ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਅਲਵਰ ਵਿੱਚ ਰਾਜਸਥਾਨ ਦੇ ਪਹਿਲੇ ‘ਨਮੋ ਬਾਇਓਡਾਇਵਰਸਿਟੀ ਪਾਰਕ’ ਦਾ ਉਦਘਾਟਨ ਕੀਤਾ
Posted On:
05 OCT 2025 3:29PM by PIB Chandigarh
ਰਾਜਸਥਾਨ ਦੇ ਪਹਿਲੇ ‘ਨਮੋ ਬਾਇਓਡਾਇਵਰਸਿਟੀ ਪਾਰਕ’ ਦਾ ਉਦਘਾਟਨ ਅੱਜ ਪ੍ਰਤਾਪ ਬਾਂਧ, ਅਲਵਰ ਵਿੱਚ ਇੱਕ ਪ੍ਰਤੀਕਾਤਮਕ ਰੁੱਖ ਲਗਾਉਣ ਦੀ ਰਸਮ ਨਾਲ ਹੋਇਆ। ਇਸ ਈਵੈਂਟ ਦੀ ਪ੍ਰਧਾਨਗੀ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕੀਤੀ ਅਤੇ ਇਸ ਮੌਕੇ ‘ਤੇ ਰਾਜਸਥਾਨ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੈ ਸ਼ਰਮਾ ਵੀ ਮੌਜੂਦ ਸਨ।
‘X’ (ਐਕਸ) ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਸ਼੍ਰੀ ਯਾਦਵ ਨੇ ਕਿਹਾ ਕਿ ਨਵਾਂ ਵਿਕਸਿਤ ਪਾਰਕ ‘ਨਮੋ ਵਨ’ ਇਸ ਖੇਤਰ ਲਈ ਇੱਕ ਮਹੱਤਵਪੂਰਨ ਹਰੇ ਫੇਫੜੇ (green lung) ਵਜੋਂ ਮੰਨਿਆ ਜਾ ਰਿਹਾ ਹੈ। ਇਸ ਦਾ ਉਦੇਸ਼ ਸਥਾਨਕ ਹਰਿਆਲੀ ਨੂੰ ਵਧਾਉਣਾ ਅਤੇ ਸਵੱਛ ਹਵਾ ਵਿੱਚ ਯੋਗਦਾਨ ਦੇਣਾ ਹੈ, ਨਾਲ ਹੀ ਵਿਜ਼ਿਟਰਾਂ ਦਰਮਿਆਨ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਵੀ ਹੈ।
ਆਪਣੇ ਵਾਤਾਵਰਣਿਕ ਲਾਭਾਂ ਦੇ ਇਲਾਵਾ, ਇਸ ਪਾਰਕ ਨੂੰ ਨਾਗਰਿਕਾਂ ਨੂੰ ਵਾਤਾਵਰਣ-ਅਨੁਕੂਲ ਅਤੇ ਟਿਕਾਊ ਜੀਵਨਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਸੰਭਾਲ ਯਤਨਾਂ ਵਿੱਚ ਵਿਆਪਕ ਜਨਤਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ। ਇਹ ਪਹਿਲ ਰਾਜਸਥਾਨ ਦੇ ਹਰਿਤ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਅਤੇ ਜੈਵ ਵਿਭਿੰਨਤਾ ਸੰਭਾਲ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਤੀ ਭਾਰਤ ਦੀ ਵਿਆਪਕ ਵਚਨਬੱਧਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
*****
ਵੀਐੱਮ
(Release ID: 2175039)
Visitor Counter : 3