ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਗਿਆਨ ਭਵਨ, ਪਟਨਾ ਵਿਖੇ ਮਖਾਨਾ ਮਹੋਤਸਵ 2025 ਵਿੱਚ ਸ਼ਾਮਲ ਹੋਏ


ਸ਼੍ਰੀ ਚੌਹਾਨ ਨੇ ਮਾਖਾਨਾ ਨੂੰ ਗਰੀਬਾਂ ਲਈ ਇੱਕ "ਅਦਭੁੱਤ ਵਰਦਾਨ" ਕਿਹਾ

“ਬਿਹਾਰ ਮਖਾਨਾ ਉਤਪਾਦਨ ਲਈ ਇੱਕ ਗਲੋਬਲ ਹੱਬ ਬਣ ਗਿਆ ਹੈ”: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

“ਬਿਹਾਰ ਵਿੱਚ ਸਮ੍ਰਿੱਧੀ ਅਤੇ ਵਿਕਾਸ ਦੀ ਵਰਖਾ ਹੋ ਰਹੀ ਹੈ”: ਸ਼੍ਰੀ ਚੌਹਾਨ

प्रविष्टि तिथि: 04 OCT 2025 4:40PM by PIB Chandigarh

ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਿਹਾਰ ਦੇ ਆਪਣੇ ਇੱਕ-ਦਿਨਾਂ ਦੌਰੇ ਦੌਰਾਨ ਪਟਨਾ ਦਾ ਦੌਰਾ ਕੀਤਾ, ਜਿੱਥੇ ਮੰਤਰੀ ਨੇ ਗਿਆਨ ਭਵਨ, ਗਾਂਧੀ ਮੈਦਾਨ ਵਿਖੇ ਆਯੋਜਿਤ 'ਮਖਾਨਾ ਮਹੋਤਸਵ 2025' ਵਿੱਚ ਹਿੱਸਾ ਲਿਆ ਅਤੇ 'ਮਖਾਨਾ: ਸੱਭਿਆਚਾਰ ਤੋਂ ਸਮ੍ਰਿੱਧੀ ਤੱਕ' (ਮਖਾਨਾ: ਸੰਸਕ੍ਰਿਤੀ ਸੇ ਸਮ੍ਰਿੱਧੀ) ਰਿਪੋਰਟ ਰੀਲੀਜ਼ ਕੀਤੀ।

ਆਪਣੇ ਸੰਬੋਧਨ ਵਿੱਚ, ਮੰਤਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਨੌਜਵਾਨਾਂ, ਖਾਸ ਕਰਕੇ ਬਿਹਾਰ ਦੇ ਨੌਜਵਾਨਾਂ ਨੂੰ ₹64,000 ਕਰੋੜ ਦਾ ਇਤਿਹਾਸਕ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ “ਬਿਹਾਰ ਵਿੱਚ ਸਮ੍ਰਿੱਧੀ ਅਤੇ ਵਿਕਾਸ ਦੀ ਵਰਖਾ ਹੋ ਰਹੀ ਹੈ- ਇੱਕ ਵਿਕਸਿਤ ਭਾਰਤ ਦਾ ਸੂਰਜ ਰਾਜ ਦੀ ਕਿਸਮਤ 'ਤੇ ਚਮਕ ਰਿਹਾ ਹੈ" ।

ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਹਾਲ ਹੀ ਵਿੱਚ ਕੀਤੇ ਵਾਧੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਬਿਹਾਰ ਦੇ ਕਿਸਾਨਾਂ ਵੱਲੋਂ ਉਗਾਈਆਂ ਗਈਆਂ ਦਾਲਾਂ (ਮਸੂਰ), ਉੜਦ ਅਤੇ ਅਰਹਰ ਦੇ ਸਾਰੇ ਉਤਪਾਦਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇਗਾ।

ਮਖਾਨੇ ਨੂੰ ਗਰੀਬਾਂ ਲਈ ਇੱਕ "ਅਦਭੁੱਤ ਵਰਦਾਨ" ਦੱਸਦੇ ਹੋਏ, ਸ਼੍ਰੀ ਚੌਹਾਨ ਨੇ ਕਿਹਾ ਕਿ ਬਿਹਾਰ ਹੁਣ ਨਾ ਸਿਰਫ਼ ਭਾਰਤ ਦੇ, ਸਗੋਂ ਮਖਾਨੇ ਦੇ ਉਤਪਾਦਨ ਲਈ ਦੁਨੀਆ ਦੇ ਮੋਹਰੀ ਕੇਂਦਰ ਵਜੋਂ ਵੀ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਕਾਸ਼ਤ ਖੇਤਰ, ਜੋ ਪਹਿਲਾਂ ਲਗਭਗ 3,000 ਹੈਕਟੇਅਰ ਵਿੱਚ ਹੁੰਦਾ ਸੀ, ਹੁਣ 35,000-40,000 ਹੈਕਟੇਅਰ ਤੱਕ ਫੈਲ ਗਿਆ ਹੈ।

ਸ਼੍ਰੀ ਚੌਹਾਨ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਮਖਾਨੇ ਦੀ ਖੋਜ, ਵਿਕਾਸ, ਮਾਰਕੀਟਿੰਗ, ਬ੍ਰਾਂਡਿੰਗ ਅਤੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਖਾਨਾ ਬੋਰਡ ਦੀ ਸਥਾਪਨਾ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਖਾਨੇ ਦੇ ਉਤਪਾਦਨ ਅਤੇ ਮੁੱਲ ਵਾਧੇ ਨੂੰ ਵਧਾਉਣ ਲਈ ਆਧੁਨਿਕ ਮਸ਼ੀਨਰੀ, ਨਵੀਂ ਕਿਸਮ ਦੇ ਵਿਕਾਸ ਅਤੇ ਪ੍ਰੋਸੈਸਿੰਗ ਸਹੂਲਤਾਂ ਲਈ ਲਗਭਗ ₹475 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਬਿਹਾਰ ਦੇ ਨੌਜਵਾਨਾਂ ਨੂੰ ਮਖਾਨਾ ਖੇਤਰ ਵਿੱਚ ਸਟਾਰਟਅੱਪ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਚੌਹਾਨ ਨੇ ਕਿਹਾ, "ਸਾਡਾ ਟੀਚਾ ਭਾਰਤ ਤੋਂ ਮਖਾਨੇ ਨੂੰ ਦੁਨੀਆ ਭਰ ਦੇ ਡਾਇਨਿੰਗ ਟੇਬਲਾਂ ਤੱਕ ਲੈ ਜਾਣਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਨਿਰੰਤਰ ਵਾਧਾ ਯਕੀਨੀ ਬਣਾਇਆ ਜਾ ਸਕੇ।"

*****

ਆਰਸੀ/ਏਆਰ/ਐੱਮਕੇ


(रिलीज़ आईडी: 2175047) आगंतुक पटल : 28
इस विज्ञप्ति को इन भाषाओं में पढ़ें: English , Urdu , हिन्दी , Gujarati