ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਪੀਐੱਮ ਗਤੀਸ਼ਕਤੀ ਨੇ ਚਾਰ ਸਾਲ ਪੂਰੇ ਹੋਣ ‘ਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਸ਼ੁਰੂਆਤ


ਏਕੀਕ੍ਰਿਤ, ਡੇਟਾ-ਸੰਚਾਲਿਤ ਯੋਜਨਾਬੰਦੀ ਲਈ ਸਾਰੇ 112 ਆਕਾਂਖੀ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਮਾਸਟਰ ਪਲਾਨ ਨੂੰ ਪ੍ਰਗਤੀਸ਼ੀਲ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ

ਗਿਆਨ ਪ੍ਰਬੰਧਨ ਪ੍ਰਣਾਲੀ ਮੰਤਰਾਲਿਆਂ, ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀਕ੍ਰਿਤੀਯੋਗਤਾ, ਸਕੇਲੇਬਿਲਿਟੀ ਅਤੇ ਕਰਾਸ-ਲਰਨਿੰਗ ਨੂੰ ਮਜ਼ਬੂਤ ​​ਕਰਦੀ ਹੈ

ਐਨਐਮਪੀ ਡੈਸ਼ਬੋਰਡ ਅਤੇ ਵਿਕੇਂਦਰੀਕ੍ਰਿਤ ਡੇਟਾ ਅਪਲੋਡਿੰਗ ਸਿਸਟਮ ਪਾਰਦਰਸ਼ਤਾ, ਕੁਸ਼ਲਤਾ ਅਤੇ ਬਹੁ-ਖੇਤਰੀ ਤਾਲਮੇਲ ਨੂੰ ਵਧਾਉਂਦਾ ਹੈ

ਸੰਕਲਨ ਖੰਡ-3 ਬੁਨਿਆਦੀ ਢਾਂਚੇ, ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਜ਼ਮੀਨੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ

प्रविष्टि तिथि: 13 OCT 2025 5:36PM by PIB Chandigarh

ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐਨਐਮਪੀ) ਦੇ ਚਾਰ ਸਾਲ ਪੂਰੇ ਹੋਣ ਦੇ ਜਸ਼ਨਾਂ ਦੇ ਮੌਕੇ 'ਤੇ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਲੌਜਿਸਟਿਕਸ ਡਿਵੀਜ਼ਨ ਦੁਆਰਾ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਇੱਕ ਲੜੀ ਸ਼ੁਰੂ ਕੀਤੀ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਬੁਨਿਆਦੀ ਢਾਂਚਾ ਯੋਜਨਾਬੰਦੀ ਨੂੰ ਮਜ਼ਬੂਤ ​​ਕਰਕੇ, ਆਖਰੀ-ਮੀਲ ਸੰਪਰਕ ਨੂੰ ਵਧਾ ਕੇ, ਅਤੇ ਸੰਪੂਰਨ ਵਿਕਾਸ ਨੂੰ ਸਮਰਥਨ ਦੇਣ ਲਈ ਢੁਕਵੇਂ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾ ਕੇ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਣਾ ਹੈ।

ਸ਼੍ਰੀ ਗੋਇਲ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਸਰਕਾਰ ਨੇ ਅਕਤੂਬਰ 2024 ਵਿੱਚ 28 ਆਕਾਂਖੀ ਜ਼ਿਲ੍ਹਿਆਂ ਲਈ ਪੀਐੱਮ ਗਤੀਸ਼ਕਤੀ ਜ਼ਿਲ੍ਹਾ ਮਾਸਟਰ ਪਲਾਨ (ਪੀਐੱਮਜੀਐੱਸ-ਡੀਐਮਪੀ) ਵਿਕਸਤ ਅਤੇ ਲਾਂਚ ਕੀਤੇ ਸਨ। ਇਹ ਯੋਜਨਾਵਾਂ ਪੀਐੱਮ ਗਤੀਸ਼ਕਤੀ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਮਹੱਤਵਪੂਰਨ ਸਮਾਜਿਕ ਅਤੇ ਆਰਥਿਕ ਬੁਨਿਆਦੀ ਢਾਂਚੇ ਜਿਵੇਂ ਕਿ ਸਕੂਲ, ਸਿਹਤ ਕੇਂਦਰ, ਆਂਗਣਵਾੜੀਆਂ, ਸੜਕਾਂ ਅਤੇ ਪਾਣੀ ਦੀਆਂ ਪਾਈਪਲਾਈਨਾਂ ਲਈ ਭੂ-ਸਥਾਨਕ-ਅਧਾਰਤ ਯੋਜਨਾ ਬਣਾਉਣ ਵਿੱਚ ਮੱਦਦ ਕਰਦੀਆਂ ਹਨ।

