ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨੈਸ਼ਨਲ ਹੈਲਥ ਅਥਾਰਿਟੀ ਨੇ ਭੋਪਾਲ ਵਿੱਚ ਦੋ ਦਿਨਾਂ ਪੀਐੱਮ-ਜੇਏਵਾਈ ਅਤੇ ਏਬੀਡੀਐੱਮ ਰਾਸ਼ਟਰੀ ਸਮੀਖਿਆ ਮੀਟਿੰਗ ਦੀ ਮੇਜ਼ਬਾਨੀ ਕੀਤੀ
ਨੈਸ਼ਨਲ ਹੈਲਥ ਅਥਾਰਿਟੀ ਦੇ ਸੀਈਓ ਨੇ ਪੀਐੱਮ-ਜੇਏਵਾਈ 2.0 ਅਤੇ ਏਬੀਡੀਐੱਮ 2.0 ਦੇ ਲਈ ਕੂਟਨੀਤਕ ਰੋਡਮੈਪ ਦਾ ਉਦਘਾਟਨ ਕੀਤਾ
ਐੱਨਐੱਚਏ ਦੀ ਸਲਾਨਾ ਰਿਪੋਰਚ 2024-25 ਅਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਵੋਤਮ ਪ੍ਰਥਾਵਾਂ ਦਾ ਸੰਗ੍ਰਹਿ ਜਾਰੀ
ਬਿਹਤਰੀਨ ਪ੍ਰਦਰਸ਼ਨ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਦੇਸ਼ ਭਰ ਵਿੱਚ ਡਿਜੀਟਲ ਹੈਲਥ ਪਰਿਵਰਤਨ ਵਿੱਚ ਤੇਜ਼ੀ ਲਿਆਉਣ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਕਜੁੱਟ
Posted On:
16 OCT 2025 1:11PM by PIB Chandigarh
ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ 15-16 ਅਕਤੂਬਰ, 2025 ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਦੋ ਦਿਨਾਂ ਰਾਸ਼ਟਰੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ, ਜਿਸ ਨੇ ਰਣਨੀਤਕ ਗਠਬੰਧਨ ਅਤੇ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਕੰਮ ਕੀਤਾ ਅਤੇ ਨਾਲ ਹੀ ਭਾਰਤ ਦੀਆਂ ਦੋ ਪ੍ਰਮੁੱਖ ਸਿਹਤ ਪਹਿਲਕਦਮੀਆਂ- ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੀ ਤਰੱਕੀ ਦਾ ਮੁਲਾਂਕਣ ਅਤੇ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ। ਇਸ ਪ੍ਰੋਗਰਾਮ ਵਿੱਚ ਨੈਸ਼ਨਲ ਹੈਲਥ ਅਥਾਰਿਟੀ ਦੇ ਸੀਈਓ ਡਾ. ਸੁਨੀਲ ਕੁਮਾਰ ਬਰਨਵਾਲ; ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਜੈਨ; ਏਬੀਡੀਐੱਮ ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਿਰਨ ਗੋਪਾਲ ਵਾਸਕਾ; ਪੀਐੱਮਜੇਏਵਾਈ ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਜਯੋਤੀ ਯਾਦਵ; ਸ਼੍ਰੀ ਜੇ ਸੱਤਿਆਨਾਰਾਇਣ, ਹੋਰ ਸੀਨੀਅਰ ਅਧਿਕਾਰੀ, ਪਤਵੰਤੇ, ਮਾਹਿਰ ਅਤੇ ਡਿਜੀਟਲ ਹੈਲਥ ਕੇਅਰ ਪਰਿਵਰਤਨ ‘ਤੇ ਇੱਕ ਵਿਆਪਕ ਸੰਵਾਦ ਲਈ ਦੇਸ਼ ਭਰ ਦੇ ਹਿਤਧਾਰਕ ਇੱਕਠੇ ਆਏ।
