ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਮਮੈਂਟੋਸ ਈ- ਔਕਸ਼ਨ ਦੇ 7ਵੇਂ ਸੰਸਕਰਣ ਦਾ ਐਲਾਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਮਿਲੇ 1300 ਤੋਂ ਵੱਧ ਤੋਹਫ਼ਿਆਂ ਦੀ ਹੋਵੇਗੀ 17 ਸਤੰਬਰ ਤੋਂ 2 ਅਕਤੁਬਰ 2025 ਤੱਕ ਨੀਲਾਮੀ: ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ

Posted On: 16 SEP 2025 5:37PM by PIB Chandigarh

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ (ਐੱਨਜੀਐੱਮਏ) ਦੁਆਰਾ ਆਯੋਜਿਤ ਪ੍ਰਧਾਨ ਮੰਤਰੀ ਦੇ ਯਾਦਗਾਰੀ ਚਿੰਨ੍ਹਾਂ ਦੀ ਈ-ਨੀਲਾਮੀ ਦੇ 7ਵੇਂ ਸੰਸਕਰਣ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਐਲਾਨ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐੱਨਜੀਐੱਮਏ ਵਿੱਚ ਕੀਤਾ। 

 

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ 1300 ਤੋਂ ਵੱਧ ਤੋਹਫਿਆਂ ਦੀ 17 ਸਤੰਬਰ 2025 ਨਾਲ ਔਨਲਾਈਨ ਨੀਲਾਮੀ ਕੀਤੀ ਜਾਵੇਗੀ। ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਯਾਦਗਾਰੀ ਚਿੰਨ੍ਹਾਂ ਦੀ ਈ-ਨੀਲਾਮੀ ਦੇ 7ਵੇਂ ਸੰਸਕਰਣ ਨੂੰ ਸਬੋਧਨ ਕਰਦੇ ਹੋਏ ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਜਿਨ੍ਹਾਂ ਵਸਤੂਆਂ ਦੀ ਨੀਲਾਮੀ ਕੀਤੀ ਜਾਵੇਗੀ ਉਨ੍ਹਾਂ ਵਿੱਚ ਪੇਂਟਿੰਗਾਂ, ਕਲਾਕ੍ਰਿਤੀਆਂ, ਮੂਰਤੀਆਂ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਕੁਝ ਖੇਡਾਂ ਨਾਲ ਸਬੰਧਿਤ ਚੀਜ਼ਾਂ ਸ਼ਾਮਲ ਹਨ।

ਪਹਿਲੀ ਨੀਲਾਮੀ ਜਨਵਰੀ 2019 ਵਿੱਚ ਹੋਈ ਸੀ। ਓਦੋ ਤੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭੇਟ ਕੀਤੇ ਗਏ ਹਜ਼ਾਰਾਂ ਵਿਲੱਖਣ ਤੋਹਫਿਆਂ ਦੀ ਨਿਲਾਮੀ ਕੀਤੀ ਜਾ ਚੁੱਕੀ ਹੈ, ਜਿਸ ਤੋਂ ਨਮਾਮਿ ਗੰਗੇ ਪ੍ਰੋਜੈਕਟ ਦੇ ਸਮਰਥਨ ਵਿੱਚ ₹50 ਕਰੋੜ ਤੋਂ ਵੱਧ ਦੀ ਰਾਸ਼ੀ ਜੁਟਾਈ ਗਈ ਹੈ। ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਇਸ ਨੇਕ ਕੰਮ ਲਈ ਉਨ੍ਹਾਂ ਨੂੰ ਮਿਲੇ ਸਾਰੇ ਯਾਦਗਾਰੀ ਚਿੰਨ੍ਹਾਂ ਨੂੰ ਸਮਰਪਿਤ ਕੀਤਾ ਹੈ। 

ਇਸ ਵਰ੍ਹੇ ਦੇ ਸੰਸਕਰਣ ਵਿੱਚ 1,300 ਤੋਂ ਵੱਧ ਵਸਤੂਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਦੇ ਲਈ ਬੋਲੀ ਅਧਿਕਾਰਤ ਪੋਰਟਲ www.pmmementos.gov.in ‘ਤੇ 17 ਸਤੰਬਰ ਤੋਂ 2 ਅਕਤੁਬਰ 2025 ਤੱਕ ਲਗਾਈ ਜਾ ਸਕਦੀ ਹੈ। 

ਇਹ ਸੰਗ੍ਰਹਿ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਪਰੰਪਰਾਗਤ ਕਲਾ, ਪੇਂਟਿੰਗਾਂ, ਮੂਰਤੀਆਂ, ਹੈਂਡੀਕ੍ਰਾਫਟ ਅਤੇ ਕਬਾਇਲੀ ਕਲਾਕ੍ਰਿਤੀਆਂ ਤੋਂ ਲੈ ਕੇ ਸਨਮਾਨ ਅਤੇ ਆਦਰ ਦੇ ਰਸਮੀ ਤੋਹਫ਼ੇ ਸ਼ਾਮਲ ਹਨ। ਕੁੱਝ ਪ੍ਰਮੁੱਖ ਵਸਤੂਆਂ ਵਿੱਚ ਸ਼ਾਮਲ ਹਨ:

  • ਜੰਮੂ ਅਤੇ ਕਸ਼ਮੀਰ ਤੋਂ ਇੱਕ ਜਟਿਲ ਤੌਰ ‘ਤੇ ਕਢਾਈ ਵਾਲੀ ਪਸ਼ਮੀਨਾ ਸ਼ਾਲ

  • ਰਾਮ ਦਰਬਾਰ ਦੀ ਇੱਕ ਤੰਜੌਰ ਪੇਂਟਿੰਗ

  • ਨਟਰਾਜ ਦੀ ਇੱਕ ਧਾਤੂ ਦੀ ਮੂਰਤੀ

  • ਗੁਜਰਾਤ ਦੀ ਰੋਗਨ ਕਲਾ, ਜਿਸ ਵਿੱਚ ਟ੍ਰੀ ਔਫ ਲਾਈਫ ਨੂੰ ਦਰਸਾਇਆ ਗਿਆ ਹੈ

  • ਇੱਕ ਹੱਥ ਨਾਲ ਬੁਣਿਆ ਨਾਗਾ ਸ਼ਾਲ

 

 

ਇਸ ਸੰਸਕਰਣ ਦਾ ਇੱਕ ਵਿਸ਼ੇਸ਼ ਆਕਰਸ਼ਨ ਭਾਰਤ ਦੇ ਪੈਰਾ-ਐਥਲੀਟਾਂ ਦੁਆਰਾ ਤੋਹਫਿਆਂ ਵਿੱਚ ਦਿੱਤੀਆਂ ਗਈਆਂ ਖੇਡ ਯਾਦਗਾਰੀ ਵਸਤੂਆਂ ਹਨ, ਜਿਨ੍ਹਾਂ ਨੇ ਪੇਰਿਸ ਪੈਰਾਲਿੰਪਿਕਸ 2024 ਵਿੱਚ ਹਿੱਸਾ ਲਿਆ ਸੀ। ਇਹ ਪ੍ਰਤੀਕ ਭਾਰਤੀ ਖੇਡ ਦੀ ਸਹਿਣਸ਼ੀਲਤਾ, ਉੱਤਮਤਾ ਅਤੇ ਅਜਿੱਤ ਭਾਵਨਾ ਦਾ ਪ੍ਰਤੀਕ ਹਨ।

ਮੌਜੂਦਾ ਸਮੇਂ ਵਿੱਚ ਇਹ ਵਸਤੂਆਂ ਐੱਨਜੀਐੱਮਏ, ਨਵੀਂ ਦਿੱਲੀ ਵਿੱਚ ਪ੍ਰਦਰਸ਼ਿਤ ਹਨ, ਜਿੱਥੇ ਵਿਜ਼ਿਟਰ ਔਨਲਾਈਨ ਬੋਲੀ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦੇਖ ਸਕਦੇ ਹਨ। 

ਪਿਛਲੇ ਵਰ੍ਹਿਆਂ ਦੀ ਤਰ੍ਹਾਂ, ਈ-ਨੀਲਾਮੀ ਤੋਂ ਪ੍ਰਾਪਤ ਸਾਰੀ ਆਮਦਨ ‘ਨਮਾਮਿ ਗੰਗੇ ਪ੍ਰੋਜੈਕਟ’ ਵਿੱਚ ਜਾਵੇਗੀ, ਜੋ ਗੰਗਾ ਅਤੇ ਉਸ ਦੇ ਈਕੋਸਿਸਟਮ ਦੇ ਕਾਇਆਕਲਪ, ਸੰਭਾਲ ਅਤੇ ਸੁਰੱਖਿਆ ਲਈ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ। ਈ-ਨੀਲਾਮੀ ਨਾਗਰਿਕਾਂ ਲਈ ਇਤਿਹਾਸ ਦਾ ਇੱਕ ਹਿੱਸਾ ਪ੍ਰਾਪਤ ਕਰਨ ਦਾ ਸਿਰਫ ਇੱਕ ਮੌਕਾ ਨਹੀਂ ਹੈ, ਸਗੋਂ ਇੱਕ ਨੇਕ ਮਿਸ਼ਨ ਵਿੱਚ ਹਿੱਸਾ ਲੈਣ ਦਾ ਵੀ ਮੌਕਾ ਹੈ- ਸਾਡੀ ਪਵਿੱਤਰ ਨਦੀ, ਗੰਗਾ ਦੀ ਸੰਭਾਲ। ਜ਼ਿਆਦਾ ਜਾਣਕਾਰੀ ਅਤੇ ਬੋਲੀ ਲਗਾਉਣ ਲਈ, ਕਿਰਪਾ ਕਰਕੇ ਵਿਜਿਟ ਕਰੋ: www.pmmementos.gov.in

************

ਸੁਨੀਲ ਕੁਮਾਰ ਤਿਵਾਰੀ

pibculture[at]gmail[dot]com


(Release ID: 2167518) Visitor Counter : 2