ਪ੍ਰਭਾਵਸ਼ਾਲੀ ਯੋਜਨਾਬੰਦੀ ਨੂੰ ਸਮਰੱਥ ਬਣਾਉਣ ਲਈ, ਸਕੂਲਾਂ, ਸਿਹਤ ਕੇਂਦਰਾਂ, ਆਂਗਣਵਾੜੀਆਂ, ਸੜਕਾਂ ਅਤੇ ਪਾਣੀ ਦੀਆਂ ਪਾਈਪਲਾਈਨਾਂ ਲਈ ਪੰਜ ਸੈਕਟਰ-ਵਿਸ਼ੇਸ਼ ਟੂਲ ਵਿਕਸਤ ਕੀਤੇ ਗਏ ਸਨ। ਜ਼ਿਲ੍ਹਾ ਟੀਮਾਂ ਲਈ ਵਿਆਪਕ ਸਮਰੱਥਾ-ਨਿਰਮਾਣ ਸਿਖਲਾਈ ਦਸੰਬਰ 2024 ਵਿੱਚ ਬੀਆਈਐਸਏਜੀ-ਐੱਨ, ਗਾਂਧੀਨਗਰ, ਗੁਜਰਾਤ ਵਿਖੇ ਆਯੋਜਿਤ ਕੀਤੀ ਗਈ । ਇਸ ਤੋਂ ਬਾਅਦ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਅਧਿਕਾਰੀਆਂ ਲਈ ਨਿਯਮਤ ਖੇਤਰੀ ਵਰਕਸ਼ਾਪਾਂ ਅਤੇ ਔਨਲਾਈਨ ਸੈਸ਼ਨ ਆਯੋਜਿਤ ਕੀਤੇ ਗਏ ।

ਜ਼ਿਲਿਆਂ ਨੇ ਪਹਿਲਾਂ ਹੀ ਖੇਤਰ ਵਿਕਾਸ ਲਈ ਵਿਹਾਰਕ ਵਰਤੋਂ ਦੇ ਮਾਮਲਿਆਂ ਨੂੰ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਦਮੋਹ-ਜਬਲਪੁਰ ਸੜਕ ਨੂੰ ਦੋ ਤੋਂ ਚਾਰ ਲੇਨ ਤੱਕ ਚੌੜਾ ਕਰਨ ਦੇ ਪ੍ਰੋਜੈਕਟ, ਦਮੋਹ ਵਿੱਚ ਸੋਲਰ ਪਾਰਕ ਸਾਈਟ ਦੀ ਚੋਣ, ਪ੍ਰਸ਼ਾਸਕੀ ਸੀਮਾ ਯੋਜਨਾਬੰਦੀ, ਜਲ ਜੀਵਨ ਮਿਸ਼ਨ ਅਧੀਨ ਪੀਣ ਵਾਲੇ ਪਾਣੀ ਦੀ ਵਿਵਸਥਾ, ਬਿਜਲੀ ਰਹਿਤ ਪਿੰਡਾਂ ਦਾ ਬਿਜਲੀਕਰਨ, ਸੜਕ ਸੰਪਰਕ ਤੋਂ ਵਾਂਝੀਆਂ ਬਸਤੀਆਂ ਲਈ ਸੜਕ ਸੰਪਰਕ, ਅਤੇ ਬਾਰਨ ਜ਼ਿਲ੍ਹੇ ਵਿੱਚ ਵਾਟਰਸ਼ੈੱਡ ਪ੍ਰਬੰਧਨ ਯੋਜਨਾਬੰਦੀ ਸ਼ਾਮਲ ਹਨ।

ਇਨ੍ਹਾਂ ਸਫਲਤਾਵਾਂ ਦੇ ਆਧਾਰ 'ਤੇ, ਪੀਐੱਮ ਗਤੀਸ਼ਕਤੀ ਜ਼ਿਲ੍ਹਾ ਮਾਸਟਰ ਪਲਾਨ ਹੁਣ ਸਾਰੇ 112 ਆਕਾਂਖੀ ਜ਼ਿਲ੍ਹਿਆਂ ਵਿੱਚ ਹੌਲੀ-ਹੌਲੀ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਸਮਾਜਿਕ ਅਤੇ ਆਰਥਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਡੇਟਾ-ਸੰਚਾਲਿਤ, ਏਕੀਕ੍ਰਿਤ ਯੋਜਨਾ ਬਣਾਉਣਾ ਸੰਭਵ ਹੋ ਸਕੇਗਾ।

