ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਡਾਕ ਵਿਭਾਗ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਵਿਸ਼ੇਸ਼ ਮੁਹਿੰਮ 5.0 ਦੇ ਲਾਗੂਕਰਣ ਪੜਾਅ ਦੀ ਕਰੇਗਾ ਸ਼ੁਰੂਆਤ

Posted On: 01 OCT 2025 6:01PM by PIB Chandigarh

ਜਿਵੇਂ ਕਿ 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਵਿਸ਼ੇਸ਼ ਮੁਹਿੰਮ 5.0 ਆਪਣੇ ਲਾਗੂਕਰਣ ਪੜਾਅ ਵਿੱਚ ਦਾਖਲ ਹੋ ਰਹੀ ਹੈ, ਡਾਕ ਵਿਭਾਗ ਮੁਹਿੰਮ ਦੇ ਉਦੇਸ਼ਾਂ ਦੇ ਅਨੁਸਾਰ ਚੰਗੀ ਤਰ੍ਹਾਂ ਪਰਿਭਾਸ਼ਿਤ ਟੀਚਿਆਂ ਨਾਲ ਤਿਆਰ ਹੈ।

ਸ਼ੁਰੂਆਤੀ ਪੜਾਅ, ਜੋ ਕਿ 15 ਸਤੰਬਰ ਤੋਂ 30 ਸਤੰਬਰ, 2025 ਤੱਕ ਚੱਲਿਆ, ਸਵੱਛਤਾ ਹੀ ਸੇਵਾ (ਐੱਸਐੱਚਐੱਸ) 2025 ਮੁਹਿੰਮ (17 ਸਤੰਬਰ ਤੋਂ 1 ਅਕਤੂਬਰ) ਦੇ ਨਾਲ-ਨਾਲ, ਵਿਸ਼ਾਲ ਡਾਕ ਨੈੱਟਵਰਕ ਤੋਂ ਸਰਗਰਮ ਭਾਗੀਦਾਰੀ ਰਹੀ । 2 ਅਕਤੂਬਰ ਨੂੰ ਸਵੱਛਤਾ ਦਿਵਸ ਵਜੋਂ ਮਨਾਉਣਾ ਦੋਵਾਂ ਮੁਹਿੰਮਾਂ ਲਈ ਇੱਕ ਸੰਗਮ ਬਿੰਦੂ ਵਜੋਂ ਕੰਮ ਕਰਦਾ ਹੈ, ਜੋ ਕਿ ਇੱਕ ਸਾਫ਼ ਅਤੇ ਕੁਸ਼ਲ ਸ਼ਾਸਨ ਪ੍ਰਣਾਲੀ ਪ੍ਰਤੀ ਵਿਭਾਗ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਪਿਛਲੀਆਂ ਪ੍ਰਾਪਤੀਆਂ 'ਤੇ ਅੱਗੇ ਵਧਣਾ

ਵਿਸ਼ੇਸ਼ ਮੁਹਿੰਮ 5.0 ਪਿਛਲੀਆਂ ਮੁਹਿੰਮਾਂ ਦੁਆਰਾ ਪੈਦਾ ਕੀਤੀ ਗਈ ਗਤੀ ਨੂੰ ਅਧਾਰ ਬਣਾ ਕੇ ਅੱਗੇ ਵਧਦੀ ਹੈ। ਵਿਸ਼ੇਸ਼ ਮੁਹਿੰਮ 4.0 ਦੌਰਾਨ, ਡਾਕ ਵਿਭਾਗ ਨੇ 100,000 ਸਥਾਨਾਂ ਨੂੰ ਕਵਰ ਕੀਤਾ ਸੀ, ਰੱਦੀ ਦੇ ਨਿਪਟਾਰੇ ਤੋਂ ₹1.15 ਕਰੋੜ ਦਾ ਰੈਵੇਨਿਊ ਪੈਦਾ ਕੀਤਾ ਸੀ, ਅਤੇ ਕਈ ਪਹਿਲਕਦਮੀਆਂ ਕੀਤੀਆਂ ਸੀ ਜਿਸ ਨਾਲ ਮੁਹਿੰਮ ਦੇ ਪੈਮਾਨੇ ਅਤੇ ਪ੍ਰਭਾਵ ਦਾ ਪ੍ਰਦਰਸ਼ਨ ਹੋਇਆ ।

ਵਿਸ਼ੇਸ਼ ਮੁਹਿੰਮ 5.0 ਅਧੀਨ ਫੋਕਸ ਖੇਤਰ

ਇਸ ਸਾਲ, ਵਿਭਾਗ ਦਾ ਉਦੇਸ਼ ਦੇਸ਼ ਭਰ ਦੇ ਡਾਕ ਅਦਾਰਿਆਂ ਵਿੱਚ ਆਪਣੇ ਵਿਆਪਕ ਕਾਰਜਬਲ ਨੂੰ ਲਾਮਬੰਦ ਕਰਕੇ ਆਪਣੇ ਪਿਛਲੇ ਪ੍ਰਦਰਸ਼ਨ ਤੋਂ ਅੱਗੇ ਨਿਕਲਣਾ ਹੈ। ਮੁੱਖ ਫੋਕਸ ਖੇਤਰ ਹਨ:

  • ਜਨਤਕ ਸ਼ਿਕਾਇਤਾਂ ਅਤੇ ਅੰਤਰ-ਮੰਤਰਾਲਾ ਹਵਾਲਿਆਂ ਦਾ ਸਮੇਂ ਸਿਰ ਨਿਪਟਾਰਾ।

  • ਸਾਰੇ ਡਾਕ ਅਦਾਰਿਆਂ ਵਿੱਚ ਸਵੱਛਤਾ ਮੁਹਿੰਮ ਚਲਾਉਣਾ।

  • ਦਫ਼ਤਰਾਂ ਅਤੇ ਸਹੂਲਤਾਂ ਵਿੱਚ ਰੱਦੀ ਦਾ ਨਿਪਟਾਰਾ।

  • ਰਿਕਾਰਡ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਫਾਈਲਾਂ ਦੀ ਸਮੀਖਿਆ ਅਤੇ ਛਾਂਟੀ।

  • ਉਤਪਾਦਕ ਉਦੇਸ਼ਾਂ ਲਈ ਜਗ੍ਹਾ ਖਾਲੀ ਕਰਨਾ ਅਤੇ ਉਸ ਦੀ ਅਨੁਕੂਲ ਮੁੜ ਵਰਤੋਂ।

ਸਾਲ 2025 ਲਈ ਟੀਚੇ

ਵਿਸ਼ੇਸ਼ ਮੁਹਿੰਮ 5.0 ਦੇ ਤਹਿਤ, ਡਾਕ ਵਿਭਾਗ ਨੇ ਹੇਠ ਲਿਖੇ ਮਹੱਤਵਾਕਾਂਖੀ ਟੀਚੇ ਨਿਰਧਾਰਿਤ ਕੀਤੇ ਹਨ:

  • 90,000 ਸ਼ਿਕਾਇਤਾਂ ਦਾ ਨਿਪਟਾਰਾ।

  • 70,000 ਫਾਈਲਾਂ ਦੀ ਸਮੀਖਿਆ ਅਤੇ ਸੰਭਾਵੀ ਛਾਂਟੀ।

  • 800 ਲੰਬਿਤ ਜਨਤਕ ਅਪੀਲਾਂ ਦੇ ਨਿਪਟਾਰੇ ਨੂੰ ਤੇਜ਼ ਕਰਨਾ।

  • ਦੇਸ਼ ਭਰ ਵਿੱਚ 125,000 ਥਾਵਾਂ 'ਤੇ ਸਵੱਛਤਾ ਮੁਹਿੰਮ।

ਸਵੱਛਤਾ ਨੂੰ ਸੰਸਥਾਗਤ ਬਣਾਉਣਾ –

ਵਿਭਾਗ ਬੈਕਲੌਗ ਨੂੰ ਘਟਾਉਣ ਅਤੇ ਡਾਕ ਨੈੱਟਵਰਕ ਵਿੱਚ ਸਵੱਛਤਾ ਅਭਿਆਸਾਂ ਨੂੰ ਸੰਸਥਾਗਤ ਬਣਾਉਣ 'ਤੇ ਜ਼ੋਰ ਦਿੰਦਾ ਹੈ। ਡਾਕ ਕਰਮਚਾਰੀਆਂ ਅਤੇ ਉਨ੍ਹਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਾਲੇ ਨਾਗਰਿਕਾਂ ਦੀਆਂ ਰੋਜ਼ਾਨਾ ਆਦਤਾਂ ਵਿੱਚ ਸਵੱਛਤਾ ਦੀ ਭਾਵਨਾ ਨੂੰ ਸ਼ਾਮਲ ਕਰਕੇ, ਇਹ ਮੁਹਿੰਮ ਸਥਾਈ ਵਿਵਹਾਰਿਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।

ਆਪਣੀ ਬੇਮਿਸਾਲ ਪਹੁੰਚ, ਰਾਸ਼ਟਰ ਵਿਆਪੀ ਮੌਜੂਦਗੀ ਅਤੇ ਜਨ-ਕੇਂਦ੍ਰਿਤ ਕਦਰਾਂ-ਕੀਮਤਾਂ ਦੇ ਨਾਲ, ਡਾਕ ਵਿਭਾਗ ਇਸ ਮੁਹਿੰਮ ਰਾਹੀਂ ਸ਼ਾਸਨ ਨੂੰ ਬਦਲਣ ਅਤੇ ਸਾਰੇ ਭਾਰਤੀ ਨਾਗਰਿਕਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।

*****

ਸਮਰਾਟ/ਐਲਨ


(Release ID: 2174143) ਵਿਜ਼ੀਟਰ ਕਾਊਂਟਰ : 32