ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ 'ਸਵੱਛਤਾ ਹੀ ਸੇਵਾ-2025' ਤਹਿਤ ਸਵੱਛਤਾ ਉਤਸਵ ਮਨਾਇਆ

प्रविष्टि तिथि: 30 SEP 2025 6:35PM by PIB Chandigarh

ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ ਨੇ 'ਸਵੱਛਤਾ ਹੀ ਸੇਵਾ-2025' ਤਹਿਤ ਸਵੱਛਤਾ ਉਤਸਵ ਮਨਾਇਆ। ਇਸ ਲੜੀ ਵਿੱਚ 23 ਸਤੰਬਰ, 2025 ਨੂੰ ਵਿਭਾਗ ਵਿੱਚ ਸਵੱਛਤਾ ਸੰਵਾਦ ਦਾ ਆਯੋਜਨ ਕੀਤਾ ਗਿਆ। ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਆਰਗੇਨਾਈਜ਼ੇਸ਼ਨ ਦੇ ਆਨਰੇਰੀ ਡਾਇਰੈਕਟਰ ਜਨਰਲ ਡਾ. ਐੱਨ.ਬੀ. ਮਜੂਮਦਾਰ ਨੇ ਆਪਣਾ ਵਿਆਪਕ ਅਨੁਭਵ ਸਾਂਝਾ ਕਰਦੇ ਹੋਏ, ਨਾ ਸਿਰਫ਼ ਸਾਡੇ ਆਲੇ ਦੁਆਲੇ, ਸਗੋਂ ਸਾਡੇ ਵਾਤਾਵਰਣ ਨੂੰ ਵੀ ਸਵੱਛ ਰੱਖਣ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਵਾਤਾਵਰਣ ਦੇ ਵਿਗਾੜ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਬੇਮੌਸਮੀ ਬਾਰਿਸ਼ ਦਾ ਕਾਰਨ ਬਣ ਰਹੀ ਹੈ ਅਤੇ ਖਾਸ ਕਰਕੇ ਪਹਾੜੀ ਖੇਤਰਾਂ ਵਿੱਚ ਤਬਾਹੀ ਮਚਾ ਰਹੀ ਹੈ।

ਮਿਤੀ 24.09.2025 ਨੂੰ, ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਕ੍ਰਿਸ਼ੀ ਭਵਨ ਦੇ ਨੇੜੇ ਸਥਿਤ ਮਿੰਨੀ-ਮਾਰਕੀਟ ਦਾ ਦੌਰਾ ਕੀਤਾ ਅਤੇ ਉੱਥੇ ਦੇ ਵਿਕ੍ਰੇਤਾਵਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ। ਮਾਰਕੀਟ ਖੇਤਰ ਦੀ ਸਫ਼ਾਈ ਕੀਤੀ ਗਈ ਅਤੇ ਰੇਹੜੀ-ਫੜੀ ਵਾਲੀਆਂ ਨੂੰ ਕੂੜੇਦਾਨ ਵੰਡੇ ਗਏ ਤਾਂ ਜੋ ਉਹ ਕਚਰੇ ਦਾ ਉਚਿਤ ਢੰਗ ਨਾਲ ਨਿਪਟਾਰਾ ਕਰ ਸਕਣ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖ ਸਕਣ।

ਮਿਤੀ 26.09.2025 ਨੂੰ 'ਸਵੱਛੋਤਸਵ' 'ਤੇ ਇੱਕ ਕਵਿਤਾ ਪਾਠ ਮੁਕਾਬਲਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਸਟਾਫ਼ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਨਾਲ ਅਭਿਆਨ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਅਸੀਂ ਆਪਣੇ ਕੰਮਾਂ ਰਾਹੀਂ ਆਪਣੇ ਵਾਤਾਵਰਣ ਨੂੰ ਕਚਰਾ-ਮੁਕਤ ਬਣਾਉਣ ਵਿੱਚ ਕਿਵੇਂ ਸਕਾਰਾਤਮਕ ਯੋਗਦਾਨ ਦੇ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਾਂ।

ਵਿਭਾਗ ਦੇ ਕਰਮਚਾਰੀਆਂ ਨੇ 29.09.2025 ਨੂੰ ਕ੍ਰਿਸ਼ੀ ਭਵਨ ਦੇ ਪਾਰਕਿੰਗ ਲਾਟ ਅਤੇ ਕੌਮਨ ਏਰੀਆ ਵਿੱਚ "ਸਵੱਛੋਤਸਵ" ਵਿਸ਼ੇ 'ਤੇ ਇੱਕ ਨੁੱਕੜ ਨਾਟਕ ਪੇਸ਼ ਕੀਤਾ। ਆਪਣੇ ਪ੍ਰਦਰਸ਼ਨ ਦੌਰਾਨ ਕਲਾਕਾਰਾਂ ਨੇ ਕੂੜੇ-ਕਚਰੇ ਨੂੰ ਵੱਖ-ਵੱਖ ਕਰਨ, ਜ਼ੀਰੋ ਵੇਸਟ, ਅਤੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਚੰਗੀਆਂ ਆਦਤਾਂ ਪਾਉਣ ਵਰਗੇ ਮੁੱਦੇ ਉਠਾਏ ਗਏ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਨਾ ਸਿਰਫ਼ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਥਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਸਗੋਂ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਐੱਫਸੀਆਈ, ਜ਼ੋਨਲ ਦਫ਼ਤਰ (ਪੂਰਬ) ਨੇ 26 ਸਤੰਬਰ, 2025 ਨੂੰ ਵਾਤਾਵਰਣ ਅਨੁਕੂਲ ਅਤੇ ਜ਼ੀਰੋ ਵੇਸਟ ਦਿਵਸ ਮਨਾਇਆ। ਜਿਸ ਵਿੱਚ ਉਨ੍ਹਾਂ ਨੇ ਕਾਗਜ਼/ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਪਲਾਸਟਿਕ ਥੈਲਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ, ਉਚਿਤ ਕਚਰੇ ਦੇ ਪ੍ਰਬੰਧਨ ਲਈ ਲੇਬਲ ਵਾਲੇ ਡਸਟਬਿਨ ਰੱਖਣ ਦੀ ਸਲਾਹ ਦਿੱਤੀ।

****

ਨਿਹੀ ਸ਼ਰਮਾ/ਏਕੇ


(रिलीज़ आईडी: 2173710) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी