ਸਹਿਕਾਰਤਾ ਮੰਤਰਾਲਾ
ਨੈਸ਼ਨਲ ਕੋ-ਆਪ੍ਰੇਟਿਵ ਐਕਸਪੋਰਟਸ ਲਿਮਿਟੇਡ (NCEL) ਅਤੇ ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (APEDA) ਨੇ ਸਹਿਕਾਰੀ ਅਧਾਰਿਤ ਖੇਤੀਬਾੜੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ
ਇਹ ਸਹਿਮਤੀ ਪੱਤਰ (MoU) ਸਹਿਕਾਰਤਾ ਮੰਤਰਾਲੇ ਅਤੇ ਵਣਜ ਅਤੇ ਉਦਯੋਗ ਮੰਤਰਾਲੇ ਦੀਆਂ ਸ਼ਕਤੀਆਂ ਦੇ ਵਿੱਚ ਤਾਲਮੇਲ ਬਣਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ
NCEL ਦੇ ਨੈੱਟਵਰਕ ਨੂੰ APEDA ਦੀ ਨਿਰਯਾਤ ਸਹੂਲਤ ਨਾਲ ਜੋੜਨ ਨਾਲ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇਗਾ, ਗ੍ਰਾਮੀਣ ਜੀਵਨ ਪੱਧਰ ਮਜ਼ਬੂਤ ਹੋਵੇਗਾ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸਹਿਕਾਰਤਾ ਮੰਤਰਾਲਾ, ਸਹਿਕਾਰੀ ਸੰਸਥਾਵਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਲਈ ਕੰਮ ਕਰ ਰਿਹਾ ਹੈ
NCEL ਅਤੇ APEDA ਸਮਰੱਥਾ ਨਿਰਮਾਣ, ਗੁਣਵੱਤਾ ਪਾਲਣਾ, ਬੁਨਿਆਦੀ ਢਾਂਚੇ ਦੀ ਸਹਾਇਤਾ ਅਤੇ ਅੰਤਰਰਾਸ਼ਟਰੀ ਬ੍ਰਾਂਡਿੰਗ ਅਤੇ ਮਾਰਕਿਟ ਸਥਿਤੀ 'ਤੇ ਵਿਸ਼ੇਸ਼ ਧਿਆਨ ਦੇਣਗੇ
ਇਹ ਸਹਿਮਤੀ ਪੱਤਰ (MoU) ਇੱਕ ਮਜ਼ਬੂਤ ਅਤੇ ਪ੍ਰਤੀਯੋਗੀ ਸਹਿਕਾਰੀ ਨਿਰਯਾਤ ਈਕੋਸਿਸਟਮ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ
Posted On:
09 SEP 2025 7:20PM by PIB Chandigarh
ਨੈਸ਼ਨਲ ਕੋ-ਆਪ੍ਰੇਟਿਵ ਐਕਸਪੋਰਟਸ ਲਿਮਿਟੇਡ (ਐੱਨਸੀਈਐੱਲ) ਅਤੇ ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਨੇ ਅੱਜ ਭਾਰਤ ਦੇ ਸਹਿਕਾਰੀ ਅਧਾਰਿਤ ਖੇਤੀਬਾੜੀ ਨਿਰਯਾਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ। ਇਹ ਸਹਿਮਤੀ ਪੱਤਰ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਅਸ਼ੀਸ਼ ਕੁਮਾਰ ਭੂਟਾਨੀ ਦੀ ਮੌਜੂਦਗੀ ਵਿੱਚ ਹਸਤਾਖਰ ਕੀਤਾ ਗਿਆ, ਜੋ ਕਿ ਸਹਿਕਾਰਤਾ ਮੰਤਰਾਲੇ ਅਤੇ ਵਣਜ ਅਤੇ ਉਦਯੋਗ ਮੰਤਰਾਲੇ ਦੀਆਂ ਤਾਕਤਾਂ ਨੂੰ ਤਾਲਮੇਲ ਬਣਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਹਿਮਤੀ ਪੱਤਰ 'ਤੇ ਏਪੀਈਡੀਏ ਵੱਲੋਂ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ ਅਤੇ ਐੱਨਸੀਈਐਲ ਵੱਲੋਂ ਮੈਨੇਜਿੰਗ ਡਾਇਰੈਕਟਰ, ਸ਼੍ਰੀ ਅਨੁਪਮ ਕੌਸ਼ਿਕ ਨੇ ਹਸਤਾਖਰ ਕੀਤੇ।

ਇਸ ਅਵਸਰ 'ਤੇ ਸਹਿਕਾਰਤਾ ਮੰਤਰਾਲੇ ਦੇ ਸਕੱਤਰ, ਡਾ. ਅਸ਼ੀਸ਼ ਕੁਮਾਰ ਭੂਟਾਨੀ ਨੇ ਕਿਹਾ ਕਿ NCEL ਦੇ ਨੈੱਟਵਰਕ ਨੂੰ APEDA ਦੀ ਨਿਰਯਾਤ ਸਹੂਲਤ ਨਾਲ ਜੋੜਨ ਨਾਲ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇਗਾ, ਗ੍ਰਾਮੀਣ ਜੀਵਨ ਪੱਧਰ ਨੂੰ ਮਜ਼ਬੂਤੀ ਮਿਲੇਗੀ ਅਤੇ ਨਵੀਂ ਰਾਸ਼ਟਰੀ ਸਹਿਕਾਰੀ ਨੀਤੀ ਦੇ ਉਦੇਸ਼ਾਂ ਦੇ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਸਹਿਕਾਰਤਾ ਮੰਤਰਾਲਾ ਸਹਿਕਾਰੀ ਸੰਸਥਾਵਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਦੇ ਦ੍ਰਿਸ਼ਟੀਕੋਣ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ NCEL ਅਤੇ APEDA ਸਾਂਝੇ ਤੌਰ 'ਤੇ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ, ਨਿਰਯਾਤ ਲਈ ਗੁਣਵੱਤਾ ਮਾਨਕੀਕਰਣ, ਬੁਨਿਆਦੀ ਢਾਂਚੇ ਦੀ ਸਹਾਇਤਾ ਅਤੇ ਮੁੜ-ਸੁਰਜੀਤੀ, ਅੰਤਰਰਾਸ਼ਟਰੀ ਵਪਾਰ ਮੇਲਿਆਂ ਵਿੱਚ ਭਾਗੀਦਾਰੀ, ਅੰਤਰਰਾਸ਼ਟਰੀ ਬ੍ਰਾਂਡਿੰਗ ਅਤੇ ਮਾਰਕਿਟ ਸਥਿਤੀ, ਮਾਰਕਿਟ ਇੰਟੈਲੀਜੈਂਸ ਅਤੇ ਡੇਟਾ ਵਿਸ਼ਲੇਸ਼ਣ ਅਤੇ ਵਸਤੂ-ਵਿਸ਼ੇਸ਼ ਨਿਰਯਾਤ ਰਣਨੀਤੀ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨਗੇ।

ਡਾ. ਭੂਟਾਨੀ ਨੇ ਕਿਹਾ ਕਿ ਸਹਿਕਾਰੀ ਸੰਸਥਾਵਾਂ ਨੂੰ ਇਸ MoU ਤਹਿਤ ਸਟ੍ਰਕਚਰਡ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਰਾਹੀਂ ਵਿਸ਼ਵ ਪੱਧਰੀ ਗੁਣਵੱਤਾ ਦੇ ਮਿਆਰਾਂ, ਖੁਰਾਕ ਸੁਰੱਖਿਆ ਅਤੇ ਨਿਰਯਾਤ ਦਸਤਾਵੇਜ਼ਾਂ ਦੀ ਸਮਝ ਵਿਕਸਿਤ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਏਪੀਈਡੀਏ ਦੀ ਨਿਰਯਾਤ ਸਹੂਲਤ ਨੂੰ ਐੱਨਸੀਈਐੱਲ ਦੇ ਵਿਆਪਕ ਨੈੱਟਵਰਕ ਨਾਲ ਜੋੜ ਕੇ, ਫਲਾਂ, ਸਬਜ਼ੀਆਂ, ਮਸਾਲਿਆਂ, ਪ੍ਰੋਸੈੱਸਡ ਭੋਜਨ, ਅਨਾਜ ਅਤੇ ਪਸ਼ੂ ਉਤਪਾਦਾਂ ਲਈ ਪਾਲਣਾ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕਦਾ ਹੈ।
ਸਹਿਕਾਰਤਾ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪੰਕਜ ਕੁਮਾਰ ਬੰਸਲ ਨੇ ਕਿਹਾ ਕਿ ਇਹ MoU ਏਪੀਈਡੀਏ ਦੀ ਤਕਨੀਕੀ ਮੁਹਾਰਤ ਅਤੇ ਨੀਤੀ ਸਹਾਇਤਾ ਨਾਲ ਐੱਨਸੀਈਐੱਲ ਨੂੰ ਸਸ਼ਕਤ ਬਣਾਉਂਦਾ ਹੈ, ਜਿਸ ਨਾਲ ਇਸ ਦੇ ਮੈਂਬਰਾਂ ਨਿਰਯਾਤ ਉੱਤਮਤਾ ਪ੍ਰਾਪਤ ਕਰ ਸਕਣਗੇ, ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾ ਸਕਣਗੇ ਅਤੇ ਆਪਣੇ ਉਤਪਾਦਾਂ ਲਈ ਪ੍ਰੀਮੀਅਮ ਮੁੱਲ ਸੁਰੱਖਿਅਤ ਕਰ ਸਕਣਗੇ।
ਇਹ MoU ਇੱਕ ਮਜ਼ਬੂਤ ਅਤੇ ਪ੍ਰਤੀਯੋਗੀ ਸਹਿਕਾਰੀ ਨਿਰਯਾਤ ਈਕੋਸਿਸਟਮ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਏਪੀਈਡੀਏ ਦੇ ਬੁਨਿਆਦੀ ਢਾਂਚੇ ਅਤੇ ਮਾਰਕਿਟ ਪਹੁੰਚ ਸਮਰੱਥਾਵਾਂ ਨੂੰ ਐੱਨਸੀਈਐੱਲ ਦੇ ਵਿਆਪਕ ਨੈੱਟਵਰਕ ਨਾਲ ਜੋੜ ਕੇ, ਇਹ ਭਾਈਵਾਲੀ ਕਿਸਾਨ-ਮੈਂਬਰਾਂ ਨੂੰ ਸਿੱਧੇ ਆਰਥਿਕ ਲਾਭ ਪ੍ਰਦਾਨ ਕਰੇਗੀ, ਭਾਰਤ ਦੇ ਨਿਰਯਾਤ ਪੋਰਟਫੋਲੀਓ ਨੂੰ ਵਧਾਏਗੀ ਅਤੇ ਨਵੀਂ ਰਾਸ਼ਟਰੀ ਸਹਿਕਾਰੀ ਨੀਤੀ 2025 ਦੇ ਅਨੁਸਾਰ ਰਾਸ਼ਟਰੀ ਵਿਕਾਸ ਵਿੱਚ ਸਹਿਕਾਰੀ ਲਹਿਰ ਦੇ ਯੋਗਦਾਨ ਨੂੰ ਮਜ਼ਬੂਤ ਕਰੇਗੀ। ਏਪੀਈਡੀਏ ਦੇ ਬਾਜ਼ਾਰ ਵਿਕਾਸ ਅਤੇ ਨਿਰਯਾਤ ਪ੍ਰਮੋਸ਼ਨ ਦੇ ਆਦੇਸ਼ ਦੇ ਨਾਲ ਰਾਸ਼ਟਰੀ ਅੰਬ੍ਰੇਲਾ ਸੰਗਠਨ (umbrella organisation) ਵਜੋਂ ਐੱਨਸੀਈਐੱਲ ਦੀ ਭੂਮਿਕਾ ਨੂੰ ਜੋੜ ਕੇ, ਇਹ ਭਾਈਵਾਲੀ ਨਿਰਯਾਤ ਤਿਆਰੀ, ਬ੍ਰਾਂਡਿੰਗ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਸਮਰੱਥਾ ਨਿਰਮਾਣ ਨੂੰ ਤੇਜ਼ ਕਰੇਗੀ।
********
ਆਰਕੇ/ਵੀਵੀ/ਆਰਆਰ/ਪੀਐੱਸ
(Release ID: 2165079)
Visitor Counter : 2