ਐੱਨਐੱਚਏ ਨੇ ਆਪਣੀ ਸਲਾਨਾ ਰਿਪੋਰਟ 2024-25 ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਵੋਤਮ ਪ੍ਰਥਾਵਾਂ ਦਾ ਇੱਕ ਸੰਗ੍ਰਹਿ ਜਾਰੀ ਕੀਤਾ, ਜਿਸ ਵਿੱਚ ਪੀਐੱਮ-ਜੇਏਵਾਈ ਅਤੇ ਏਬੀਡੀਐੱਮ ਦੇ ਤਹਿਤ ਪ੍ਰਭਾਵ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਇਸ ਸਮੀਖਿਆ ਮੀਟਿੰਗ ਦਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂਕਰਨ ਦਾ ਮੁਲਾਂਕਣ ਕਰਨਾ, ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨਾ ਅਤੇ ਸਮੂਹਿਕ ਤੌਰ ‘ਤੇ ਪੀਐੱਮਜੇਏਵਾਈ 2.0 ਅਤੇ ਏਬੀਡੀਐੱਮ 2.0 ਦੇ ਲਈ ਰੋਡਮੈਪ ਤਿਆਰ ਕਰਨਾ ਸੀ। ਚਰਚਾਵਾਂ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ, ਸੇਵਾ ਵੰਡ ਨੂੰ ਬਿਹਤਰ ਕਰਨ ਅਤੇ ਹੈਲਥ ਕੇਅਰ ਤੱਕ ਸਮਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਅੰਤਰ-ਰਾਜੀ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਸ ਮੌਕੇ ‘ਤੇ ਨੈਸ਼ਨਲ ਹੈਲਥ ਅਥਾਰਿਟੀ ਦੇ ਸੀਈਓ ਡਾ. ਸੁਨੀਲ ਕੁਮਾਰ ਬਰਨਵਾਲ ਨੇ ਇੱਕ ਕੂਟਨੀਤਕ ਪੇਸ਼ਕਾਰੀ ਦੇ ਨਾਲ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਸ ਵਿੱਚ ਪੀਐੱਮਜੇਏਵਾਈ 2.0 ਅਤੇ ਏਬੀਡੀਐੱਮ 2.0 ਦੇ ਤਹਿਤ ਗਹਿਣ ਏਕੀਕਰਣ ਅਤੇ ਸਕੇਲੇਬਿਲਿਟੀ ਪਹੁੰਚ 'ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, “ਇਹ ਸਮੀਖਿਆ ਡਿਜੀਟਲ ਹੈਲਥ ਏਕੀਕਰਣ ਨੂੰ ਗਹਿਣ ਬਣਾਉਣ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਹੈਲਥ ਕੇਅਰ ਤੱਕ ਸਮਾਨ ਪਹੁੰਚ ਨੂੰ ਯਕੀਨੀ ਬਣਾਉਣ ਦੀ ਸਾਡੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪਲ ਹੈ। ਆਯੁਸ਼ਮਾਨ ਭਾਰਤ ਆਪਣੇ ਚਾਰ ਮਜ਼ਬੂਤ ਥੰਮ੍ਹਾਂ ਦੇ ਨਾਲ 45 ਕਰੋੜ ਤੋਂ ਵੱਧ ਲੋਕਾਂ ਨੂੰ ਲਾਭਵੰਦ ਕਰ ਚੁੱਕਿਆ ਹੈ। ਤਰੱਕੀ ਵਿੱਚ ਤੇਜ਼ੀ ਲਿਆਉਣ ਲਈ, ਡਿਜੀਟਲ ਏਕੀਕਰਣ ਅਤੇ ਇਨੋਵੇਸ਼ਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੈਲਥ ਅਥਾਰਿਟੀਆਂ ਦੀ ਅਗਵਾਈ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਰਿਵਰਤਨਕਾਰੀ ਸਿਹਤ ਯੋਜਨਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।”

ਡਾ. ਬਰਨਵਾਲ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਬੇਮਿਸਾਲੀ ਦਾਆਵਾ ਪ੍ਰਬੰਧਨ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ। ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰਾਖੰਡ, ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ ਅਤੇ ਲੱਦਾਖ ਨੂੰ ਜ਼ੀਰੋ ਪੈਂਡੈਂਸੀ ਮਾਹ ਪਹਿਲ ਦੇ ਤਹਿਤ ਸਨਮਾਨਿਤ ਕੀਤਾ ਗਿਆ।
ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਬਕਾ ਸਕੱਤਰ ਅਤੇ ਨੈਸ਼ਨਲ ਡਿਜੀਟਲ ਹੈਲਥ ਬਲੂਪ੍ਰਿੰਟ ਦੇ ਚੇਅਰਪਰਸਨ ਸ਼੍ਰੀ ਜੇ. ਸੱਤਿਆਨਾਰਾਇਣ ਨੇ ਕਿਹਾ “ਅਸੀਂ ਏਬੀਡੀਐੱਮ 2.0 ਰਿਪੋਰਟ ਤਿਆਰ ਕਰਨ ਲਈ ਵਚਨਬੱਧ ਹਾਂ ਜੋ ਸਾਨੂੰ ਦੁਨੀਆ ਵਿੱਚ ਟੌਪ ‘ਤੇ ਲੈ ਜਾਵੇਗੀ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਰਵੋਤਮ ਅਤੇ ਲਾਗੂਕਰਨ ਯੋਗ ਵਿਚਾਰਾਂ ਦੀ ਜ਼ਰੂਰਤ ਹੈ।”

ਇਸ ਮੌਕੇ ‘ਤੇ, ਐੱਨਐੱਚਏ ਨੇ ਭੋਪਾਲ ਵਿੱਚ ਪੀਐੱਮਜੇਏਵਾਈ ਅਤੇ ਏਬੀਡੀਐੱਮ ਰਾਸ਼ਟਰੀ ਸਮੀਖਿਆ ਵਿੱਚ ਆਪਣੀ ਸਲਾਨਾ ਰਿਪੋਰਟ 2024-25 ਵੀ ਜਾਰੀ ਕੀਤੀ। ਇਸ ਰਿਪੋਰਟ ਵਿੱਚ ਪੀਐੱਮਜੇਏਵਾਈ ਅਤੇ ਏਬੀਡੀਐੱਮ ਦੇ ਤਹਿਤ ਪ੍ਰਮੁੱਖ ਉਪਲਬਧੀਆਂ, ਇਨੋਵੇਸ਼ਨਸ ਅਤੇ ਤਰੱਕੀ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਭਾਰਤ ਦੀ ਸਿਹਤ ਸੰਭਾਲ ਵੰਡ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਇਨ੍ਹਾਂ ਪ੍ਰਮੁੱਖ ਯੋਜਨਾਵਾਂ ਦੇ ਪ੍ਰਭਾਵ ਨੂੰ ਵੀ ਦਰਸਾਇਆ ਗਿਆ ਹੈ।
