ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ ਇੰਡੀਆ ਨੇ ਅਨੁਬੰਧਾਂ ਲਈ ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) 10,000 ਕਰੋੜ ਰੁਪਏ ਦੇ ਇਤਿਹਾਸਕ ਅੰਕੜੇ ਨੂੰ ਪਾਰ ਕੀਤਾ

Posted On: 11 SEP 2025 3:59PM by PIB Chandigarh

ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ ਇੰਡੀਆ ਨੇ ਅਨੁਬੰਧਾਂ ਲਈ ਬੀਮਾ ਕੰਪਨੀਆਂ ਦੁਆਰਾ ਜਾਰੀ ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ਨੇ 10,000 ਕਰੋੜ ਰੁਪਏ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਐੱਨਐੱਚਏਆਈ ਲਈ ਇੱਕ ਵੱਡੀ ਉਪਲਬਧੀ ਹੈ। ਜੁਲਾਈ 2025 ਤੱਕ, 12 ਬੀਮਾ ਕੰਪਨੀਆਂ ਨੇ ਐੱਨਐੱਚਏਆਈ ਅਨੁਬੰਧਾਂ ਲਈ ਲਗਭਗ 10,369 ਕਰੋੜ ਰੁਪਏ ਕੀਮਤ ਦੇ ਲਗਭਗ 1,600 ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ‘ਬਿੱਡ ਸਕਿਓਰਿਟੀ’ ਵਜੋਂ ਅਤੇ 207 ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ‘ਪਰਫਾਰਮੈਂਸ ਸਕਿਓਰਿਟੀ’ ਦੇ ਰੂਪ ਵਿੱਚ ਜਾਰੀ ਕੀਤੇ ਹਨ। ਐੱਨਐੱਚਏਆਈ ਬਿੱਡ ਸਕਿਓਰਿਟੀ ਅਤੇ/ ਜਾਂ ਪਰਫਾਰਮੈਂਸ ਸਕਿਓਰਿਟੀ ਜਮ੍ਹਾਂ ਕਰਨ ਦੇ ਇੱਕ ਵਾਧੂ ਤਰੀਕੇ ਵਜੋਂ ਬੀਮਾ ਜਮਾਨਤ ਬੌਂਡ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਇਨਸ਼ੋਰੈਂਸ ਸ਼ਿਓਰਿਟੀ ਬੌਂਡਸ ਅਤੇ ਇਲੈਕਟ੍ਰੌਨਿਕ ਬੈਂਕ ਗਰੰਟੀ ਨੂੰ ਵਿਆਪਕ ਤੌਰ ‘ਤੇ ਅਪਣਾਉਣ ਨੂੰ ਹੁਲਾਰਾ ਦੇਣ ਲਈ ਐੱਨਐੱਚਏਆਈ ਦੁਆਰਾ ਨਵੀਂ ਦਿੱਲੀ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੀ ਪ੍ਰਧਾਨਗੀ ਸ਼੍ਰੀ ਐੱਨ.ਆਰ.ਵੀ.ਵੀ.ਐੱਮ.ਕੇ. ਰਾਜੇਂਦਰ ਕੁਮਾਰ, ਮੈਂਬਰ (ਵਿੱਤ), ਐੱਨਐੱਚਏਆਈ; ਸ਼੍ਰੀ ਨੀਲੇਸ਼ ਸਾਠੇ, ਸਾਬਕਾ ਮੈਂਬਰ, ਆਈਆਰਡੀਏ, ਵਰਕਸ਼ਾਪ ਵਿੱਚ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀਆਂ, ਉਦਯੋਗ ਮਾਹਿਰਾਂ ਅਤੇ ਵੱਖ-ਵੱਖ ਬੀਮਾ ਅਤੇ ਵਿੱਤੀ ਕੰਪਨੀਆਂ ਦੇ ਵਫਦਾਂ ਨੇ ਹਿੱਸਾ ਲਿਆ।

ਬੀਣਾ ਜਮਾਨਤ ਬੌਂਡਸ ਅਜਿਹੇ ਸਾਧਨ ਹਨ, ਜਿਨ੍ਹਾਂ ਵਿੱਚ ਬੀਮਾ ਕੰਪਨੀਆਂ ‘ਜਮਾਨਤਦਾਰ’ ਵਜੋਂ ਕੰਮ ਕਰਦੀਆਂ ਹਨ ਅਤੇ ਵਿੱਤੀ ਗਰੰਟੀ ਪ੍ਰਦਾਨ ਕਰਦੀਆਂ ਹਨ ਕਿ ਠੇਕੇਦਾਰ ਸਹਿਮਤ ਸ਼ਰਤਾਂ ਅਨੁਸਾਰ ਆਪਣੀ ਜ਼ਿੰਮੇਦਾਰੀ ਨੂੰ ਪੂਰਾ ਕਰੇਗਾ। ਵਿੱਤ ਮੰਤਰਾਲੇ ਨੇ ਸਾਰੀਆਂ ਸਰਕਾਰੀ ਖਰੀਦ ਲਈ ਈ-ਬੀਜੀ ਅਤੇ ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ਨੂੰ ਬੈਂਕ ਗਰੰਟੀ ਦੇ ਬਰਾਬਰ ਬਣਾ ਦਿੱਤਾ ਹੈ। ਜਾਰੀ ਕੀਤੇ ਜਾਣ ‘ਤੇ, ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ਲਾਗਤ ਪ੍ਰਭਾਵੀ ਹੋਣਗੇ ਅਤੇ ਐੱਨਐੱਚਏਆਈ ਪ੍ਰੋਜੈਕਟਾਂ ਲਈ ਉਚਿਤ ਸੁਰੱਖਿਆ ਪ੍ਰਦਾਨ ਕਰਨਗੇ।

ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਨਿਰਮਾਣ ਬਜ਼ਾਰ ਬਣਨ ਵੱਲ ਵਧ ਰਿਹਾ ਹੈ, ਇਸ ਲਈ ਭਾਰਤੀ ਬੁਨਿਆਦੀ ਢਾਂਚਾ ਖੇਤਰ ਵਿੱਚ ਬੈਂਕ ਗਰੰਟੀ ਦੀ ਜ਼ਰੂਰਤ ਸਾਲ-ਦਰ-ਸਾਲ ਅਧਾਰ ‘ਤੇ 6 ਤੋਂ 8 ਫੀਸਦੀ ਵਧਣ ਦੀ ਉਮੀਦ ਹੈ। ਜਮਾਨਤ ਬੌਂਡਸ, ਬੈਂਕ ਗਰੰਟੀ ਦੇ ਇੱਕ ਵਿਵਹਾਰਕ ਵਿਕਲਪ ਵਜੋਂ ਕੰਮ ਕਰਦੇ ਹਨ। ਇਨਸ਼ੋਰੈਂਸ ਸ਼ਿਓਰਿਟੀ ਬੌਂਡਸ (ISB) ਲਾਗਤ ਪ੍ਰਭਾਵੀ ਹਨ ਅਤੇ ਬੁਨਿਆਦੀ ਢਾਂਚਾ ਖੇਤਰ ਲਈ ਉਚਿਤ ਰਾਹਤ ਪ੍ਰਦਾਨ ਕਰ ਸਕਦੇ ਹਨ। 

 

****

ਐੱਸਆਰ/ਜੀਡੀਐੱਚ/ਪੀਐੱਨ/ਐੱਚਕੇ


(Release ID: 2166019) Visitor Counter : 3
Read this release in: English , Urdu , Hindi