ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰਨ ਲਈ ਟਿਕਾਊ, ਕਿਫਾਇਤੀ ਅਤੇ ਸੁਰੱਖਿਅਤ ਗਤੀਸ਼ੀਲਤਾ ਲਈ ਕਾਰਜ ਯੋਜਨਾ ਦੀ ਰੂਪ-ਰੇਖਾ ਪੇਸ਼ ਕੀਤੀ


ਕਿਸਾਨਾਂ ਤੋਂ ਲੈ ਕੇ ਯਾਤਰੀਆਂ ਤੱਕ: ਸ਼੍ਰੀ ਨਿਤਿਨ ਗਡਕਰੀ ਨੇ ਬਾਇਓਫਿਊਲ, ਪਬਲਿਕ ਟਰਾਂਸਪੋਰਟ ਅਤੇ ਸੜਕ ਸੁਰੱਖਿਆ ਨੂੰ ਰਾਸ਼ਟਰੀ ਪ੍ਰਗਤੀ ਨਾਲ ਜੋੜਿਆ

ਸ਼੍ਰੀ ਗਡਕਰੀ ਨੇ ਵਿਕਾਸ ਨੂੰ ਗਤੀ ਦੇਣ ਲਈ ਲਈ ਗ੍ਰੀਨ ਫਿਊਲ, ਸੁਰੱਖਿਅਤ ਸੜਕਾਂ ਅਤੇ ਮਜ਼ਬੂਤ ​​ਜਨਤਕ ਆਵਾਜਾਈ ਦਾ ਸੱਦਾ ਦਿੱਤਾ

Posted On: 11 SEP 2025 3:57PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨੀਤਿਨ ਗਡਕਰੀ ਨੇ ਲੰਬੇ ਸਮੇਂ ਦੀ ਆਵਾਜਾਈ ਲਈ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਦੁਨੀਆ ਦੇ ਤੀਸਰੇ ਸਭ ਤੋਂ ਵੱਡੇ ਆਟੋਮੋਬਾਈਲ ਉਦਯੋਗ ਵਜੋਂ ਭਾਰਤ ਨੂੰ ਸੁਵਿਧਾਜਨਕ ਪਬਲਿਕ ਟਰਾਂਸਪੋਰਟ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਅਸੀਂ ਹਵਾ ਪ੍ਰਦੂਸ਼ਣ ਦਾ ਸਮਾਧਾਨ ਕਰਨ ਲਈ ਬੀਐੱਸ 7 ਅਤੇ ਸੀਏਐੱਫਈ ਮਾਪਦੰਡਾਂ ‘ਤੇ ਆਲਮੀ ਇਕਸਾਰਤਾ ਬਣਾਏ ਰੱਖਾਗੇ। ਇਸ ਤੋਂ ਇਲਾਵਾ, ਬਾਇਓਫਿਊਲ ਦੀ ਵਰਤੋਂ ਵਧਾਉਣ ਨਾਲ ਕੱਚੇ ਤੇਲ ਦੀ ਦਰਾਮਦ ਨੂੰ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। 3 ਲੱਖ ਤੋਂ ਵੱਧ ਵਾਹਨਾਂ ਨੂੰ ਸਕ੍ਰੈਪਿੰਗ ਨੀਤੀ ਲਾਗੂ ਹੋਣ ਤੋਂ ਬਾਅਦ ਸਕ੍ਰੈਪ ਕੀਤਾ ਗਿਆ ਹੈ, ਜਿਸ ਨਾਲ ਉਦਯੋਗਾਂ, ਸਰਕਾਰ ਅਤੇ ਵਾਤਾਵਰਣ ਨੂੰ ਫਾਇਦਾ ਹੋਇਆ ਹੈ।"

ਸ਼੍ਰੀ ਗਡਕਰੀ ਅੱਜ ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਸ (ਐੱਸਆਈਏਐੱਮ) ਦੇ 65ਵੇਂ ਸਲਾਨਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਟਿਕਾਊ ਗਤੀਸ਼ੀਲਤਾ ਦੀ ਮਹੱਤਵਪੂਰਨ ਭੂਮਿਕਾ ‘ਤੇ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਨੇ ਅੱਗੇ ਕਿਹਾ, “ਇਸ ਵਰ੍ਹੇ ਦੇ ਅੰਤ ਤੱਕ ਲੌਜਿਸਟਿਕਸ ਲਾਗਤ ਘਟ ਕੇ ਸਿੰਗਲ ਡਿਜੀਟ ਵਿੱਚ ਆ ਜਾਵੇਗੀ। ਸੜਕ ਸੁਰੱਖਿਆ ਅਜੇ ਵੀ ਸਾਡੇ ਲਈ ਅਹਿਮ ਵਿਸ਼ਾ ਹੈ। ਇਸ ਲਈ, ਦੁਰਘਟਨਾਵਾਂ ਨੂੰ ਰੋਕਣ ਲਈ ਮਨੁੱਖੀ ਵਿਵਹਾਰ ਵਿੱਚ ਸੁਧਾਰ ਲਈ ਜਨ ਅਭਿਯਾਨ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ਜ਼ਰੂਰੀ ਹੈ। ਸੜਕ ਦੁਰਘਟਨਾ ਪੀੜਤਾਂ ਦੀ ਸਹਾਇਤਾ ਕਰਨ ਵਾਲੇ ‘ਰਾਹ-ਵੀਰਾਂ’ ਨੂੰ 25,000 ਰੁਪਏ ਦੀ ਰਾਸ਼ੀ ਪ੍ਰਧਾਨ ਕੀਤੀ ਜਾਵੇਗੀ, ਨਾਲ ਹੀ ਦੁਰਘਟਨਾ ਪੀੜਤਾਂ ਨੂੰ 1.5 ਲੱਖ ਰੁਪਏ ਤੱਕ ਦਾ ਬੀਮਾ ਵੀ ਪ੍ਰਦਾਨ ਕੀਤਾ ਜਾਵੇਗਾ। ”

*****

ਐੱਸਆਰ/ਜੀਡੀਐੱਚ/ਐੱਸਬੀ


(Release ID: 2166024) Visitor Counter : 2
Read this release in: English , Urdu , Marathi , Hindi