ਕਾਨੂੰਨ ਤੇ ਨਿਆਂ ਮੰਤਰਾਲਾ
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਦੁਆਰਾ ‘ਏਕ ਦਿਨ ਏਕ ਘੰਟਾ ਏਕ ਸਾਥ: ਰਾਸ਼ਟਰਵਿਆਪੀ ਸਵੈ-ਇੱਛਤ ਸ਼੍ਰਮਦਾਨ’ ਪਹਿਲ
ਸਵੱਛਤਾ ਹੀ ਸੇਵਾ -2025 ਅਭਿਆਨ ਦੌਰਾਨ ਆਯੋਜਿਤ ਵੱਖ-ਵੱਖ ਗਤੀਵਿਧੀਆਂ ਦੇ ਨਾਲ ਨਿਆਂ ਵਿਭਾਗ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ
Posted On:
26 SEP 2025 1:40PM by PIB Chandigarh
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਨੇ ਸਵੱਛਤਾ ਹੀ ਸੇਵਾ (ਐੱਸਐੱਚਐੱਸ)-2025 –ਸਵੱਛੋਤਸਵ ਅਭਿਆਨ ਦੇ ਤਹਿਤ 25.09.2025 ਨੂੰ ਜੈਸਲਮੇਰ ਹਾਊਸ ਵਿੱਚ ਰਾਸ਼ਟਰਵਿਆਪੀ ਸਵੈ-ਇੱਛਤ ਸ਼੍ਰਮਦਾਨ’ ‘ਏਕ ਦਿਨ ਏਕ ਘੰਟਾ ਏਕ ਸਾਥ’ ਗਤੀਵਿਧੀ ਵਿੱਚ ਹਿੱਸਾ ਲਿਆ।

ਨਿਆਂ ਵਿਭਾਗ ਦੇ ਸਕੱਤਰ ਨੇ ਕਾਰਜ ਸਥਾਨ ‘ਤੇ ਸਵੱਛਤਾ, ਸਫਾਈ ਅਤੇ ਅਨੁਸ਼ਾਸਨ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਸ ਅਭਿਆਨ ਦੀ ਅਗਵਾਈ ਕੀਤੀ ਅਤੇ ਇਸ ਵਰ੍ਹੇ ਦੇ ‘ਸਵੱਛੋਤਸਵ’ ਦੀ ਥੀਮ ਦੇ ਅਨੁਸਾਰ ਸਮੂਹਿਕ ਯਤਨਾਂ ਦੀ ਸ਼ਕਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਰਾਸ਼ਟਰ ਦੇ ਉਤਸਵ ਦੀ ਭਾਵਨਾ ਨੂੰ ਜੋੜਦੇ ਹੋਏ, ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕੀਤਾ। ਸ਼੍ਰਮਦਾਨ ਦਾ ਮੁੱਖ ਉਦੇਸ਼ ਸਥਾਈ ਵਾਤਾਵਰਣ ਅਤੇ ਸਾਰਿਆਂ ਦੀ ਭਲਾਈ ‘ਤੇ ਕੇਂਦ੍ਰਿਤ ਸੀ।
ਵਿਭਾਗ ਵੱਲੋਂ ਆਈਪੀਸੀਏ ਦੇ ਡਿਪਟੀ ਡਾਇਰੈਕਟਰ, ਡਾ. ਰਾਧਾ ਗੋਇਲ ਦੁਆਰਾ ਤਿੰਨ ‘ਆਰ’ ਰੀਡਿਊਸ, ਰੀਯੂਜ਼, ਰੀਸਾਈਕਲ ‘ਤੇ ਇੱਕ ਸੰਖੇਪ ਸੈਸ਼ਨ ਵਿੱਚ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਯੋਜਿਤ ਕੀਤਾ ਗਿਆ ਸੀ। ਇਸ ਸੈਸ਼ਨ ਵਿੱਚ ਵੇਸਟ ਮੈਨੇਜਮੈਂਟ ਨਾਲ ਜੁੜੀਆਂ ਗਤੀਵਿਧੀਆਂ ਨੂੰ ਮੁੜ-ਸੁਚਾਰੂ ਕਰਨ ਅਤੇ ਵਾਤਾਵਰਣ ਸਬੰਧੀ ਗਤੀਵਿਧੀਆਂ ਨੂੰ ਮਹੱਤਵ ਦੇਣ ਲਈ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਇਸਤੇਮਾਲ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਸਥਾਈ ਪ੍ਰਣਾਲੀਆਂ ਨੂੰ ਅਪਣਾਉਣਾ ਸੀ।

ਐੱਸਐੱਚਐੱਸ-2025 ਦੇ ਫੋਕਸ ਖੇਤਰਾਂ ਵਿੱਚੋਂ ਇੱਕ, ਸਵੱਛ ਹਰਾ-ਭਰਿਆ ਉਤਸਵ ਦੇ ਤਹਿਤ, ਜੈਸਲਮੇਰ ਹਾਊਸ ਦੇ ਸਾਹਮਣੇ ਵਾਲੇ ਪਾਰਕ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਵੀ ਆਯੋਜਿਤ ਕੀਤੀ ਗਈ ਹੈ।

*********
ਸਮਰਾਟ/ਐਲਨ/ਏਕੇ
(Release ID: 2171997)
Visitor Counter : 5