ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਸਵੱਛਤਾ ਹੀ ਸੇਵਾ-2025

Posted On: 03 OCT 2025 5:32PM by PIB Chandigarh

ਸਵੱਛਤਾ ਹੀ ਸੇਵਾ (ਐੱਸਐੱਚਐੱਸ-2025) ‘ਤੇ ਨਿਆਂ ਵਿਭਾਗ ਵਿੱਚ 17 ਸਤੰਬਰ ਤੋਂ 02 ਅਕਤੂਬਰ 2025 ਦੇ ਦੌਰਾਨ ਅਭਿਆਨ ਆਯੋਜਿਤ ਕੀਤਾ ਗਿਆ। ਇਸ ਦਾ ਵਿਸ਼ਾ ਸੀ, ‘ਸਵੱਛੋਤਸਵ’ [“Swchhotsav”]  ਜੋ ਤਿਉਹਾਰਾਂ ਦੇ ਇਸ ਮੌਸਮ ਦੀ ਭਾਵਨਾ ਨਾਲ ਮਿਲਦਾ-ਜੁਲਦਾ ਹੈ।

ਅਭਿਆਨ 17 ਸਤੰਬਰ, 2025 ਨੂੰ ਨਿਆਂ ਵਿਭਾਗ ਦੇ ਸਕੱਤਰ ਦੁਆਰਾ ਵਿਭਾਗ ਦੇ ਸਾਰੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਚੁਕਾਈ ਗਈ ਸਵੱਛਤਾ ਦੀ ਸਹੁੰ ਨਾਲ ਸ਼ੁਰੂ ਹੋਇਆ।

ਅਭਿਆਨ ਦਾ ਜ਼ੋਰ ਅਜਿਹੇ ਖੇਤਰਾਂ ਦੀ ਤੀਬਰ ਸਫਾਈ ‘ਤੇ ਕੇਂਦ੍ਰਿਤ ਰਿਹਾ ਜੋ ਦਫ਼ਤਰ ਦੀ ਰੋਜ਼ਾਨਾ ਦੀ ਸਫਾਈ/ਰੱਖ-ਰਖਾਅ ਦੇ ਦੌਰਾਨ ਅਣਗੌਲਿਆ ਰਹਿ ਜਾਂਦੇ ਹਨ। ਇਨ੍ਹਾਂ ਖੇਤਰਾਂ ਵਿੱਚ ਛੱਤਾਂ, ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ, ਵੱਖ-ਵੱਖ ਕਮਰਿਆਂ ਦੇ ਪਰਦਿਆਂ ਦੀ ਧੁਆਈ/ਸਫਾਈ ਅਤੇ ਉਨ੍ਹਾਂ ਨੂੰ ਬਦਲਣ ‘ਤੇ ਧਿਆਨ ਦਿੱਤਾ ਗਿਆ। ਵਿਭਾਗੀ ਕੈਂਟੀਨ, ਗਲਿਆਰਿਆਂ, ਪੌੜੀਆਂ, ਦੀਵਾਰ ‘ਤੇ ਲਗੇ ਪੱਥਰਾਂ, ਟਾਇਲਾਂ ਆਦਿ ਦੇ ਸਵੱਛਤਾ ਅਤੇ ਮਾਹੌਲ ਨੂੰ ਚਮਕਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ। ਅੰਦਰ ਰੱਖੇ ਪੌਦਿਆਂ ਦੇ ਗਮਲਿਆਂ ਦੀ ਪੇਂਟਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਲਟਕੀਆਂ ਹੋਈਆਂ ਤਾਰਾਂ, ਟੁੱਟੇ-ਭੱਜੇ ਫਰਨੀਚਰ ਅਤੇ ਕੰਪਿਊਟਰ-ਪ੍ਰਿੰਟਰ ਅਤੇ ਸਰਵਿਸ ਮੰਗ ਰਹੇ ਉਪਕਰਣਾਂ ਦੀ ਤੁਰੰਤ ਸਰਵਿਸ ਕੀਤੀ ਗਈ ਜਾਂ ਉਨ੍ਹਾਂ ਨੂੰ ਬਦਲ ਦਿੱਤਾ ਗਿਆ, ਜਿੱਥੇ ਵੀ ਸੰਭਵ ਹੋਇਆ ਉੱਥੇ ਕਮਰਿਆਂ, ਗਲਿਆਰਿਆਂ ਆਦਿ ਦੀ ਸਫੇਦੀ ਵੀ ਕਰਵਾਈ ਗਈ। 

ਨਿਆਂ ਵਿਭਾਗ ਦੇ ਸਕੱਤਰ ਦੀ ਕੁਸ਼ਲ ਅਗਵਾਈ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਦੇਸ਼ਵਿਆਪੀ ਸਵੈਇੱਛਤ ਸ਼੍ਰਮਦਾਨ ‘ਏਕ ਦਿਨ, ਏਕ ਘੰਟਾ, ਏਕ ਸਾਥ’ ਵਿੱਚ 25 ਸਤੰਬਰ 2025 ਨੂੰ ਭਾਗੀਦਾਰੀ ਕੀਤੀ। 

