ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ ਨੇ ਹੈਦਰਾਬਾਦ ਵਿੱਚ ਆਪਣਾ ਚੌਥਾ ਆਧਾਰ ਸੰਵਾਦ ਆਯੋਜਿਤ ਕੀਤਾ, ਇਨੋਵੇਸ਼ਨ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਜਿਸ ਵਿੱਚ 700 ਤੋਂ ਵੱਧ ਅਧਿਕਾਰੀਆਂ, ਉਦਯੋਗ ਦੇ ਦਿੱਗਜਾਂ ਅਤੇ ਸਟਾਰਟਅੱਪ ਪਲੇਅਰਸ ਨੂੰ ਇਕੱਠਾ ਕੀਤਾ
ਇੰਡੀਆ ਪੋਸਟ ਨੇ 16ਵੇਂ ਆਧਾਰ ਦਿਵਸ ਦੇ ਮੌਕੇ 'ਤੇ ਆਧਾਰ ਮਾਈਸਟੈਂਪ ਦਾ ਉਦਘਾਟਨ ਕੀਤਾ
ਯੂਆਈਡੀਏਆਈ ਨੇ ਸਾਰੇ ਪਲੈਟਫਾਰਮਾਂ 'ਤੇ ਇਕਸਾਰ ਅਤੇ ਸਪਸ਼ਟ ਸੰਚਾਰ ਲਈ ਆਧਾਰ ਬ੍ਰਾਂਡ ਮੈਨੂਅਲ ਲਾਂਚ ਕੀਤਾ
प्रविष्टि तिथि:
29 SEP 2025 7:19PM by PIB Chandigarh
ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਨੇ ਅੱਜ ਈਕੋਸਿਸਟਮ ਭਾਈਵਾਲਾਂ ਨਾਲ ਇੱਕ ਦਿਨ ਦੀ ਹਿਤਧਾਰਕ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਆਧਾਰ ਦੀ ਵਰਤੋਂ ਕਰਕੇ ਸੇਵਾ ਪ੍ਰਦਾਨ ਕਰਨ ਨੂੰ ਹੋਰ ਬਿਹਤਰ ਬਣਾਉਣ ਅਤੇ ਸਹੂਲਤ ਨੂੰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ।
ਹੈਦਰਾਬਾਦ ਵਿੱਚ 'ਆਧਾਰ ਸੰਵਾਦ' ਲਈ ਸਰਕਾਰੀ ਵਿਭਾਗਾਂ, ਸਟਾਰਟਅੱਪਸ, ਉਦਯੋਗ ਦੇ ਦਿੱਗਜਾਂ , ਟੈਕਨੋਕ੍ਰੇਟਸ ਅਤੇ ਪੇਸ਼ੇਵਰਾਂ ਦੇ 700 ਤੋਂ ਵੱਧ ਸੀਨੀਅਰ ਨੀਤੀ ਨਿਰਮਾਤਾ ਇਕੱਠੇ ਹੋਏ।

ਆਧਾਰ ਸੰਵਾਦ ਦਾ ਇਹ ਸੰਸਕਰਣ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਆਧਾਰ ਦੇ 16ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਆਧਾਰ ਇੱਕ ਵਿਲੱਖਣ ਡਿਜੀਟਲ ਆਈਡੀ ਪਹਿਲਕਦਮੀ ਤੋਂ ਭਾਰਤ ਦੇ ਸਮਾਵੇਸ਼ੀ ਵਿਕਾਸ ਦੀ ਕਹਾਣੀ ਦੀ ਰੀੜ੍ਹ ਦੀ ਹੱਡੀ ਬਣ ਗਿਆ ਹੈ ਜਿਸ ਨੇ ਨਿਵਾਸੀਆਂ ਨੂੰ ਸਸ਼ਕਤ ਬਣਾਇਆ ਹੈ, ਕੁਸ਼ਲ ਸੇਵਾ ਪ੍ਰਦਾਨ ਕਰਨ ਨੂੰ ਸਮਰੱਥ ਬਣਾਇਆ ਹੈ, ਅਤੇ ਖੇਤਰਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਹੈ।
