ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੌਲਾਨਾ ਆਜ਼ਾਦ ਦੰਤ ਵਿਗਿਆਨ ਸੰਸਥਾਨ (ਐੱਮਏਆਈਡੀਐੱਸ) ਵਿੱਚ ਚਾਰ ਮਰੀਜ਼ਾਂ ‘ਤੇ ਸਵਦੇਸ਼ੀ ਅਨੁਕੂਲਿਤ ਟੈਂਪੋਰੋ-ਮੈਂਡੀਬਿਊਲਰ ਜੁਆਇੰਟ (ਟੀਐੱਮਜੇ) ਦਾ ਸਫ਼ਲਤਾਪੂਰਵਕ ਇਮਪਲਾਂਟ, ਭਾਰਤੀ ਮੈਡੀਕਲ ਟੈਕਨੋਲੋਜੀ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ
ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਅਤੇ ਐੱਮਪ੍ਰਗਤੀ-ਆਈਆਈਟੀ ਦਿੱਲੀ ਦੇ ਸਹਿਯੋਗ ਨਾਲ ਐੱਮਏਆਈਡੀਐੱਸ ਵਿੱਚ ਅਨੁਕੂਲਿਤ ਟੀਐੱਮਜੇ ਇਮਪਲਾਂਟ ਦਾ ਸਫ਼ਲ ਇਮਪਲਾਂਟ ਭਾਰਤ ਦੇ ਮੈਡਟੈਕ ਖੇਤਰ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ: ਸ਼੍ਰੀ ਜੇ.ਪੀ.ਨੱਡਾ
ਇਹ ਵਿਕਾਸ ਦੁਨੀਆ ਭਰ ਵਿੱਚ ਸਿਹਤ ਸਮਾਧਾਨ ਪ੍ਰਦਾਨ ਕਰਨ ਲਈ ਕਲੀਨਿਕਲ ਮਾਹਿਰਾਂ, ਇੰਜੀਨੀਅਰਾਂ ਅਤੇ ਖੋਜਕਰਤਾਵਾਂ ਦਰਮਿਆਨ ਸਹਿਯੋਗ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦਾ ਹੈ: ਡਾਇਰੈਕਟਰ ਜਨਰਲ ਆਈਸੀਐੱਮਆਰ
प्रविष्टि तिथि:
07 OCT 2025 7:13PM by PIB Chandigarh
ਭਾਰਤ ਦੇ ਮੈਡੀਕਲ ਟੈਕਨੋਲੋਜੀ ਖੇਤਰ ਵਿੱਚ ਇੱਕ ਇਤਿਹਾਸਿਕ ਤਰੱਕੀ ਦੇ ਰੂਪ ਵਿੱਚ, ਮੌਲਾਨਾ ਆਜ਼ਾਦ ਦੰਤ ਵਿਗਿਆਨ ਸੰਸਥਾਨ (ਐੱਮਏਆਈਡੀਐੱਸ), ਨਵੀਂ ਦਿੱਲੀ ਦੀ ਕਲੀਨਿਕਲ ਟੀਮ ਦੁਆਰਾ ਚਾਰ ਮਰੀਜ਼ਾਂ ‘ਤੇ ਇੱਕ ਅਨੁਕੂਲਿਤ ਟੈਂਪੋਰੋ- ਮੈਂਡੀਬਿਊਲਰ ਜੁਆਇੰਟ (ਟੀਐੱਮਜੇ) ਇਮਪਲਾਂਟ ਪ੍ਰਕਿਰਿਆ ਸਫ਼ਲਤਾਪੂਰਵਕ ਕੀਤੀ ਗਈ।
