ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੀਆਈਬੀ, ਭੁਵਨੇਸ਼ਵਰ ਨੇ ਕੋਨਾਰਕ ਵਿੱਚ ਮੀਡੀਆ ਵਰਕਸ਼ਾਪ –“ਵਾਰਤਾਲਾਪ” ਦਾ ਆਯੋਜਨ ਕੀਤਾ
ਮੀਡੀਆ ਵਿਕਾਸ ਪ੍ਰਕਿਰਿਆ ਵਿੱਚ ਇੱਕ ਪ੍ਰਮੁੱਖ ਹਿਤਧਾਰਕ ਹੈ :ਏਡੀਜੀ ਅਖਿਲ ਕੁਮਾਰ ਮਿਸ਼ਰਾ
Posted On:
15 OCT 2025 2:52PM by PIB Chandigarh
ਪੱਤਰ ਸੂਚਨਾ ਦਫ਼ਤਰ (ਪੀਆਈਬੀ), ਭੁਵਨੇਸ਼ਵਰ ਨੇ ਪ੍ਰਭਾਵੀ ਜਨਸੰਚਾਰ ਵਿੱਚ ਸਰਕਾਰ ਅਤੇ ਮੀਡੀਆ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਕੋਨਾਰਕ ਵਿਖੇ ਇੱਕ ਖੇਤਰੀ ਮੀਡੀਆ ਵਰਕਸ਼ਾਪ ‘ਵਾਰਤਾਲਾਪ’ ਦਾ ਆਯੋਜਨ ਕੀਤਾ।
ZVQN.jpeg)

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਡੀਸ਼ਨਲ ਡਾਇਰੈਕਟਰ ਜਨਰਲ, (ਪੀਆਈਬੀ ਅਤੇ ਸੀਬੀਸੀ) ਓਡੀਸ਼ਾ ਅਤੇ ਝਾਰਖੰਡ ਖੇਤਰ (ਸ਼੍ਰੀ ਅਖਿਲ ਕੁਮਾਰ ਮਿਸ਼ਰਾ ਨੇ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ ਅਤੇ ਮੁੱਖ ਭਾਸ਼ਣ ਦਿੱਤਾ। ਸ਼੍ਰੀ ਡੀ. ਕਲਿਆਣ ਚਕ੍ਰਵਰਤੀ, ਆਈਆਰਐੱਸ, ਜੁਆਇੰਟ ਕਮਿਸ਼ਨਰ, ਸੀਜੀਐੱਸਟੀ ਭੁਵਨੇਸ਼ਵਰ, ਮਾਣਯੋਗ ਮਹਿਮਾਨ ਵਜੋਂ ਮੌਜੂਦ ਰਹੇ, ਜਦਕਿ ਸ਼੍ਰੀ ਗੁਰੂਕਲਿਆਣ ਮਹਾਪਾਤਰਾ (Sh. Gurukalyana Mohapatra), ਮੁੱਖ ਸੰਪਾਦਕ, ਸਮਯਾ (Samaya), ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਇਸ ਆਯੋਜਨ ਦੀ ਸ਼ੋਭਾ ਵਧਾਈ।
5OE0.jpeg)
ਆਪਣੇ ਸੰਬੋਧਨ ਵਿੱਚ, ਸ਼੍ਰੀ ਅਖਿਲ ਕੁਮਾਰ ਮਿਸ਼ਰਾ ਨੇ ਭਰੋਸੇਯੋਗ ਸੰਚਾਰ ਰਾਹੀਂ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਮੀਡੀਆ, ਦਰਪਣ ਅਤੇ ਸੰਦੇਸ਼ਵਾਹਕ ਦੋਵਾਂ ਦੀ ਭੂਮਿਕਾ ਨਿਭਾਉਂਦਾ ਹੈ- ਅਸਲੀਅਤ ਨੂੰ ਪ੍ਰਤਿਬਿੰਬਤ ਕਰਦਾ ਹੈ, ਧਾਰਨਾ ਨੂੰ ਦਿਸ਼ਾ ਦਿੰਦਾ ਹੈ, ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।” ਉਨ੍ਹਾਂ ਕਿਹਾ ਕਿ ਜੇਕਰ ਸੰਚਾਰ ਰੁਕ ਜਾਂਦਾ ਹੈ, ਤਾਂ ਸਮਾਧਾਨ ਦੀ ਖੋਜ ਵੀ ਰੁਕ ਜਾਂਦੀ ਹੈ ਅਤੇ ਕਿਸੇ ਸਮੱਸਿਆ ਨੂੰ ਸਮਝਣਾ ਵੀ ਸਮਾਧਾਨ ਨੂੰ ਸਮਝਣ ਵਰਗਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰੰਤਰ ਅਤੇ ਪਾਰਦਰਸ਼ੀ ਸੰਚਾਰ ਨਾਲ ਜਨਤਾ ਦਾ ਭਰੋਸਾ ਵਧਦਾ ਹੈ ਅਤੇ ਸੁਸ਼ਾਸਨ ਬਣਿਆ ਰਹਿੰਦਾ ਹੈ।
