ਰੱਖਿਆ ਮੰਤਰਾਲਾ
ਸੀਡੀਐੱਸ 22 ਸਤੰਬਰ 2025 ਨੂੰ ਟ੍ਰਾਈ-ਸਰਵਿਸਿਜ਼ ਅਕਾਦਮਿਕ ਟੈਕਨੋਲੋਜੀ ਵਰਕਸ਼ਾਪ (ਟੀ-ਸੈਟਸ) ਦਾ ਉਦਘਾਟਨ ਕਰਨਗੇ
Posted On:
20 SEP 2025 4:36PM by PIB Chandigarh
ਹਥਿਆਰਬੰਦ ਬਲਾਂ ਅਤੇ ਭਾਰਤ ਦੇ ਵਿਦਿਅਕ ਸੰਸਥਾਵਾਂ ਵਿਚਕਾਰ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਯਤਨ ਵਿੱਚ, 22 ਤੋਂ 23 ਸਤੰਬਰ 2025 ਤੱਕ ਮਾਨੇਕਸ਼ੌ ਸੈਂਟਰ, ਨਵੀਂ ਦਿੱਲੀ ਵਿੱਚ ਇੱਕ ਟ੍ਰਾਈ-ਸਰਵਿਸਿਜ਼ ਅਕਾਦਮਿਕ ਟੈਕਨੋਲੋਜੀ ਵਰਕਸ਼ਾਪ (ਟੀ-ਸੈਟਸ) ਆਯੋਜਿਤ ਕੀਤੀ ਜਾਵੇਗੀ। 22 ਸਤੰਬਰ ਨੂੰ ਚੀਫ ਆਫ਼ ਡਿਫੈਂਸ ਸਟਾਫ, ਜਨਰਲ ਅਨਿਲ ਚੌਹਾਨ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਉਹ ਅਧਿਕਾਰਤ ਸਿੰਪੋਜ਼ੀਅਮ ਪੋਰਟਲ (www.tsats.org.in) ਰਾਹੀਂ ਵਿਦਿਅਕ ਸੰਸਥਾਵਾਂ ਦੁਆਰਾ ਜਮ੍ਹਾਂ ਕਰਵਾਏ ਗਏ 222 ਜਵਾਬਾਂ ਵਿੱਚੋਂ ਚੁਣੇ ਗਏ ਇਨੋਵੇਸ਼ਨਾਂ ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕਰਨਗੇ।
ਭਾਰਤੀ ਫੌਜ ਦੁਆਰਾ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੀ ਅਗਵਾਈ ਹੇਠ ਆਯੋਜਿਤ, ਇਸ ਵਰਕਸ਼ਾਪ ਦਾ ਉਦੇਸ਼ ਰਾਸ਼ਟਰੀ ਰੱਖਿਆ ਲਈ ਮਹੱਤਵਪੂਰਨ ਵਿਸ਼ੇਸ਼ ਟੈਕਨੋਲੋਜੀਆਂ ਦੇ ਵਿਕਾਸ ਲਈ ਸਰਵਿਸਿਜ਼-ਅਕਾਦਮਿਕ ਆਰਐਂਡਡੀ ਅਤੇ ਵਿਕਾਸ ਈਕੋਸਿਸਟਮ ਵਿੱਚ ਤਾਲਮੇਲ ਬਣਾਉਣਾ ਹੈ। ਇਸ ਪਹਿਲੀ ਵਰਕਸ਼ਾਪ ਦਾ ਵਿਸ਼ਾ "ਵਿਵੇਕ ਅਤੇ ਅਨੁਸੰਧਾਨ ਸੇ ਵਿਜੈ" (Vivek va Anusandhan se Vijay) ਹੈ - ਬੁੱਧੀ ਅਤੇ ਇਨੋਵੇਸ਼ਨ ਦੁਆਰਾ ਜਿੱਤ।
ਇਹ ਸਮਾਗਮ ਵਿੱਚ 200 ਤੋਂ ਵੱਧ ਟੌਪ ਦੀਆਂ ਅਕਾਦਮਿਕ ਸੰਸਥਾਵਾਂ ਅਤੇ 50 ਖੋਜ ਅਤੇ ਵਿਕਾਸ ਸੰਸਥਾਵਾਂ ਦੇ ਡਾਇਰੈਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ, ਆਈਆਈਟੀ ਅਤੇ ਟੀਅਰ II ਅਤੇ III ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ, ਅਤੇ ਤਿੰਨਾਂ ਸਰਵਿਸਿਜ਼ ਦੇ ਤਕਨੀਕੀ ਖੇਤਰਾਂ ਦੇ ਵਿਸ਼ਾ ਮਾਹਿਰ ਇਕੱਠੇ ਹੋਣਗੇ। ਇਹ ਸਰਵਿਸਿਜ਼ ਦੀਆਂ ਸੰਚਾਲਨ ਜ਼ਰੂਰਤਾਂ ਨਾਲ ਸਬੰਧਿਤ ਅਤਿ-ਆਧੁਨਿਕ ਖੋਜ ਅਤੇ ਤਕਨੀਕੀ ਸਮਾਧਾਨਾਂ ਦੀ ਪਛਾਣ, ਚਰਚਾ ਕਰਨ ਅਤੇ ਪ੍ਰਚਾਰ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰੇਗਾ।
ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਅਤੇ ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ ਵੀ 23 ਸਤੰਬਰ ਨੂੰ ਵਰਕਸ਼ਾਪ ਵਿੱਚ ਹਿੱਸਾ ਲੈਣਗੇ।
*************
ਵੀਕੇ/ਐੱਸਆਰ/ਏਕੇ
(Release ID: 2169230)