ਭਾਰਤ ਚੋਣ ਕਮਿਸ਼ਨ
ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ ਔਨਲਾਈਨ ਮੁਲਾਂਕਣ ਅਤੇ ਡਾਉਟ-ਕਲੀਅਰਿੰਗ ਸੈਸ਼ਨ ਕਰਵਾਏ, ਜ਼ਿਲ੍ਹਾ ਰਿਟਰਨਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਨੂੰ ਈਸੀਆਈਨੇਟ ਪ੍ਰੀਜ਼ਾਈਡਿੰਗ ਔਫਿਸਰ ਮੌਡਿਊਲ ਦੀ ਜਾਣਕਾਰੀ ਦਿੱਤੀ
प्रविष्टि तिथि:
10 OCT 2025 3:43PM by PIB Chandigarh
1. ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਉਪ-ਚੋਣਾਂ ਲਈ ਸਾਰੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ 9 ਅਤੇ 10 ਅਕਤੂਬਰ 2025 ਨੂੰ ਇੱਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿੱਚ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਪ੍ਰਕਿਰਿਆ 'ਤੇ ਔਨਲਾਈਨ ਮੁਲਾਂਕਣ ਅਤੇ ਡਾਉਟ-ਕਲੀਅਰਿੰਗ ਸੈਸ਼ਨ ਸ਼ਾਮਲ ਸਨ।
2. ਪ੍ਰੋਗਰਾਮ ਵਿੱਚ 243 ਰਿਟਰਨਿੰਗ ਅਫਸਰਾਂ ਅਤੇ 1418 ਸਹਾਇਕ ਰਿਟਰਨਿੰਗ ਅਫਸਰਾਂ ਨੇ ਵਰਚੁਅਲ ਤੌਰ 'ਤੇ ਹਿੱਸਾ ਲਿਆ।
1. ਇਲੈਕਸ਼ਨ ਕਮਿਸ਼ਨ, ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 21 ਅਤੇ ਧਾਰਾ 24 ਦੇ ਅਨੁਸਾਰ, ਹਰੇਕ ਹਲਕੇ ਲਈ ਇੱਕ ਰਿਟਰਨਿੰਗ ਅਫਸਰ ਨੂੰ ਨਾਮਜ਼ਦ ਜਾਂ ਨਿਯੁਕਤ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਕਾਨੂੰਨ ਅਤੇ ਨਿਯਮਾਂ ਅਨੁਸਾਰ ਕਰਵਾਈਆਂ ਜਾਣ। ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਿਰਧਾਰਤ ਸਮੇਂ ਦੌਰਾਨ ਕਮਿਸ਼ਨ ਦੇ ਨਿਯੰਤਰਣ, ਨਿਗਰਾਨੀ ਅਤੇ ਅਨੁਸ਼ਾਸਨ ਦੇ ਅਧੀਨ ਹਨ।
