ਸੱਭਿਆਚਾਰ ਮੰਤਰਾਲਾ
azadi ka amrit mahotsav

ਸੇਵਾ ਪਰਵ 2025 : ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ

Posted On: 29 SEP 2025 8:55PM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੁਆਰਾ ਸੇਵਾ ਪਰਵ 2025, ਦਾ ਆਯੋਜਨ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਰਾਸ਼ਟਰਵਿਆਪੀ ਸੇਵਾ, ਰਚਨਾਤਮਕਤਾ ਅਤੇ ਸੱਭਿਆਚਾਰਕ ਮਾਣ ਦੇ ਜਸ਼ਨ ਵਜੋਂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ, ਸੇਵਾ ਪਰਵ ਦਾ ਉਦੇਸ਼ ਭਾਈਚਾਰਿਆਂ, ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸੇਵਾ, ਰਚਨਾਤਮਕਤਾ ਅਤੇ ਸੱਭਿਆਚਾਰਕ ਮਾਣ ਦੇ ਸਮੂਹਿਕ ਅੰਦੋਲਨ ਵਿੱਚ ਇਕੱਠੇ ਕਰਨਾ ਹੈ।

ਚੱਲ ਰਹੇ ਇਸ ਸੇਵਾ ਪਰਵ 2025 ਦੇ ਤਹਿਤ, ਸੱਭਿਆਚਾਰ ਮੰਤਰਾਲੇ ਨੇ 29 ਸਤੰਬਰ 2025 ਨੂੰ ਜੈਪੁਰ (ਰਾਜਸਥਾਨ), ਗੁਵਾਹਾਟੀ (ਅਸਾਮ) ਅਤੇ ਮਹੇਸ਼ਵਰ (ਮੱਧ ਪ੍ਰਦੇਸ਼) ਵਿੱਚ "ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ" ਥੀਮ ਦੇ ਤਹਿਤ ਕਈ ਤਰ੍ਹਾਂ ਦੀਆਂ ਕਲਾ ਵਰਕਸ਼ਾਪਾਂ ਦਾ ਆਯੋਜਨ ਕੀਤਾ। ਇਨ੍ਹਾਂ ਸਮਾਗਮਾਂ ਵਿੱਚ ਵਿਦਿਆਰਥੀਆਂ, ਕਲਾਕਾਰਾਂ, ਅਕਾਦਮਿਕਾਂ, ਪਤਵੰਤਿਆਂ ਅਤੇ ਭਾਈਚਾਰਕ ਨੇਤਾਵਾਂ ਨੇ ਉਤਸਾਹਪੂਰਵਕ ਹਿੱਸਾ ਲਿਆ, ਜਿਸ ਨਾਲ ਸੱਭਿਆਚਾਰਕ ਜਸ਼ਨ ਅਤੇ ਨਾਗਰਿਕ ਜ਼ਿੰਮੇਵਾਰੀ ਲਈ ਰਾਸ਼ਟਰਵਿਆਪੀ ਸੰਕਲਪ ਨੂੰ ਮਜ਼ਬੂਤੀ ਮਿਲੀ।

 

• ਸੱਭਿਆਚਾਰ ਮੰਤਰਾਲੇ ਦੀਆਂ ਸੰਸਥਾਵਾਂ ਦੁਆਰਾ 29 ਸਤੰਬਰ 2025 ਨੂੰ ਆਯੋਜਿਤ ਕਲਾ ਵਰਕਸ਼ਾਪਾਂ ਅਤੇ ਸਵੱਛਤਾ ਮੁਹਿੰਮਾਂ ਦੇ ਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ:

• ਗੁਵਾਹਾਟੀ, ਅਸਾਮ - NEZCC ਸ਼ਿਲਪਗ੍ਰਾਮ, ਪੰਜਾਬਾੜੀ (Panjabari) (ਉੱਤਰ ਪੂਰਬ ਖੇਤਰੀ ਸੱਭਿਆਚਾਰਕ ਕੇਂਦਰ ਦੁਆਰਾ IGNCA RC ਅਤੇ CCRT RC ਦੇ ਸਹਿਯੋਗ ਨਾਲ ਆਯੋਜਿਤ)

 

