ਖੇਤੀਬਾੜੀ ਮੰਤਰਾਲਾ
azadi ka amrit mahotsav

ਆਈਸੀਏਆਰ ਨੇ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਅਭਿਆਨ ਦੇ ਤਹਿਤ ਸਵੱਛਤਾ ਨਾਲ ਜੁੜੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ


21 ਤੋਂ 23 ਸਤੰਬਰ ਤੱਕ ‘ਸਵੱਛੋਤਸਵ’ ਮਨਾਇਆ

Posted On: 24 SEP 2025 4:09PM by PIB Chandigarh

ਮੌਜੂਦਾ ਸਵੱਛਤਾ ਹੀ ਸੇਵਾ (ਐੱਸਐੱਚਐੱਸ) ਅਭਿਆਨ 2025 ਅਤੇ ਵਰ੍ਹੇ ਦੇ ਵਿਆਪਕ ਵਿਸ਼ੇ  ‘ਸਵੱਛੋਤਸਵ’ ਦੇ ਹਿੱਸੇ ਵਜੋਂ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਤੇ ਇਸ ਦੇ ਸੰਸਥਾਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੇ ਨੈੱਟਵਰਕ ਨੇ ਸਵੱਛਤਾ, ਸਿਹਤ ਅਤੇ ਵਾਤਾਵਰਣ ਸਬੰਧੀ ਸਥਿਰਤਾ ਨੂੰ ਹੁਲਾਰਾ ਦੇਣ ਲਈ 21 ਤੋਂ 23 ਸਤੰਬਰ 2025 ਤੱਕ ਕਈ ਮੁਹਾਰਤ ਗਤੀਵਿਧੀਆਂ ਦਾ ਆਯੋਜਨ ਕੀਤਾ। 

21 ਸਤੰਬਰ ਨੂੰ, ਸਫਾਈ ਕਰਮਚਾਰੀਆਂ ਦੀ ਸਿਹਤ ਅਤੇ ਭਲਾਈ ਨੂੰ ਤਰਜੀਹ ਦੇਣ ਲਈ ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰਾਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਰੋਕਥਾਮ ਸਿਹਤ ਜਾਂਚ ਅਤੇ ਸਰਕਾਰੀ ਭਲਾਈ ਯੋਜਨਾਵਾਂ ਨਾਲ ਸਬੰਧਾਂ ਨੂੰ ਸਰਲ ਬਣਾਉਣਾ ਸ਼ਾਮਲ ਸੀ, ਜੋ ਇਨ੍ਹਾਂ ਮਹੱਤਵਪੂਰਨ ਫਰੰਟਲਾਈਨ ਕਰਮਚਾਰੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਆਈਸੀਏਆਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

22 ਸਤੰਬਰ ਨੂੰ, ਆਈਸੀਏਆਰ ਦੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਸਵੱਛਤਾ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦਾ ਪ੍ਰਦਰਸ਼ਨ ਕਰਨ ਲਈ ਇੱਕ ਪ੍ਰਤੀਕਾਤਮਕ ਮਨੁੱਖੀ ਲੜੀ ਬਣਾਈ। ਇਸ ਦਿਨ, ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨੂੰ ਹੁਲਾਰਾ ਦੇਣ ਲਈ, ‘ਰੀਡਿਊਸ, ਹੀ-ਯੂਜ਼ ਅਤੇ ਰੀ-ਸਾਈਕਲ ਦੇ ਸਿਧਾਂਤਾਂ 'ਤੇ ਕੇਂਦ੍ਰਿਤ ਜਾਗਰੂਕਤਾ ਨਾਲ ਸਬੰਧਿਤ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ।

ਇਹ ਅਭਿਆਨ 23 ਸਤੰਬਰ ਨੂੰ ਕਲੀਨ ਗ੍ਰੀਨ ਉਤਸਵ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਆਪਕ ਸਫਾਈ ਅਭਿਆਨਾਂ ਦੇ ਨਾਲ-ਨਾਲ ਵਾਤਾਵਰਣ-ਅਨੁਕੂਲ ਅਤੇ ਜ਼ੀਰੋ-ਵੇਸਟ ਉਤਸਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯਤਨਾਂ ਨੇ ਇੱਕ ਸਵੱਛ, ਹਰਿਆ-ਭਰਿਆ ਭਾਰਤ ਬਣਾਉਣ ਵਿੱਚ ਵਾਤਾਵਰਣ ਦੀ ਸੰਭਾਲ ਅਤੇ ਭਾਈਚਾਰਕ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ।

ਆਈਸੀਏਆਰ ਦੇ 113 ਖੋਜ ਸੰਸਥਾਨਾਂ, 731 ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਦੇਸ਼ ਭਰ ਵਿੱਚ ਹੋਰ ਸੰਸਥਾਵਾਂ ਵਿੱਚ ਲਾਗੂ ਕੀਤੀਆਂ ਗਈਆਂ ਇਨ੍ਹਾਂ ਗਤੀਵਿਧੀਆਂ ਨੇ ਕਿਸਾਨਾਂ, ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰਿਆਂ ਸਮੇਤ ਹਜ਼ਾਰਾਂ ਹਿਤਧਾਰਕਾਂ ਤੱਕ ਪਹੁੰਚ ਬਣਾਈ। "ਸਵੱਛੋਤਸਵ" ਦੇ ਤਹਿਤ ਇਨ੍ਹਾਂ ਨਿਰੰਤਰ ਯਤਨਾਂ ਰਾਹੀਂ, ਆਈਸੀਏਆਰ ਨੇ ਨਾ ਸਿਰਫ਼ ਸਵੱਛ ਭਾਰਤ ਮਿਸ਼ਨ ਵਿੱਚ ਆਪਣੀ ਸਰਗਰਮ ਭੂਮਿਕਾ ਨੂੰ ਹੋਰ ਮਜ਼ਬੂਤ ​​ਕੀਤਾ, ਸਗੋਂ ਸਵੱਛਤਾ, ਸਿਹਤ ਜਾਗਰੂਕਤਾ ਅਤੇ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ, ਜੋ ਕਿ ਪੇਂਡੂ ਅਤੇ ਸ਼ਹਿਰੀ ਭਾਰਤ ਵਿੱਚ ਲੰਬੇ ਸਮੇਂ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਦੇਵੇਗੀ। ਇਹ ਗਤੀਵਿਧੀਆਂ ਇੱਕ ਸਵੱਛ, ਹਰੇ-ਭਰੇ ਅਤੇ ਟਿਕਾਊ ਵਾਤਾਵਰਣ ਨੂੰ ਹੁਲਾਰਾ ਦੇਣ ਲਈ ਆਈਸੀਏਆਰ ਦੀ ਅਟੱਲ ਵਚਨਬੱਧਤਾ ਦੀ ਉਦਾਹਰਣ ਹਨ।

************

ਆਰਸੀ/ਕੇਐੱਸਆਰ/ਏਆਰ/ਏਕੇ


(Release ID: 2171205) ਵਿਜ਼ੀਟਰ ਕਾਊਂਟਰ : 20