ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਬੀਐੱਸਐੱਨਐੱਲ ਨੇ ਦੀਵਾਲੀ ‘ਤੇ ਇੱਕ ਮਹੀਨੇ ਦੇ ਲਈ ਮੁਫ਼ਤ ਮੋਬਾਈਲ ਸੇਵਾਵਾਂ ਦਾ ਆਫਰ ਦਿੱਤਾ
प्रविष्टि तिथि:
15 OCT 2025 6:43PM by PIB Chandigarh
ਭਾਰਤ ਸੰਚਾਰ ਨਿਗਮ ਲਿਮਿਟਿਡ (ਬੀਐੱਸਐੱਨਐੱਲ) ਭਾਰਤ ਦੀ ਮੋਹਰੀ ਸਰਕਾਰੀ ਦੂਰਸੰਚਾਰ ਪ੍ਰੋਵਾਈਡਰ ਕੰਪਨੀ ਹੈ। ਇਸ ਨੇ ਦੀਵਾਲੀ ਦੇ ਮੌਕੇ ‘ਤੇ ਨਵੇਂ ਗਾਹਕਾਂ ਨੂੰ ਇੱਕ ਮਹੀਨੇ ਦੀ ਮਿਆਦ ਲਈ ਕੇਵਲ ਇੱਕ ਰੁਪਏ ਦੇ ਟੋਕਨ ‘ਤੇ 4ਜੀ ਮੋਬਾਈਲ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਹ ਦੀਵਾਲੀ ਆਫਰ 15 ਅਕਤੂਬਰ ਤੋਂ 15 ਨਵੰਬਰ 2025 ਤੱਕ ਜਾਰੀ ਰਹੇਗਾ।
ਯੋਜਨਾ ਲਾਭ (ਦੀਵਾਲੀ ਆਫਰ ਯੋਜਨਾ) :
:
ਉਪਰੋਕਤ ਪ੍ਰਸਤਾਵ ਦੀ ਘੋਸ਼ਣਾ ਕਰਦੇ ਹੋਏ ਬੀਐੱਸਐੱਨਐੱਲ ਦੇ ਸੀਐੱਮਡੀ ਸ਼੍ਰੀ ਏ. ਰਾਬਰਟ ਜੇ. ਰਵੀ ਨੇ ਕਿਹਾ :
ਬੀਐੱਸਐੱਨਐੱਲ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਮੇਕ-ਇਨ-ਇੰਡੀਆ, ਅਤਿਆਧੁਨਿਕ 4ਜੀ ਮੋਬਾਈਲ ਨੈੱਟਵਰਕ ਸਥਾਪਿਤ ਕੀਤਾ ਹੈ, ਜੋ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਿਹਾ ਹੈ। ਦੀਵਾਲੀ ਆਫਰ ਪਲਾਨ—ਪਹਿਲਾਂ 30 ਦਿਨਾਂ ਲਈ ਬਿਲਕੁਲ ਮੁਫ਼ਤ ਸੇਵਾ ਫੀਸ—ਗਾਹਕਾਂ ਨੂੰ ਸਾਡੇ ਸਵਦੇਸ਼ੀ ਰੂਪ ਤੋਂ ਵਿਕਸਿਤ 4ਜੀ ਨੈੱਟਵਰਕ ਦਾ ਅਨੁਭਵ ਕਰਨ ਦਾ ਗੌਰਵ ਪੂਰਵ ਮੌਕਾ ਪ੍ਰਦਾਨ ਕਰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਸੇਵਾ ਦੀ ਗੁਣਵੱਤਾ , ਕਵਰੇਜ ਅਤੇ ਬੀਐੱਸਐੱਨਐੱਲ ਬ੍ਰਾਂਡ ਨਾਲ ਜੁੜਿਆ ਵਿਸ਼ਵਾਸ ਗਾਹਕਾਂ ਨੂੰ ਮੁਫ਼ਤ 30 ਦਿਨਾਂ ਦੀ ਮਿਆਦ ਤੋਂ ਵੀ ਅੱਗੇ ਤੱਕ ਸਾਡੇ ਨਾਲ ਬਣੇ ਰਹਿਣ ਲਈ ਪ੍ਰੋਤਸਾਹਿਤ ਕਰੇਗਾ।
ਦੀਵਾਲੀ ਆਫਰ ਯੋਜਨਾ ਕਿਵੇਂ ਪ੍ਰਾਪਤ ਕਰੇ ?
ਨੇੜੇ ਦੇ ਬੀਐੱਸਐੱਨਐੱਲ ਗਾਹਕ ਸੇਵਾ ਕੇਂਦਰ (ਸੀਐੱਸਸੀ) ‘ਤੇ ਜਾਓ (ਸਹੀ ਕੇਵਾਈਸੀ ਦਸਤਾਵੇਜ਼ ਨਾਲ ਰੱਖੇ)।
ਦੀਵਾਲੀ ਆਫਰ ਪਲਾਨ (₹1 ਐਕਟੀਵੇਸ਼ਨ) ਦੀ ਬੇਨਤੀ ਕਰੇ; ਕੇਵਾਈਸੀ ਪੂਰਾ ਕਰੇ ਅਤੇ ਆਪਣਾ ਮੁਫ਼ਤ ਸਿਮ ਪ੍ਰਾਪਤ ਕਰੇ।
ਸਿਮ ਪਾਓ ਅਤੇ ਉਸ ਨੂੰ ਐਕਟਿਵ ਕਰਨ ਦੀ ਪ੍ਰਕਿਰਿਆ ਨਿਰਦੇਸ਼ਾ ਅਨੁਸਾਰ ਪੂਰੀ ਕਰੋ; ਤੁਹਾਡੇ 30 - ਦਿਨ ਦੇ ਮੁਫ਼ਤ ਲਾਭ ਐਕਟੀਵੇਸ਼ਨ ਦੀ ਮਿਤੀ ਤੋਂ ਸ਼ੁਰੂ ਹੋ ਜਾਣਗੇ।
ਸਹਾਇਤਾ ਦੇ ਲਈ 1800 - 180 - 1503 ‘ਤੇ ਕਾਲ ਕਰੋ ਜਾਂ bsnl . co . in ‘ਤੇ ਜਾਓ।
************
ਸਮਰਾਟ/ਐਲਨ
(रिलीज़ आईडी: 2179981)
आगंतुक पटल : 14