ਰੱਖਿਆ ਮੰਤਰਾਲਾ
azadi ka amrit mahotsav

ਪ੍ਰੋਜੈਕਟ ਵਿਜਯਕ (ਬੀਆਰਓ) ਨੇ ਕਾਰਗਿਲ ਵਿੱਚ 1,200 ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਾਲ ਆਪਣਾ 15ਵਾਂ ਸਥਾਪਨਾ ਦਿਵਸ ਮਨਾਇਆ

प्रविष्टि तिथि: 21 SEP 2025 12:07PM by PIB Chandigarh

ਬੌਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਵਿਸ਼ੇਸ਼ ਪ੍ਰੋਜੈਕਟ ਵਿਜਯਕ ਨੇ 21 ਸਤੰਬਰ, 2025 ਨੂੰ ਲੱਦਾਖ ਦੇ ਕਾਰਗਿਲ ਵਿੱਚ ਆਪਣਾ 15ਵਾਂ ਸਥਾਪਨਾ ਦਿਵਸ ਮਨਾਇਆ। ਇਸ ਨੇ 16ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦੇ ਹੋਏ 1,200 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਵਿਸਤਾਰ ਕੀਤਾ। ਇਹ ਮੌਕਾ ਵਿਸ਼ਵ ਦੇ ਕੁਝ ਸਭ ਤੋਂ ਚੁਣੌਤੀਪੂਰਨ ਖੇਤਰਾਂ ਵਿੱਚ ਸੇਵਾ, ਧੀਰਜ ਅਤੇ ਇੰਜੀਨੀਅਰਿੰਗ ਉੱਤਮਤਾ ਦੀ ਜ਼ਿਕਰਯੋਗ ਯਾਤਰਾ ਨੂੰ ਉਜਾਗਰ ਕਰਦਾ ਹੈ। ਪਿਛਲੇ 15 ਵਰ੍ਹਿਆਂ ਵਿੱਚ ਪ੍ਰੋਜੈਕਟ ਵਿਜਯਕ ਨੇ ਲੱਦਾਖ ਵਿੱਚ 1,400 ਕਿਲੋਮੀਟਰ ਤੋਂ ਵੱਧ ਸੜਕਾਂ ਅਤੇ 80 ਤੋਂ ਵੱਧ ਪ੍ਰਮੁੱਖ ਪੁਲਾਂ ਦਾ ਨਿਰਮਾਣ ਅਤੇ ਰੱਖ-ਰਖਾਅ ਕੀਤਾ ਹੈ। ਇਸ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਅਪ੍ਰੈਲ 2025 ਵਿੱਚ ਸਰਦੀਆਂ ਦੇ ਬੰਦ ਹੋਣ ਦੇ ਬਾਅਦ ਸਿਰਫ਼ 31 ਦਿਨਾਂ ਦੇ ਅੰਦਰ ਰਣਨੀਤਕ ਤੌਰ ‘ਤੇ ਮਹੱਤਵਪੂਰਨ ਜ਼ੋਜਿਲਾ ਦਰਾਂ ਨੂੰ ਮੁੜ ਤੋਂ ਖੋਲ੍ਹਣਾ ਵੀ ਸ਼ਾਮਲ ਹੈ, ਜਿਸ ਨੂੰ ਉੱਚ ਹਿਮਾਲਯੀ ਖੇਤਰ ਵਿੱਚ ਸੰਪਰਕ ਸੁਵਿਧਾ ਵਧਾਉਣ ਵਿੱਚ ਇੱਕ ਬੇਮਿਸਾਲ ਮੀਲ ਪੱਥਰ ਮੰਨਿਆ ਜਾਂਦਾ ਹੈ।

 

2010 ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ ਵਿਜਯਕ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਲੱਦਾਖ ਦੀਆਂ ਦੂਰ-ਦੁਰਾਡੇ ਦੀਆਂ ਘਾਟੀਆਂ ਅਤੇ ਅਗਾਂਹਵਧੂ ਖੇਤਰਾਂ ਨੂੰ ਰਾਸ਼ਟਰੀ ਮੁੱਖਧਾਰਾ ਨਾਲ ਜੋੜਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਪ੍ਰੋਜੈਕਟ ਦੇ ਯੋਗਦਾਨ ਨਾਲ ਨਾ ਸਿਰਫ਼ ਸੈਨਾ ਦੀ ਸੰਚਾਲਨ ਤਿਆਰੀਆਂ ਨੂੰ ਮਜ਼ਬੂਤੀ ਮਿਲੀ ਹੈ, ਸਗੋਂ ਲੱਦਾਖਵਾਸੀਆਂ ਲਈ ਸੰਪਰਕ, ਸੁਵਿਧਾਵਾਂ ਅਤੇ ਆਜੀਵਿਕਾ ਦੇ ਨਵੇਂ ਮੌਕੇ ਵੀ ਵਿਕਸਿਤ ਹੋਏ ਹਨ।

15ਵੇਂ ਸਥਾਪਨਾ ਦਿਵਸ ਸਮਾਰੋਹ ਨੇ ਪਰੰਪਰਾ ਅਤੇ ਮਾਣ ਦੋਹਾਂ ਦਾ ਸ਼ਾਨਦਾਰ ਸੰਗਮ ਪੇਸ਼ ਕੀਤਾ ਹੈ। ਇਸ ਮੌਕੇ ‘ਤੇ ਆਯੋਜਿਤ ਯਾਦਗਾਰੀ ਪ੍ਰੋਗਰਾਮਾਂ ਵਿੱਚ ਸੈਨਿਕ ਸੰਮੇਲਨ, ਸੱਭਿਆਚਾਰਕ ਪ੍ਰੋਗਰਾਮ, ਮੰਦਿਰ ਅਤੇ ਗੁਰਦਵਾਰੇ ਵਿੱਚ ਪ੍ਰਾਰਥਨਾਵਾਂ ਅਤੇ ਸ਼ਹੀਦ ਨਾਇਕਾਂ ਦੀ ਯਾਦ ਵਿੱਚ ਵਿਜਯਕ ਸਮਾਰਕ ਦਾ ਉਦਘਾਟਨ ਕਰਨਾ ਸ਼ਾਮਲ ਸੀ। ਦ੍ਰਾਸ ਯੁੱਧ ਸਮਾਰਕ ਤੱਕ ਨਿਕਾਲੀ ਗਈ ਬਾਈਕ ਰੈਲੀ, ਲੱਦਾਖੀ ਸੱਭਿਆਚਾਰ ‘ਤੇ ਅਧਾਰਿਤ ਪੇਂਟਿੰਗ ਮੁਕਾਬਲੇ ਅਤੇ ਪਾਗਲ ਜਿਮਖਾਨਾ ਅਤੇ ਬਾਰਾਖਾਨਾ ਜਿਹੇ ਭਾਈਚਾਰਕ ਪ੍ਰੋਗਰਾਮਾਂ ਨੇ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਥਾਨਕ ਨਾਗਰਿਕਾਂ ਨੂੰ ਏਕਤਾ ਅਤੇ ਉਤਸ਼ਾਹ ਦੀ ਭਾਵਨਾ ਨਾਲ ਜੋੜ ਦਿੱਤਾ।

ਪ੍ਰੋਜੈਕਟ ਵਿਜਯਕ ਨੇ ਆਪਣੇ ਕੈਜ਼ੂਅਲ ਪੇਡ ਲੇਬਰਜ਼ ਦੀ ਭਲਾਈ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ, ਜਿਨ੍ਹਾਂ ਨੇ ਇਸ ਦੇ ਸੰਚਾਲਨ ਦੀ ਅਸਲੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸੁਰੱਖਿਆ ਅਤੇ ਜੀਵਨ-ਪੱਧਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੰਸੂਲੇਟਿਡ ਸ਼ੈਲਟਰ, ਬਿਹਤਰ ਸਵੱਛਤਾ ਸੁਵਿਧਾ, ਉੱਨਤ ਸੁਰੱਖਿਆਤਮਕ ਉਪਕਰਣ, ਸਰਦੀਆਂ ਦੇ ਕੱਪੜੇ ਅਤੇ ਨਿਯਮਿਤ ਹੈਲਥ ਕੈਂਪ ਜਿਹੀਆਂ ਕਈ ਕਲਿਆਣਕਾਰੀ ਪਹਿਲਕਦਮੀਆਂ ਸਫ਼ਲਤਾਪੂਰਵਕ ਲਾਗੂ ਕੀਤੀਆਂ ਗਈਆਂ ਹਨ।

ਭਵਿੱਖ ਦੀ ਦ੍ਰਿਸ਼ਟੀ ਨਾਲ 1,200 ਕਰੋੜ ਰੁਪਏ ਦੀ ਇਸ ਮਹੱਤਵਅਂਕਾਖੀ ਯੋਜਨਾ ਵਿੱਚ ਪ੍ਰਮੁੱਖ ਸੜਕਾਂ ਦਾ ਚੌੜੀਕਰਣ, ਨਵੀਆਂ ਸੁਰੰਗਾਂ ਅਤੇ ਪੁਲਾਂ ਦਾ ਨਿਰਮਾਣ, ਨਾਲ ਹੀ ਜੀਓਟੈਕਸਟਾਈਲ, ਉੱਨਤ ਸਰਫੇਸਿੰਗ, ਢਲਾਣ ਸਥਿਰਤਾ, ਡਿਜੀਟਲ ਨਿਗਰਾਨੀ ਅਤੇ ਵਾਤਾਵਰਣ-ਅਨੁਕੂਲ ਨਿਰਮਾਣ ਅਭਿਆਸਾਂ ਜਿਹੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਦਾ ਸਮਾਵੇਸ਼ ਕੀਤਾ ਗਿਆ ਹੈ। ਇਹ ਯਤਨ ਲੱਦਾਖ ਦੇ ਉੱਚਾਈ ਵਾਲੇ ਸਰਹੱਦੀ ਖੇਤਰਾਂ ਵਿੱਚ ਲਚਕਤਾ, ਸਥਿਰਤਾ ਅਤੇ ਨਿਰਵਿਘਨ ਕਨੈਕਟੀਵਿਟੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣਗੇ।

ਪ੍ਰੋਜੈਕਟ ਵਿਜਯਕ ਆਪਣੇ 16ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦੇ ਹੋਏ ਸੇਵਾ ਅਤੇ ਮਾਣ ਦਾ ਪ੍ਰਤੀਕ ਬਣ ਕੇ ਖੜ੍ਹਾ ਹੈ। ਇਹ ਨਾ ਸਿਰਫ਼ ਹਥਿਆਰਬੰਦ ਸੈਨਾਵਾਂ ਅਤੇ ਸਥਾਨਕ ਆਬਾਦੀ ਲਈ ਜੀਵਨ ਰੇਖਾ ਦਾ ਕੰਮ ਕਰ ਰਿਹਾ ਹੈ, ਸਗੋਂ ਦੇਸ਼ ਦੇ ਸਭ ਤੋਂ ਦੁਰਗਮ ਖੇਤਰਾਂ ਵਿੱਚ ਕਨੈਕਟੀਵਿਟੀ ਸਥਾਪਿਤ ਕਰਨ ਦੇ ਬੀਆਰਓ ਦੇ ਆਦਰਸ਼ ਵਾਕ ਨੂੰ ਵੀ ਸਾਕਾਰ ਕਰ ਰਿਹਾ ਹੈ।

****

ਵੀਕੇ/ਐੱਸਆਰ/ਕੇਬੀ


(रिलीज़ आईडी: 2169328) आगंतुक पटल : 17
इस विज्ञप्ति को इन भाषाओं में पढ़ें: English , Urdu , हिन्दी , Marathi , Tamil