ਗੁਵਾਹਾਟੀ ਵਿੱਚ, NEZCC ਸ਼ਿਲਪਗ੍ਰਾਮ, ਪੰਜਾਬਾੜੀ ਵਿਖੇ ਇੱਕ ਵੱਡੇ ਪੱਧਰ ‘ਤੇ ਕਲਾ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿੱਚ 1,200 ਤੋਂ ਵੱਧ ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ। ਇਸ ਸਮਾਗਮ ਦੀ ਸ਼ੋਭਾ ਕਈ ਪਤਵੰਤਿਆਂ ਦੀ ਮੌਜੂਦਗੀ ਨੇ ਵਧਾਈ, ਜਿਨ੍ਹਾਂ ਵਿੱਚ ਸ਼੍ਰੀ ਨੋਨੀ ਬੋਰਪੁਜਾਰੀ (ਪ੍ਰਸਿੱਧ ਅਸਮੀਆ ਵਿਜ਼ੂਅਲ ਕਲਾਕਾਰ), ਸ਼੍ਰੀ ਰਾਮਕ੍ਰਿਸ਼ਨ ਤਾਲੁਕਦਾਰ (ਪ੍ਰਸਿੱਧ ਸਤਰੀਯ ਗੁਰੂ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ), ਸ਼੍ਰੀ ਅਤੁਲ ਸੀ. ਬਰੂਆ (ਪ੍ਰਸਿੱਧ ਅਸਮੀਆ ਵਿਜ਼ੂਅਲ ਕਲਾਕਾਰ), ਸ਼੍ਰੀ ਸਵਪਨਿਲ ਬਰੂਆ (ਸੇਵਾਮੁਕਤ ਆਈਏਐੱਸ ਅਧਿਕਾਰੀ), ​​ਅਤੇ ਸ਼੍ਰੀ ਕੇ. ਰੋਸ਼ਨੀ ਕੁਮਾਰ (ਇੰਸਪੈਕਟਰ, ਸੀਜੀਐੱਸਟੀ ਆਡਿਟ, ਗੁਵਾਹਾਟੀ) ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ, ਅਸਾਮ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ ਅਤੇ ਭਾਗੀਦਾਰਾਂ ਨੂੰ ਆਪਣੀ ਰਚਨਾਤਮਕਤਾ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ।

 

• ਜੈਪੁਰ, ਰਾਜਸਥਾਨ - ਜਵਾਹਰ ਕਲਾ ਕੇਂਦਰ (ਸੀਸੀਆਰਟੀ ਰੀਜਨਲ ਸੈਂਟਰ ਦੁਆਰਾ ਆਯੋਜਿਤ) ਜੈਪੁਰ ਵਿੱਚ, ਵੱਕਾਰੀ ਜਵਾਹਰ ਕਲਾ ਕੇਂਦਰ ਵਿਖੇ ਇੱਕ ਕਲਾ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿੱਚ 500 ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨ ਕਲਾਕਾਰਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੋਭਾ ਸ਼੍ਰੀਮਤੀ ਅਲਕਾ ਮੀਣਾ (ਵਧੀਕ ਡਾਇਰੈਕਟਰ ਜਨਰਲ, ਜਵਾਹਰ ਕਲਾ ਕੇਂਦਰ) ਨੇ ਵਧਾਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਦੇ ਸਾਧਨ ਵਜੋਂ ਰਚਨਾਤਮਕਤਾ ਨੂੰ ਪੋਸ਼ਿਤ ਕਰਨ ਲਈ ਉਤਸਾਹਿਤ ਕੀਤਾ।

A person painting on the floorAI-generated content may be incorrect.A group of people painting on the floorAI-generated content may be incorrect.

  • ਗੁਵਾਹਾਟੀ, ਅਸਾਮ-ਬੇਟਕੁਚੀ ਹਾਈ ਸਕੂਲ (ਐੱਨਈਜ਼ੈੱਡਸੀਸੀ ਦੁਆਰਾ ਆਈਜੀਐੱਨਸੀਏ ਅਤੇ ਸੀਸੀਆਰਟੀ ਦੇ ਸਹਿਯੋਗ ਨਾਲ ਆਯੋਜਿਤ)

ਗੁਵਾਹਾਟੀ ਵਿੱਚ, ਬੇਟਕੁਚੀ ਹਾਈ ਸਕੂਲ ਵਿੱਚ ਵੀ ਇੱਕ ਕਲਾ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿੱਥੇ ਵਿਦਿਆਰਥੀਆਂ ਨੇ ਚਿੱਤਰਕਲਾ ਅਤੇ ਪੇਂਟਿੰਗ ਰਾਹੀਂ ‘ਵਿਕਸਿਤ ਭਾਰਤ’ ਦੇ ਆਪਣੇ ਵਿਜ਼ਨ ਨੂੰ ਸਰਗਰਮ ਤੌਰ ‘ਤੇ ਵਿਅਕਤ ਕੀਤਾ। 

A group of people standing in front of a signAI-generated content may be incorrect.