ਸਮਾਗਮ ਵਿੱਚ ਆਏ ਹਿਤਧਾਰਕਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਐਸ ਕ੍ਰਿਸ਼ਣਨ, ਸਕੱਤਰ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਆਧਾਰ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਨੀਂਹ ਦੇ ਰੂਪ ਵਿੱਚ, ਆਧਾਰ ਨੇ ਕਈ ਸੇਵਾਵਾਂ ਨੂੰ ਆਪਣੇ ਡੇਟਾਬੇਸ ਵਿੱਚ ਸ਼ਾਮਲ ਕਰਨ ਵਿੱਚ ਮਦਦ ਕੀਤੀ ਹੈ । ਉਨ੍ਹਾਂ ਕਿਹਾ ਕਿ ਆਧਾਰ ਡੇਟਾਬੇਸ ਸਭ ਤੋਂ ਸੁਰੱਖਿਅਤ ਹੈ ਅਤੇ ਆਧਾਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੀ ਗੁਣਵੱਤਾ ਅਤੇ ਸਹੂਲਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਯੂਆਈਡੀਏਆਈ ਨੂੰ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਇਨੋਵੇਸ਼ਨਜ਼ ਅਤੇ ਵਰਤੋਂ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ।
ਯੂਆਈਡੀਏਆਈ ਦੇ ਚੇਅਰਪਰਸਨ ਸ਼੍ਰੀ ਨੀਲਕੰਠ ਮਿਸ਼ਰਾ ਨੇ ਹਿਤਧਾਰਕਾਂ ਨਾਲ ਜੁੜਾਅ ਵਧਾਉਣ ਬਾਰੇ ਗੱਲ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਯੂਆਈਡੀਏਆਈ ਦੀ ਨਿਰੰਤਰ ਇਨੋਵੇਸ਼ਨ ਨਾਲ ਨੇੜਲੇ ਭਵਿੱਖ ਵਿੱਚ ਬਹੁਤ ਸਾਰੇ ਵਰਤੋਂ ਦੇ ਮਾਮਲੇ ਸਾਹਮਣੇ ਆਉਣਗੇ।
ਯੂਆਈਡੀਏਆਈ ਦੇ ਸੀਈਓ ਸ਼੍ਰੀ ਭੁਵਨੇਸ਼ ਕੁਮਾਰ ਨੇ ਕਿਹਾ ਕਿ ਆਧਾਰ ਨਾ ਸਿਰਫ਼ 12-ਅੰਕਾਂ ਦੀ ਵਿਲੱਖਣ ਪਛਾਣ ਪ੍ਰਣਾਲੀ ਹੈ, ਸਗੋਂ ਸਸ਼ਕਤੀਕਰਣ, ਪਹੁੰਚਯੋਗਤਾ ਅਤੇ ਵਿਸ਼ਵਾਸ ਦੀ ਯਾਤਰਾ ਵੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਧਾਰ ਭਾਰਤ ਦੇ ਡਿਜੀਟਲ ਭਵਿੱਖ ਨੂੰ ਆਕਾਰ ਦੇਣ, ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨਾਲ ਨਿਵਾਸੀਆਂ ਨੂੰ ਸਸ਼ਕਤ ਬਣਾਉਣ, ਡਿਜੀਟਲ ਸਮਾਵੇਸ਼ ਦਾ ਵਿਸਥਾਰ ਕਰਨ ਅਤੇ ਸਿਹਤ ਸੰਭਾਲ ਤੋਂ ਸਿੱਖਿਆ ਅਤੇ ਸਮਾਜ ਭਲਾਈ ਤੋਂ ਉੱਦਮਤਾ ਤੱਕ ਸਾਡੇ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦਾ ਰਹੇਗਾ।
ਇਸ ਪ੍ਰੋਗਰਾਮ ਵਿੱਚ 16ਵੇਂ ਆਧਾਰ ਦਿਵਸ ਦੀ ਯਾਦ ਵਿੱਚ ਤੇਲੰਗਾਨਾ ਸਰਕਲ ਦੇ ਪੋਸਟ ਮਾਸਟਰ ਜਨਰਲ ਦੁਆਰਾ ਆਧਾਰ ਮਾਈਸਟੈਂਪ ਅਤੇ ਇੱਕ ਵਿਸ਼ੇਸ਼ ਕਵਰ ਦਾ ਉਦਘਾਟਨ ਵੀ ਕੀਤਾ ਗਿਆ।
ਯੂਆਈਡੀਏਆਈ ਨੇ ਆਪਣਾ ਆਧਾਰ ਬ੍ਰਾਂਡ ਮੈਨੂਅਲ ਵੀ ਜਾਰੀ ਕੀਤਾ, ਜੋ ਡਿਜੀਟਲ ਪਲੈਟਫਾਰਮਾਂ, ਦਸਤਾਵੇਜ਼ਾਂ, ਬੋਰਡਾਂ, ਕਾਨਫਰੰਸਾਂ, ਪ੍ਰਦਰਸ਼ਨੀਆਂ ਅਤੇ ਹੋਰ ਜਨਤਕ ਇੰਟਰਫੇਸਾਂ ਵਿੱਚ ਬ੍ਰਾਂਡਿੰਗ ਲਈ ਸਪਸ਼ਟ ਮਾਪਦੰਡ ਨਿਰਧਾਰਤ ਕਰਦਾ ਹੈ ਜੋ ਸੰਚਾਰ ਦੇ ਹਰ ਰੂਪ ਵਿੱਚ ਸਟੀਕਤਾ, ਸਪਸ਼ਟਤਾ ਅਤੇ ਮਾਨਤਾ ਨੂੰ ਯਕੀਨੀ ਬਣਾਉਂਦਾ ਹੈ।