ਸ਼੍ਰੀ ਮਿਸ਼ਰਾ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਭਰੋਸਾ ਅਤੇ ਹਮਦਰਦੀ ਜ਼ਿੰਮੇਵਾਰ ਪੱਤਰਕਾਰੀ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਤੇਜ਼ ਗਤੀ ਨਾਲ ਮਿਲਣ ਵਾਲੀ ਸੂਚਨਾ ਦੇ ਇਸ ਯੁੱਗ ਵਿੱਚ ਸੱਚ ਹੀ ਸਭ ਤੋਂ ਦੂਰ ਤੱਕ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਵਿਕਾਸ ਅਤੇ ਮਨੁੱਖ-ਹਿਤ ਦੀਆਂ ਉਨ੍ਹਾਂ ਖਬਰਾਂ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜੋ ਜ਼ਮੀਨੀ ਪੱਧਰ ‘ਤੇ ਸਰਕਾਰੀ ਪਹਿਲਕਦਮੀਆਂ ਦੇ ਅਸਲ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ, “ਹਰ ਨੀਤੀ ਆਪਣਾ ਉਦੇਸ਼ ਤਦ ਹਾਸਲ ਕਰਦੀ ਹੈ, ਜਦੋਂ ਉਹ ਕਿਸੇ ਦੇ ਜੀਵਨ ਨੂੰ ਬਦਲ ਦਿੰਦੀ ਹੈ।”

ਇਕੱਠ ਨੂੰ ਸੰਬੋਧਨ ਕਰਦੇ ਹੋਏ, “ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ ਅਤੇ ਉਨ੍ਹਾਂ ਦੇ ਲਾਭ” ਵਿਸ਼ੇ ਬਾਰੇ, ਸ਼੍ਰੀ ਡੀ.ਕਲਿਆਣ ਚਕ੍ਰਵਰਤੀ ਨੇ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਕਿਵੇਂ ਇਹ ਸੁਧਾਰ ਅਨੁਪਾਲਣ ਨੂੰ ਸਰਲ ਬਣਾ ਰਹੇ ਹਨ, ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਪ੍ਰੋਤਸਾਹਨ ਦੇ ਰਹੇ ਹਨ ਅਤੇ ਵਧੇਰੇ ਪਾਰਦਰਸ਼ਿਤਾ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਟੈਕਸੇਸ਼ਨ ਦਾ ਉਦੇਸ਼ ਦੰਡਕਾਰੀ ਨਹੀਂ, ਸਗੋਂ ਸੁਵਿਧਾ ਪ੍ਰਦਾਨ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਸਹਿਯੋਗੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਭਾਰਤ ਦੀ ਤਰੱਕੀ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਾਰਦਰਸ਼ੀ ਟੈਕਸੇਸ਼ਨ ਅਤੇ ਜ਼ਿੰਮੇਵਾਰ ਸੰਚਾਰ ਦੇ ਜ਼ੋਰ ‘ਤੇ, ਦੇਸ਼ ਹੁਣ ਚੌਥੀ ਸਭ ਨਾਲੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਭਵਿੱਖ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਜੀਐੱਸਟੀ ਸੁਧਾਰਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਸ਼੍ਰੀ ਗੁਰੂਕਲਿਆਣ ਮਹਾਪਾਤਰਾ ਨੇ ਡਿਜੀਟਲ ਯੁੱਗ ਵਿੱਚ ਮੀਡੀਆ ਦੇ ਉੱਭਰਦੇ ਦ੍ਰਿਸ਼ ਅਤੇ ਪ੍ਰੈੱਸ ਦੀ ਸੁਤੰਤਰਤਾ ਨਾਲ ਜੁੜੀ ਨੈਤਿਕ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਵਿਕਾਸ ਅਤੇ ਰੋਜ਼ੀ –ਰੋਟੀ ਨਾਲ ਜੁੜੀਆਂ ਖਬਰਾਂ ਨੂੰ ਉਜਾਗਰ ਕਰਨ ਦੀ ਤਾਕੀਦ ਕੀਤੀ, ਖਾਸ ਕਰਕੇ ਮੱਛੀ ਪਾਲਣ ਅਤੇ ਖੇਤੀਬਾੜੀ ਵਰਗੇ ਖੇਤਰਾਂ ਤੋਂ, ਜੋ ਗ੍ਰਾਮੀਣ ਅਤੇ ਤਟਵਰਤੀ ਭਾਈਚਾਰਿਆਂ ਵਿੱਚ ਤਬਦੀਲੀ ਲਿਆ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਕੇਂਦਰੀ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ।

ਸੀਬੀਸੀ ਦੇ ਅਸਿਸਟੈਂਟ ਡਾਇਰੈਕਟਰ ਅਤੇ ਵਾਰਤਾਲਾਪ ਦੇ ਨੋਡਲ ਅਧਿਕਾਰੀ ਸ਼੍ਰੀ ਪ੍ਰਦੀਪ ਕੁਮਾਰ ਚੌਧਰੀ ਨੇ ਉਮੀਦਵਾਰਾਂ ਦਾ ਸੁਆਗਤ ਕੀਤਾ ਅਤੇ ਵਰਕਸ਼ਾਪ ਦੇ ਉਦੇਸ਼ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਵਾਰਤਾਲਾਪ ਨੂੰ ਸਰਕਾਰ ਅਤੇ ਮੀਡੀਆ ਦੇ ਦਰਮਿਆਨ ਇੱਕ ਮਹੱਤਵਪੂਰਨ ਜ਼ਰੀਆ ਦੱਸਿਆ, ਜਿੱਥੇ ਨੀਤੀ ਅਤੇ ਧਾਰਨਾ ਦਾ ਮੇਲ ਹੁੰਦਾ ਹੈ।
ਪ੍ਰੋਗਰਾਮ ਦੀ ਸਮਾਪਤੀ ਪੀਆਈਬੀ ਭੁਵਨੇਸ਼ਵਰ ਦੇ ਡਿਪਟੀ ਡਾਇਰੈਕਟਰ, ਸ਼੍ਰੀ ਐੱਮ.ਕੇ. ਜਾਲੀ ਦੇ ਧੰਨਵਾਦ ਮਤੇ ਨਾਲ ਹੋਈ। ਪ੍ਰੋਗਰਾਮ ਦਾ ਸੰਚਾਲਨ ਪੀਆਈਬੀ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਸਵਾਧੀਨ ਸ਼ਕਤੀ ਪ੍ਰਸਾਦ ਨੇ ਕੀਤਾ। ਕੋਨਾਰਕ ਅਤੇ ਆਲੇ-ਦੁਆਲੇ ਦੇ 60 ਤੋਂ ਵੱਧ ਪੱਤਰਕਾਰਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
******
ਐੱਸਓ/ਸਵਾਧੀਨ/ਮਨੋਜ/ਬਲਜੀਤ
(Release ID: 2179991)
Visitor Counter : 4