ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਨੇ ਸੁਜਲਮ ਭਾਰਤ ਸਮਿਟ ਦੇ ਤਹਿਤ "ਪੀਣ ਵਾਲੇ ਪਾਣੀ ਦੀ ਸਥਿਰਤਾ" 'ਤੇ ਇੱਕ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ
ਵਰਚੁਅਲ ਵਰਕਸ਼ਾਪ ਵਿੱਚ ਜਲ ਜੀਵਨ ਮਿਸ਼ਨ (JJM) ਦੇ ਅਗਲੇ ਪੜਾਅ ਵਿੱਚ ਜਲ ਸਰੋਤਾਂ ਦੀ ਸਥਿਰਤਾ,ਸੰਚਾਲਨ ਅਤੇ ਰੱਖ-ਰਖਾਅ ਨੂੰ ਤਰਜੀਹ ਵਜੋਂ ਉਜਾਗਰ ਕੀਤਾ
ਰਾਜ ਜਿਨ੍ਹਾਂ ਨੇ ਜਲ ਸਰੋਤ ਸਥਿਰਤਾ 'ਤੇ ਅਨੁਭਵ ਅਤੇ ਵਧੀਆ ਅਭਿਆਸ ਸਾਂਝੇ ਕੀਤੇ - ਅਸਾਮ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਕਰਨਾਟਕ ਅਤੇ ਮੱਧ ਪ੍ਰਦੇਸ਼
Posted On:
26 SEP 2025 6:24PM by PIB Chandigarh
ਸੁਜਲਮ ਭਾਰਤ ਦੇ ਵਿਜ਼ਨ 'ਤੇ ਵਿਭਾਗੀ ਸਮਿਟ ਦੀਆਂ ਤਿਆਰੀਆਂ ਲਈ ਥੀਮੈਟਿਕ ਕਾਨਫਰੰਸ ਦੇ ਇੱਕ ਹਿੱਸੇ ਵਜੋਂ, ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (DDWS) ਨੇ ਅੱਜ "ਪੀਣ ਵਾਲੇ ਪਾਣੀ ਦੀ ਸਥਿਰਤਾ" 'ਤੇ ਇੱਕ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਨਿਰਦੇਸ਼ਿਤ ਸੁਜਲਮ ਭਾਰਤ ਸ਼ਿਖਰ ਸਮਿਟ, ਛੇ ਵਿਭਾਗੀ ਸੰਮੇਲਨਾਂ ਵਿੱਚੋਂ ਇੱਕ ਹੈ ਜੋ ਰਾਸ਼ਟਰੀ ਨੀਤੀ ਵਿੱਚ ਜ਼ਮੀਨੀ ਪੱਧਰ 'ਤੇ ਅਨੁਭਵਾਂ ਨੂੰ ਸੰਚਾਰਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਜਲ ਸ਼ਕਤੀ ਮੰਤਰਾਲੇ ਦੁਆਰਾ ਆਯੋਜਿਤ ਅਤੇ ਨੀਤੀ ਆਯੋਗ ਦੁਆਰਾ ਤਾਲਮੇਲ ਕੀਤਾ ਗਿਆ, ਇਹ ਸੰਮੇਲਨ ਨੀਤੀਗਤ ਢਾਂਚੇ ਨੂੰ ਖੇਤਰੀ ਹਕੀਕਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਸੰਮੇਲਨ ਨਵੰਬਰ ਦੇ ਅੰਤ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ ਆਰ ਪਾਟਿਲ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਹੈ।

ਇਸ ਵਰਕਸ਼ਾਪ ਵਿੱਚ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (DDWS) ਦੇ ਸਕੱਤਰ ਸ਼੍ਰੀ ਅਸ਼ੋਕ ਕੇ.