ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤੀ ਫਾਰਮਾਕੋਪੀਆ ਕਮਿਸ਼ਨ ਨੇ ਮਰੀਜ਼ਾਂ ਦੀ ਸੁਰੱਖਿਆ ਅਤੇ ਏਡੀਆਰ ਰਿਪੋਰਟਿੰਗ 'ਤੇ ਕੇਂਦ੍ਰਿਤ ਪੰਜਵੇਂ ਰਾਸ਼ਟਰੀ ਫਾਰਮਾਕੋਵਿਜੀਲੈਂਸ ਸਪਤਾਹ ਦਾ ਉਦਘਾਟਨ ਕੀਤਾ
#ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟਿੰਗ ਵਿੱਚ ਭਾਰਤ ਟੌਪ ਦੇ ਗਲੋਬਲ ਯੋਗਦਾਨ ਪਾਉਣ ਵਾਲਿਆਂ ਵਿੱਚ ਸ਼ਾਮਲ: ਡੀਸੀਜੀਆਈ
"ਆਈਪੀਸੀ ਅਤੇ ਆਈਪੀ ਨੂੰ ਭਾਰਤ ਦੇ ਰਾਸ਼ਟਰੀ ਏਜੰਡੇ ਵਿੱਚ ਸਫਲਤਾਪੂਰਵਕ ਮੋਹਰੀ ਸਥਾਨ ਦਿੱਤਾ ਗਿਆ": ਡਾ. ਰਾਜੀਵ ਸਿੰਘ ਰਘੂਵੰਸ਼ੀ, ਡੀਸੀਜੀਆਈ
ਆਈਪੀਸੀ ਨੇ ਫਾਰਮਾਕੋਵਿਜੀਲੈਂਸ ਜਾਗਰੂਕਤਾ ਅਤੇ ਰਿਪੋਰਟਿੰਗ ਵਿਧੀ ਨੂੰ ਵਧਾਉਣ ਲਈ ਪ੍ਰਮੁੱਖ ਪਹਿਲ ਸ਼ੁਰੂ ਕੀਤੀ
प्रविष्टि तिथि:
17 SEP 2025 3:50PM by PIB Chandigarh
ਭਾਰਤੀ ਫਾਰਮਾਕੋਵਿਜੀਲੈਂਸ ਪ੍ਰੋਗਰਾਮ (ਐੱਨਸੀਸੀ-ਪੀਵੀਪੀਆਈ) ਦੇ ਲਈ ਰਾਸ਼ਟਰੀ ਤਾਲਮੇਲ ਕੇਂਦਰ ਵਜੋਂ ਕੰਮ ਕਰਦੇ ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਵਿੱਚ ਪੰਜਵੇਂ ਰਾਸ਼ਟਰੀ ਫਾਰਮਾਕੋਵਿਜੀਲੈਂਸ ਸਪਤਾਹ (ਐੱਨਪੀਡਬਲਯੂ) ਦਾ ਉਦਘਾਟਨ ਕੀਤਾ। ਰਾਸ਼ਟਰੀ ਫਾਰਮਾਕੋਵਿਜਿਲੈਂਸ ਸਪਤਾਹ 17 ਤੋਂ 23 ਸਤੰਬਰ 2025 ਤੱਕ "ਆਪਕੀ ਸੁਰਕਸ਼ਾ, ਬਸ ਏਕ ਕਲਿਕ ਦੂਰ: ਪੀਵੀਪੀਆਈ ਨੂੰ ਰਿਪੋਰਟ ਕਰੋ’ ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਇੱਕ ਹਫ਼ਤੇ ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਸਿਹਤ ਸੰਭਾਲ ਪੇਸ਼ਵਰਾਂ, ਰੈਗੂਲੇਟਰਾਂ, ਖੋਜਕਰਤਾਵਾਂ ਅਤੇ ਆਮ ਨਾਗਰਿਕਾਂ ਨੂੰ ਸਰਲੀਕ੍ਰਿਤ ਡਿਜੀਟਲ ਪਲੈਟਫਾਰਮ ਦੇ ਮਾਧਿਅਮ ਨਾਲ ਪ੍ਰਤਿਕੂਲ ਦਵਾ ਪ੍ਰਤੀਕਿਰਿਆਵਾਂ (ਏਡੀਆਰਐੱਸ) ਦੀ ਸਰਗਰਮੀ ਨਾਲ ਰਿਪੋਰਟ ਕਰਨ ਦੇ ਲਈ ਜਾਗਰੂਕ ਕਰਨਾ ਹੈ।