ਦਿਨ ਦੇ ਦੌਰਾਨ, ਯੂਆਈਡੀਏ ਦੇ ਟੈਕਨੋਲੋਜੀ ਸੈਂਟਰ ਨੇ ਦਿਖਾਇਆ ਕਿ ਕਿਵੇਂ ਆਗਾਮੀ ਨਵਾਂ ਆਧਾਰ ਐਪ ਕਈ ਸੇਵਾਵਾਂ ਨੂੰ ਐਪ ‘ਤੇ ਉਪਲਬਧ ਕਰਵਾਏਗਾ ਅਤੇ ਆਧਾਰ ਨੰਬਰ ਧਾਰਕਾਂ ਨੂੰ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਆਧਾਰ ਨੂੰ ਸਾਂਝਾ ਕਰਨ ਦੇ ਤਰੀਕੇ 'ਤੇ ਵਧੇਰੇ ਨਿਯੰਤਰਣ ਪ੍ਰਦਾਨ ਕਰੇਗਾ।
ਸਾਡੇ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਜੁੜਾਅ ‘ਤੇ ਅਧਾਰਿਤ ਕਾਨਫਰੰਸਾਂ, ‘ਆਧਾਰ ਸੰਵਾਦ’ ਦੇ ਬੰਗਲੁਰੂ ਅਤੇ ਮੁੰਬਈ ਅਤੇ ਦਿੱਲੀ ਦੇ ਤਿੰਨ ਸਫਲ ਐਡੀਸ਼ਨਾਂ ਤੋਂ ਬਾਅਦ, ਯੂਆਈਡੀਏਆਈ ਹਿਤਧਾਰਕਾਂ ਨਾਲ ਚੌਥੀ ਅਜਿਹੀ ਕਾਨਫਰੰਸ ਦੀ ਮੇਜ਼ਬਾਨੀ ਕਰਨ ਲਈ ਹੈਦਰਾਬਾਦ ਵਿੱਚ ਸੀ।
ਨਵੰਬਰ 2024 ਵਿੱਚ ਬੰਗਲੁਰੂ ਵਿਖੇ, ਯੂਆਈਡੀਏਆਈ ਨੇ ਡਿਜੀਟਲ ਪਛਾਣ ਸਪੇਸ ਵਿੱਚ ਸ਼ਾਮਲ ਉਦਯੋਗਾਂ ਅਤੇ ਟੈਕਨੋਲੋਜੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ; ਜਨਵਰੀ 2025 ਵਿੱਚ ਮੁੰਬਈ ਵਿਖੇ ਦੂਜਾ ਐਡੀਸ਼ਨ, ਬੀਐੱਫਐੱਸਆਈ, ਫਿਨਟੈੱਕ ਅਤੇ ਟੈਲੀਕੌਮ ਸੈਕਟਰਾਂ ਨੂੰ ਇਕੱਠੇ ਕਰਨ ਵਾਲੇ ਫਿਨਟੈੱਕ 'ਤੇ ਕੇਂਦ੍ਰਿਤ ਸੀ। ਦਿੱਲੀ ਵਿੱਚ ਅਸੀਂ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ 'ਤੇ ਧਿਆਨ ਕੇਂਦ੍ਰਿਤ ਕੀਤਾ। ਇੱਥੇ, ਸਾਡਾ ਵਿਸ਼ਾ “ਕਨੈਕਟ, ਇਮਪਾਵਰ ਤੇ ਇਨੋਵੇਟ” ਸੀ, ਅਤੇ ਵਿਚਾਰ-ਵਟਾਂਦਰੇ ਵਰਤੋਂ ਨੂੰ ਵਧਾਉਣ, ਸਟਾਰਟਅੱਪ ਈਕੋਸਿਸਟਮ ਦਾ ਸਮਰਥਨ ਕਰਨ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਸਨ - ਇਹ ਸਭ ਕੁਝ ਆਧਾਰ ਨੰਬਰ ਧਾਰਕਾਂ ਨੂੰ ਇਸ ਦੇ ਕੇਂਦਰ ਵਿੱਚ ਰੱਖਦੇ ਹੋਏ ਯੋਜਨਾਬੱਧ ਕੀਤਾ ਗਿਆ ।
ਉਦਘਾਟਨ ਸੈਸ਼ਨ ਤੋਂ ਬਾਅਦ, ਸਮਾਗਮ ਵਿੱਚ ਡਿਜੀਟਲ ਪਛਾਣ ਪ੍ਰਣਾਲੀ ਵਿੱਚ ਇਨੋਵੇਸ਼ਨ; ਗੈਰ-ਸਰਕਾਰੀ ਸੰਸਥਾਵਾਂ ਲਈ ਆਧਾਰ ਨੂੰ ਅਣਲੌਕ ਕਰਨਾ, ਨਾਮਾਂਕਣ ਅਤੇ ਅੱਪਡੇਟ ਈਕੋਸਿਸਟਮ ਵਿੱਚ ਨਵੇਂ ਵਿਕਾਸ ਆਦਿ ਵਰਗੇ ਖੇਤਰਾਂ ਅਤੇ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਵਿਸ਼ਿਆਂ ‘ਤੇ ਵਿਚਾਰ-ਵਟਾਂਦਰੇ ਹੋਏ।
*************
ਧਰਮੇਂਦਰ ਤਿਵਾਰੀ/ਏਕੇ
(रिलीज़ आईडी: 2173096)
आगंतुक पटल : 15