ਸ਼੍ਰੀ ਗੋਇਲ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਪਰਿਵਰਤਨਸ਼ੀਲ ਪਹਿਲਕਦਮੀਆਂ ਦੀ ਇੱਕ ਲੜੀ ਵੀ ਸ਼ੁਰੂ ਕੀਤੀ, ਜਿਸਦਾ ਉਦੇਸ਼ ਬੁਨਿਆਦੀ ਢਾਂਚਾ ਯੋਜਨਾਬੰਦੀ, ਡੇਟਾ-ਸੰਚਾਲਿਤ ਫੈਸਲੇ ਲੈਣ ਅਤੇ ਅੰਤਰ-ਖੇਤਰੀ ਸਹਿਯੋਗ ਨੂੰ ਵਧਾਉਣਾ ਹੈ। ਇਨ੍ਹਾਂ  ਪਹਿਲਕਦਮੀਆਂ ਵਿੱਚ ਗਿਆਨ ਪ੍ਰਬੰਧਨ ਪ੍ਰਣਾਲੀ (ਕੇਐਮਐੱਸ), ਵਿਕੇਂਦਰੀਕ੍ਰਿਤ ਡੇਟਾ ਅਪਲੋਡਿੰਗ ਅਤੇ ਪ੍ਰਬੰਧਨ ਪ੍ਰਣਾਲੀ (ਡੀਯੂਐਮਐੱਸ), ਵਿਆਪਕ ਬਹੁ-ਖੇਤਰ ਰਿਪੋਰਟਿੰਗ ਪ੍ਰਣਾਲੀ ਦੇ ਹਿੱਸੇ ਵਜੋਂ ਪੀਐੱਮਜੀਐੱਸ ਐੱਨਐਮਪੀ ਡੈਸ਼ਬੋਰਡ, ਅਤੇ ਪੀਐੱਮ ਗਤੀਸ਼ਕਤੀ ਸੰਗ੍ਰਹਿ ਭਾਗ-3 ਸ਼ਾਮਲ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ, ਕਈ ਮੰਤਰਾਲਿਆਂ ਅਤੇ ਰਾਜਾਂ ਨੇ ਇਨੋਵੇਟਿਵ ਉਪਾਅ ਕੀਤੇ ਹਨ, ਡਿਜੀਟਲ ਟੂਲ ਵਿਕਸਤ ਕੀਤੇ ਹਨ, ਅਤੇ ਵਰਤੋਂ ਦੇ ਤਰੀਕੇ ਤਿਆਰ ਕੀਤੇ ਹਨ ਜੋ ਦਰਸਾਉਂਦੇ ਹਨ ਕਿ ਭੂ-ਸਥਾਨਿਕ ਯੋਜਨਾਬੰਦੀ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲੇ ਲੈਣ ਵਿੱਚ ਸੁਧਾਰ ਕਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਗਿਆਨ ਪ੍ਰਬੰਧਨ ਪ੍ਰਣਾਲੀ ਡਿਜੀਟਲ ਟੂਲਸ, ਵਰਤੋਂ ਦੇ ਮਾਮਲਿਆਂ, ਐੱਸਓਪੀਸ, ਸੰਗ੍ਰਹਿ ਅਤੇ ਸਿਖਲਾਈ ਸਰੋਤਾਂ ਦੇ ਇੱਕ ਕੇਂਦਰੀਕ੍ਰਿਤ ਭੰਡਾਰ ਵਜੋਂ ਕੰਮ ਕਰਦੀ ਹੈ, ਜੋ ਮੰਤਰਾਲਿਆਂ, ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀਕ੍ਰਿਤੀ, ਸਕੇਲੇਬਿਲਟੀ ਅਤੇ ਕਰਾਸ-ਲਰਨਿੰਗ ਨੂੰ ਉਤਸ਼ਾਹਿਤ ਕਰਦੀ ਹੈ।

