ਆਯੂਸ਼
ਆਪਣੇ ਜੀਵਨ ਵਿੱਚ ਨੈਚੂਰੋਪੈਥੀ ਅਤੇ ਯੋਗ ਦਾ ਅਭਿਆਸ ਹੀ ਮਹਾਤਮਾ ਗਾਂਧੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ-ਪ੍ਰਤਾਪਰਾਓ ਜਾਧਵ
ਨੈਸ਼ਨਲ ਇੰਸਟੀਟਿਊਟ ਆਫ ਨੈਚੂਰੋਪੈਥੀ, ਪੁਣੇ ਅਤੇ ਕੇਂਦਰੀ ਸੰਚਾਰ ਬਿਊਰੋ ਨੇ ਆਯੁਸ਼ ਮੰਤਰੀ ਦੀ ਮੌਜੂਦਗੀ ਵਿੱਚ ਗਾਂਧੀ ਜਯੰਤੀ ਮਨਾਈ
प्रविष्टि तिथि:
02 OCT 2025 4:06PM by PIB Chandigarh
ਨੈਸ਼ਨਲ ਇੰਸਟੀਟਿਊਟ ਆਫ ਨੈਚੂਰੋਪੈਥੀ (ਐੱਨਆਈਐੱਨ) ਪੁਣੇ ਨੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਦੇ ਸਹਿਯੋਗ ਨਾਲ ਅੱਜ ਭਾਰਤ ਸਰਕਾਰ ਦੇ ਮਾਣਯੋਗ ਆਯੁਸ਼ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਦੀ ਮਾਣਮੱਤੇ ਮੌਜੂਦਗੀ ਵਿੱਚ ਗਾਂਧੀ ਜਯੰਤੀ ਮਨਾਈ। ਇਸ ਪ੍ਰੋਗਰਾਮ ਵਿੱਚ ਐੱਨਆਈਐੱਨ ਦੀ ਡਾਇਰੈਕਟਰ ਡਾ. ਕੇ. ਸਤਿਆਲਕਸ਼ਮੀ, ਐੱਨਆਈਐੱਨ ਦੇ ਗਵਰਨਿੰਗ ਬੌਡੀ ਦੇ ਮੈਂਬਰ ਅਨੰਤ ਬਿਰਾਦਰ ਅਤੇ ਸੀਬੀਸੀ ਦੇ ਮੈਨੇਜਰ ਡਾ. ਜਿਤੇਂਦਰ ਪਾਨਪਾਟਿਲ (Dr. Jitendra Panpatil), ਵੀ ਮੌਜੂਦ ਸਨ।

ਪੁਣੇ ਦੇ ਮਾਤੋਸ਼੍ਰੀ ਰਮਾਬਾਈ ਅੰਬੇਡਕਰ ਰੋਡ ਸਥਿਤ ਐੱਨਆਈਐੱਨ ਕੈਂਪਸ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਰੂਪ ਵਿੱਚ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਸੰਸਥਾਨ ਦੇ ਕੈਂਪਸ ਵਿੱਚ ਸਥਿਤ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਭੇਟ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਐੱਨਆਈਐੱਨ ਵਿੱਚ ਸਥਾਪਿਤ ਗਾਂਧੀ ਮਿਊਜ਼ੀਅਮ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਗਾਂਧੀ ਜੀ ਦੁਆਰਾ ਵਰਤੀਆਂ ਗਈਆਂ ਚੀਜ਼ਾਂ ਅਤੇ ਉਨ੍ਹਾਂ ਦੁਆਰਾ ਲਿਖੇ ਗਏ ਪੱਤਰਾਂ ਨੂੰ ਦੇਖਿਆ। ਇਸ ਮੌਕੇ ‘ਤੇ ਕੇਂਦਰੀ ਸੰਚਾਰ ਬਿਊਰੋ ਦੁਆਰਾ ਗਾਂਧੀ ਜੀ ਦੇ ਭਜਨਾਂ ਦੀ ਇੱਕ ਰੂਹਾਨੀ ਪੇਸ਼ਕਾਰੀ ਵੀ ਦਿੱਤੀ ਗਈ।

ਡਾ. ਕੇ. ਸਤਿਆਲਕਸ਼ਮੀ ਨੇ ਪਤਵੰਤੇ ਸੱਜਣਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ ਅਤੇ ਸੰਸਥਾਨ ਦੀਆਂ ਸਿਹਤ ਸੇਵਾਵਾਂ, ਵਰਤਮਾਨ ਵਿੱਚ ਜਾਰੀ ਖੋਜ ਸਬੰਧੀ ਪਹਿਲਕਦਮੀਆਂ ਅਤੇ ਭਾਈਚਾਰਕ ਸੰਪਰਕ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ।

ਮੁੱਖ ਭਾਸ਼ਣ ਦਿੰਦੇ ਹੋਏ, ਸ਼੍ਰੀ ਜਾਧਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਤਮਾ ਗਾਂਧੀ ਜੀਵਨ ਭਰ ਨੈਚੂਰੋਪੈਥੀ ਦੇ ਸਮਰਥਕ ਰਹੇ ਅਤੇ ਉਨ੍ਹਾਂ ਨੇ ਨਾਗਰਿਕਾਂ ਨੂੰ ਇਸ ਮੈਡਿਸਿਨ ਸਿਸਟਮ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਗਾਂਧੀ ਜੀ ਦੇ ਸੱਚ ਅਤੇ ਅਹਿੰਸਾ ਦੇ ਸਦੀਵੀ ਆਦਰਸ਼ਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨੈਚੂਰੋਪੈਥੀ ਅਤੇ ਯੋਗ ਦਾ ਅਭਿਆਸ ਹੀ ਰਾਸ਼ਟਰਪਿਤਾ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੈ।

ਇਸ ਸਮਾਰੋਹ ਦੇ ਇੱਕ ਹਿੱਸੇ ਵਜੋਂ, ਮਾਣਯੋਗ ਮੰਤਰੀ ਨੇ ਮਹਾਤਮਾ ਗਾਂਧੀ ਦੇ ਵਿਚਾਰਾਂ ‘ਤੇ ਅਧਾਰਿਤ ਇੱਕ ਪੁਸਤਕ ਵੀ ਰਿਲੀਜ਼ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਐੱਨਆਈਐੱਨ ਦੇ ਯੇਵਾਲੇਵਾੜੀ ਕੈਂਪਸ ਵਿੱਚ ਆਯੋਜਿਤ ਟ੍ਰੀ ਪਲਾਂਟੇਸ਼ਨ (ਪੌਦਾ ਲਗਾਓ) ਅਭਿਆਨ ਵਿੱਚ ਵੀ ਹਿੱਸਾ ਲਿਆ।

***************
ਹਰਸ਼ਲ ਅਕੁਡੇ/ ਪਰਸ਼ੂਰਾਮ ਕੋਰ/ਏਕੇ
(रिलीज़ आईडी: 2174524)
आगंतुक पटल : 20