ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਭਾਰੀ ਉਦਯੋਗ ਮੰਤਰਾਲੇ ਅਧੀਨ ਆਉਣ ਵਾਲੀਆਂ ਕੇਂਦਰੀ ਜਨਤਕ ਖੇਤਰ ਦੇ ਉੱਦਮ ਅਤੇ ਖੁਦਮੁਖ਼ਤਿਆਰ ਸੰਸਥਾਵਾਂ ਵਿਸ਼ੇਸ਼ ਮੁਹਿੰਮ 5.0 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ


Posted On: 21 OCT 2025 6:45PM by PIB Chandigarh

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਕੰਮਾਂ ਦੇ ਬੈਕਲਾਗ ਨੂੰ ਦੂਰ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਭਾਰੀ ਉਦਯੋਗ ਮੰਤਰਾਲਾ (ਐੱਮਐੱਚਆਈ), ਆਪਣੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਆਈਈ) ਅਤੇ ਆਟੋਨੋਮਸ ਬਾਡੀਜ਼ (ਏਬੀ) ਦੇ ਨਾਲ ਮਿਲ ਕੇ ਸਵੱਛਤਾ ਲਈ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ) 5.0 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ, ਜੋ ਕਿ ਲਗਾਤਾਰ ਪੰਜਵੇਂ ਸਾਲ ਚੱਲ ਰਿਹਾ ਹੈ। ਇਹ ਮੁਹਿੰਮ 2 ਅਕਤੂਬਰ ਨੂੰ ਸ਼ੁਰੂ ਹੋ ਗਈ ਹੈ ਅਤੇ 31 ਅਕਤੂਬਰ, 2025 ਤੱਕ ਜਾਰੀ ਰਹੇਗੀ।

 

ਵਿਸ਼ੇਸ਼ ਮੁਹਿੰਮ 5.0 ਦੇ ਤਿਆਰੀ ਪੜਾਅ ਦੌਰਾਨ ਸ਼ਨਾਖਤ ਕੀਤੀਆਂ ਸਵੱਛਤਾ ਗਤੀਵਿਧੀਆਂ ਦੇ ਲਾਗੂਕਰਨ ਦਾ ਨਿਰੀਖਣ ਭਾਰੀ ਉਦਯੋਗ ਮੰਤਰਾਲੇ (ਐੱਮਐੱਚਆਈ) ਦੇ ਸਕੱਤਰ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਕੀਤਾ ਜਾ ਰਿਹਾ ਹੈ। ਇੱਕ ਰੋਜ਼ਾਨਾ ਪ੍ਰਗਤੀ ਰਿਪੋਰਟ ਦੀ ਨਿਗਰਾਨੀ ਇੱਕ ਸਮਰਪਿਤ ਟੀਮ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੁਆਰਾ ਹੋਸਟ ਕੀਤੇ ਗਏ ਐੱਸਸੀਡੀਪੀਐੱਮ ਪੋਰਟਲ 'ਤੇ ਅਪਲੋਡ ਕੀਤਾ ਜਾ ਰਿਹਾ ਹੈ।

ਮੌਜੂਦਾ ਵਿਸ਼ੇਸ਼ ਮੁਹਿੰਮ 5.0 ਦੇ ਹਿੱਸੇ ਵਜੋਂ, ਸਕੱਤਰ, ਐੱਮਐੱਚਆਈ, ਸ਼੍ਰੀ ਕਾਮਰਾਨ ਰਿਜ਼ਵੀ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਐੱਮਐੱਚਆਈ, ਨਵੀਂ ਦਿੱਲੀ ਦੇ ਵੱਖ-ਵੱਖ ਡਿਵੀਜ਼ਨਾਂ ਦਾ ਨਿਰੀਖਣ ਕੀਤਾ।

