤੇ ਡੀਜੀ (ਬ੍ਰਹਮੋਸ) ਡਾ. ਜੈਤੀਰਥ ਆਰ ਜੋਸ਼ੀ ਦੇ ਨਾਲ ਰਣਨੀਤਕ ਸਮੱਗਰੀ ਤਕਨਾਲੋਜੀ ਕੰਪਲੈਕਸ ਦਾ ਦੌਰਾ ਕੀਤਾ। ਪੀਟੀਸੀ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਸਚਿਨ ਅਗਰਵਾਲ ਨੇ ਰੱਖਿਆ ਮੰਤਰੀ ਅਤੇ ਪਤਵੰਤਿਆਂ ਨੂੰ ਕੰਪਲੈਕਸ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

A group of men standing around a tableDescription automatically generated

A group of people standing around a large stone cylinderDescription automatically generated

ਪੀਟੀਸੀ ਇੰਡਸਟਰੀਜ਼ ਲਿਮੀਟੇਡ ਅਤੇ ਭਾਰਤ ਡਾਇਨਾਮਿਕਸ ਲਿਮਿਟੇਡ  (ਬੀਡੀਐਲ) ਵਿਚਕਾਰ ਮਿਜ਼ਾਈਲਾਂ, ਯੂਏਵੀ ਅਤੇ ਲੋਇਟਰਿੰਗ ਹਥਿਆਰਾਂ ਲਈ ਪ੍ਰੋਪਲਸ਼ਨ ਸਿਸਟਮ, ਗਾਈਡਡ ਬੰਬ ਅਤੇ ਛੋਟੇ ਏਅਰੋਇੰਜਨਾਂ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਇੱਕ ਸਾਂਝਾ ਉੱਦਮ ਬਣਾਉਣ ਲਈ ਇੱਕ ਸਮਝੌਤਾ ਵੀ ਕੀਤਾ ਗਿਆ। ਇਸ ਸਹਿਯੋਗ ਦਾ ਉਦੇਸ਼ ਦੋਵਾਂ ਸੰਗਠਨਾਂ ਦੀਆਂ ਪੂਰਕ ਸ਼ਕਤੀਆਂ ਦਾ ਲਾਭ ਉਠਾਉਣਾ ਅਤੇ ਉੱਨਤ ਪ੍ਰੋਪਲਸ਼ਨ ਤਕਨਾਲੋਜੀਆਂ ਦੇ ਸਵਦੇਸ਼ੀਕਰਣ ਨੂੰ ਤੇਜ਼ ਕਰਨਾ, ਆਯਾਤ 'ਤੇ ਨਿਰਭਰਤਾ ਘਟਾਉਣਾ ਅਤੇ ਭਾਰਤ ਦੇ ਰੱਖਿਆ ਨਿਰਮਾਣ ਅਧਾਰ ਨੂੰ ਮਜ਼ਬੂਤ ​​ਕਰਨਾ ਹੈ।

ਇਸ ਤੋਂ ਇਲਾਵਾ, ਪੀਟੀਸੀ ਇੰਡਸਟਰੀਜ਼ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੇ ਅਧੀਨ ਸੈਂਟਰ ਫਾਰ ਮਿਲਟਰੀ ਏਅਰਵਰਥੀਨੈੱਸ ਐਂਡ ਸਰਟੀਫਿਕੇਸ਼ਨ (ਸੀਈਐਮਆਈਐਲਏਸੀ) ਤੋਂ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐਮਸੀਏ) ਪ੍ਰੋਗਰਾਮ ਲਈ ਟਾਈਟੇਨੀਅਮ ਰੀਅਰ ਫਿਨ ਰੂਟ ਕਾਸਟਿੰਗ ਦੇ ਸਵਦੇਸ਼ੀ ਵਿਕਾਸ ਅਤੇ ਨਿਰਮਾਣ ਲਈ ਇੱਕ ਲੈਟਰ ਆਫ਼ ਟੈਕਨੀਕਲ ਐਕਸੈਪਟੈਂਸ  (ਐਲਓਟੀਏ) ਪ੍ਰਾਪਤ ਹੋਇਆ। ਡਿਫੈਂਸ ਮੈਟਾਲਰਜੀਕਲ ਰਿਸਰਚ ਲੈਬ (ਡੀਐੱਮਆਰਐੱਲ) ਅਤੇ ਐਰੋਨਾਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ, ਇਹ ਪ੍ਰਾਪਤੀ ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਲਈ ਢਾਂਚਾਗਤ ਕਾਸਟਿੰਗ ਪੈਦਾ ਕਰਨ ਦੀ ਭਾਰਤ ਦੀ ਸਵਦੇਸ਼ੀ ਸਮਰੱਥਾ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ।

