ਰਸਾਇਣ ਤੇ ਖਾਦ ਮੰਤਰਾਲਾ
ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ (ਡੀਸੀਪੀਸੀ) ਦੇ ਅਧਿਕਾਰੀਆਂ ਨੇ ਗੁਰੂਗ੍ਰਾਮ ਸਥਿਤ ਕਲਿਨਿੰਗ ਟਾਰਗੇਟ ਯੂਨਿਟ ਵਿਖੇ ਸਵੱਛਉਤਸਵ 2025 ਦੇ ਤਹਿਤ ਸ਼੍ਰਮਦਾਨ ਵਿੱਚ ਹਿੱਸਾ ਲਿਆ
Posted On:
26 SEP 2025 11:38AM by PIB Chandigarh
ਸਵੱਛਤਾ ਹੀ ਸੇਵਾ ਅਭਿਆਨ ਦੇ ਇੱਕ ਹਿੱਸੇ ਵਜੋਂ ਅਤੇ “ਏਕ ਦਿਨ, ਏਕ ਘੰਟਾ, ਏਕ ਸਾਥ” ਥੀਮ ਦੇ ਅਨੁਸਾਰ, ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ (ਡੀਸੀਪੀਸੀ) ਨੇ ਅੱਜ ਇੰਸਟੀਟਿਊਟ ਆਫ਼ ਪੈਸਟੀਸਾਈਡ ਫੋਰਮੂਲੇਸ਼ਨ ਟੈਕਨੋਲੋਜੀ (ਆਈਪੀਐੱਫਟੀ) ਗੁਰੂਗ੍ਰਾਮ ਨਾਲ ਸ਼੍ਰਮਦਾਨ ਅਭਿਆਨ ਦਾ ਆਯੋਜਨ ਕੀਤਾ।
ਡੀਸੀਪੀਸੀ ਸਕੱਤਰ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ ਸ਼੍ਰਮਦਾਨ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਆਈਪੀਐੱਫਟੀ ਦੇ ਡਾਇਰੈਕਟਰ ਅਤੇ ਸਟਾਫ ਮੈਂਬਰਾਂ ਸਮੇਤ ਕੁੱਲ 50 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਅਭਿਆਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਕੱਠੇ ਮਿਲ ਕੇ ਗੁਰੂਗ੍ਰਾਮ ਦੇ ਸੁੰਦਰਹੇੜਾ ਸਥਿਤ ਉਦਯੋਗ ਵਿਹਾਰ ਵਿਖੇ ਪੁਲਿਸ ਸਟੇਸ਼ਨ ਦੇ ਕੋਲ ਨਿਰਧਾਰਿਤ ਕਲਿਨਿੰਗ ਟਾਰਗੇਟ ਯੂਨਿਟ (ਸੀਟੀਯੂ) ਵਿੱਚ ਸ਼੍ਰਮਦਾਨ ਕੀਤਾ।

************
ਆਰਟੀ/ਜੀਐੱਸ/ਐੱਸਜੀ
(Release ID: 2172100)
Visitor Counter : 2