ਖਾਣ ਮੰਤਰਾਲਾ
azadi ka amrit mahotsav

ਖਾਣ ਮੰਤਰਾਲਾ ਵਿਸ਼ੇਸ਼ ਅਭਿਆਨ 5.0 ਦੇ ਮੁੱਖ ਪੜਾਅ ਲਈ ਤਿਆਰ

Posted On: 03 OCT 2025 11:46AM by PIB Chandigarh

ਖਾਣ ਮੰਤਰਾਲੇ ਨੇ 15 ਤੋਂ 30 ਸਤੰਬਰ 2025 ਤੱਕ ਭਾਰਤ ਸਰਕਾਰ ਦੁਆਰਾ ਮਨਾਏ ਜਾਣ ਵਾਲੇ ਵਿਸ਼ੇਸ਼ ਅਭਿਆਨ 5.0 ਦੇ ਸ਼ੁਰੂਆਤੀ ਪੜਾਅ ਦੌਰਾਨ ਕਈ ਪਹਿਲਕਦਮੀਆਂ ਨੂੰ ਸਰਗਰਮ ਤੌਰ ‘ਤੇ ਸੰਚਾਲਿਤ ਕੀਤਾ।

ਇਸ ਪੜਾਅ ਦੇ ਤਹਿਤ, ਸਕੱਤਰੇਤ ਸਮੇਤ ਮੰਤਰਾਲੇ ਦੇ ਅਧੀਨ ਆਉਣ ਵਾਲੇ ਸਾਰੇ ਸੰਗਠਨਾਂ ਨੇ ਸਾਂਸਦਾਂ, ਰਾਜ ਸਰਕਾਰਾਂ, ਜਨਤਕ ਸ਼ਿਕਾਇਤਾਂ, ਪ੍ਰਧਾਨ ਮੰਤਰੀ ਦਫ਼ਤਰ ਦੇ ਸੰਦਰਭਾਂ, ਸੰਸਦੀ ਭਰੋਸਿਆਂ, ਦਫ਼ਤਰਾਂ ਅਤੇ ਜਨਤਕ ਖੇਤਰਾਂ ਵਿੱਚ ਸਵੱਛਤਾ ਅਭਿਆਨ, ਡਿਜੀਟਾਈਜ਼ੇਸ਼ਨ ਅਤੇ ਛਂਟਾਈ ਲਈ ਰਿਕਾਰਡ, ਦੇ ਨਾਲ ਹੀ ਨਿਪਟਾਰੇ ਲਈ ਸਕ੍ਰੈਪ ਅਤੇ ਅਪ੍ਰਚਲਿਤ ਵਸਤੂਆਂ ਨਾਲ ਸਬੰਧਿਤ ਪੈਂਡਿੰਗ ਸੰਦਰਭਾਂ ਦੀ ਪਹਿਚਾਣ ਕਰਨ ਲਈ ਵਿਆਪਕ ਸਮੀਖਿਆ ਕੀਤੀ। ਮੁੱਖ ਪੜਾਅ ਦੌਰਾਨ ਪ੍ਰਭਾਵਸ਼ਾਲੀ ਅਤੇ ਕੇਂਦ੍ਰਿਤ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਹਰੇਕ ਸੰਗਠਨ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ।

ਇਸ ਮਿਆਦ ਦੌਰਾਨ, ਖਾਣ ਮੰਤਰਾਲੇ ਨੇ ਸਵੱਛਤਾ ਅਭਿਆਨ ਦੇ ਲਈ 292 ਸਥਾਨਾਂ ਦੀ ਪਹਿਚਾਣ ਕੀਤੀ। ਰਿਕਾਰਡ ਪ੍ਰਬੰਧਨ ਵਿੱਚ 18,873 ਭੌਤਿਕ ਫਾਈਲਾਂ ਅਤੇ 12, 202 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ। ਕਰਮਚਾਰੀਆਂ ਦੇ ਲਈ ਰਿਕਾਰਡ ਪ੍ਰਬੰਧਨ ‘ਤੇ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। 3 ਅਕਤੂਬਰ 2025 ਨੂੰ, ਸਕੱਤਰ (ਖਾਣ) ਨੇ ਮੰਤਰਾਲੇ ਦੇ ਸਾਰੇ ਭਾਗਾਂ ਅਤੇ ਸ਼ਾਸਤਰੀ ਭਵਨ ਵਿਖੇ ਰਿਕਾਰਡ ਰੂਮ ਦਾ ਨਿਜੀ ਤੌਰ ‘ਤੇ ਨਿਰੀਖਣ ਕੀਤਾ।

