ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਖੋਜ ਵਿਭਾਗ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ 2 ਤੋਂ 31 ਅਕਤੂਬਰ ਤੱਕ ਵਿਸ਼ੇਸ਼ ਅਭਿਆਨ 5.0 ਵਿੱਚ ਹਿੱਸਾ ਲਵੇਗਾ
ਇਸ ਅਭਿਆਨ ਦੌਰਾਨ ਈ-ਵੇਸਟ ਨਿਪਟਾਰਾ, ਦਫ਼ਤਰੀ ਸਵੱਛਤਾ ਅਤੇ ਰਿਕਾਰਡ ਪ੍ਰਬੰਧਨ ਨੂੰ ਤਰਜੀਹ ਦਿੱਤੀ ਜਾਵੇਗੀ
Posted On:
16 SEP 2025 12:27PM by PIB Chandigarh
ਸਵੱਛਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕਰਦੇ ਹੋਏ, ਸਿਹਤ ਖੋਜ ਵਿਭਾਗ ਸਵੱਛਤਾ ਅਭਿਆਸਾਂ ਨੂੰ ਸੰਸਥਾਗਤ ਬਣਾਉਣ ਅਤੇ ਵਿਭਾਗ ਅਤੇ ਆਈਸੀਐੱਮਆਰ ਦੇ ਹੈੱਡਕੁਆਰਟਰ ਅਤੇ ਦੇਸ਼ ਭਰ ਵਿੱਚ ਇਸ ਦੇ 27 ਸੰਸਥਾਨਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਵਿਸ਼ੇਸ਼ ਅਭਿਆਨ 5.0 ਲਾਗੂ ਕਰੇਗਾ।
ਵਿਭਾਗ ਇਸ ਵਰ੍ਹੇ ਅਭਿਆਨ ਦੀ ਤਿਆਰੀ ਦੇ ਨਾਲ-ਨਾਲ ਲਾਗੂਕਰਨ ਪੜਾਅ ਦੌਰਾਨ ਈ-ਵੇਸਟ ਦੇ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦੇਵੇਗਾ। ਅਭਿਆਨ ਦੇ ਲਾਗੂਕਰਨ ਪੜਾਅ, ਯਾਨੀ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ, ਈ-ਵੇਸਟ ਦੇ ਨਿਪਟਾਰੇ ਲਈ ਉਸ ਦੀ ਪਛਾਣ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਸਿਹਤ ਖੋਜ ਵਿਭਾਗ, ਆਈਸੀਐੱਮਆਰ ਅਤੇ ਦੇਸ਼ ਭਰ ਵਿੱਚ ਇਸ ਦੀਆਂ 27 ਸੰਸਥਾਨਾਂ ਨਾਲ ਮਿਲ ਕੇ ਸਾਰੇ ਦਫ਼ਤਰਾਂ ਵਿੱਚ ਸੰਪੂਰਨ ਸਵੱਛਤਾ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਪ੍ਰਧਾਨ ਮੰਤਰੀ ਦਫ਼ਤਰ/ਸਾਂਸਦਾਂ ਦੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ‘ਤੇ ਵੀ ਧਿਆਨ ਦੇਣ ਦੇ ਨਾਲ-ਨਾਲ ਰਿਕਾਰਡ ਪ੍ਰਬੰਧਨ ਪ੍ਰਣਾਲੀਆਂ ਦੀ ਪਾਲਣਾ ਯਕੀਨੀ ਬਣਾਏਗਾ। ਵਿਭਾਗ ਨੇ ਇਸ ਸਬੰਧ ਵਿੱਚ 15 ਸਤੰਬਰ 2025 ਨੂੰ ਇੱਕ ਔਫਿਸ ਮੈਮੋਰੰਡਮ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ।
ਵਿਸ਼ੇਸ਼ ਅਭਿਆਨ 5.0 ਦੇ ਦੌਰਾਨ, ਸ਼ੁਰੂਆਤੀ ਪੜਾਅ ਵਿੱਚ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਲਈ ਸਮਰਪਿਤ ਯਤਨ ਕੀਤੇ ਜਾਣਗੇ ਅਤੇ ਸਹਿਤ ਖੋਜ ਵਿਭਾਗ ਨਾਲ ਸਬੰਧਿਤ ਸਾਰੇ ਦਫ਼ਤਰਾਂ ਵਿੱਚ ਸੰਪੂਰਨ ਸਵੱਛਤਾ ਯਕੀਨੀ ਬਣਾਈ ਜਾਵੇਗੀ। ਅਭਿਆਨ ਦੀ ਪ੍ਰਗਤੀ ਦੀ ਨਿਗਰਾਨੀ ਨੋਡਲ ਅਫਸਰ ਦੁਆਰਾ ਨਿਯਮਿਤ ਤੌਰ ‘ਤੇ ਕੀਤੀ ਜਾਵੇਗੀ।
************
ਐੱਮਵੀ
(Release ID: 2167209)
Visitor Counter : 2