2. ਔਨਲਾਈਨ ਮੁਲਾਂਕਣ ਅਤੇ ਡਾਉਟ-ਕਲੀਅਰਿੰਗ ਸੈਸ਼ਨਾਂ ਵਿੱਚ ਨਾਮਜ਼ਦਗੀ ਪ੍ਰਕਿਰਿਆ, ਯੋਗਤਾ ਅਤੇ ਅਯੋਗਤਾ, ਆਦਰਸ਼ ਚੋਣ ਜ਼ਾਬਤਾ, ਉਮੀਦਵਾਰਾਂ ਦੀ ਵਾਪਸੀ, ਚੋਣ ਚਿੰਨ੍ਹਾਂ ਦੀ ਵੰਡ, ਪੋਲਿੰਗ ਦਿਆ ਦਿਨ ਲਈ ਪ੍ਰਬੰਧ ਅਤੇ ਵੋਟਾਂ ਦੀ ਗਿਣਤੀ ਸਹਿਤ ਚੋਣ ਸੰਚਾਲਨ ਦੇ ਸਾਰੇ ਪੜਾਵ ਸ਼ਾਮਲ ਰਹੇ।
1. ਰਾਸ਼ਟਰੀ ਪੱਧਰ ਦੇ ਮਾਸਟਰ ਟ੍ਰੇਨਰਾਂ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਸ਼ੱਕਾਂ ਨੂੰ ਦੂਰ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਚੋਣਾਂ ਦੇ ਸੁਚਾਰੂ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹਨ।
2. ਚੋਣ ਕਮਿਸ਼ਨ ਨੇ ਮੁੱਖ ਚੋਣ ਅਫਸਰ, ਸਾਰੇ ਜ਼ਿਲ੍ਹਾ ਰਿਟਰਨਿੰਗ ਅਫਸਰਾਂ ਅਤੇ ਪੋਲਿੰਗ ਅਫਸਰਾਂ ਲਈ ਯੂਨੀਫਾਈਡ ਡਿਜੀਟਲ ਪਲੈਟਫਾਰਮ - ਪ੍ਰੀਜ਼ਾਈਡਿੰਗ ਅਫਸਰ ਮੌਡਿਊਲ ਈਸੀਆਈਨੇਟ 'ਤੇ ਇੱਕ ਔਨਲਾਈਨ ਬ੍ਰੀਫਿੰਗ ਸੈਸ਼ਨ ਦਾ ਆਯੋਜਨ ਵੀ ਕੀਤਾ, ਜਿਸ ਦਾ ਲਾਗੂਕਰਣ ਪ੍ਰਗਤੀ ‘ਤੇ ਹੈ। ਇਸ ਮੌਡਿਊਲ ਰਾਹੀਂ, ਪ੍ਰੀਜ਼ਾਈਡਿੰਗ ਅਫਸਰ ਹਰ ਦੋ ਘੰਟਿਆਂ ਬਾਅਦ ਅਤੇ ਪੋਲਿੰਗ ਖਤਮ ਹੋਣ ਤੋਂ ਬਾਅਦ ਈਸੀਆਈਨੇਟ ਐਪ 'ਤੇ ਵੋਟਿੰਗ ਡੇਟਾ ਅਪਲੋਡ ਕਰਨਗੇ। ਇਹ ਡੇਟਾ ਰਿਟਰਨਿੰਗ ਅਫਸਰ ਪੱਧਰ 'ਤੇ ਆਪਣੇ ਆਪ ਕੰਪਾਇਲ ਕੀਤਾ ਜਾਵੇਗਾ ਤਾਂ ਜੋ ਲਗਭਗ ਰੀਅਲ ਟਾਈਮ ਵਿੱਚ ਅਨੁਮਾਨਿਤ ਵੋਟਿੰਗ ਰੁਝਾਨ ਪ੍ਰਦਾਨ ਕੀਤੇ ਜਾ ਸਕਣ।
1. ਚੋਣ ਕਮਿਸ਼ਨ ਵੋਟਾਂ ਤੋਂ ਪਹਿਲਾਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਪ੍ਰੀਜ਼ਾਈਡਿੰਗ ਅਫ਼ਸਰ ਅਰਜ਼ੀ ਦੀ ਪ੍ਰੀ-ਟੈਸਟਿੰਗ ਵੀ ਕਰੇਗਾ।
2. ਇਹ ਸੈਸ਼ਨ ਸਬੰਧਿਤ ਮੁੱਖ ਚੋਣ ਅਫ਼ਸਰਾਂ ਦੁਆਰਾ ਉਨ੍ਹਾਂ ਦੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਰਵਾਏ ਜਾ ਰਹੇ ਟ੍ਰੇਨਿੰਗ ਸੈਸ਼ਨਾਂ ਤੋਂ ਇਲਾਵਾ ਹਨ।
*****
ਪੀਕੇ/ਜੀਡੀਐੱਚ/ਆਰਪੀ
(रिलीज़ आईडी: 2177765)
आगंतुक पटल : 20