20 ਅਕਤੂਬਰ 2025 ਤੱਕ ਦੀ ਐੱਮਐੱਚਆਈ ਵਿੱਚ ਵਿਸ਼ੇਸ਼ ਮੁਹਿੰਮ 5.0 ਦੀ ਮੱਧ ਮਿਆਦ ਦੀ ਸਮੀਖਿਆ ਦੇ ਅਨੁਸਾਰ –

  • 1,336 ਟੀਚਾਬੱਧ ਥਾਵਾਂ ਵਿੱਚੋਂ 755 'ਤੇ ਸਵੱਛਤਾ ਮੁਹਿੰਮ ਨੂੰ ਪੂਰਾ ਕੀਤਾ ਗਿਆ (57% ਪ੍ਰਾਪਤੀ)

 

  • 37.29 ਲੱਖ ਵਰਗ ਫੁੱਟ ਦੇ ਟੀਚੇ ਦੇ ਮੁਕਾਬਲੇ 28.75 ਲੱਖ ਵਰਗ ਫੁੱਟ ਜਗ੍ਹਾ ਖਾਲੀ ਕਰ ਦਿੱਤੀ ਗਈ ਹੈ (77% ਪ੍ਰਾਪਤੀ)

 

  • 28 ਜਨਤਕ ਸ਼ਿਕਾਇਤਾਂ ਅਤੇ 10 ਅਪੀਲਾਂ ਪੂਰੀ ਤਰ੍ਹਾਂ ਹੱਲ ਕੀਤੀਆਂ ਗਈਆਂ (100% ਪ੍ਰਾਪਤੀ)
  • ਟੀਚਾਬੱਧ 40,400 ਫਾਈਲਾਂ ਵਿੱਚੋਂ 16,667 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ (41% ਪ੍ਰਾਪਤੀ)
  • ਟੀਚਾਗਤ 7,404 ਫਾਈਲਾਂ ਦੇ ਮੁਕਾਬਲੇ 11,426 ਫਾਈਲਾਂ ਖਤਮ ਕੀਤੀਆਂ ਗਈਆਂ ਹਨ। (154% ਪ੍ਰਾਪਤੀ)
  • ਟੀਚਾਗਤ 10,59,804 ਈ-ਫਾਈਲ਼ਾਂ ਵਿੱਚੋਂ 10,54,976 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ (99% ਪ੍ਰਾਪਤੀ)
  • 950,333 ਟੀਚਾਗਤ ਈ-ਫਾਈਲਾਂ ਵਿੱਚੋਂ 945,422 ਨਸ਼ਟ ਕੀਤੀਆਂ ਗਈਆਂ (99% ਪ੍ਰਾਪਤੀ)

ਸਪੈਸ਼ਲ ਡਰਾਈਵ 5.0 ਦੇ ਹਿੱਸੇ ਵਜੋਂ,ਈਪੀਆਈਐੱਲ ਨੇ ਨਵੀਂ ਦਿੱਲੀ ਦੇ ਕਾਰਪੋਰੇਟ ਦਫ਼ਤਰ ਵਿਖੇ ਚੌਥੀ ਮੰਜ਼ਿਲ ਦੀ ਪੈਂਟਰੀ ਦਾ ਨਵੀਨੀਕਰਨ ਕੀਤਾ ਹੈ।

ਵਿਸ਼ੇਸ਼ ਮੁਹਿੰਮ 5.0 ਦੇ ਹਿੱਸੇ ਵਜੋਂ, ਸੀਐੱਮਟੀਆਈ  ਨੇ ਆਪਣੇ ਸੀਏਐੱਸਐੱਮਪੀ ਬਲਾਕ, ਬੰਗਲੁਰੂ, ਕਰਨਾਟਕ ਵਿਖੇ ਆਪਣੀ ਛੱਤ ਦੀ ਸਫਾਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ।