ਪੀਐੱਮਜੇਏਵਾਈ ਵਿੱਚ ਸੰਯੁਕਤ ਸਕੱਤਰ ਸੁਸ਼੍ਰੀ ਜਯੋਤੀ ਯਾਦਵ ਨੇ ਪੀਐੱਮਜੇਏਵਾਈ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਮੁੱਖ ਤਰੱਕੀ ਅਤੇ ਪ੍ਰਦਰਸ਼ਨ ਦੀਆਂ ਝਲਕੀਆਂ ਪੇਸ਼ ਕੀਤੀਆਂ, ਜਿਸ ਵਿੱਚ ਦਾਅਵਾ ਪ੍ਰਬੰਧਨ, ਲਾਭਾਰਥੀ ਕਵਰੇਜ, ਗਤੀਸ਼ੀਲ ਪੈਨਲੀਕਰਣ ਅਤੇ ਬਿਹਤਰ ਪੋਰਟੇਬਿਲਿਟੀ ਵਿੱਚ ਉਪਲਬਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਉਨ੍ਹਾਂ ਨੇ ਸਾਰੇ ਨਾਗਰਿਕਾਂ ਲਈ ਪਹੁੰਚਯੋਗ, ਗੁਣਵੱਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਨ ਲਈ ਯੋਜਨਾ ਦੇ ਕੁਸ਼ਲ ਲਾਗੂਕਰਨ ਅਤੇ ਵਿਸਤਾਰ ਨੂੰ ਯਕੀਨੀ ਬਣਾਉਣ ਵਿੱਚ ਰਾਜ ਅਗਵਾਈ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਪੀਐੱਮਜੇਏਵਾਈ 2.0 ਨੂੰ ਆਕਾਰ ਦੇਣ ਲਈ ਰਾਜਾਂ ਦੇ ਨਾਲ ਗਹਿਣ ਸਹਿਯੋਗ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪੀਐੱਮਜੇਏਵਾਈ 2.0 ਦੇ ਇੱਕ ਅਜਿਹੇ ਸੰਸਕਰਣ ਦੀ ਜ਼ਰੂਰਤ ਦੱਸੀ ਜੋ ਸਥਾਨਕ ਜ਼ਰੂਰਤਾਂ ਦੇ ਪ੍ਰਤੀ ਜਵਾਬਦੇਹੀ ਹੋਵੇ, ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਸਾਰ ਹੋਵੇ ਅਤੇ ਅੰਤਿਮ ਵਿਅਕਤੀ ਤੱਕ ਗੁਣਵੱਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਯੋਗ ਹੋਵੇ।

ਏਬੀਡੀਐੱਮ ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਕਿਰਨ ਗੋਪਾਲ ਵਾਸਕਾ ਨੇ ਏਬੀਡੀਐੱਮ ‘ਤੇ ਚਰਚਾ ਦਾ ਸੰਚਾਲਨ ਕੀਤਾ ਅਤੇ ਸਿਹਤ ਸੇਵਾ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਆਗਾਮੀ ਏਬੀਡੀਐੱਮ ਸੂਚਕਾਂਕ ਦਾ ਐਲਾਨ ਕਰਦੇ ਹੋਏ ਕਿਹਾ, “ਏਬੀਡੀਐੱਮ ਸੁਚਕਾਂਕ ਜਵਾਬਦੇਹੀ ਅਤੇ ਇਨੋਵੇਸ਼ਨ ਦਾ ਇੱਕ ਪ੍ਰਮੁੱਖ ਲਾਗੂ ਕਰਨ ਵਾਲਾ ਹੋਵੇਗਾ। ਸਿਹਤ ਸੇਵਾ ਤਾਲਮੇਲ ਅੰਕੜਿਆਂ ਅਤੇ ਸਨਮਾਨ ਦਰਮਿਆਨ ਪੁਲ ਹੈ; ਪੀਐੱਮ-ਜੇਏਵਾਈ ਦੇ ਨਾਲ ਏਬੀਡੀਐੱਮ ਦਾ ਏਕੀਕਰਣ ਇੱਕ ਕ੍ਰਾਂਤੀਕਾਰੀ ਕਦਮ ਹੈ।”
