ਕਾਨੂੰਨ ਤੇ ਨਿਆਂ ਮੰਤਰਾਲਾ
ਬਿਹਤਰੀਨ ਅਭਿਆਸ: ਵਿਸ਼ੇਸ਼ ਮੁਹਿੰਮ 5.0 ਦੇ ਤਹਿਤ ਵਿਧਾਨਕ ਵਿਭਾਗ ਵਿੱਚ ਵਾੱਲ ਪੇਂਟਿੰਗ ਦੀ ਸ਼ੁਰੂਆਤ
Posted On:
21 OCT 2025 5:51PM by PIB Chandigarh
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਨੇ ਕਾਨੂੰਨ ਦਾ ਖਰੜਾ ਤਿਆਰ ਕਰਨ ਅਤੇ ਉਸਦੀ ਸਮੀਖਿਆ ਕਰਨ ਦੇ ਆਪਣੇ ਮੁੱਖ ਕਾਰਜ ਤੋਂ ਇਲਾਵਾ, ਸਰਕਾਰ ਦੀ ਵਿਸ਼ੇਸ਼ ਮੁਹਿੰਮ 5.0 ਦੇ ਤਹਿਤ ਕਈ ਰਚਨਾਤਮਕ ਅਤੇ ਟਿਕਾਊ ਪਹਿਲਕਦਮੀਆਂ ਕੀਤੀਆਂ ਹਨ। ਇਸ ਪਹਿਲਕਦਮੀ ਦੇ ਤਹਿਤ, ਵਿਭਾਗ ਦੇ ਗਲਿਆਰਿਆਂ ਅਤੇ ਜਨਤਕ ਥਾਵਾਂ ਨੂੰ "ਵੇਸਟ ਟੂ ਵੈਲਥ" ਸੰਕਲਪ - ਸੇਵ ਦ ਅਰਥ, ਨੋ ਪਲਾਸਟਿਕ, ਰੀਸਾਈਕਲਿੰਗ, ਵੇਸਟ ਟੂ ਆਰਟ, ਪੁਰਾਣੀਆਂ ਫਾਈਲਾਂ, ਪੇਪਰ ਅਤੇ ਈਕੋ-ਫ੍ਰੈਂਡਲੀ ਵਿਸ਼ੇ ਦੇ ਅਨੁਸਾਰ ਵਾੱਲ ਪੇਟਿੰਗਸ ਨਾਲ ਸਜਾਇਆ ਗਿਆ ਹੈ। ਇਨ੍ਹਾਂ ਪਹਿਲਕਦਮੀਆਂ ਨੇ ਕਾਰਜ ਸਥਾਨ ਦੀ ਸੁੰਦਰਤਾ ਅਤੇ ਕਰਮਚਾਰੀਆਂ ਦੇ ਮਨੋਬਲ ਵਿੱਚ ਕਾਫ਼ੀ ਸੁਧਾਰ ਕੀਤਾ ਹੈ, ਨਾਲ ਹੀ ਵਿਭਾਗ ਦੀ ਸਥਿਰਤਾ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ ਹੈ। ਇਹ ਮਾਡਲ ਸਥਾਨਕ ਕਲਾਤਮਕ ਪ੍ਰਤਿਭਾ ਦਾ ਲਾਭ ਉਠਾ ਕੇ ਅਤੇ ਵਾਤਾਵਰਣ ਚੇਤਨਾ ਅਤੇ ਸੰਸਥਾਗਤ ਮਾਣ ਨੂੰ ਉਤਸ਼ਾਹਿਤ ਕਰਨ ਲਈ ਸਮੱਗਰੀ ਦੀ ਰਚਨਾਤਮਕ ਤੌਰ 'ਤੇ ਮੁੜ ਵਰਤੋਂ ਕਰਕੇ ਹੋਰ ਸਰਕਾਰੀ ਵਿਭਾਗਾਂ ਲਈ ਇੱਕ ਮਾਡਲ ਪ੍ਰਦਾਨ ਕਰਦਾ ਹੈ। ਪੇਂਟਿੰਗ ਦਾ ਇਹ ਕੰਮ ਸ਼ਾਸਤਰੀ ਭਵਨ ਵਿਖੇ ਵਧੀਕ ਸਕੱਤਰ/ਨੋਡਲ ਅਫ਼ਸਰ, ਸ਼੍ਰੀ ਆਰ.ਕੇ. ਪਟਨਾਇਕ ਦੀ ਨਿਗਰਾਨੀ ਵਿੱਚ, ਸ਼੍ਰੀਮਤੀ ਰਾਖੀ ਬਿਸਵਾਸ, ਅੰਡਰ ਸੈਕਟਰੀ, ਅਤੇ ਕਾਨੂੰਨੀ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਸਟਾਫ ਦੇ ਨਾਲ ਸੰਪੰਨ ਹੋਇਆ। ਇਸ ਮੌਕੇ, ਨੋਡਲ ਅਫਸਰ ਸ਼੍ਰੀ ਆਰ.ਕੇ. ਪਟਨਾਇਕ ਨੇ ਮੁਹਿੰਮ ਦੇ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
*****
ਸਮਰਾਟ/ਐਲਨ/ਏਕੇ
(Release ID: 2181545)
Visitor Counter : 3