ਪੀਟੀਸੀ ਇੰਡਸਟਰੀਜ਼ ਨੂੰ ਕਾਵੇਰੀ ਡੈਰੀਵੇਟਿਵ ਇੰਜਣ (KDE-2) ਲਈ ਆਇਲ ਟੈਂਕ ਅਸੈਂਬਲੀ ਟਾਈਟੇਨੀਅਮ ਕਾਸਟਿੰਗ ਦੇ ਸਵਦੇਸ਼ੀ ਵਿਕਾਸ ਅਤੇ ਨਿਰਮਾਣ ਲਈ CEMILAC, DRDO ਤੋਂ ਲੈਟਰ ਆਫ਼ ਟੈਕਨੀਕਲ ਐਕਸੈਪਟੈਂਸ (LoTA) ਵੀ ਪ੍ਰਾਪਤ ਹੋਇਆ ਹੈ। ਇਹ ਗੈਸ ਟਰਬਾਈਨ ਰਿਸਰਚ ਐਸਟੈਬਲਿਸ਼ਮੈਂਟ (GTRE) ਨਾਲ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾਵੇਗਾ ।

GTRE ਨਾਲ ਆਪਣੇ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਪੀਟੀਸੀ ਇੰਡਸਟਰੀਜ਼ ਨੂੰ ਕਾਵੇਰੀ ਡੈਰੀਵੇਟਿਵ ਇੰਜਣ (KDE-2) ਲਈ ਸਿੰਗਲ ਕ੍ਰਿਸਟਲ 'ਰੈਡੀ-ਟੂ-ਫਿੱਟ' ਟਰਬਾਈਨ ਬਲੇਡ ਬਣਾਉਣ ਲਈ ਪੋਸਟ-ਕਾਸਟ ਓਪਰੇਸ਼ਨਾਂ ਲਈ ਇੱਕ ਖਰੀਦ ਆਰਡਰ ਵੀ ਪ੍ਰਾਪਤ ਹੋਇਆ। ਇਹ ਪ੍ਰਾਪਤੀ ਭਾਰਤ ਦੀ ਸਿੰਗਲ-ਕ੍ਰਿਸਟਲ ਟਰਬਾਈਨ ਬਲੇਡ ਪੈਦਾ ਕਰਨ ਦੀ ਸਮਰੱਥਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ - ਜੋ ਕਿ ਆਧੁਨਿਕ ਜੈੱਟ ਇੰਜਣਾਂ ਵਿੱਚ ਸਭ ਤੋਂ ਗੁੰਝਲਦਾਰ ਅਤੇ ਉੱਚ-ਮੁੱਲ ਵਾਲੇ ਹਿੱਸਿਆਂ ਵਿੱਚੋਂ ਇੱਕ ਹੈ।

50 ਏਕੜ ਵਿੱਚ ਫੈਲਿਆ, ਸਟੇਟੇਜਿਕ ਮੈਟੀਰੀਅਲਸ ਤਕਨਾਲੋਜੀ ਕੰਪਲੈਕਸ  1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਗਿਆ ਹੈ। 6,000 ਟਨ ਪ੍ਰਤੀ ਸਾਲ ਤੋਂ ਵੱਧ ਦੀ ਉਤਪਾਦਨ ਸਮਰੱਥਾ ਦੇ ਨਾਲ, ਇਹ ਪਲਾਂਟ ਭਾਰਤ ਨੂੰ ਘਰੇਲੂ ਅਤੇ ਰੀਸਾਈਕਲ ਕੀਤੇ ਸਰੋਤਾਂ ਤੋਂ ਐਵੀਏਸ਼ਨ -ਗ੍ਰੇਡ ਟਾਈਟੇਨੀਅਮ ਅਤੇ ਸੁਪਰਅਲੌਏ ਪੈਦਾ ਕਰਨ ਦੇ ਯੋਗ ਬਣਾਉਂਦਾ ਹੈ ਜੋਂ ਰਣਨੀਤਕ ਸਮੱਗਰੀ ਦੀ ਆਜ਼ਾਦੀ ਦੀ ਦਿਸ਼ਾ ਵੱਲ ਇੱਕ ਨਿਰਣਾਇਕ ਕਦਮ ਹੈ। 

***********

ਵੀਕੇ/ਐਸਪੀਐਸ/ਸੈਵੀ


(रिलीज़ आईडी: 2181672) आगंतुक पटल : 19
इस विज्ञप्ति को इन भाषाओं में पढ़ें: English , Urdu , हिन्दी , Marathi