ਐੱਮਏਆਈਡੀਐੱਸ, ਭਾਰਤ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦੇ ਇੱਕ ਸੈਂਟਰ ਫੋਰ ਐਡਵਾਂਸਡ ਰਿਸਰਚ (ਸੀਏਆਰ) ਦੇ ਰੂਪ ਵਿੱਚ ਕੰਮ ਕਰਦਾ ਹੈ। ਤਾਲਮੇਲ ਵਿਕਾਸ ਖੋਜ ਡਿਵੀਜ਼ਨ ਦੇ ਤਹਿਤ ਮੈਡੀਕਲ ਉਪਕਰਣ ਅਤੇ ਕਲੀਨਿਕਲ ਮਿਸ਼ਨ ਸਕੱਤਰੇਤ (ਐੱਮਡੀਐੱਮਐੱਸ) ਦੁਆਰਾ ਹੈਲਥ ਕੇਅਰ ਟੈਕਨੋਲੋਜੀ ਵਿੱਚ ਸਵਦੇਸ਼ੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਭਾਰਤ ਦੇ ਨਿਰੰਤਰ ਯਤਨਾਂ ਦੇ ਤਹਿਤ ਇਹ ਉਪਲਬਧੀ ਹਾਸਲ ਕੀਤੀ ਹੈ।
ਟੀਐੱਮਜੇ ਇਮਪਲਾਂਟ ਨੂੰ ਆਈਸੀਐੱਮਆਰ-ਡੀਐੱਚਆਰ-ਮੈਡਟੈਕ ਪ੍ਰੋਡਕਟ ਡਿਵੈਲਪਮੈਂਟ ਐਕਸਲਰੇਸ਼ਨ ਗੇਟਵੇ ਆਫ਼ ਇੰਡੀਆ (ਐੱਮਪ੍ਰਗਤੀ) ਵਿੱਚ ਸਵਦੇਸ਼ੀ ਤੌਰ ‘ਤੇ ਵਿਕਸਿਤ ਕੀਤਾ ਗਿਆ ਸੀ। ਜੋ ਆਈਆਈਟੀ ਦਿੱਲੀ ਵਿੱਚ ਐੱਮਡੀਐੱਮਐੱਸ ਦੁਆਰਾ ਤਾਲਮੇਲ ਵਾਲੀ ਇੱਕ ਅਤਿ-ਆਧੁਨਿਕ ਸੁਵਿਧਾ ਹੈ। ਇਹ ਇਨੋਵੇਸ਼ਨ ਆਯਾਤ ਕੀਤੇ ਇਮਪਲਾਂਟਸ ‘ਤੇ ਨਿਰਭਰਤਾ ਘੱਟ ਕਰਨ ਅਤੇ ਭਾਰਤੀ ਮਰੀਜ਼ਾਂ ਲਈ ਕਿਫ਼ਾਇਤੀ, ਉੱਚ-ਗੁਣਵੱਤਾ ਵਾਲੇ ਮੈਡੀਕਲ ਉਪਕਰਣਾਂ ਤੱਕ ਪਹੁੰਚ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡੀ ਉਪਲਬਧੀ ਹੈ।

ਇਹ ਉਪਲਬਧੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਵਿਕਸਿਤ ਭਾਰਤ ਦੇ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਇਹ ਭਾਰਤ ਦੇ ਖੋਜ ਸਹਿਯੋਗ ਦੀ ਮਜ਼ਬੂਤੀ, ਵਿਦਿਅਕ ਸੰਸਥਾਵਾਂ ਅਤੇ ਕਲੀਨਿਕਲ ਸੈਂਟਰਾਂ ਦਰਮਿਆਨ ਵਧਦੇ ਤਾਲਮੇਲ ਅਤੇ ਇੱਕ ਮਜ਼ਬੂਤ ਮੈਡੀਕਲ ਡਿਵਾਈਸ ਈਕੋਸਿਸਟਮ ਦੇ ਉਭਾਰ ਦੀ ਉਦਾਹਰਣ ਹੈ। ਇਸ ਉਪਲਬਧੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇ.ਪੀ.ਨੱਡਾ ਨੇ ਕਿਹਾ, “ਆਈਸੀਐੱਮਆਰ ਅਤੇ ਐੱਮਪ੍ਰਗਤੀ- ਆਈਆਈਟੀ ਦਿੱਲੀ ਦੇ ਸਹਿਯੋਗ ਨਾਲ ਐੱਮਏਆਈਡੀਐੱਸ ਵਿੱਚ ਅਨੁਕੂਲਿਤ ਟੀਐੱਮਜੇ ਇਮਪਲਾਂਟ ਦਾ ਸਫ਼ਲ ਇਮਪਲਾਂਟ, ਭਾਰਤ ਦੇ ਮੈਡਟੈਕ ਖੇਤਰ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ। ਇਹ ਉਪਲਬਧੀ ਦਰਸਾਉਂਦੀ ਹੈ ਕਿ ਕਿਵੇਂ ਮਜ਼ਬੂਤ ਖੋਜ ਅਤੇ ਨੀਤੀਗਤ ਸਮਰਥਨ ਨਾਲ ਸਮਰਥਿਤ ਘਰੇਲੂ, ਇਨੋਵੇਸ਼ਨ, ਸਿਹਤ ਸੰਭਾਲ ਵਿਚ ਕਿਫ਼ਾਇਤੀ ਅਤੇ ਪ੍ਰਭਾਵਸ਼ਾਲੀ ਤਰੱਕੀ ਦਾ ਰਾਹ ਪੱਧਰਾ ਕਰ ਸਕਦੇ ਹਨ।”
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਕਿਹਾ, “ਇਹ ਪ੍ਰਗਤੀ ਅਸਲ ਦੁਨੀਆ ਦੇ ਸਿਹਤ ਸਮਾਧਾਨ ਪ੍ਰਦਾਨ ਕਰਨ ਲਈ ਕਲੀਨਿਕਲ ਮਾਹਿਰਾਂ, ਇੰਜੀਨੀਅਰਾਂ ਅਤੇ ਖੋਜਕਰਤਾਵਾਂ ਦਰਮਿਆਨ ਸਹਿਯੋਗ ਦੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਦੀ ਹੈ। ਆਈਸੀਐੱਮਆਰ ਨੂੰ ਅਜਿਹੇ ਇਨੋਵੇਸ਼ਨਸ ਦਾ ਸਮਰਥਨ ਕਰਨ ‘ਤੇ ਮਾਣ ਹੈ ਜੋ ਨਾ ਸਿਰਫ਼ ਲਾਗਤ ਘੱਟ ਕਰਦੇ ਹਨ ਸਗੋਂ ਮਰੀਜ਼ਾਂ ਵਿੱਚ ਨਤੀਜਿਆਂ ਵਿੱਚ ਵੀ ਸੁਧਾਰ ਕਰਦੇ ਹਨ, ਜਿਸ ਨਾਲ ਕਿਫ਼ਾਇਤੀ ਸਿਹਤ ਸੰਭਾਲ਼ ਤਕਨੋਲੋਜੀਆਂ ਵਿੱਚ ਭਾਰਤ ਦੀ ਅਗਵਾਈ ਹੋਰ ਮਜ਼ਬੂਤ ਹੁੰਦੀ ਹੈ।
ਸਵਦੇਸ਼ੀ ਟੀਐੱਮਜੇ ਇਮਪਲਾਂਟ ਦੇ ਪ੍ਰਮੁੱਖ ਲਾਭ:
-
ਸਵਦੇਸ਼ੀ ਟੀਐੱਮਜੇ ਇਮਪਲਾਂਟ ਮੌਜੂਦਾ ਆਯਾਤ ਕੀਤੇ ਵਿਕਲਪਾਂ ਦੀ ਤੁਲਨਾ ਵਿੱਚ ਕਈ ਲਾਭ ਪ੍ਰਦਾਨ ਕਰਦਾ ਹੈ, ਜਿਸ ਨਾਲ ਮਰੀਜ਼ਾਂ ਦੇ ਲਈ ਬਿਹਤਰ ਨਤੀਜਾ, ਸਮਰੱਥਾ ਅਤੇ ਤੇਜ਼ ਡਿਲੀਵਰੀ ਨੂੰ ਯਕੀਨੀ ਬਣਾਉਂਦਾ ਹੈ।
