ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਨੇ ਗਾਂਧੀ ਜਯੰਤੀ ਦੇ ਮੌਕੇ ‘ਤੇ ਆਯੁਸ਼ ਭਵਨ ਤੋਂ ਆਈਐੱਨਏ ਮੈਟਰੋ ਸਟੇਸ਼ਨ ਤੱਕ ‘ਸਵੱਛੋਤਸਵ’ ਯਾਤਰਾ ਨਾਲ ‘ਸਵੱਛਤਾ ਹੀ ਸੇਵਾ 2025’ ਅਭਿਆਨ ਦੀ ਸਮਾਪਤੀ ਕੀਤੀ

प्रविष्टि तिथि: 02 OCT 2025 3:53PM by PIB Chandigarh

ਆਯੁਸ਼ ਮੰਤਰਾਲੇ ਨੇ ਅੱਜ ਗਾਂਧੀ ਜਯੰਤੀ ਦੇ ਮੌਕੇ ‘ਤੇ ਇੱਕ ਵਿਸ਼ੇਸ਼ ‘ਸਵੱਛੋਤਸਵ’ ਯਾਤਰਾ ਦੇ ਨਾਲ ‘ਸਵੱਛਤਾ ਹੀ ਸੇਵਾ 2025’ ਅਭਿਆਨ ਦੀ ਸਮਾਪਤੀ ਕੀਤੀ। ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯਾ ਰਾਜੇਸ਼ ਕੋਟੇਚਾ ਦੀ ਅਗਵਾਈ ਵਿੱਚ ਇਹ ਮਾਰਚ, ਆਯੁਸ਼ ਭਵਨ ਤੋਂ ਸ਼ੁਰੂ ਹੋ ਕੇ ਆਈਐੱਨਏ ਮੈਟਰੋ ਸਟੇਸ਼ਨ ‘ਤੇ ਸਮਾਪਤ ਹੋਈ, ਜੋ ਸਵੱਛ ਭਾਰਤ ਦੀ ਦਿਸ਼ਾ ਵਿੱਚ ਸਮੂਹਿਕ ਯਤਨ ਦਾ ਪ੍ਰਤੀਕ ਹੈ। ਇਸ ਪ੍ਰੋਗਰਾਮ ਵਿੱਚ, ਮਹਾਤਮਾ ਗਾਂਧੀ ਜੀ ਦੇ ਸਵੱਛਤਾ ਅਤੇ ਨਿਰਸੁਆਰਥ ਸੇਵਾ ਦੇ ਸਦੀਵੀ ਦ੍ਰਿਸ਼ਟੀਕੋਣ ਪ੍ਰਤੀ ਸਨਮਾਨ ਪ੍ਰਦਰਸ਼ਿਤ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  

ਸਮਾਪਤੀ ਸਮਾਰੋਹ ਦੇ ਇੱਕ ਹਿੱਸੇ ਵਜੋਂ, ਪਖਵਾੜਾ-ਭਰ ਚਲੇ ਅਭਿਆਨ ਦੇ ਦੌਰਾਨ ਸਫਾਈ ਮਿੱਤਰਾਂ ਦੇ ਵਡਮੁੱਲੇ ਯੋਗਦਾਨ ਅਤੇ ਸਮਰਪਿਤ ਸੇਵਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੰਬਲ ਭੇਟ ਕੀਤੇ ਗਏ। 

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਜਲ ਸ਼ਕਤੀ ਮੰਤਰਾਲੇ ਦੇ ਪੇਅਜਲ ਅਤੇ ਸਵੱਛਤਾ ਵਿਭਾਗ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ‘ਸਵੱਛਤਾ ਹੀ ਸੇਵਾ 2025’ ਪਹਿਲ ਆਯੁਸ਼ ਮੰਤਰਾਲੇ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਈ ਗਈ। ਇਸ ਪਖਵਾੜੇ ਵਿੱਚ 25 ਸਤੰਬਰ ਨੂੰ ‘ਏਕ ਦਿਨ, ਏਕ ਘੰਟਾ, ਏਕ ਸਾਥ’ ਅਭਿਆਨ ਦੇ ਤਹਿਤ ਦਫ਼ਤਰ ਪਰਿਸਰਾਂ, ਬੇਸਮੈਂਟ, ਪਾਰਕਿੰਗ ਖੇਤਰਾਂ ਅਤੇ ਲਾਅਨ ਵਿੱਚ ਟੀਚਾਬੱਧ ਸਵੱਛਤਾ ਅਭਿਆਨ ਅਤੇ 27 ਸਤੰਬਰ ਨੂੰ ਏਆਈਆਈਏ ਵਿੱਚ ਸਫਾਈ ਮਿੱਤਰਾਂ ਲਈ ਨਿਵਾਰਕ ਸਿਹਤ ਜਾਂਚ ਅਤੇ ਸਵੱਛਤਾ ਅਤੇ ਕਚਰੇ ਦੇ ਨਿਪਟਾਰੇ ਬਾਰੇ ਜਾਗਰੂਕਤਾ ਫੈਲਾਉਣ ਲਈ ਸਟ੍ਰੀਟ ਫੂਡ ਵਿਕ੍ਰੇਤਾਵਾਂ ਨਾਲ ਸੰਪਰਕ ਸ਼ਾਮਲ ਸੀ। 

ਸਵੱਛਤਾ ਨੂੰ ਸਾਰਿਆਂ ਲਈ ਸੰਪੂਰਨ ਸਿਹਤ ਅਤੇ ਭਲਾਈ ਨਾਲ ਜੋੜਦੇ ਹੋਏ, ਆਯੁਸ਼ ਮੰਤਰਾਲੇ ਨੇ ਗਾਂਧੀ ਜੀ ਦੁਆਰਾ ਕਲਪਨਾ ਕੀਤੇ ਗਏ ਅੰਦੋਲਨ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।

ਇਸ ਅਭਿਆਨ ਨੇ ਮੰਤਰਾਲੇ ਦੇ ‘ਸਵੱਛਤਾ ਇੱਕ ਸਾਂਝੀ ਜ਼ਿੰਮੇਦਾਰੀ’ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਇਆ, ਜਿੱਥੇ ਸਰਕਾਰ, ਨਾਗਰਿਕ ਅਤੇ ਭਾਈਚਾਰਕ ਕਾਰਜਕਰਤਾ ਮਿਲ ਕੇ ਸਿਹਤਮੰਦ ਵਾਤਾਵਰਣ ਦਾ ਨਿਰਮਾਣ ਕਰਦੇ ਹਨ। ਆਯੁਸ਼ ਮੰਤਰਾਲੇ ਸਵੱਛਤਾ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨਾ ਜਾਰੀ ਰੱਖੇਗਾ ਤਾਂ ਜੋ ਸਵੱਛਤਾ ਅਤੇ ਟਿਕਾਊ ਜੀਵਨ ਦਾ ਸੁਨੇਹਾ ਹਰ ਘਰ ਤੱਕ ਪਹੁੰਚਉਣਾ ਯਕੀਨੀ ਬਣਾਇਆ ਜਾ ਸਕੇ।  

 

***************

ਆਰਟੀ/ਜੀਐੱਸ/ਐੱਸਜੀ/ਏਕੇ


(रिलीज़ आईडी: 2174527) आगंतुक पटल : 11
इस विज्ञप्ति को इन भाषाओं में पढ़ें: English , Urdu , हिन्दी