ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਵਿਸ਼ੇਸ਼ ਅਭਿਆਨ 5.0 ਲਈ ਤਿਆਰ
Posted On:
17 SEP 2025 6:33PM by PIB Chandigarh
ਉੱਚ ਸਿੱਖਿਆ ਵਿਭਾਗ (ਡੀਓਐੱਚਈ), ਸਿੱਖਿਆ ਮੰਤਰਾਲਾ, 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਭਾਰਤ ਸਰਕਾਰ ਦੁਆਰਾ ਆਯੋਜਿਤ ਵਿਸ਼ੇਸ਼ ਅਭਿਆਨ 5.0 ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਤਿਆਰ ਹੈ। ਵਿਸ਼ੇਸ਼ ਅਭਿਆਨ 5.0 ਦਾ ਉਦੇਸ਼ ਖੁਦਮੁਖਤਿਆਰੀ ਸੰਗਠਨਾਂ ਸਹਿਤ ਸਾਰੇ ਦਫ਼ਤਰਾਂ ਵਿੱਚ ਸਵੱਛਤਾ ਨੂੰ ਹੁਲਾਰਾ ਦੇਣਾ, ਸਰਕਾਰੀ ਦਫ਼ਤਰਾਂ ਦੀ ਸਵੱਛਤਾ ਨੂੰ ਵਧਾ ਕੇ, ਸਮੁੱਚੇ ਕਾਰਜਸਥਲ ਦੇ ਮਾਹੌਲ ਵਿੱਚ ਸੁਧਾਰ ਕਰਨਾ ਅਤੇ ਦਫ਼ਤਰਾਂ ਅਤੇ ਕੇਂਦਰੀ ਵਿੱਤ ਪ੍ਰਾਪਤ ਉੱਚ ਸਿੱਖਿਆ ਸੰਸਧਾਨਾਂ (ਐੱਚਈਆਈ) ਵਿੱਚ ਪੈਂਡਿੰਗ ਮਾਮਲਿਆਂ ਨੂੰ ਘਟਾਉਣਾ ਹੈ।
ਇਸ ਸਬੰਧ ਵਿੱਚ, ਉੱਚ ਸਿੱਖਿਆ ਸਕੱਤਰ ਡਾ. ਵਿਨੀਤ ਜੋਸ਼ੀ ਨੇ 12.09.2025 ਨੂੰ ਹਾਈਬ੍ਰਿਡ ਮੋਡ ਵਿੱਚ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ 170 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ। ਇਸ ਵਿੱਚ ਕੇਂਦਰੀ ਵਿੱਤ ਪ੍ਰਾਪਤ ਸੰਸਥਾਨਾਂ ਦੇ ਪ੍ਰਮੁੱਖਾਂ/ਫੈਕਲਟੀਜ਼, ਯੂਜੀਸੀ, ਏਆਈਸੀਟੀਈ ਅਤੇ ਡੀਓਐੱਚਈ ਦੇ ਅਧਿਕਾਰੀ ਸ਼ਾਮਲ ਸਨ, ਜਿਸ ਨਾਲ ਇਸ ਮਿਆਦ ਦੌਰਾਨ ਵਿਸ਼ੇਸ਼ ਅਭਿਆਨ 5.0 ਦੀ ਸਫ਼ਲਤਾ ਯਕੀਨੀ ਬਣਾਉਣ ਅਤੇ ਪਿਛਲੇ ਅਭਿਆਨਾਂ ਦੀਆਂ ਉਪਲਬਧੀਆਂ ਤੋਂ ਅੱਗੇ ਨਿਕਲਣ ਅਤੇ ਇੱਕ ਸਵੱਛ, ਵਧੇਰੇ ਸੰਗਠਿਤ ਅਤੇ ਜ਼ਿੰਮੇਵਾਰ ਸਰਕਾਰ ਵਿੱਚ ਯੋਗਦਾਨ ਦੇਣ ਲਈ ਸਰਗਰਮ ਕਦਮ ਚੁੱਕੇ ਜਾ ਸਕਣ।