 

  • ਮਹੇਸ਼ਵਰ, ਮੱਧ ਪ੍ਰਦੇਸ਼-ਦੇਵੀ ਅਹਿਲਿਆ ਬਾਲ ਜਯੋਤੀ ਸਕੂਲ (ਦੱਖਣ ਮੱਧ ਖੇਤਰੀ ਸੱਭਿਆਚਾਰਕ ਕੇਂਦਰ –ਐੱਸਸੀਸੀਜ਼ੈੱਡਸੀ ਦੁਆਰਾ ਆਯੋਜਿਤ)

ਮਹੇਸ਼ਵਰ ਵਿੱਚ, ਦੇਵੀ ਅਹਿਲਿਆ ਬਾਲ ਜਯੋਤੀ ਸਕੂਲ ਵਿਖੇ ਇੱਕ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸਾਹਪੂਰਵਕ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼੍ਰੀ ਸ਼ਰਦ ਸ਼ਬਲ (ਨਾਟਕ ਕਲਾਕਾਰ), ਸ਼੍ਰੀ ਅੰਮ੍ਰਿਤ ਬਿਚਵੇ (ਸੀਨੀਅਰ ਬੁਣਕਰ), ਅਤੇ ਪਦਮ ਸ਼੍ਰੀ ਭਾਲੂ ਮੋਂਧੇ ਵਰਗੇ ਵਿਸ਼ੇਸ਼ ਮਹਿਮਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਰਚਨਾਤਮਕ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਕਲਾਤਮਕ ਵਿਧੀਆਂ ਨੂੰ ਅਪਣਾਉਂਦੇ ਹੋਏ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕੀਤਾ।

A group of men standing in a roomAI-generated content may be incorrect.

A group of people sitting on the floorAI-generated content may be incorrect. A group of people sitting on the floorAI-generated content may be incorrect.

 

ਡਿਜੀਟਲ ਭਾਗੀਦਾਰੀ

ਵਿਆਪਕ ਜੁੜਾਅ ਨੂੰ ਯਕੀਨੀ ਬਣਾਉਣ ਲਈ, ਮੰਤਰਾਲੇ ਨੇ ਸੇਵਾ ਪਰਵ ਪੋਰਟਲ ਰਾਹੀਂ ਡਿਜੀਟਲ ਭਾਗੀਦਾਰੀ ਨੂੰ ਸਮਰੱਥ ਕੀਤਾ ਹੈ:

  • ਸੰਸਥਾਗਤ ਅਪਲੋਡ: ਸੱਭਿਆਚਾਰ ਮੰਤਰਾਲੇ ਅਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਤਹਿਤ ਆਉਣ ਵਾਲੀਆਂ ਸੰਸਥਾਵਾਂ ਆਪਣੇ ਪ੍ਰੋਗਰਾਮਾਂ ਦਾ ਦਸਤਾਵੇਜ਼ੀਕਰਣ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੇਵਾ ਪਰਵ ਪੋਰਟਲ https://amritkaal.nic.in/sewa-parv.htm ‘ਤੇ ਅਪਲੋਡ ਕਰ ਰਹੀਆਂ ਹਨ।

  • ਨਾਗਰਿਕਾਂ ਦਾ ਯੋਗਦਾਨ : ਵਿਅਕਤੀ ਆਪਣੀਆਂ ਕਲਾਕ੍ਰਿਤੀਆਂ, ਤਸਵੀਰਾਂ ਅਤੇ ਰਚਨਾਤਮਕ ਪ੍ਰਗਟਾਵੇ ਸਿੱਧਾ ਪੋਰਟਲ ‘ਤੇ ਅਪਲੋਡ ਕਰ ਸਕਦੇ ਹਨ, ਅਤੇ ਉਨ੍ਹਾਂ ਨੂੰ #SewaParv ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਸਕਦੇ ਹਨ। 

  • ਬ੍ਰਾਂਡਿੰਗ ਅਤੇ ਪ੍ਰਚਾਰ ਸਮੱਗਰੀ ਇੱਥੋਂ ਡਾਊਨਲੋਡ ਲਈ ਉਪਲਬਧ ਹਨ: Google Drive ਲਿੰਕ

 

ਭਾਗੀਦਾਰੀ ਕਿਵੇਂ ਕਰੀਏ?

1 ਨਿਜੀ ਭਾਗੀਦਾਰੀ

 

ਕੋਈ ਵੀ ਵਿਅਕਤੀ ਆਪਣੀ ਪਸੰਦ ਦੇ ਕਿਸੇ ਵੀ ਮਾਧਿਅਮ ਨਾਲ ਜਾਂ ਸਮੱਗਰੀ ਵਿੱਚ ‘ਵਿਕਸਿਤ ਭਾਰਤ ਕੇ ਰੰਗ, ਕਲਾ ਕੇ ਸੰਗ’ ਥੀਮ ‘ਤੇ ਇੱਕ ਕਲਾਕ੍ਰਿਤੀ ਬਣਾ ਕੇ ਯੋਗਦਾਨ ਕਰ ਸਕਦਾ ਹੈ। ਭਾਗੀਦਾਰ ਆਪਣੀ ਕਲਾਕ੍ਰਿਤੀ ਦੀਆਂ ਤਸਵੀਰਾਂ ਇੱਥੇ ਅਪਲੋਡ ਕਰ ਸਕਦੇ ਹਨ: https://amritkaal.nic.in/sewa-parv-individual-participants

 

2 75 ਸਥਾਨਾਂ ਵਿੱਚੋਂ ਕਿਸੇ ਇੱਕ ਥਾਂ ‘ਤੇ ਪੇਂਟਿੰਗ ਵਰਕਸ਼ਾਪ ਵਿੱਚ ਸ਼ਾਮਲ ਹੋਵੋ

ਭਾਗੀਦਾਰ ਇਸ ਵਿੱਚ ਹਿੱਸਾ ਲੈਣ ਲਈ ਦਿੱਤੇ ਗਏ ਸਥਾਨਾਂ ‘ਤੇ ਸਬੰਧਿਤ ਸੱਭਿਆਚਾਰ ਮੰਤਰਾਲੇ ਦੀਆਂ ਸੰਸਥਾਵਾਂ ਨਾਲ ਸੰਪਰਕ ਕਰ ਸਕਦੇ ਹਨ। 75 ਸਥਾਨਾਂ ਦੀ ਸੂਚੀ : ਇੱਥੇ ਕਲਿੱਕ ਕਰੋ।

 

 

29 ਸਤੰਬਰ, 2025 ਨੂੰ ਜੈਪੁਰ, ਗੁਵਾਹਾਟੀ ਅਤੇ ਮਹੇਸ਼ਵਰ ਵਿੱਚ ਆਯੋਜਿਤ ਕਲਾ ਵਰਕਸ਼ਾਪਾਂ ਨੇ ਭਾਰਤ ਦੀ ਕਲਾਤਮਕ ਸਮ੍ਰਿੱਧੀ ਅਤੇ ਸੱਭਿਆਚਾਰਕ ਡੂੰਘਾਈ ਨੂੰ ਪ੍ਰਦਰਸ਼ਿਤ ਕੀਤਾ। ਜੈਪੁਰ ਦੇ ਜਵਾਹਰ ਕਲਾ ਕੇਂਦਰ ਨੇ ਰਾਜਸਥਾਨ ਦੀ ਰਚਨਾਤਮਕ ਜੀਵੰਤਤਾ ਦਾ ਪ੍ਰਦਰਸ਼ਨ ਕੀਤਾ, ਗੁਵਾਹਾਟੀ ਪ੍ਰਮੁੱਖ ਵਿਜ਼ੂਅਲ ਕਲਾਕਾਰਾਂ ਅਤੇ ਗੁਰੂਆਂ ਦੀ ਭਾਗੀਦਾਰੀ ਨਾਲ ਕਲਾਤਮਕ ਅਤੇ ਸੱਭਿਆਚਾਰਕ ਪ੍ਰੇਰਨਾ ਦਾ ਕੇਂਦਰ ਬਣ ਗਿਆ, ਅਤੇ ਮਹੇਸ਼ਵਰ ਨੇ ਰਵਾਇਤੀ ਬੁਣਾਈ, ਥੀਏਟਰ ਅਤੇ ਸਮਕਾਲੀ ਕਲਾ ਦੇ ਮਿਸ਼ਰਣ ਨੂੰ ਉਜਾਗਰ ਕੀਤਾ। ਸੇਵਾ ਪਰਵ 2025 ਦੇ ਤਹਿਤ ਇਨ੍ਹਾਂ ਆਯੋਜਨਾਂ ਨੇ ਇਕੱਠੇ ਮਿਲ ਕੇ, ਰਚਨਾਤਮਕਤਾ, ਵਿਰਾਸਤ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦੇਣ ਵਿੱਚ ਕਲਾਵਾਂ ਦੀ ਭੂਮਿਕਾ ਦੀ ਮੁੜ ਤੋਂ ਪੁਸ਼ਟੀ ਕੀਤੀ, ਜਿਸ ਨਾਲ ਵਿਕਸਿਤ ਭਾਰਤ@2047 ਵੱਲ ਭਾਰਤ ਦੀ ਯਾਤਰਾ ਨੂੰ ਮਜ਼ਬੂਤੀ ਮਿਲੀ।

****

ਸੁਨੀਲ ਕੁਮਾਰ ਤਿਵਾਰੀ/ਏਕੇ 

pibculture[at]gmail[dot]com


(Release ID: 2173196) Visitor Counter : 11