ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਨੇਵੀ ਅਤੇ ਹੈਲੇਨਿਕ ਨੇਵੀ ਵਿਚਕਾਰ ਪਹਿਲਾ ਦੁਵੱਲਾ ਸਮੁੰਦਰੀ ਅਭਿਆਸ ਭੂਮੱਧ ਸਾਗਰ ਵਿੱਚ ਸਮਾਪਤ ਹੋਇਆ


Posted On: 20 SEP 2025 4:29PM by PIB Chandigarh

ਇੰਡੀਅਨ ਨੇਵੀ ਅਤੇ ਹੇਲੇਨਿਕ ਨੇਵੀ (Hellenic Navy) ਵਿਚਕਾਰ ਦੁਵੱਲੇ ਸਮੁੰਦਰੀ ਅਭਿਆਸ ਦਾ ਪਹਿਲਾ ਐਡੀਸ਼ਨ 18 ਸਤੰਬਰ 2025 ਨੂੰ ਭੂਮੱਧ ਸਾਗਰ ਵਿੱਚ ਸਮਾਪਤ ਹੋਇਆ, ਜੋ ਕਿ ਭਾਰਤ ਅਤੇ ਗ੍ਰੀਸ ਦਰਮਿਆਨ ਵਧ ਰਹੇ ਰੱਖਿਆ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਇਹ ਅਭਿਆਸ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ। ਇਸ ਦਾ ਪਹਿਲਾਂ ਬੰਦਰਗਾਹ ਪੜਾਅ 13 ਤੋਂ 17 ਸਤੰਬਰ 2025 ਤੱਕ ਸਲਾਮੀਸ ਨੇਵਲ ਬੇਸ ਵਿੱਚ ਆਯੋਜਿਤ ਕੀਤਾ ਗਿਆ, ਅਤੇ ਉਸ ਤੋਂ ਬਾਅਦ 17 ਅਤੇ 18 ਸਤੰਬਰ 2025 ਨੂੰ ਸਮੁੰਦਰੀ ਪੜਾਅ ਆਯੋਜਿਤ ਕੀਤਾ ਗਿਆ। ਭਾਰਤੀ ਜਲ ਸੈਨਾ ਦੀ ਨੁਮਾਇੰਦਗੀ ਗਾਈਡਡ ਮਿਜ਼ਾਈਲ ਸਟੀਲਥ ਫ੍ਰੀਗੇਟ ਆਈਐੱਨਐੱਸ ਤ੍ਰਿਕੰਦ ਨੇ ਕੀਤੀ।

ਬੰਦਰਗਾਹ ਪੜਾਅ ਦੌਰਾਨ, ਦੋਵਾਂ ਜਲ ਸੈਨਾਵਾਂ ਦੇ ਕਰਮਚਾਰੀਆਂ ਨੇ ਆਪਸੀ ਸਮਝ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪ੍ਰਮੁੱਖ ਪ੍ਰੋਗਰਾਮਾਂ ਵਿੱਚ ਸੰਚਾਲਨ ਨੂੰ ਮਜ਼ਬੂਤ ਕਰਨ ਲਈ ਕਰਾਸ-ਡੈੱਕ ਦੌਰੇ, ਚਾਲਕ ਦਲ ਵਿਚਕਾਰ ਪੇਸ਼ੇਵਰ ਗੱਲਬਾਤ ਅਤੇ ਹੇਲੇਨਿਕ ਨੇਵੀ ਦੇ ਐਲੀ ਕਲਾਸ ਫ੍ਰੀਗੇਟ ਐੱਚਐੱਸ ਥੈਮਿਸਟੋਕਲਸ 'ਤੇ ਆਯੋਜਿਤ ਪ੍ਰੀ-ਸੇਲ ਕਾਨਫਰੰਸ ਸ਼ਾਮਲ ਸੀ। ਜਹਾਜ਼ 'ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਗ੍ਰੀਸ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਰੁਦਰੇਂਦਰ ਟੰਡਨ, ਸਲਾਮੀਸ ਨੇਵਲ ਬੇਸ ਦੇ ਕਮਾਂਡਰ, ਕਮੋਡੋਰ ਸਪਾਈਰੀਡੌਨ ਮੈਂਟਿਸ, ਅਤੇ ਹੇਲੇਨਿਕ ਨੇਵੀ ਦੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੇ ਭਾਰਤ ਦੀਆਂ ਸਮ੍ਰਿੱਧ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕੀਤਾ ਅਤੇ ਦੋਵਾਂ ਸਮੁੰਦਰੀ ਬਲਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕੀਤਾ। ਇਸ ਤੋਂ ਇਲਾਵਾ, ਜਹਾਜ਼ 'ਤੇ ਮੌਜੂਦ ਲੋਕਾਂ ਨੇ ਐਕਰੋਪੋਲਿਸ ਦੀ ਪਵਿੱਤਰ ਚੱਟਾਨ ਦਾ ਦੌਰਾ ਕੀਤਾ।