ਇਸ ਤੋਂ ਇਲਾਵਾ, ਜਾਗਰੂਕਤਾ ਪੈਦਾ ਕਰਨ ਅਤੇ ਵਿਆਪਕ ਕਵਰੇਜ ਲਈ, ਸੀਪੀਐੱਸਈ ਅਤੇ ਏਬੀ ਦੇ ਅਧਿਕਾਰਿਤ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ 350 ਤੋਂ ਵੱਧ ਟਵੀਟ ਪੋਸਟ ਕੀਤੇ ਗਏ ਹਨ। ਹੁਣ ਤੱਕ, ਐੱਮਐੱਚਆਈ ਦੁਆਰਾ 3 ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀਆਈਬੀ) ਬਿਆਨ ਜਾਰੀ ਕੀਤੇ ਗਏ ਹਨ, ਜੋ ਵਿਸ਼ੇਸ਼ ਮੁਹਿੰਮ 5.0 ਦੇ ਤਹਿਤ ਮੰਤਰਾਲੇ ਅਤੇ ਇਸਦੇ ਸੀਪੀਐੱਸਈ/ਏਬੀ ਦੁਆਰਾ ਕੀਤੀਆਂ ਗਈਆਂ ਮਹੱਤਵਪੂਰਨ ਗਤੀਵਿਧੀਆਂ ਨੂੰ ਉਜਾਗਰ ਕਰਦੇ ਹਨ।                                                               

ਵਿਸ਼ੇਸ਼ ਮੁਹਿੰਮ 5.0 ਦੇ ਹਿੱਸੇ ਵਜੋਂ, ਏਵਾਈਸੀਐੱਲ ਨੇ ਆਪਣੇ ਹੈੱਡਕੁਆਰਟਰ, ਕੋਲਕਾਤਾ, ਪੱਛਮੀ ਬੰਗਾਲ ਵਿਖੇ ਦਫ਼ਤਰ ਦੇ ਸਕ੍ਰੈਪ/ਕਬਾੜ ਨੂੰ ਹਟਾ ਕੇ ਸਫਾਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ਅਤੇ ਇਸ ਨੂੰ ਇੱਕ ਮਨੋਰੰਜਨ ਕਮਰੇ ਵਿੱਚ ਬਦਲ ਦਿੱਤਾ ਹੈ।

ਭਾਰੀ ਉਦਯੋਗ ਮੰਤਰਾਲੇ ਨੇ ਪਹਿਲੀ ਵਾਰ ਇੱਕ ਅੰਤਰ-ਸੰਗਠਨ ਨਿਰੀਖਣ ਪ੍ਰਣਾਲੀ ਸ਼ੁਰੂ ਕੀਤੀ ਹੈ ਤਾਂ ਜੋ ਵੱਖ-ਵੱਖ ਸੰਗਠਨਾਂ ਦੁਆਰਾ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਗੁਣਵੱਤਾ ਅਤੇ ਸਮਾਂਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਐੱਚਐੱਮਟੀ ਅਧਿਕਾਰੀਆਂ ਵੱਲੋਂ ਸੀਐੱਮਟੀਆਈ ਦਫ਼ਤਰ, ਬੰਗਲੁਰੂ, ਕਰਨਾਟਕ ਦਾ ਸਾਈਟ ਦੌਰਾ।

ਕਰਨਾਟਕ ਦੇ ਐੱਚਐੱਮਟੀ ਬੰਗਲੁਰੂ ਯੂਨਿਟ ਵਿਖੇ ਸੀਐੱਮਟੀਆਈ ਅਧਿਕਾਰੀਆਂ ਦੁਆਰਾ ਸਾਈਟ ਦਾ ਦੌਰਾ।

 

 

 

 

 

ਏਆਰਏਆਈ ਦੇ ਅਧਿਕਾਰੀਆਂ ਦੁਆਰਾ ਤੇਲੰਗਾਨਾ ਦੇ  BHEL ਹੈਦਰਾਬਾਦ ਯੂਨਿਟ ਦਾ ਸਾਈਟ ਦੌਰਾ।

 

 

 

 

 

 

 

****

ਟੀਪੀਜੇ/ਐੱਨਜੇ/ਏਕੇ


(Release ID: 2181583) Visitor Counter : 3