ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਵਾਤਾਵਰਣ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸੇਵਾ ਪਖਵਾੜਾ ਦੇ ਤਹਿਤ ਨਵੀਂ ਦਿੱਲੀ ਵਿੱਚ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਪੌਦਾ ਲਗਾਓ ਅਭਿਆਨ ਦੀ ਅਗਵਾਈ ਕੀਤੀ
Posted On:
18 SEP 2025 2:24PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿਖੇ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਪੌਦਾ ਲਗਾਓ ਅਭਿਆਨ ਦੀ ਅਗਵਾਈ ਕਰਦੇ ਹੋਏ ਸੇਵਾ ਪਖਵਾੜਾ ਵਿੱਚ ਸ਼ਿਰਕਤ ਕੀਤੀ।
ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਕੀਤੀ ਇੱਕ ਪੋਸਟ ਵਿੱਚ, ਸਾਰੇ ਭਾਰਤੀਆਂ ਨੂੰ ਧਰਤੀ ਮਾਤਾ ਦੇ ਨਾਮ ‘ਤੇ ਏਕ ਰੁੱਖ ਮਾਂ ਦੇ ਨਾਮ ‘ਤੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੌਦਾ ਲਗਾਓ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ ਮਨਾਏ ਜਾ ਰਹੇ ਸੇਵਾ ਪਖਵਾੜਾ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ। ਸ਼੍ਰੀ ਭੂਪੇਂਦਰ ਯਾਦਵ ਨੇ ਅੱਗੇ ਕਿਹਾ ਕਿ ‘ਏਕ ਪੇੜ ਮਾਂ ਕੇ ਨਾਮ 2.0’ ਅਭਿਆਨ ਨਾ ਸਿਰਫ਼ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦਾ ਹੈ, ਸਗੋਂ ਇਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।
ਸੈਂਟਰਲ ਰਿਜ, ਪੀਬੀਜੀ ਪੋਲੋ ਗਰਾਉਂਡ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਵਾਤਾਵਰਣ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਲਗਭਗ 70 ਡਿਪਲੋਮੈਟਸ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।
*****
ਵੀਐੱਮ/ਐੱਸਕੇ
(Release ID: 2168163)