ਵਿਸ਼ੇਸ਼ ਅਭਿਆਨ 5.0 ਦੋ ਪੜਾਵਾਂ ਵਿੱਚ ਚਲੇਗਾ: 15 ਸਤੰਬਰ ਤੋਂ 30 ਸਤੰਬਰ 2025 ਤੱਕ ਤਿਆਰੀ ਪੜਾਅ, ਉਸ ਤੋਂ ਬਾਅਦ 2 ਅਕਤੂਬਰ ਤੋਂ 31 ਅਕਤੂਬਰ 2025 ਤੱਕ ਲਾਗੂਕਰਨ ਪੜਾਅ। ਕੇਂਦਰ ਦੁਆਰਾ ਵਿੱਤ ਪ੍ਰਾਪਤ ਸੰਸਥਾਵਾਂ, ਯੂਜੀਸੀ, ਏਆਈਸੀਟੀਈ ਦੇ ਪ੍ਰਮੁੱਖਾਂ/ ਫੈਕਲਟੀਜ਼, ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਤਿਆਰੀ ਪੜਾਅ ਦੌਰਾਨ ਵਿਸ਼ੇਸ਼ ਟੀਚੇ ਨਿਰਧਾਰਿਤ ਕਰਨ, ਪੈਂਡਿੰਗ ਮਾਮਲਿਆਂ ਦੀ ਪਛਾਣ ਕਰਨ ਅਤੇ ਸਵੱਛਤਾ ਅਤੇ ਸਥਾਨ ਪ੍ਰਬੰਧਨ ਦੇ ਪ੍ਰਮੁੱਖ ਖੇਤਰਾਂ ਦੀ ਰੂਪਰੇਖਾ ਤਿਆਰ ਕਰਨ। ਰਿਕਾਰਡ ਮੈਨੇਜਮੈਂਟ, ਪੁਰਾਣੀ ਸਮੱਗਰੀ ਦੇ ਨਿਪਟਾਰੇ, ਈ-ਵੇਸਟ ਅਤੇ ਦਫ਼ਤਰਾਂ ਦੇ ਸੁੰਦਰੀਕਰਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਲਾਗੂਕਰਨ ਪੜਾਅ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ 'ਤੇ ਧਿਆਨ ਕੇਂਦ੍ਰਤ ਕਰੇਗਾ, ਜਿਸ ਵਿੱਚ ਸੰਸਦ ਮੈਂਬਰ ਦੇ ਹਵਾਲੇ, ਪ੍ਰਧਾਨ ਮੰਤਰੀ ਦਫ਼ਤਰ ਅਤੇ ਅੰਤਰ-ਮੰਤਰਾਲਾ ਪੱਤਰ ਵਿਵਹਾਰ, ਜਨਤਕ ਸ਼ਿਕਾਇਤਾਂ, ਅਤੇ ਸੰਸਦੀ ਭਰੋਸਾ ਆਦਿ ਸ਼ਾਮਲ ਹਨ। ਭਾਗੀਦਾਰ ਦਫਤਰਾਂ ਨੂੰ ਰੋਜ਼ਾਨਾ ਅਧਾਰ 'ਤੇ ਆਪਣੀ ਪ੍ਰਗਤੀ ਦੀ ਰਿਪੋਰਟ ਦੇਣੀ ਹੋਵੇਗੀ। ਇਸ ਅਭਿਆਨ ਦਾ ਉਦੇਸ਼ #SpecialCampaign5.0 ਹੈਸ਼ਟੈਗ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਰਾਹੀਂ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਵੱਧ ਤੋਂ ਵੱਧ ਜਨਤਕ ਸ਼ਮੂਲੀਅਤ ਨੂੰ ਹੁਲਾਰਾ ਦੇਣਾ ਹੈ। ਉੱਚ ਸਿੱਖਿਆ ਵਿਭਾਗ ਉੱਚ ਟੀਚੇ ਨਿਰਧਾਰਤ ਕਰਕੇ ਅਤੇ ਸਵੱਛਤਾ, ਰਿਕਾਰਡ ਪ੍ਰਬੰਧਨ ਅਤੇ ਪੈਂਡਿੰਗ ਮਾਮਲਿਆਂ ਨੂੰ ਘਟਾ ਕੇ ਆਪਣੇ ਯਤਨਾਂ ਦਾ ਵਿਸਤਾਰ ਕਰਕੇ ਵਿਸ਼ੇਸ਼ ਮੁਹਿੰਮ 5.0 ਨੂੰ ਹੋਰ ਜ਼ਿਆਦਾ ਸਫਲ ਬਣਾਉਣ ਲਈ ਵਚਨਬੱਧ ਹੈ। ਇਸ ਸਾਲ ਦੇ ਅਭਿਆਨ ਦਾ ਉਦੇਸ਼ ਦਫ਼ਤਰਾਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਕੇ, ਡਿਜੀਟਲਾਈਜ਼ੇਸ਼ਨ ਯਤਨਾਂ ਨੂੰ ਉਤਸਾਹਿਤ ਕਰਕੇ ਅਤੇ ਈ-ਵੇਸਟ ਅਤੇ ਪੁਰਾਣੇ ਰਿਕਾਰਡਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆ ਕੇ ਵਿਸ਼ੇਸ਼ ਅਭਿਆਨ 4.0 ਦੇ ਮੀਲ ਪੱਥਰਾਂ ਤੋਂ ਅੱਗੇ ਨਿਕਲਣਾ ਹੈ।
Notable achievements during the last year campaign were as follows:
ਪਿਛਲੇ ਵਰ੍ਹੇ ਵਿਸ਼ੇਸ਼ ਮੁਹਿੰਮ (ਐੱਸਸੀਡੀਪੀਐੱਮ 4.0) ਦੇ ਦੌਰਾਨ, ਉੱਚ ਸਿੱਖਿਆ ਵਿਭਾਗ ਨੇ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਅਤੇ ਦੇਸ਼ ਭਰ ਵਿੱਚ ਲਗਭਗ 1094 ਅਭਿਆਨ ਸਥਲਾਂ ਨੂੰ ਸਫ਼ਲਤਾਪੂਰਵ ਕਵਰ ਕੀਤਾ।
ਪਿਛਲੇ ਵਰ੍ਹੇ ਦੇ ਅਭਿਆਨ ਦੌਰਾਨ ਜ਼ਿਕਰਯੋਗ ਉਪਲਬਧੀਆਂ ਇਸ ਪ੍ਰਕਾਰ ਸਨ:
• ਜਨਤਕ ਸ਼ਿਕਾਇਤਾਂ : ਲਗਭਗ 84% ਜਨਤਕ ਸ਼ਿਕਾਇਤਾਂ ਦਾ ਹੱਲ ਕੀਤਾ ਗਿਆ, 665 ਮਾਮਲਿਆਂ ਵਿੱਚੋਂ 564 ਦਾ ਨਿਪਟਾਰਾ ਕੀਤਾ ਗਿਆ।
-
ਜਨਤਕ ਸ਼ਿਕਾਇਤ ਅਪੀਲ: ਅਪੀਲ ਦੇ ਪੜਾਅ ਵਿੱਚ ਲਗਭਗ 81% ਜਨਤਕ ਸ਼ਿਕਾਇਤਾਂ ਦਾ ਹੱਲ ਕੀਤਾ ਗਿਆ, 138 ਮਾਮਲਿਆਂ ਵਿੱਚੋਂ 112 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ।
-
ਰਿਕਾਰਡ ਪ੍ਰਬੰਧਨ: 1,62,302 ਤੋਂ ਵੱਧ ਫਿਜੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 99,750 ਫਾਈਲਾਂ ਦੀ ਛਟਾਈ ਕਰਕੇ ਇਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ, 31,168 ਈ-ਫਾਈਲਾਂ ਸਮੀਖਿਆ ਲਈ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 7,773 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 4528 ਫਾਈਲਾਂ ਨੂੰ ਪੂਰਾ ਕਰਕੇ ਬੰਦ ਕਰ ਦਿੱਤਾ ਗਿਆ।