ਕੇ. ਮੀਣਾ ਨੇ ਸ਼ਿਰਕਤ ਕੀਤੀ ਅਤੇ ਸ਼੍ਰੀ ਕਮਲ ਕਿਸ਼ੋਰ ਸੋਨ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐੱਸਬੀਐੱਮ(ਜੀ) ਅਤੇ JJM) ਅਤੇ ਸ਼੍ਰੀਮਤੀ ਅਰਚਨਾ ਵਰਮਾ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਰਾਸ਼ਟਰੀ ਜਲ ਮਿਸ਼ਨ (NWM) ਨੇ ਪ੍ਰਧਾਨਗੀ ਕੀਤੀ। ਇਸ ਵਿੱਚ ਰਾਜ ਦੇ ਨੋਡਲ ਅਧਿਕਾਰੀ ਅਤੇ ਮਿਸ਼ਨ ਡਾਇਰੈਕਟਰ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜ਼ਿਲ੍ਹਾ ਕਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ, ਖੇਤਰ ਦੇ ਮਾਹਿਰ ਅਤੇ ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸੀਨੀਅਰ ਰਾਜ ਦੇ ਸੀਨੀਅਰ ਅਧਿਕਾਰੀਆਂ, ਹਿੱਸੇਦਾਰਾਂ, ਆਰਡਬਲਿਊਪੀਐੱਫ (RWPF)ਭਾਗੀਦਾਰਾਂ, ਅਤੇ ਡੀਡੀਡਬਲਿਊਐੱਸ (DDWS), ਐੱਨਡਬਲਿਊਐੱਮ (NWM), ਅਤੇ DoWR ਦੇ ਅਧਿਕਾਰੀਆਂ ਸਮੇਤ 300 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

ਵਰਕਸ਼ਾਪ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ, ਸ਼੍ਰੀਮਤੀ ਅਰਚਨਾ ਵਰਮਾ ਨੇ ਵਰਕਸ਼ਾਪ ਨੂੰ ਖੇਤਰ ਦੀਆਂ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ ਕਰਨ, ਨੀਤੀਗਤ ਪਾੜੇ ਦੀ ਪਛਾਣ ਕਰਨ ਅਤੇ ਹੱਲ ਲੱਭਣ ਦਾ ਇੱਕ ਮੌਕਾ ਦੱਸਿਆ। ਉਨ੍ਹਾਂ ਨੇ ਚਰਚਾ ਲਈ ਤਿੰਨ ਪ੍ਰਮੁੱਖ ਖੇਤਰਾਂ ਦੀ ਰੂਪਰੇਖਾ ਪੇਸ਼ ਕੀਤੀ - ਪਾਣੀ ਦਾ ਸਰੋਤ, ਪਾਣੀ ਦੀ ਗੁਣਵੱਤਾ, ਅਤੇ ਸੰਚਾਲਨ ‘ਤੇ ਰੱਖ-ਰਖਾਅ (O&M)। ਉਨ੍ਹਾਂ ਨੇ ਪ੍ਰਭਾਵਸ਼ਾਲੀ ਕਨਵਰਜੈਂਸ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਸਥਿਰਤਾ ਨੂੰ ਮਜ਼ਬੂਤ ਕਰਨ ਲਈ, ਹਾਲ ਹੀ ਵਿੱਚ ਕੀਤੇ ਗਏ ਸੋਧਾਂ ਦੇ ਅਨੁਸਾਰ, ਮਨਰੇਗਾ ਫੰਡਾਂ ਦੀ ਵਰਤੋਂ ਪਾਣੀ ਸੰਭਾਲ ਕਾਰਜਾਂ ਲਈ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਆਪਣੇ ਸੰਬੋਧਨ ਦੌਰਾਨ, ਸ਼੍ਰੀ ਕਮਲ ਕਿਸ਼ੋਰ ਸੋਨ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਕਿ ਜਲ ਜੀਵਨ ਮਿਸ਼ਨ ਛੇ ਸਾਲ ਪੂਰੇ ਕਰ ਰਿਹਾ ਹੈ ਅਤੇ ਆਪਣੇ ਅਗਲੇ ਪੜਾਅ ਵਿੱਚ ਦਾਖਲ ਹੋ ਰਿਹਾ ਹੈ, ਇਹ ਮੁਲਾਂਕਣ ਕਰਨਾ ਮਹੱਤਵਪੂਰਨ ਹੈ ਕਿ ਕੀ ਸਰੋਤ ਦੇ ਮਜ਼ਬੂਤੀਕਰਣ, ਸਰੋਤ ਸੁਰੱਖਿਆ ਅਤੇ ਸੰਪਤੀਆਂ ਦੀ ਸਥਿਰਤਾ ਵੱਲ ਢੁਕਵਾਂ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਥਿਰਤਾ ਸਿਰਫ਼ ਭੌਤਿਕ ਜਾਂ ਵਿੱਤੀ ਪਹਿਲੂਆਂ ਨੂੰ ਦਰਸਾਉਂਦੀ ਨਹੀਂ ਹੈ, ਸਗੋਂ ਇੱਕ ਵਧੇਰੇ ਵਿਆਪਕ ਸੰਕਲਪ ਹੈ। ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਣੀ ਸੰਭਾਲ ਅਤੇ ਪੀਣ ਵਾਲੇ ਪਾਣੀ ਦੇ ਮੁੱਦਿਆਂ ਨਾਲ ਸਬੰਧਿਤ ਮਗਨਰੇਗਾ (MGNREGA) ਦਿਸ਼ਾ-ਨਿਰਦੇਸ਼ਾਂ ਵਿੱਚ ਕੀਤੇ ਗਏ ਨਵੇਂ ਸੋਧਾਂ ਦਾ ਹਵਾਲਾ ਦੇਣ ਦੇ ਨਿਰਦੇਸ਼ ਦਿੱਤੇ।
ਸੰਸਥਾਵਾਂ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਜ਼ਿਲ੍ਹਾ ਪੱਧਰ 'ਤੇ ਪ੍ਰਭਾਵਸ਼ਾਲੀ ਯੋਜਨਾਬੰਦੀ, ਨਿਗਰਾਨੀ ਅਤੇ ਕਨਵਰਜੈਂਸ ਨੂੰ ਯਕੀਨੀ ਬਣਾਉਣ ਵਿੱਚ ਜ਼ਿਲ੍ਹਾ ਕਲੈਕਟਰਾਂ ਅਤੇ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨਾਂ (DWSMs) ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਰਾਜਾਂ ਨੂੰ ਸਿੰਗਲ ਵਿਲੇਜ ਸਕੀਮਾਂ (SVS) ਅਤੇ ਮਲਟੀ ਵਿਲੇਜ ਸਕੀਮਾਂ (MVS) ਦੋਵਾਂ ਦੇ ਸੰਚਾਲਨ ਅਤੇ ਦੇਖਭਾਲ ਨੂੰ ਤਰਜੀਹ ਦੇਣ ਅਤੇ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਜ਼ਮੀਨੀ ਪੱਧਰ 'ਤੇ ਸੰਸਥਾਗਤ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਪ੍ਰਦੀਪ ਸਿੰਘ, ਡਾਇਰੈਕਟਰ, ਐੱਨਜੇਜੇਐੱਮ, ਡੀਡੀਡਬਲਿਊਐੱਸ, ਨੇ ਜਲ ਜੀਵਨ ਮਿਸ਼ਨ ਦੇ ਛੇ ਵਰ੍ਹਿਆਂ ਦੇ ਸਫ਼ਰ 'ਤੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਬਾਅਦ ਦੇ ਵਿਚਾਰ-ਵਟਾਂਦਰੇ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਪ੍ਰੋਗਰਾਮ ਦੇ ਤਹਿਤ ਪ੍ਰਾਪਤ ਕੀਤੀ ਗਈ ਪ੍ਰਮੁੱਖ ਉਪਲੱਬਧੀਆਂ ਵੀ ਸਾਂਝੀਆਂ ਕੀਤੀਆਂ ਗਈਆਂ।

ਇਸ ਤੋਂ ਬਾਅਦ ਕੇਂਦਰੀ ਭੂਮੀਗਤ ਜਲ ਬੋਰਡ (CGWB) ਦੀ ਵਿਗਿਆਨੀ ਡੀ, ਸ਼੍ਰੀਮਤੀ ਮਿੰਨੀ ਚੰਦਰਨ ਦੁਆਰਾ ਭਾਰਤ ਵਿੱਚ ਭੂਮੀਗਤ ਜਲ ਸਥਿਤੀ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਨੇ ਜਲ ਭੰਡਾਰਾਂ ਦੀ ਸਥਿਤੀ, ਭੂਮੀਗਤ ਪਾਣੀ-ਅਧਾਰਿਤ ਸਰੋਤ ਸਥਿਰਤਾ 'ਤੇ ਐੱਸਓਪੀ (SOPs), ਪੀਣ ਵਾਲੇ ਪਾਣੀ ਦੇ ਸਰੋਤ ਸਥਿਰਤਾ ਲਈ ਸੀਜੀਡਬਲਿਊਬੀ (CGWB) ਦੀਆਂ ਗਤੀਵਿਧੀਆਂ, ਜ਼ਿਲ੍ਹਾ ਪੱਧਰ 'ਤੇ ਰੀਚਾਰਜ ਯੋਜਨਾਵਾਂ ਅਤੇ ਵਧੀਆ ਅਭਿਆਸਾਂ ਨੂੰ ਕਵਰ ਕੀਤਾ।