ਮੱਧ ਪ੍ਰਦੇਸ਼ ਰਾਜ ਸਿਹਤ ਏਜੰਸੀਆਂ ਦੇ ਸੀਈਓ ਡਾ. ਯੋਗੇਸ਼ ਤੁਕਾਰਾਮ ਭਰਸਟ ਨੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ ਅਤੇ ਵਿਚਾਰ-ਵਟਾਂਦਰਾ ਦੀ ਦਿਸ਼ਾ ਨਿਰਧਾਰਿਤ ਕੀਤੀ, ਜਦੋਂ ਕਿ ਗ੍ਰੇਟਸ ਫਾਊਂਡੇਸ਼ਨ ਦੇ ਸ਼੍ਰੀ ਸੰਤੋਸ਼ ਮੈਥਯੂ ਨੇ ਸਿਹਤ ਸੰਭਾਲ ਤਾਲਮੇਲ ਮਾਡਲ ਪੇਸ਼ ਕੀਤਾ, ਜਿਸ ਵਿੱਚ ਏਬੀਡੀਐੱਮ ਅਤੇ ਪੀਐੱਮ-ਜੇਏਵਾਈ ਦਰਮਿਆਨ ਤਾਲਮੇਲ ‘ਤੇ ਜ਼ੋਰ ਦਿੱਤਾ ਗਿਆ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਸਰਗਰਮ ਤੌਰ ‘ਤੇ ਹਿੱਸਾ ਲਿਆ, ਜੋ ਡਿਜੀਟਲ ਹੈਲਥ ਐਡਵਾਂਸਡ ਦੇ ਪ੍ਰਤੀ ਇੱਕ ਮਜ਼ਬੂਤ ਰਾਸ਼ਟਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਪ੍ਰੋਗਰਾਮ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਏਬੀਡੀਐੱਮ, ਪੀਐੱਮ-ਜੇਏਵਾਈ ਦੇ ਤਹਿਤ ਪ੍ਰਦਰਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਡਿਜੀਟਲ ਹੈਲਥ ਵਿੱਚ ਪਰਿਵਰਤਨ ਪ੍ਰਬੰਧਨ ਦੀਆਂ ਰਣਨੀਤੀਆਂ ‘ਤੇ ਵਿਸ਼ਾਗਤ ਸੈਸ਼ਨ ਸ਼ਾਮਲ ਸਨ। ਚਰਚਾਵਾਂ ਵਿੱਚ ਰਾਸ਼ਟਰੀ ਧੋਖਾਧੜੀ-ਰੋਧੀ ਇਕਾਈ (ਐੱਨਏਐੱਫਯੂ), ਜ਼ੀਰੋ ਪੈਂਡੈਂਸੀ ਮਾਹ ਪਹਿਲ ਦੇ ਨਤੀਜੇ ਅਤੇ ਐੱਨਏਐੱਫਯੂ ਡੈਸ਼ਬੋਰਡ ਦਾ ਪ੍ਰਦਰਸ਼ਨ ਵੀ ਸ਼ਾਮਲ ਸੀ।

ਇਸ ਸਮੀਖਿਆ ਦੇ ਇੱਕ ਹਿੱਸੇ ਵਜੋਂ, ਡਾ. ਬਰਨਵਾਲ ਅਤੇ ਸ਼੍ਰੀਮਤੀ ਯਾਦਵ ਸਮੇਤ ਐੱਨਐੱਚਏ ਦੇ ਅਧਿਕਾਰੀਆਂ ਨੇ ਭੋਪਾਲ ਵਿੱਚ ਦੋ ਪ੍ਰਮੁੱਖ ਸਹਿਤ ਕੇਂਦਰਾਂ ਦਾ ਦੌਰਾ ਕੀਤਾ:
-
ਏਮਜ਼ ਭੋਪਾਲ: ਟੀਮ ਨੇ ਮਰੀਜ਼ ਦੀ ਸੰਪੂਰਨ ਡਿਜੀਟਲ ਯਾਤਰਾ ਦਾ ਅਨੁਭਵ ਕੀਤਾ, ਜਿਸ ਵਿੱਚ ਔਨਲਾਈਨ ਓਪੀਡੀ ਰਜਿਸਟ੍ਰੇਸ਼ਨ, ਡਾਕਟਰ ਸਲਾਹ-ਮਸ਼ਵਰਾ, ਈ-ਪ੍ਰਿਸਕ੍ਰਿਪਸ਼ਨ ਅਤੇ ਨਿਰਵਿਘਨ ਡਿਜੀਟਲ ਭੁਗਤਾਨ ਸ਼ਾਮਲ ਸਨ। ਟੀਮ ਨੇ ਸੰਸਥਾਗਤ ਪੱਧਰ ਦੇ ਡਿਜੀਟਲ ਏਕੀਕਰਣ ਵਿੱਚ ਵਿਵਹਾਰਿਕ ਸਮਝ ਵੀ ਪ੍ਰਾਪਤ ਕੀਤੀ।
-
ਸਿਹਤ ਪੁਲ-ਕੇਅਰ ਇੰਟੀਗ੍ਰੇਸ਼ਨ ਪ੍ਰੋਗਰਾਮ ਕਾਲ ਸੈਂਟਰ- ਅਧਿਕਾਰੀਆਂ ਨੇ ਐਮਰਜੈਂਸੀ ਕਾਲਾਂ ਦੇ ਸਮਾਧਾਨ ਅਤੇ ਸ਼ਿਕਾਇਤਾਂ ਦੇ ਪ੍ਰਬੰਧਨ ਵਿੱਚ ਇਸ ਦੇ ਸੰਚਾਲਨ ਦਾ ਨਿਰੀਖਣ ਕਰਨ ਲਈ ਸਟੇਟ ਹੈਲਥ ਅਥਾਰਿਟੀ ਦਫ਼ਤਰ ਵਿੱਚ ਕਾਲ ਸੈਂਟਰ ਦਾ ਦੌਰਾ ਕੀਤਾ।