ਇਸ ਮੌਕੇ 'ਤੇ, ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਡਾ. ਰਾਜੀਵ ਸਿੰਘ ਰਘੂਵੰਸ਼ੀ ਨੇ ਮੁੱਖ ਭਾਸ਼ਣ ਦਿੰਦੇ ਹੋਏ ਮਰੀਜ਼ਾਂ ਦੀ ਸਿਹਤ ਦੀ ਸੁਰੱਖਿਆਂ ਵਿੱਚ ਫਾਰਮਾਕੋਵਿਜੀਲੈਂਸ ਦੀ ਵੱਧਦੀ ਭੂਮਿਕਾ ਨੂੰ ਉਜਾਗਰ ਕੀਤਾ। ਡਾ. ਰਘੂਵੰਸ਼ੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਦੇਸ਼ ਵਿੱਚ ਫਾਰਮਾਕੋਵਿਜੀਲੈਂਸ ਸਫਰ ਵਿੱਚ ਰਾਸ਼ਟਰੀ ਫਾਰਮਾਕੋਵਿਜੀਲੈਂਸ ਸਪਤਾਹ ਦੀ ਸ਼ੁਰੂਆਤ ਨੇ ਫਾਰਮਾਕੋਵਿਜੀਲੈਂਸ ਦੀ ਦਿਸ਼ਾ ਬਦਲ ਦਿੱਤੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਰਿਪੋਰਟਾਂ ਦੀ ਸੰਖਿਆ ਦੇ ਨਾਲ, ਅਸੀਂ ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟਿੰਗ ਵਿੱਚ ਵਿਸ਼ਵ ਪੱਧਰ 'ਤੇ ਪ੍ਰਮੁੱਖ ਸਥਾਨਾਂ ਵਿੱਚ ਸ਼ਾਮਲ ਹੈ।" ਡਾ. ਰਾਜੀਵ ਸਿੰਘ ਰਘੂਵੰਸ਼ੀ ਨੇ ਫਾਰਮਾਕੋਵਿਜੀਲੈਂਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜ਼ਿਆਦਾਤਰ ਰਿਪੋਰਟਾਂ ਸਿਹਤ ਸੰਭਾਲ ਪੇਸ਼ੇਵਰਾਂ ਦੁਆਰਾ ਦਿੱਤੀਆਂ ਗਈਆਂ ਹਨ, ਜਦੋਂ ਕਿ ਇਸਦਾ ਪ੍ਰਭਾਵ ਸਿਰਫ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਮਰੀਜ਼ ਖੁਦ ਰਿਪੋਰਟਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਵਿਸ਼ਲੇਸ਼ਣ ਲਈ ਮਹੱਤਵਪੂਰਨ ਡੇਟਾ ਉਪਲਬਧ ਹੋਣ ਦੇ ਬਾਵਜੂਦ ਫਾਰਮਾਕੋਵਿਜੀਲੈਂਸ ਨੂੰ ਮਜ਼ਬੂਤ ਕਰਨ ਲਈ ਇਸਦੀ ਅਜੇ ਵੀ ਵੱਧ ਤੋਂ ਵੱਧ ਵਰਤੋਂ ਦੀ ਘਾਟ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਬਦਲਦੇ ਪਰਿਵੇਸ਼ ਦੇ ਅਨੁਸਾਰ ਫਾਰਮਾਕੋਵਿਜੀਲੈਂਸ ਦੀ ਵਿਸ਼ਾ-ਵਸਤੂ ਵਿੱਚ ਬਦਲਾਅ ਦੀ ਜ਼ਰੂਰਤ ਹੈ। ਹੁਣ ਫਾਰਮਾਕੋਵਿਜੀਲੈਂਸ ਨੂੰ ਇੱਕ ਮਜ਼ਬੂਤ ਅਧਾਰ ਮਿਲ ਗਿਆ ਹੈ ਅਤੇ ਨੀਤੀਆਂ ਤਿਆਰ ਅਤੇ ਰੈਗੂਲੇਟਿਡ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਿਹਤਰ ਨਤੀਜਿਆਂ ਦੇ ਲਈ ਸਾਨੂੰ ਸੰਗਠਨ ਦੇ ਅੰਦਰ ਉਤਸੁਕਤਾ ਦਾ ਸੱਭਿਆਚਾਰ ਵਿਕਸਿਤ ਕਰਨ ਦੀ ਜ਼ਰੂਰਤ ਹੈ ਨਾ ਕਿ ਡਰ ਦਾ। ਉਨ੍ਹਾਂ ਕਿਹਾ, " ਜ਼ਰੂਰਤ ਹੈ ਕਿ ਵੱਖ-ਵੱਖ ਸੋਚ ਨੂੰ ਉਤਸ਼ਾਹਿਤ ਕਰਨ ਲਈ ਟੈਕਨੋਲੋਜੀ ਅਤੇ ਇਨੋਵੇਟਿਵ ਪਹੁੰਚਾਂ ਦਾ ਏਕੀਕਰਣ ਹੋਵੇ।"