ਤਿੰਨ ਸਿਧਾਂਤਾਂ-ਰੀਡਿਊਸ, ਰੀ-ਯੂਜ਼ ਅਤੇ ਰੀਸਾਇਕਲ ਬਾਰੇ ਜਾਣਕਾਰੀ ਸੈਸ਼ਨ ਵਿਭਾਗ ਵਿੱਚ ਆਯੋਜਿਤ ਕੀਤਾ ਗਿਆ। ਉਸ ਵਿੱਚ ਇਨ੍ਹਾਂ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਅਤੇ ਇਨ੍ਹਾਂ ‘ਤੇ ਅਧਾਰਿਤ ਕਚਰਾ ਪ੍ਰਬੰਧਨ (ਵੇਸਟ ਮੈਨੇਜਮੈਂਟ) ਗਤੀਵਿਧੀਆਂ ਬਾਰੇ ਦੁਬਾਰਾ ਧਿਆਨ/ਤਰਜੀਹ ਦੇਣ ਦੀ ਗੱਲ ਸਮਝਾਈ ਗਈ। 

ਇਸ ਤੋਂ ਇਲਾਵਾ, ਅਭਿਆਨ ਮਿਆਦ ਵਿੱਤ ਅਤੇ ਸਵੱਛ/ਹਰੇ-ਭਰੇ ਉਤਸਵ ਦੌਰਾਨ ਜੈਸਲਮੇਰ ਹਾਊਸ ਦੇ ਸਾਹਮਣੇ ਵਾਲੇ ਬਗੀਚੇ ਵਿੱਚ ਪੌਦੇ ਵੀ ਲਗਾਏ ਗਏ। ਇਹ ਉਤਸਵ ਐੱਸਐੱਚਐੱਸ 2025 ਦਾ ਅਣਿਖੱੜਵਾਂ ਅੰਗ ਹੈ। ਉਸ ਦਾ ਉਦੇਸ਼ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਸੁਧਾਰ ਲਈ ਸਾਡੇ ਸਮੂਹਕ ਯਤਨ ਅਤੇ ਅਤੇ ਟਿਕਾਊ ਵਿਕਾਸ ਦੇ ਮੱਦੇਨਜ਼ਰ ਜ਼ਿੰਮੇਵਾਰੀ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦੇਣਾ ਹੈ।

ਸਵੱਛੋਤਸਵ [“Swchhotsav”] ਅਭਿਆਨ ਦੇ ਹੀ ਤਹਿਤ ਜੈਸਲਮੇਰ ਹਾਊਸ ਵਿਖੇ ਵਿਭਾਗ ਦੇ ਦਫ਼ਤਰ ਵਿੱਚ ਅਣਗੌਲੇ ਸਥਾਨਾਂ (ਕਚਰਾ ਸੁੱਟਣ ਵਾਲੇ ਸਥਾਨ ਜਿਨ੍ਹਾਂ ਤੋਂ ਵਾਤਾਵਰਣ, ਸਿਹਤ ਅਤੇ ਸਵੱਛਤਾ ਨੂੰ ਖਤਰਾ ਹੁੰਦਾ ਹੈ), ਦੀ ਅੰਦਰ ਤੱਕ ਸਫਾਈ ਕੀਤੀ ਗਈ। ਨਾਲ ਹੀ ਰੱਦੀ ਸਮਾਨ ਨੂੰ ਵੱਖ ਕਰਕੇ ਉਸ ਦੇ ਅੰਤਿਮ ਨਿਪਟਾਰੇ ਲਈ ਛਾਂਟਿਆ ਗਿਆ।

ਅਭਿਆਨ ਦੀ 02 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਦੇ ਰੂਪ ਵਿੱਚ ਮਨਾ ਕੇ ਸਫਲ ਸਮਾਪਤੀ ਕੀਤੀ ਗਈ। ਉਸ ਵਿੱਚ ਨਿਆਂ ਵਿਭਾਗ ਦੇ ਸਕੱਤਰ ਦੀ ਅਗਵਾਈ ਵਿੱਚ ਸ਼੍ਰ੍ਮਦਾਨ ਕੀਤਾ ਗਿਆ ਜਿਸ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਭਲਾਈ ਉਪਾਅ ਦੇ ਰੂਪ ਵਿੱਚ ਵਿਭਾਗ ਦੇ ਸਫਾਈ ਮਿੱਤਰਾਂ ਨੂੰ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਦੇ ਪ੍ਰਤੀਕ ਵਜੋਂ ਤੋਹਫੇ ਅਤੇ ਕਿੱਟਾਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਟੀ ਸ਼ਰਟ, ਟੋਪੀ, ਦਸਤਾਨੇ ਆਦਿ ਸ਼ਾਮਲ ਸਨ। 

****

ਸਮਰਾਟ/ਐਲਨ/ਏਕੇ


(Release ID: 2175412) ਵਿਜ਼ੀਟਰ ਕਾਊਂਟਰ : 23