ਅਸਾਮ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਸਮੇਤ ਰਾਜਾਂ ਨੇ ਆਪਣੇ ਅਨੁਭਵ ਪੇਸ਼ ਕੀਤੇ, ਮੁੱਖ ਪ੍ਰਾਪਤੀਆਂ, ਚੁਣੌਤੀਆਂ, ਸਭ ਤੋਂ ਵਧੀਆ ਅਭਿਆਸਾਂ, ਕੀਤੀ ਗਈ ਪ੍ਰਗਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ, ਬਾਇਓਮ ਇਨਵਾਇਰਨਮੈਂਟਲ ਸੌਲਿਊਸ਼ਨਜ਼ ਅਤੇ ਗੁਰੂਜਲ ਦੇ ਪ੍ਰਤੀਨਿਧੀਆਂ ਨੇ ਵਰਕਸ਼ਾਪ ਦੌਰਾਨ ਤਕਨੀਕੀ ਪੇਸ਼ਕਾਰੀਆਂ ਪੇਸ਼ ਕੀਤੀਆਂ।

ਵੀਡਬਲਿਊਐੱਸਸੀ ਦੇ ਪ੍ਰਤੀਨਿਧੀਆਂ ਨੇ ਵੀ ਆਪਣੇ ਖੇਤਰੀ ਤਜ਼ਰਬੇ ਅਤੇ ਜੇਜੇਐੱਮ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਜੇਜੇਐੱਮ ਉਨ੍ਹਾਂ ਦੇ ਪਿੰਡਾਂ ਵਿੱਚ ਸਕਾਰਾਤਮਕ ਬਦਲਾਅ ਲਿਆ ਰਿਹਾ ਹੈ।
ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨੇ ਵਰਕਸ਼ਾਪ ਨੂੰ ਸਮ੍ਰਿੱਧ ਬਣਾਉਂਦੇ ਹੋਏ ਵਾਧੂ ਜਾਣਕਾਰੀ ਪ੍ਰਦਾਨ ਕੀਤੀ।

ਸਮਾਪਤੀ ਟਿੱਪਣੀਆਂ ਦਿੰਦੇ ਹੋਏ, ਸ਼੍ਰੀਮਤੀ ਅਰਚਨਾ ਵਰਮਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੀਣ ਵਾਲੇ ਪਾਣੀ ਦੀਆਂ ਸੇਵਾਵਾਂ ਦੀ ਸਥਿਰਤਾ ਨੂੰ ਸਰੋਤਾਂ ਦੀ ਸਥਿਰਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰੇਕ ਦਖਲਅੰਦਾਜ਼ੀ ਨੂੰ ਜਲ ਭੰਡਾਰ ਰੀਚਾਰਜ, ਵਾਟਰਸ਼ੈੱਡ ਪ੍ਰਬੰਧਨ ਅਤੇ ਘਾਟੇ ਨੂੰ ਰੋਕਣ ਲਈ ਸੰਭਾਲ ਅਭਿਆਸਾਂ ਨਾਲ ਭਾਈਚਾਰਕ ਜ਼ਰੂਰਤਾਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ।
ਸ਼੍ਰੀ ਕਮਲ ਕਿਸ਼ੋਰ ਸੋਨ ਨੇ ਵੀ ਭਾਗੀਦਾਰਾਂ ਨੂੰ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ, ਜਿਸਨੇ ਵਰਕਸ਼ਾਪ ਵਿਚਾਰ-ਵਟਾਂਦਰੇ ਨੂੰ ਹੋਰ ਸਮ੍ਰਿੱਧ ਬਣਾਇਆ।
ਇਸ ਵਰਕਸ਼ਾਪ ਦੇ ਅਨੁਭਵ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾ ਨੂੰ ਜਾਣਕਾਰੀ ਵਿੱਚ ਮਦਦ ਕਰਨਗੇ ਅਤੇ ਸੁਜਲਮ ਭਾਰਤ ਸਮਿਟ ਦੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਦੇਸ਼ ਵਿੱਚ ਟਿਕਾਊ ਪਾਣੀ ਅਤੇ ਸਵੱਛਤਾ ਪ੍ਰਬੰਧਨ ਲਈ ਇੱਕ ਰੋਡਮੈਪ ਤਿਆਰ ਕਰਨ ਵਿੱਚ ਮਦਦ ਮਿਲੇਗੀ।
****
ਐੱਮਏਐਮ/ਏਕੇ/ਐੱਸਐਮਪੀ
(Release ID: 2172312)
Visitor Counter : 2