ਖੇਤੀਬਾੜੀ ਮੰਤਰਾਲਾ
ਆਈਸੀਏਆਰ ਡੀਜੀ ਨੇ ਹੈੱਡਕੁਆਰਟਰ ਵਿੱਚ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਰਿਕਾਰਡ ਪ੍ਰਬੰਧਨ ਅਤੇ ਸਵੱਛਤਾ ਅਭਿਆਨ ‘ਤੇ ਜ਼ੋਰ ਦਿੱਤਾ
प्रविष्टि तिथि:
13 OCT 2025 4:15PM by PIB Chandigarh
ਆਈਸੀਏਆ ਦੇ ਡੀਜੀ ਅਤੇ ਖੇਤੀਬਾੜੀ ਖੋਜ ਅਤੇ ਸਿਖਿਆ ਵਿਭਾਗ ਦੇ ਸਕੱਤਰ ਡਾ. ਐੱਮਐੱਲ ਜਾਟ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਪ੍ਰਮੁੱਖ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਕ੍ਰਿਸ਼ੀ ਭਵਨ, ਨਵੀਂ ਦਿੱਲੀ ਸਥਿਤ ਆਈਸੀਏਆਰ ਹੈੱਡਕੁਆਰਟਰ ਦੇ ਰਿਕਾਰਡ ਰੂਮ ਅਤੇ ਹੋਰ ਭਾਗਾਂ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ, ਡਾ. ਜਾਟ ਨੇ ਇਸ ਦੇ ਮਹੱਤਵ ‘ਤੇ ਜ਼ੋਰ ਦਿੱਤਾ:
• ਕੁਸ਼ਲ ਦਫ਼ਤਰ ਸੰਚਾਲਨ ਨੂੰ ਯਕੀਨੀ ਬਣਾਉਣਾ
• ਸਵੱਛਤਾ ਅਤੇ ਸੁਸ਼ਾਸਨ ਦੀ ਭਾਵਨਾ ਨੂੰ ਬਣਾਏ ਰੱਖਣਾ
ਉਨ੍ਹਾਂ ਨੇ ਇਨ੍ਹਾਂ ਦੇ ਮਹੱਤਵ ਨੂੰ ਸਮਝਾਇਆ:
• ਰਿਕਾਰਡਾਂ ਦਾ ਸਮੇਂ ਸਿਰ ਸਫ਼ਾਈ ਅਤੇ ਡਿਜੀਟਾਈਜ਼ੇਸ਼ਨ
• ਪ੍ਰਭਾਵਸ਼ਾਲੀ ਸਵੱਛਤਾ ਬਣਾਏ ਰੱਖਣਾ
ਆਈਸੀਏਆਰ ਦੇ ਏਡੀਜੀ (ਕੋਆਰਡੀਨੇਸ਼ਨ), ਡਾ. ਅਨਿਲ ਕੁਮਾਰ ਮੌਜੂਦ ਸਨ ਅਤੇ ਉਨ੍ਹਾਂ ਨੇ ਸਕੱਤਰ ਨੂੰ ਵਿਕਾਸ ਚੁਣੌਤੀਆਂ ਅਤੇ ਅੱਗੇ ਦੀ ਰਾਹ ਬਾਰੇ ਜਾਣਕਾਰੀ ਦਿੱਤੀ।
******
ਆਰਸੀ/ਏਆਰ/ਐੱਮਕੇ
(रिलीज़ आईडी: 2179660)
आगंतुक पटल : 15