• ਸਥਾਨ ਦੀ ਸਹੀ ਵਰਤੋਂ : ਇਸ ਦੇ ਤਹਿਤ ਉੱਚ ਸਿੱਖਿਆ ਸੰਸਥਾਨਾਂ, ਏਆਈਸੀਟੀਈ ਅਤੇ ਯੂਜੀਸੀ ਦੁਆਰਾ ਰਿਪੋਰਟ ਕੀਤੀ ਗਈ ਸਥਾਨ ਲਗਭਗ 3.46 ਲੱਖ ਵਰਗ ਫੁੱਟ ਹੈ, ਜੋ ਕੁਸ਼ਲ ਸਥਾਨ ਪ੍ਰਬੰਧਨ ਵਿੱਚ ਯੋਗਦਾਨ ਦਿੰਦਾ ਹੈ।
-
ਮਾਲੀਆ ਪੈਦਾ ਕਰਨਾ: ਉੱਚ ਸਿੱਖਿਆ ਸੰਸਥਾਨਾਂ, ਏਆਈਸੀਟੀਈ ਅਤੇ ਯੂਜੀਸੀ ਨਾਲ ਲਗਭਗ 1.91 ਕਰੋੜ ਰੁਪਏ ਦਾ ਮਾਲੀਆ ਤਿਆਰ ਹੋਇਆ।
-
ਸਰਵੋਤਮ ਅਭਿਆਸਾਂ ਅਤੇ ਨਵੀਨਤਾਕਾਰੀ ਸਥਿਰਤਾ ਯਤਨ: ਉੱਚ ਸਿੱਖਿਆ ਵਿਭਾਗ ਅਤੇ ਕੇਂਦਰੀ ਵਿੱਤ ਪ੍ਰਾਪਤ ਉਚ ਸਿੱਖਿਆ ਸੰਸਥਾਨ ਨਵੀਆਂ ਪਹਿਲਕਦਮੀਆਂ ਰਾਹੀਂ ਸਥਿਰਤਾ ਨੂੰ ਹੁਲਾਰਾ ਦਿੰਦੇ ਹਨ: ਸ਼ਾਸ਼ਤਰੀ ਭਵਨ ਵਿੱਚ ਕੰਧ-ਚਿੱਤਰ ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹਨ, ਕੇਂਦਰੀ ਯੂਨੀਵਰਸਿਟੀ ਜੰਮੂ ਅਤੇ ਤ੍ਰਿਪੁਰਾ ਯੂਨੀਵਰਸਿਟੀ ਵਿੱਚ ਵਰਮੀਕੰਪੋਸਟਿੰਗ ਰਾਹੀਂ ਔਰਗੈਨਿਕ ਵੇਸਟ ਰੀਸਾਇਕਲਿੰਗ, ਐੱਨਆਈਟੀ ਸਿਲਚਰ ਵਿੱਚ ਵਾਤਾਵਰਣ ਅਨੁਕੂਲ ਸ਼ਿਲਪ, ਐੱਨਆਈਟੀ ਜਮਸ਼ੇਦਪੁਰ ਵਿੱਚ ਇੱਕ ਵਿੰਟੇਜ਼ ਪਾਰਕ ਸਥਾਈ ਮੁੜ-ਵਰਤੋਂ ਅਤੇ ਹੋਰ ਵੀ ਬਹੁਤ ਕੁਝ ਪ੍ਰਦਰਸ਼ਿਤ ਕਰਦੇ ਹਨ।
ਇਨ੍ਹਾਂ ਵਿੱਚੋਂ ਕਈ ਪਹਿਲਕਦਮੀਆਂ ਨੂੰ 23.12.2024 ਨੂੰ ਆਯੋਜਿਤ ‘ਸੁਸ਼ਾਸਨ ਅਭਿਆਸਾਂ ‘ਤੇ ਵਰਕਸ਼ਾਪ’ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਮੁੱਖ ਗੱਲਾਂ ਵਿੱਚ ਉੱਚ ਸਿੱਖਿਆ ਵਿਭਾਗ ਦੁਆਰਾ ਵਾਤਾਵਰਣ ਸਬੰਧੀ ਕੰਧ-ਚਿੱਤਰ, ਐੱਨਆਈਟੀ ਸਿਲਚਰ ਵਿਖੇ ਈ-ਵੇਸਟ ਦੀ ਮੁੜ ਵਰਤੋਂ ਅਤੇ ਕੈਂਪਸ ਦਾ ਸੁੰਦਰੀਕਰਣ ਅਤੇ ਰਾਜੀਵ ਗਾਂਧੀ ਯੂਨੀਵਰਸਿਟੀ ਦੁਆਰਾ ਬੇਕਾਰ ਦੀਆਂ ਬੋਤਲਾਂ ਤੋਂ ਬਣਾਈ ਗਈ ਇੱਕ ਪੌਸ਼ਾਕ ਵੀ ਸ਼ਾਮਲ ਸੀ।
*****
ਐੱਮਵੀ/ਏਕੇ/ਬਲਜੀਤ
(Release ID: 2168086)