ਕੇਐਮਐੱਸ ਦੇ ਮੂਲ ਵਿੱਚ ਏਕੀਕ੍ਰਿਤ ਐੱਨਐੰਪੀ ਡੈਸ਼ਬੋਰਡ ਹੈ, ਜੋ ਕਿ ਸਮੱਸਿਆ ਪ੍ਰਬੰਧਨ ਪ੍ਰਣਾਲੀ ਦੇ ਮਾਧਿਅਮ ਨਾਲ ਔਨਬੋਰਡ ਡੇਟਾ ਲੇਅਰਾਂ, ਰਜਿਸਟਰਡ ਉਪਭੋਗਤਾਵਾਂ, ਯੋਜਨਾਬੱਧ ਪ੍ਰੋਜੈਕਟਾਂ ਅਤੇ ਰਿਪੋਰਟ ਕੀਤੀਆ ਗਈਆਂ ਸਮੱਸਿਆਵਾਂ ਦੇ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਕਿ ਵਿਆਪਕ ਬਹੁ-ਸੈਕਟਰ ਰਿਪੋਰਟਿੰਗ ਪ੍ਰਣਾਲੀ ਦਾ ਆਧਾਰ ਬਣਾਉਂਦਾ ਹੈ। ਇਸ ਦੇ ਇਲਾਵਾ, ਵਿਕੇਂਦਰੀਕ੍ਰਿਤ ਡੇਟਾ ਅਪਲੋਡਿੰਗ ਅਤੇ ਪ੍ਰਬੰਧਨ ਪ੍ਰਣਾਲੀ ਨਾਮਜ਼ਦ ਪ੍ਰਬੰਧਕਾਂ ਦੁਆਰਾ ਡੇਟਾ ਅਪਲੋਡ ਦੇ ਤਿੰਨ-ਪੜਾਅ ਵਰਕਫਲੋ, ਨੋਡਲ ਅਧਿਕਾਰੀਆਂ ਦੁਆਰਾ ਸਮੀਖਿਆ, ਅਤੇ ਬੀਆਈਐੱਸਏਜੀ-ਐੱਨ ਦੁਆਰਾ ਅੰਤਮ ਪ੍ਰਕਾਸ਼ਨ ਦੁਆਰਾ ਸਹੀ, ਇਕਸਾਰ ਅਤੇ ਜਵਾਬਦੇਹ ਡੇਟਾ ਪ੍ਰਬੰਧਨ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਪਾਰਦਰਸ਼ਤਾ, ਸੰਚਾਲਨ ਕੁਸ਼ਲਤਾ ਅਤੇ ਬਹੁ-ਖੇਤਰੀ ਤਾਲਮੇਲ ਵਿੱਚ ਵਾਧਾ ਹੁੰਦਾ ਹੈ।

ਪੀਐੱਮ ਗਤੀਸ਼ਕਤੀ ਸੰਗ੍ਰਹਿ ਭਾਗ-3 ਦੇ ਲਾਂਚ ਵਿੱਚ ਬੁਨਿਆਦੀ ਢਾਂਚੇ, ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਜ਼ਮੀਨੀ ਪੱਧਰ ‘ਤੇ ਸਫਲਤਾ ਦੀਆਂ ਕਹਾਣੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਦਰਸਾਉਂਦਾ ਹੈ, ਜੋ ਕਿ ਭਾਰਤ ਭਰ ਵਿੱਚ ਏਕੀਕ੍ਰਿਤ ਵਿਕਾਸ ਨੂੰ ਚਲਾਉਣ, ਸੰਪਰਕ ਨੂੰ ਬਿਹਤਰ ਬਣਾਉਣ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਪੀਐੱਮ ਗਤੀ ਸ਼ਕਤੀ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਂਦਾ ਹੈ।

ਇਨ੍ਹਾਂ ਪਹਿਲਕਦਮੀਆਂ ਦੇ ਨਾਲ, ਪੀਐੱਮ ਗਤੀਸ਼ਕਤੀ ਏਕੀਕ੍ਰਿਤ ਬੁਨਿਆਦੀ ਢਾਂਚਾ ਯੋਜਨਾਬੰਦੀ, ਡੇਟਾ-ਸੰਚਾਲਿਤ ਸ਼ਾਸਨ, ਅਤੇ ਸਮਾਵੇਸ਼ੀ ਵਿਕਾਸ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਹੀ ਹੈ, ਜਿਸ ਨਾਲ ਭਾਰਤ ਦੇ ਆਧੁਨਿਕ, ਜੁੜੇ ਹੋਏ ਅਤੇ ਮਜ਼ਬੂਤ ​​ਰਾਸ਼ਟਰ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲ ਰਿਹਾ ਹੈ।

***************

ਆਰਟੀ/ਏਐਨ/ਆਈਬੀ


(रिलीज़ आईडी: 2178919) आगंतुक पटल : 11
इस विज्ञप्ति को इन भाषाओं में पढ़ें: Telugu , English , Urdu , हिन्दी