ਡਾ: ਰਘੂਵੰਸ਼ੀ ਨੇ ਫਾਰਮਾਕੋਵਿਜੀਲੈਂਸ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਅਸੀਂ ਆਈਪੀਸੀ ਅਤੇ ਆਈਪੀ ਨੂੰ ਇਸ ਦੇਸ਼ ਦੇ ਸਰਵਉੱਚ ਏਜੰਡੇ ਵਿੱਚ ਲਿਆਉਣ ਵਿੱਚ ਸਫਲ ਰਹੇ ਹਾਂ।
ਆਈਪੀਸੀ ਨੇ ਇਸ ਮੌਕੇ 'ਤੇ ਕਈ ਨਵੀਆਂ ਪਹਿਲਕਦਮੀਆਂ ਨੂੰ ਲਾਂਚ ਕੀਤਾ, ਜਿਨ੍ਹਾਂ ਵਿੱਚ ਪੀਵੀਪੀਆਈ 'ਤੇ ਇੱਕ ਲਘੂ ਫਿਲਮ ਦੀ ਸ਼ੁਰੂਆਤ, ਜਨ ਜਾਗਰੂਕਤਾ ਵਧਾਉਣ ਦੇ ਲਈ ਕਈ ਸਥਾਨਕ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਇੱਕ ਫਾਰਮਾਕੋਵਿਜੀਲੈਂਸ ਕਾਮਿਕ, ਅਤੇ ਕਿਊਆਰ ਕੋਡ ਰਾਹੀਂ ਐਕਸੈਸ ਕਰਨ ਲਈ ਤਿਆਰ ਕੀਤਾ ਗਿਆ ਇੱਕ ਨਵਾਂ ਔਨਲਾਈਨ ਰਿਪੋਰਟਿੰਗ ਪਲੈਟਫਾਰਮ ਸ਼ਾਮਲ ਹੈ।
ਡਾ. ਰਾਜੀਵ ਸਿੰਘ ਰਘੂਵੰਸ਼ੀ ਨੇ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਫਾਰਮਾਕੋਵਿਜੀਲੈਂਸ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਵੀ ਪ੍ਰਦਾਨ ਕੀਤੇ। ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਕੈਂਸਰ ਸੈਂਟਰ, ਵਾਰਾਣਸੀ ਦੇ ਏਡੀਆਰ ਨਿਗਰਾਨੀ ਕੇਂਦਰ ਨੂੰ ਪ੍ਰਤੀਕੂਲ ਦਵਾ ਪ੍ਰਤੀਕ੍ਰਿਆਵਾਂ (ਏਡੀਆਰ) ਦੀ ਰੋਕਥਾਮ ਲਈ ਪੀਵੀਪੀਆਈ-ਰੋਗੀ ਸੁਰੱਖਿਆ ਉੱਤਮਤਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਆਂਧਰ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਵਿਕਰਥਮਾਲਾ ਦੇ ਸ਼੍ਰੀ ਡੇੱਲੀ ਕੁਮਾਰ ਟੀ. ਨੂੰ ਪੀਵੀਪੀਆਈ-ਰੋਗੀ ਕਨੈਕਟ ਪੁਰਸਕਾਰ ਪ੍ਰਦਾਨ ਕੀਤਾ ਗਿਆ।


ਇਸ ਮੌਕੇ ਭਾਰਤੀ ਫਾਰਮਾਕੋਵਿਜੀਲੈਂਸ ਪ੍ਰੋਗਰਾਮ (ਪੀਵੀਪੀਆਈ) ਡਾ. ਨੀਲਿਮਾ ਕਸ਼ੀਰਸਾਗਰ, ਸਾਬਕਾ ਰਾਸ਼ਟਰੀ ਪ੍ਰਧਾਨ - ਆਈਸੀਐੱਮਆਰ, ਭਾਰਤ ਸਰਕਾਰ ਅਤੇ ਵਾਈਸ ਚਾਂਸਲਰ, ਐੱਮਯੂਐੱਚਐੱਸ, ਮਹਾਰਾਸ਼ਟਰ ਸਰਕਾਰ ਅਤੇ ਡਾ. ਜੈ ਪ੍ਰਕਾਸ਼, ਸੀਨੀਅਰ ਪ੍ਰਿੰਸੀਪਲ ਵਿਗਿਆਨਿਕ ਅਫਸਰ ਅਤੇ ਅਫਸਰ-ਇਨ-ਚਾਰਜ, ਪੀਵੀਪੀਆਈ - ਆਈਪੀਸੀ ਮੌਜੂਦ ਸਨ।
*****
ਐਮ.ਵੀ.
(रिलीज़ आईडी: 2169220)
आगंतुक पटल : 14