ਸਮੁੰਦਰੀ ਪੜਾਅ ਵਿੱਚ ਦੋਵਾਂ ਜਲ ਸੈਨਾਵਾਂ ਦੀਆਂ ਇਕਾਈਆਂ ਵਿਚਕਾਰ ਜਟਿਲ ਸਮੁੰਦਰੀ ਯੁੱਧ ਅਭਿਆਸ ਅਤੇ ਰਣਨੀਤਕ ਅਭਿਆਸ ਹੋਏ, ਜਿਨ੍ਹਾਂ ਵਿੱਚ ਰਾਤ ਦੇ VBSS ਓਪਰੇਸ਼ਨ, ਸਮੁੰਦਰ ਵਿੱਚ ਮੁੜ ਪੂਰਤੀ ਪ੍ਰਕਿਰਿਆਵਾਂ, ਸੰਯੁਕਤ ਪਣਡੁੱਬੀ ਵਿਰੋਧੀ ਯੁੱਧ, ਤਾਲਮੇਲ ਗਨ ਫਾਈਰਿੰਗ ਅਤੇ ਕਰਾਸ-ਡੈੱਕ ਹੈਲੀਕਾਪਟਰ ਓਪਰੇਸ਼ਨ ਸ਼ਾਮਲ ਸਨ, ਜਿਸ ਨਾਲ ਅੰਤਰ-ਸੰਚਾਲਨ ਸਮਰੱਥਾ ਵਿੱਚ ਵਾਧਾ ਹੋਇਆ। ਇਨ੍ਹਾਂ ਅਭਿਆਸਾਂ ਨੇ ਨਾ ਸਿਰਫ਼ ਦੋਵਾਂ ਜਲ ਸੈਨਾਵਾਂ ਦੇ ਪੇਸ਼ੇਵਰ ਹੁਨਰਾਂ ਨੂੰ ਪ੍ਰਮਾਣਿਤ ਕੀਤਾ, ਸਗੋਂ ਚੁਣੌਤੀਪੂਰਨ ਸਮੁੰਦਰੀ ਸਥਿਤੀਆਂ ਵਿੱਚ ਸਾਂਝੇ ਤੌਰ 'ਤੇ ਸੰਚਾਲਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵੀ ਉਜਾਗਰ ਕੀਤਾ।

ਇਸ ਪਹਿਲੇ ਦੁਵੱਲੇ ਅਭਿਆਸ ਦਾ ਸਫਲ ਆਯੋਜਨ ਸਮੁੰਦਰੀ ਸੁਰੱਖਿਆ ਅਤੇ ਸਹਿਯੋਗੀ ਭਾਗੀਦਾਰੀ 'ਤੇ ਭਾਰਤ ਅਤੇ ਗ੍ਰੀਸ ਵਿਚਕਾਰ ਵਧਦੇ ਤਾਲਮੇਲ ਨੂੰ ਦਰਸਾਉਂਦਾ ਹੈ। ਵਿਸ਼ਵਵਿਆਪੀ ਸਮੁੰਦਰੀ ਖੇਤਰ ਵਿੱਚ ਸੁਰੱਖਿਆ, ਸਥਿਰਤਾ ਅਤੇ ਨੇਵੀਗੇਸ਼ਨ ਦੀ ਸੁਤੰਤਰਤਾ ਯਕੀਨੀ ਬਣਾਉਣ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ਹਨ। ਇਸ ਸਹਿਯੋਗ ਨੇ ਸਭ ਤੋਂ ਉੱਤਮ ਅਭਿਆਸਾਂ ਨੂੰ ਸਾਂਝਾ ਕਰਨ, ਅੰਤਰ-ਕਾਰਜਸ਼ੀਲਤਾ ਵਿਕਸਿਤ ਕਰਨ ਅਤੇ ਦੋਵਾਂ ਨੌ ਸੈਨਾਵਾਂ ਦਰਮਿਆਨ ਪੇਸ਼ੇਵਰ ਤਾਲਮੇਲ ਵਧਾਉਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ।

ਅਭਿਆਸ ਦੀ ਸਮਾਪਤੀ ਤੋਂ ਬਾਅਦ, ਆਈਐੱਨਐੱਸ ਤ੍ਰਿਕੰਦ ਭੂ-ਮੱਧ ਸਾਗਰ ਵਿੱਚ ਆਪਣੀ ਤੈਨਾਤੀ ਦੇ ਅਗਲੇ ਪੜਾਅ ਲਈ ਅੱਗੇ ਵੱਧ ਗਿਆ।

****

ਵੀਐੱਮ/ਐੱਸਪੀਐੱਸ/ਏਕੇ


(Release ID: 2169232) Visitor Counter : 13