ਇਸ ਅਭਿਆਨ ਦੇ ਤਹਿਤ ਈ-ਕਚਰਾ ਪ੍ਰਬੰਧਨ ਨੂੰ ਇੱਕ ਪ੍ਰਮੁੱਖ ਕੇਂਦ੍ਰਿਤ ਖੇਤਰ ਦੇ ਰੂਪ ਵਿੱਚ ਪਛਾਣਿਆ ਗਿਆ ਹੈ। ਮੰਤਰਾਲੇ ਦੀ ਖੁਦਮੁਖ਼ਤਿਆਰ ਸੰਸਥਾ, ਜਵਾਹਰਲਾਲ ਨੇਹਿਰੂ ਐਲੂਮੀਨੀਅਮ ਖੋਜ ਵਿਕਾਸ ਅਤੇ ਡਿਜ਼ਾਈਨ ਕੇਂਦਰ (ਜੇਐੱਨਏਆਰਡੀਡੀਸੀ), ਨਾਗਪੁਰ, ਅਧਿਕਾਰਤ ਰੀਸਾਈਕਲਰਾਂ ਦੇ ਸਹਿਯੋਗ ਨਾਲ ਇੱਕ ਵੱਡੇ ਘਰੇਲੂ ਈ-ਕਚਰਾ ਪ੍ਰਬੰਧਨ ਅਭਿਆਨ ਦੀ ਅਗਵਾਈ ਕਰ ਰਿਹਾ ਹੈ। ਇਹ ਪਹਿਲ ਘਰੇਲੂ ਈ-ਕਚਰੇ, ਜਿਸ ਵਿੱਚ ਉਪਕਰਣ, ਇਲੈਕਟ੍ਰੌਨਿਕ ਉਪਕਰਣ, ਪ੍ਰਕਾਸ਼ ਉਪਕਰਣ, ਔਜਾਰ, ਖਿਡੌਣੇ ਅਤੇ ਮੈਡੀਕਲ ਉਪਕਰਣ ਸ਼ਾਮਲ ਹਨ, ਦੇ ਸੰਗ੍ਰਹਿ ਅਤੇ ਸੁਰੱਖਿਅਤ ਨਿਪਟਾਰੇ ‘ਤੇ ਕੇਂਦ੍ਰਿਤ ਹੈ।

ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ, ਵੱਖ-ਵੱਖ ਦਫ਼ਤਰਾਂ ਵਿੱਚ ਈ-ਕਚਰਾ ਸੰਗ੍ਰਹਿ ਬੂਥ ਸਥਾਪਿਤ ਕੀਤੇ ਜਾ ਰਹੇ ਹਨ, ਨਾਲ ਹੀ ਪ੍ਰੀ-ਬੁਕਿੰਗ ਦੇ ਮਾਧਿਅਮ ਨਾਲ ਘਰ ਤੋਂ ਕਚਰਾ ਉਠਾਉਣ ਦੀ ਸੁਵਿਧਾ ਵੀ ਉਪਲਬਧ ਹੈ। ਨਵੀਂ ਦਿੱਲੀ ਦੇ ਸ਼ਾਸਤਰੀ ਭਵਨ ਵਿੱਚ ਵੀ ਇੱਕ ਈ-ਕਚਰਾ ਸੰਗ੍ਰਹਿ ਬੂਥ ਸਥਾਪਿਤ ਕੀਤਾ ਗਿਆ ਹੈ ਅਤੇ ਇਹ 2 ਤੋਂ 31 ਅਕਤੂਬਰ 2025 ਤੱਕ ਲਾਗੂ ਰਹੇਗਾ।

ਖਾਣ ਮੰਤਰਾਲਾ 2 ਤੋਂ 31 ਅਕਤੂਬਰ 2025 ਤੱਕ ਨਿਰਧਾਰਿਤ ਵਿਸ਼ੇਸ਼ ਅਭਿਆਨ 5.0 ਦੇ ਮੁੱਖ ਪੜਾਅ ਦੌਰਾਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

************

ਸ਼ੁਹੈਬ ਟੀ/ਦੁਰਗੇਸ਼ ਕੁਮਾਰ


(Release ID: 2174519) Visitor Counter : 3
Read this release in: English , Urdu , Hindi , Tamil