-
ਤਕਨੀਕੀ ਲਾਭ: ਜਬਾੜੇ ਦੀ ਗਤੀ ਅਤੇ ਸਥਿਰਤਾ ਨੂੰ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਬਿਹਤਰ ਕਾਰਜ, ਸੁੰਦਰਤਾ ਅਤੇ ਤੇਜ਼ ਰਿਕਵਰੀ ਲਾਭ ਲਈ ਇੱਕ ਸਮਰਪਿਤ ਮਾਸਪੇਸ਼ੀ ਅਟੈਚਮੈਂਟ ਸੁਵਿਧਾ ਹੈ।
-
ਲਾਗਤ ਲਾਭ: ਮੇਕ ਇਨ ਇੰਡੀਆ ਪਹਿਲ ਦੇ ਤਹਿਤ ਵਿਕਸਿਤ, ਇਸ ਇਮਪਲਾਂਟ ਦੀ ਲਾਗਤ ਭਾਰਤੀ ਉਦਯੋਗ ਦੁਆਰਾ ਨਿਰਮਿਤ ਸੰਸਕਰਣਾਂ ਦੀ ਲਾਗਤ ਦਾ ਲਗਭਗ ਪੰਜਵਾਂ ਹਿੱਸਾ ਅਤੇ ਆਯਾਤ ਕੀਤੇ ਸੰਸਕਰਣਾਂ ਦੀ ਲਾਗਤ ਦਾ ਅੱਠਵੇਂ ਤੋਂ ਦੱਸਵਾਂ ਹਿੱਸਾ ਹੈ, ਜਿਸ ਨਾਲ ਇਹ ਵਧੇਰੇ ਕਿਫ਼ਾਇਤੀ ਅਤੇ ਪਹੁੰਚਯੋਗ ਹੋ ਜਾਂਦਾ ਹੈ।
-
ਸਮਾਂ-ਸੀਮਾ ਲਾਭ: ਸਥਾਨਕ ਨਿਰਮਾਣ ਅਤੇ ਸੁਚਾਰੂ ਪ੍ਰਕਿਰਿਆਵਾਂ ਨੇ ਟਰਨਅਰਾਊਂਡ ਸਮੇਂ ਨੂੰ ਲਗਭਗ ਦੋ ਹਫ਼ਤੇ ਤੱਕ ਘੱਟ ਕਰ ਦਿੱਤਾ ਹੈ, ਜਿਸ ਨਾਲ ਇਲਾਜ ਅਤੇ ਮਰੀਜ਼ ਦੀ ਰਿਕਰਵਰੀ ਤੇਜ਼ ਹੋ ਗਈ ਹੈ।
ਇਹ ਮਹੱਤਵਪੂਰਨ ਉਪਲਬਧੀ ਸਵਦੇਸ਼ੀ ਖੋਜ ਨੂੰ ਅਸਲ ਦੁਨੀਆ ਦੀਆਂ ਐਪਲੀਕੇਸ਼ਨਾਂ ਵਿੱਚ ਬਦਲਣ ਵਿੱਚ ਆਈਸੀਐੱਮਆਰ-ਡੀਐੱਚਆਰ-ਸਮਰਥਿਤ ਪਲੈਟਫਾਰਮਾਂ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ। ਕਲੀਨਿਕਲ ਇਨਸਾਈਟ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਦਾ ਕਨਵਰਜੈਂਸ ਭਵਿੱਖ ਦੇ ਨਿਜੀ ਇਮਪਲਾਂਟ ਅਤੇ ਸਵਦੇਸ਼ੀ ਮੈਡੀਕਲ ਡਿਵਾਇਸ ਇਨੋਵੇਸ਼ਨ ਲਈ ਇੱਕ ਸਕੇਲੇਬਲ ਮਾਡਲ ਦੀ ਉਦਾਹਰਣ ਹੈ।
*****
ਆਰਡੀ
(रिलीज़ आईडी: 2176353)
आगंतुक पटल : 25