ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਵੱਛਤਾ ਹੀ ਸੇਵਾ ਦੀ ਸ਼ੁਰੂਆਤ: ਕੇਂਦਰੀ ਮੰਤਰੀ ਮਨੋਹਰ ਲਾਲ ਨੇ ਰਾਸ਼ਟਰੀ ਪੱਧਰ ‘ਤੇ ਲਾਂਚ ਦੌਰਾਨ ਚੁੱਕਿਆ ਭਲਸਵਾ ਡੰਪਸਾਈਟ ਦੇ ਰੀਮਿਡੀਏਸ਼ਨ ਦਾ ਬੀੜਾ
ਕੇਂਦਰ ਨੇ ਦਿੱਲੀ ਦੇ ਤਿੰਨੋਂ ਮੁੱਖ ਡੰਪਸਾਈਟਾਂ ‘ਤੇ ਕੰਮ ਕਰ ਰਹੇ ਸਫਾਈਮਿੱਤਰਾਂ, ਬੇਲਦਾਰਾਂ ਅਤੇ ਟਰੱਕ ਡਰਾਈਵਰਾਂ ਨੂੰ 5-5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ
प्रविष्टि तिथि:
17 SEP 2025 4:54PM by PIB Chandigarh
ਦਿੱਲੀ ਦੀਆਂ ਸਭ ਤੋਂ ਵੱਡੀਆਂ ਲੈਂਡਫਿਲ ਸਾਈਟਾਂ ਵਿੱਚੋਂ ਇੱਕ, ‘ਭਲਸਵਾ ਡੰਪਸਾਈਟ’ ਨੂੰ ਸਾਫ਼ ਕਰਨ ਦੀ ਦਿਸ਼ਾ ਇੱਕ ਵੱਡਾ ਕਦਮ ਚੁੱਕਦੇ ਹੋਏ, ਹੁਣ ਇਸ ਨੂੰ ਪੂਰੀ ਤਰ੍ਹਾਂ ਰੀਮਿਡੀਏਟ ਕਰਨ ਦੀ ਤਿਆਰੀ ਹੈ। ਇੱਕ ਗਤੀਸ਼ੀਲ "ਸਵੱਛਤਾ ਹੀ ਸੇਵਾ (SHS) 2025" ਮੁਹਿੰਮ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਦਿੱਲੀ ਦੇ ਭਲਸਵਾ ਡੰਪਸਾਈਟ ਤੋਂ ਰਾਸ਼ਟਰੀ ਪੱਧਰ ‘ਤੇ ਪੰਦਰਵਾੜੇ ਦੀ ਸ਼ੁਰੂਆਤ ਦੀ ਅਗਵਾਈ ਕੀਤੀ। ਉਨ੍ਹਾਂ ਨੇ ਡੰਪਸਾਈਟ ਦੇ ਸੁਧਾਰ ਦੀ ਰੀਮਿਡੀਏਸ਼ਨ ਦੀ ਖੁਦ ਜ਼ਿੰਮੇਵਾਰੀ ਲੈਂਦੇ ਹੋਏ, ਇਸਨੂੰ ਇੱਕ ਸਾਫ਼ ਅਤੇ ਵਧੇਰੇ ਟਿਕਾਊ ਸ਼ਹਿਰੀ ਖੇਤਰ ਵਿੱਚ ਬਦਲਣ ਦਾ ਬੀੜਾ ਚੁੱਕਿਆ। 1994 ਵਿੱਚ ਸਥਾਪਿਤ ਅਤੇ ਇੱਕ ਲੰਬੇ ਸਮੇਂ ਤੋਂ ਕਠਿਨ ਚੁਣੌਤੀ ਬਣੀ ਹੋਈਵ ਇਹ ਡੰਪਸਾਈਟ ਹੁਣ 70 ਏਕੜ ਵਿੱਚ ਫੈਲੀ ਹੋਈ ਹੈ। ਦਿੱਲੀ ਨਗਰ ਨਿਗਮ (MCD), ਦਿੱਲੀ ਵਿਕਾਸ ਅਥਾਰਿਟੀ (DDA) ਦੇ ਸਹਿਯੋਗ ਨਾਲ, ਇਸ ਪੁਰਾਣੀ ਡੰਪਸਾਈਟ ਨਾਲ ਜੁੜੇ ਸੁਧਾਰ ਦੇ ਕੰਮਾਂ ਵਿੱਚ ਤੇਜ਼ੀ ਲਿਆਏਗਾ ਅਤੇ ਨਵੀਆਂ ਪ੍ਰੋਸੈੱਸਿੰਗ ਸਾਈਟਾਂ ਦੀ ਸਥਾਪਨਾ ਵਿੱਚ ਮਦਦ ਕਰੇਗਾ।


ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਰਸਮੀ ਤੌਰ 'ਤੇ ਭਲਸਵਾ ਲੈਂਡਫਿਲ ਨੂੰ ਪਰਿਵਰਤਨ ਲਈ ਅਪਣਾਇਆ, ਅਤੇ ਟਿਕਾਊ ਸ਼ਹਿਰੀ ਵਿਕਾਸ ਦੀ ਦਿਸ਼ਾ ਵਿੱਚ ਕੇਂਦਰ ਦੀ ਵਚਨਬੱਧਤਾ ਦੀ ਪੁਸ਼ਟੀ ਹੋਈ। ਉਨ੍ਹਾਂ ਦੇ ਨਾਲ ਦਿੱਲੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਆਸ਼ੀਸ਼ ਸੂਦ, ਮੇਅਰ ਰਾਜਾ ਇਕਬਾਲ ਸਿੰਘ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਐਸ. ਕਟੀਕਿਥਲਾ, ਕੌਂਸਲਰ, ਅਤੇ ਡੀਡੀਏ ਅਤੇ ਐਮਸੀਡੀ ਅਧਿਕਾਰੀ ਮੌਜੂਦ ਰਹੇ।
ਇਸ ਪਰਿਵਰਤਨਸ਼ੀਲ ਪਹਿਲਕਦਮੀ ਤੋਂ ਬਾਅਦ, ਸਫਾਈ ਦੇ ਕੰਮਾਂ ਨੂੰ ਜ਼ਿਕਰਯੋਗ ਪ੍ਰੋਤਸਾਹਨ ਮਿਲ ਰਿਹਾ ਹੈ, ਜਿਸ ਨਾਲ ਆਲੇ ਦੁਆਲੇ ਦੇ ਖੇਤਰਾਂ ਵਿੱਚ ਜੀਵਨ ਦੀ ਬਿਹਤਰ ਗੁਣਵੱਤਾ ਲਈ ਸਾਫ-ਸਫਾਈ ਵਿੱਚ ਤੇਜ਼ੀ ਆਈ ਹੈ। ਕੇਂਦਰੀ ਮੰਤਰੀ ਨੇ ਖੁਦ ਡੰਪਸਾਈਟ ‘ਤੇ ਪਹੁੰਚ ਕੇ ਉਸ ਦੇ ਸੰਚਾਲਨ ਦਾ ਜ਼ਮੀਨੀ ਪੱਧਰ 'ਤੇ ਮੁਲਾਂਕਣ ਕੀਤਾ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ। ਕੇਂਦਰੀ ਮੰਤਰੀ ਨੇ ਇੱਥੇ ਦੀਵਾਲੀ ਤੋਂ ਪਹਿਲਾਂ, ਦਿੱਲੀ ਦੀਆਂ ਤਿੰਨੋਂ ਡੰਪਸਾਈਟਾਂ 'ਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ 5-5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ- ਜਿਨ੍ਹਾਂ ਵਿੱਚ ਐੱਮਐੱਸਡੀ ਅਤੇ ਨਿਜੀ ਏਜੰਸੀਆਂ ਦੇ ਸਫਾਈ ਮਿੱਤਰ, ਬੇਲਦਾਰ, ਟਰੱਕ ਡਰਾਈਵਰ ਆਦਿ ਸ਼ਾਮਲ ਹਨ। ਇਸ ਕੰਮ ਵਿੱਚ ਸ਼ਾਮਲ ਲੋਕਾਂ ਦੀ ਭਲਾਈ ਲਈ, ਸਮੇਂ-ਸਮੇਂ 'ਤੇ ਨਿਯਮਿਤ ਸਿਹਤ ਜਾਂਚ ਵੀ ਕਰਵਾਈ ਜਾਵੇਗੀ।
ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਲੇਗੇਸੀ ਵੇਸਟ ਡੰਪਸਾਈਟ ਦੇ 25 ਏਕੜ ਦੇ ਖੇਤਰ ਦਾ ਰੀਮਿਡਿਏਸ਼ਨ ਕੀਤਾ ਗਿਆ ਹੈ - 5 ਏਕੜ ਵਿੱਚ ਹੁਣ ਬਾਂਸ ਦੇ ਬਾਗ ਹਨ, ਜਦਕਿ ਬਾਕੀ 20 ਏਕੜ ਵਿੱਚ ਸਫਾਈ ਗਤੀਵਿਧੀਆਂ ਅਤੇ ਪ੍ਰੋਸੈੱਸਿੰਗ ਮਸ਼ੀਨਰੀ ਆਦਿ ਨੂੰ ਸਥਾਪਿਤ ਕੀਤਾ ਜਾਵੇਗਾ। ਮੌਜੂਦਾ ਸਮੇਂ ਲੈਂਡਫਿਲ ਵਿੱਚ ਤਾਜ਼ਾ ਕਚਰਾ ਪਹੁੰਚਣਾ ਜਾਰੀ ਹੈ, ਪਰ ਅੱਗੇ ਵਧਦੇ ਹੋਏ, ਬਿਹਤਰ ਕਚਰਾ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਇਸਦੀ ਵੱਖਰੇ ਤੌਰ 'ਤੇ ਪ੍ਰਬੰਧਨ ਅਤੇ ਪ੍ਰੋਸੈੱਸਿੰਗ ਕੀਤੀ ਜਾਵੇਗੀ। ਨਿਯਮਿਤ ਤੌਰ ‘ਤੇ ਸਾਈਟ ਵਿਜ਼ਿਟ, ਪ੍ਰਗਤੀ ਦੀ ਨਿਗਰਾਨੀ ਅਤੇ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਰਗੇ ਯਤਨਾਂ ਰਾਹੀਂ ਨਿਜੀ ਤੌਰ 'ਤੇ ਨਿਗਰਾਨੀ ਕਰਨ ਦੀ ਵਚਨਬੱਧਤਾ ਦਿਖਾਈ ਜਾਵੇਗੀ। ਭਲਸਵਾ ਡੰਪਸਾਈਟ ਲਈ, ਦਿੱਲੀ ਦੇ ਵਿਕਾਸ ਅਤੇ ਭੂਮੀ ਪ੍ਰਬੰਧਨ ਵਿੱਚ ਆਪਣੀ ਮੁਹਾਰਤ ਦੇ ਕਾਰਨ ਡੀਡੀਏ ਇੱਕ ਮੁੱਖ ਭਾਈਵਾਲ ਸੰਗਠਨ ਵਜੋਂ ਕੰਮ ਕਰੇਗਾ।
ਮੁਹਿੰਮ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਸਮਝਦੇ ਹੋਏ, ਕੇਂਦਰੀ ਮੰਤਰੀ ਸਮੇਤ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਦੇ ਨਾਲ, "ਏਕ ਪੇੜ ਮਾਂ ਕੇ ਨਾਮ" ਪਹਿਲਕਦਮੀ ਦੇ ਤਹਿਤ ਡੰਪਸਾਈਟ 'ਤੇ ਪੌਦੇ ਲਗਾਏ, ਜਿਸਦਾ ਉਦੇਸ਼ ਖੇਤਰ ਵਿੱਚ ਹਰੇ-ਭਰੇ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਇੱਕ ਬਾਂਸ ਦਾ ਪੌਦਾ ਲਗਾਉਣ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ, ਜਿਸਦੀ ਕਲਪਨਾ ਲੈਂਡਫਿਲ ਦੇ ਹਰੇ ਭਰੇ ਪਰਿਵਰਤਨ ਦੇ ਹਿੱਸੇ ਵਜੋਂ ਕੀਤੀ ਗਈ ਸੀ।
ਇਹ ਇਤਿਹਾਸਕ ਪਹਿਲਕਦਮੀ ਸਵੱਛ ਭਾਰਤ ਮਿਸ਼ਨ (SBM) ਦੇ ਤਹਿਤ ਦੇਸ਼ ਭਰ ਵਿੱਚ ਲੇਗੇਸੀ ਵੇਸਟ ਡੰਪਸਾਈਟਾਂ ਦਾ ਰੀਮਿਡਿਏਸ਼ਨ ਕਰਨ ਅਤੇ ਉਨ੍ਹਾਂ ਨੂੰ ਸਾਫ਼, ਰਹਿਣ ਯੋਗ ਸ਼ਹਿਰੀ ਥਾਵਾਂ ਵਿੱਚ ਬਦਲਣ ਲਈ ਇੱਕ ਵਿਆਪਕ ਦੇਸ਼ ਵਿਆਪੀ ਯਤਨ ਦਾ ਹਿੱਸਾ ਹੈ।

ਸਵੱਛ ਭਾਰਤ ਮਿਸ਼ਨ ਦੇ ਤਹਿਤ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਪੇਅਜਲ ਅਤੇ ਸਵੱਛਤਾ ਵਿਭਾਗ, ਜਲ ਸ਼ਕਤੀ ਮੰਤਰਾਲੇ ਦੀ ਸਾਂਝੇ ਤੌਰ 'ਤੇ ਪਹਿਲਕਦਮੀ ਨਾਲ ਰਾਸ਼ਟਰੀ ਪੱਧਰ 'ਤੇ SHS 2025 ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੁੱਖ ਸਫਾਈ ਨਤੀਜਿਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇੱਕ ਤੀਬਰ ਸਵੱਛਤਾ ਪਖਵਾੜੇ ਦੀ ਨੀਂਹ ਰੱਖਦੀ ਹੈ। ਇਹ ਮੁਹਿੰਮ ਸੈਨੀਟੇਸ਼ਨ ਟਾਰਗੇਟ ਯੂਨਿਟਾਂ (CTUs) 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ, ਜਿਸ ਵਿੱਚ ਹਨੇਰੇ ਸਥਾਨਾਂ, ਗੰਦੇ ਅਤੇ ਲੰਬੇ ਸਮੇਂ ਤੋਂ ਅਣਗੌਲੇ ਗਏ ਖੇਤਰਾਂ, ਉੱਚ-ਆਵਾਜਾਈ ਵਾਲੇ ਜਨਤਕ ਸਥਾਨਾਂ, ਖਾਸ ਕਰਕੇ ਲੇਗੇਸੀ ਵੇਸਟ ਡੰਪਸਾਈਟਾਂ ਆਦਿ ਵਰਗੇ ਖੇਤਰਾਂ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦੇਣ ਵਾਲੀ ਸਫਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ। ਆਉਣ ਵਾਲੇ ਤਿਉਹਾਰਾਂ ਦੌਰਾਨ ਵਾਤਾਵਰਣ-ਅਨੁਕੂਲ ਜਸ਼ਨਾਂ ਦਾ ਆਯੋਜਨ ਕਰਨਾ ਵੀ ਇਸ ਦਾ ਹਿੱਸਾ ਰਹਿਣਗੇ ਤਾਂ ਜੋ ਟਿਕਾਊ ਯਤਨਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ। ਇਸ ਵਿੱਚ ਸਫਾਈਮਿੱਤਰ ਸੁਰਕਸ਼ਾ ਸ਼ਿਵਿਰ ਅਤੇ ਸਵੱਛਤਾ ਲਈ ਐਡਵੋਕੇਸੀ ਯਾਨੀ ਪ੍ਰਚਾਰ-ਪ੍ਰਸਾਰ ਵੀ ਸ਼ਾਮਲ ਹੈ।
ਦੇਸ਼ ਭਰ ਦੇ ਵੱਖ-ਵੱਖ ਰਾਜਾਂ ਨੇ ਮੁੱਖ ਮੰਤਰੀਆਂ, ਰਾਜਦੂਤਾਂ ਅਤੇ ਜਨ ਪ੍ਰਤੀਨਿਧੀਆਂ ਦੀ ਭਾਗੀਦਾਰੀ ਅਤੇ ਅਗਵਾਈ ਵਾਲੇ ਸਮਾਗਮਾਂ ਵਿੱਚ SHS 2025 ਮੁਹਿੰਮ ਦੀ ਸ਼ੁਰੂਆਤ ਕੀਤੀ। ਵੱਖ-ਵੱਖ ਸਥਾਨਕ ਸੰਸਥਾਵਾਂ, ਗ੍ਰਾਮ ਪੰਚਾਇਤਾਂ, ਨਾਗਰਿਕਾਂ, ਜਨ ਪ੍ਰਤੀਨਿਧੀਆਂ, ਸਵੱਛ ਭਾਰਤ ਮਿਸ਼ਨ ਦੇ ਰਾਜਦੂਤਾਂ, ਯੁਵਾ ਸਮੂਹਾਂ, ਗ਼ੈਰ ਸਰਕਾਰੀ ਸੰਗਠਨਾਂ, ਸਿਵਿਲ ਸੋਸਾਇਟੀ ਸੰਗਠਨਾਂ, ਭਾਈਵਾਲ ਸੰਸਥਾਵਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਸਮੂਹਿਕ ਤੌਰ 'ਤੇ ਹੁਣ ਤੱਕ 6 ਲੱਖ ਤੋਂ ਵੱਧ ਸਵੱਛਤਾ ਟੀਚਾਬੱਧ ਇਕਾਈਆਂ ਦੀ ਪਰਿਵਰਤਨ ਲਈ ਪਛਾਣ ਕੀਤੀ ਹੈ, ਤਾਂ ਜੋ ਸਮਾਂਬੱਧ ਢੰਗ ਨਾਲ ਸਾਫ-ਸਫਾਈ ਅਤੇ ਸੁੰਦਰੀਕਰਣ ਦੇ ਯਤਨਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ।
***************
ਐੱਸਕੇ/ਏਕੇ
(रिलीज़ आईडी: 2167923)
आगंतुक पटल : 18