ਸੈਸ਼ਨ ਦੇ ਦੂਸਰੇ ਦਿਨ, ਸ਼੍ਰੀ ਅਨੁਰਾਗ ਜੈਨ ਨੇ ਏਬੀਡੀਐੱਮ ਅਤੇ ਪੀਐੱਮ-ਜੇਏਵਾਈ ਪਹਿਲਕਦਮੀਆਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਵਹਾਰ ਪਰਿਵਰਤਨ ਅਤੇ ਸੰਸਥਾਗਤਕਰਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਹਿਤਧਾਰਕਾਂ, ਵਿਸ਼ੇਸ਼ ਤੌਰ ‘ਤੇ ਰਾਜ ਮਸ਼ੀਨਰੀ ਨੂੰ, ਯੋਜਨਾਵਾਂ ਨੂੰ ਅਪਣਾਉਣ ਅਤੇ ਅਧਿਕਾਰਤ ਰਿਕਾਰਡ ਬਣਾਉਣ ਲਈ ਉਨ੍ਹਾਂ ਦੀ ਵਰਤੋਂ ਕਰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਆਪਣੇ ਸੰਬੋਧਨ ਦੇ ਬਾਅਦ, ਡਾ. ਬਰਨਵਾਲ ਨੇ ਪਹਿਲੇ ਦਿਨ ਦੀਆਂ ਗਤੀਵਿਧੀਆਂ ਦਾ ਸਾਰਾਂਸ਼ ਪੇਸ਼ ਕੀਤਾ ਅਤੇ ਰਾਜ ਹੈਲਥ ਅਥਾਰਿਟੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਲਈ ਯੋਜਨਾ ਦੇ ਲਾਗੂਕਰਨ ਵਿੱਚ ਸੁਧਾਰ ਅਤੇ ਚੁਣਤੀਆਂ ਨਾਲ ਨਜਿੱਠਣ ਲਈ ਕਾਰਜ ਯੋਜਨਾਵਾਂ ਦੀ ਰੂਪਰੇਖਾ ਪੇਸ਼ ਕੀਤੀ। ਅੰਤ ਵਿੱਚ, ਐੱਨਐੱਚਏ ਦੇ ਡਾਇਰੈਕਟਰ (ਏਬੀਡੀਐੱਮ) ਸ਼੍ਰੀ ਵਿਕਰਮ ਪਗਾਰੀਆ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਰਤਮਾਨ ਵਿੱਚ ਲਾਗੂ ਕੀਤੀ ਜਾ ਰਹੀ ਏਬੀਡੀਐੱਮ ਦੀਆਂ ਸਰਵੋਤਮ ਪ੍ਰਥਾਵਾਂ ਦਾ ਅਵਲੋਕਣ ਪੇਸ਼ ਕੀਤਾ।

ਸਮੀਖਿਆ ਵਿੱਚ ਡਿਜੀਟਲ ਹੈਲਥ ਸਮਾਧਾਨਾਂ ਨੂੰ ਅਪਣਾਉਣ ਅਤੇ ਸੇਵਾ ਵੰਡ ਵਿੱਚ ਸੁਧਾਰ ਲਿਆਉਣ ਵਿੱਚ ਰਾਜਾਂ ਦੀ ਜ਼ਿਕਰਯੋਗ ਤਰੱਕੀ ‘ਤੇ ਚਾਣਨਾ ਪਾਇਆ ਗਿਆ। ਇਹ ਪ੍ਰੋਗਰਾਮ ਪੀਐੱਮ-ਜੇਏਵਾਈ 2.0 ਅਤੇ ਏਬੀਡੀਐੱਮ 2.0 ਦੇ ਰਾਸ਼ਟਰਵਿਆਪੀ ਲਾਗੂਕਰਨ ਅਤੇ ਪ੍ਰਭਾਵ ਵਿੱਚ ਤੇਜ਼ੀ ਲਿਆਉਣ ਦੀ ਪ੍ਰਤੀਬੱਧਤਾ ਦੀ ਸਮੂਹਿਕ ਪੁਸ਼ਟੀ ਦੇ ਨਾਲ ਸੰਪੰਨ ਹੋਇਆ। ਇਹ ਪ੍ਰੋਗਰਾਮ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਇੱਕ ਮਜ਼ਬੂਤ ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਵਿੱਚ ਸਹਾਇਕ ਰਿਹਾ, ਜਿਸ ਨਾਲ ਡਿਜੀਟਲ ਇਨੋਵੇਸ਼ਨ ਰਾਹੀਂ ਹੈਲਥ ਕੇਅਰ ਵੰਡ ਵਿੱਚ ਬਦਲਾਅ ਲਿਆਉਣ ਲਈ ਇੱਕ ਏਕੀਕ੍ਰਿਤ ਰਾਸ਼ਟਰੀ ਯਤਨ ਨੂੰ ਬਲ ਮਿਲੇਗਾ।
****
ਐੱਸਆਰ
(Release ID: 2180301)
ਵਿਜ਼ੀਟਰ ਕਾਊਂਟਰ : 31