ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 2 ਤੋਂ 31 ਅਕਤੂਬਰ, 2025 ਤੱਕ 5ਵੇਂ ਵਿਸ਼ੇਸ਼ ਅਭਿਆਨ ਲਈ ਤਿਆਰ
ਅਭਿਆਨ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਨਿਊਨਤਮ ਪੱਧਰ ‘ਤੇ ਲਿਆਉਣਾ ਹੈ
प्रविष्टि तिथि:
02 OCT 2025 3:22PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਕੇਂਦਰ ਸਰਕਾਰ ਦੇ ਹਸਪਤਾਲਾਂ, ਅਟੈਚਡ ਅਤੇ ਅਧੀਨ ਦਫ਼ਤਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਨਾਲ ਮਿਲ ਕੇ, 2 ਤੋਂ 31 ਅਕਤੂਬਰ, 2025 ਤੱਕ ਚੱਲਣ ਵਾਲੇ ਆਗਾਮੀ 5ਵੇਂ ਅਭਿਆਨ ਦੇ ਲਾਗੂਕਰਨ ਲਈ ਤਿਆਰ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੀ ਅਗਵਾਈ ਵਿੱਚ ਇਸ ਅਭਿਆਨ ਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ ਅਤੇ ਪੈਂਡਿੰਗ ਮਾਮਲਿਆਂ ਦੇ ਸਮੇਂ ‘ਤੇ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਨੂੰ ਯਕੀਨੀ ਬਣਾ ਕੇ ਇਨ੍ਹਾਂ ਨੂੰ ਨਿਊਨਤਮ ਪੱਧਰ ‘ਤੇ ਲਿਆਉਣਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਅਭਿਆਨ ਦੇ ਤਹਿਤ ਕਾਰਜਕੁਸ਼ਲਤਾ ਵਧਾਉਣ, ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਦੇ ਵਿਆਪਕ ਟੀਚੇ ਨਿਰਧਾਰਿਤ ਕੀਤੇ ਹਨ।
ਸਵੱਛਤਾ ਅਭਿਆਨ ਦੇ ਤਹਿਤ, ਕੰਮ ਵਾਲੀ ਥਾਂ ਨੂੰ ਵਧੇਰੇ ਸੁਚਾਰੂ ਅਤੇ ਸਵੱਛ ਬਣਾਉਣ ਲਈ ਸਫ਼ਾਈ ਲਈ 1,454 ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਈ-ਕਚਰੇ ਅਤੇ ਅਣਵਰਤੋਂਯੋਗ ਵਸਤੂਆਂ ਦੀ ਪਹਿਚਾਣ ਅਤੇ ਨਿਪਟਾਰੇ ਨੂੰ ਵੀ ਪ੍ਰਾਥਮਿਕਤਾ ਦੇ ਰਿਹਾ ਹੈ, ਜਿਸ ਨਾਲ ਰੈਵੇਨਿਊ ਪੈਦਾ ਹੋਵੇਗਾ ਅਤੇ ਦਫ਼ਤਰ ਵਿੱਚ ਉਪਯੋਗੀ ਸਥਾਨ ਵੀ ਬਣੇਗਾ। ਪੈਂਡਿੰਗ ਮਾਮਲਿਆਂ ਵਿੱਚ ਅਤਿਅੰਤ ਕਮੀ ਲਿਆਉਣ ਲਈ, ਕਈ ਜਨਤਕ ਸ਼ਿਕਾਇਤਾਂ ਅਤੇ ਸਬੰਧਿਤ ਅਪੀਲਾਂ ਨੂੰ ਜਲਦੀ ਨਿਵਾਰਣ ਲਈ ਚਿੰਨ੍ਹਿਤ ਕੀਤਾ ਗਿਆ ਹੈ, ਜਿਸ ਨਾਲ ਜਵਾਬਦੇਹ ਅਤੇ ਪਾਰਦਰਸ਼ੀ ਸ਼ਾਸਨ ਦੇ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ।
ਇਸ ਤੋਂ ਇਲਾਵਾ, ਸਮੀਖਿਆ ਲਈ 15,494 ਭੌਤਿਕ ਫਾਈਲਾਂ ਅਤੇ 3,279 ਈ-ਫਾਈਲਾਂ ਚਿੰਨ੍ਹਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਪ੍ਰਕਿਰਿਆਤਮਕ ਰੁਕਾਵਟਾਂ ਦੂਰ ਕਰਨ ਅਤੇ ਸ਼ਾਸਨ ਵਿੱਚ ਪਹੁੰਚਯੋਗਤਾ ਨੂੰ ਹੁਲਾਰਾ ਦੇਣ ਅਤੇ ਸਰਲੀਕਰਣ ਲਈ 11 ਨਿਯਮਾਂ/ਪ੍ਰਕਿਰਿਆਵਾਂ ਦੀ ਪਹਿਚਾਣ ਕੀਤੀ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕੁਸ਼ਲ ਸ਼ਾਸਨ, ਜਵਾਬਦੇਹੀ ਪ੍ਰਸ਼ਾਸਨ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
************
ਆਰਟੀ
(रिलीज़ आईडी: 2174514)
आगंतुक पटल : 23