ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
azadi ka amrit mahotsav

ਸੀਸੀਆਈ ਨੇ ਐਲੀਸਨ ਟ੍ਰਾਂਸਮਿਸ਼ਨ ਹੋਲਡਿੰਗਜ਼, ਇੰਕ. ਦੁਆਰਾ ਡਾਨਾ ਇਨਕਾਰਪੋਰੇਟਿਡ ਦੇ ਆਫ-ਹਾਈਵੇਅ ਬਿਜ਼ਨਸ ਦੀ ਪ੍ਰਾਪਤੀ ਨੂੰ ਮਨਜ਼ੂਰੀ ਦਿੱਤੀ

Posted On: 09 SEP 2025 10:42AM by PIB Chandigarh

ਭਾਰਤੀ ਕੰਪੀਟਿਸ਼ਨ ਕਮਿਸ਼ਨ ਨੇ ਐਲੀਸਨ ਟ੍ਰਾਂਸਮਿਸ਼ਨ ਹੋਲਡਿੰਗਜ਼, ਇੰਕ. ਦੁਆਰਾ ਡਾਨਾ (Dana) ਇਨਕਾਰਪੋਰੇਟਿਡ ਦੇ ਆਫ-ਹਾਈਵੇਅ ਬਿਜ਼ਨਸ ਦੀ ਪ੍ਰਾਪਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਤਾਵਿਤ ਸੁਮੇਲ ਐਲੀਸਨ ਟ੍ਰਾਂਸਮਿਸ਼ਨ ਹੋਲਡਿੰਗਜ਼, ਇੰਕ. (ਐਲੀਸਨ) ਦੁਆਰਾ ਡਾਨਾ ਇਨਕਾਰਪੋਰੇਟਿਡ (ਡਾਨਾ) (Dana) ਦੇ ਔਫ-ਹਾਈਵੇਅ ਬਿਜ਼ਨਸ (ਡਾਨਾ ਓਐੱਚ) ਦੀ ਪ੍ਰਾਪਤੀ ਨਾਲ ਸਬੰਧਿਤ ਹੈ।

ਐਲੀਸਨ ਵਾਹਨ ਪ੍ਰੋਪਲਸ਼ਨ ਸਮਾਧਾਨ, ਟ੍ਰਾਂਸਮਿਸ਼ਨ ਅਤੇ ਇਲੈਕਟ੍ਰੀਫਾਈਡ ਪ੍ਰੋਪਲਸ਼ਨ ਸਿਸਟਮਸ ਨੂੰ ਡਿਜ਼ਾਈਨ ਅਤੇ ਨਿਰਮਾਣ ਕਰਦਾ ਹੈ। ਐਲੀਸਨ ਦੇ ਵਧੇਰੇ ਉਤਪਾਦ ਵਪਾਰਕ ਵਾਹਨਾਂ (ਅਰਥਾਤ ਰਾਜਮਾਰਗ ‘ਤੇ ਚਲਣ ਵਾਲੇ ਵਾਹਨਾਂ) ਵਿੱਚ ਉਪਯੋਗ ਕੀਤੇ ਜਾਂਦੇ ਹਨ, ਅਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਔਫ-ਹਾਈਵੇਅ ਵਾਹਨਾਂ (ਜਿਵੇਂ, ਨਿਰਮਾਣ, ਜੰਗਲਾਤ, ਮਾਈਨਿੰਗ, ਖੇਤੀਬਾੜੀ ਅਤੇ ਹੋਰ ਉਦਯੋਗਿਕ ਐਪਲੀਕੇਸ਼ਨਾਂ ਵਿੱਚ ਵਰਤੇ ਹੋਏ ਵਾਹਨ) ਵਿੱਚ ਉਪਯੋਗ ਕੀਤਾ ਜਾਂਦਾ ਹੈ। ਐਲੀਸਨ ਦਾ ਹੈੱਡਕੁਆਰਟਰ ਇੰਡੀਆਨਾਪੋਲਿਸ, ਇੰਡੀਆਨਾ, ਸੰਯੁਕਤ ਰਾਜ ਅਮਰੀਕਾ (ਯੂਐੱਸਏ) ਵਿੱਚ ਹੈ ਅਤੇ ਇਸ ਦੀ ਮੌਜੂਦਗੀ 150 ਤੋਂ ਵੱਧ ਦੇਸ਼ਾਂ ਵਿੱਚ ਹੈ। ਐਲੀਸਨ ਦੀ ਭਾਰਤ ਵਿੱਚ ਇੱਕ ਸਹਾਇਕ ਕੰਪਨੀ, ਐਲੀਸਨ ਟ੍ਰਾਂਸਮਿਸ਼ਨ ਇੰਡੀਆ ਪ੍ਰਾਈਵੇਟ ਲਿਮਿਟੇਡ ਹੈ।

ਡਾਨਾ ਓਐੱਚ ਔਫ-ਹਾਈਵੇਅ ਡ੍ਰਾਈਵਟ੍ਰੇਨ, ਟ੍ਰਾਂਸਮਿਸ਼ਨ ਅਤੇ ਪ੍ਰੋਪਲਸ਼ਨ ਸਮਾਧਾਨਾਂ ਦੇ ਨਿਰਮਾਣ ਅਤੇ ਸਪਲਾਈ ਵਿੱਚ ਮੁਹਾਰਤ ਰੱਖਦੀ ਹੈ ਅਤੇ ਵਿਭਿੰਨ ਉਦਯੋਗਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਡਾਨਾ ਓਐੱਚ 25 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੰਮ ਕਰਦੇ ਹਨ ਅਤੇ ਇਸ ਦਾ ਗਲੋਬਲ ਗ੍ਰਾਹਕ ਅਧਾਰ ਹੈ। ਡਾਨਾ ਓਐੱਚ ਦੀ ਕਈ ਦੇਸ਼ਾਂ ਵਿੱਚ ਮੈਨੂਫੈਕਚਰਿੰਗ ਸੁਵਿਧਾਵਾਂ ਹਨ। ਭਾਰਤ ਵਿੱਚ, ਡਾਨਾ ਦੀਆਂ ਤਿੰਨ ਸਹਾਇਕ ਕੰਪਨੀਆਂ ਹਨ ਜੋ ਪ੍ਰਸਤਾਵਿਤ ਲੈਣ-ਦੇਣ ਹਿੱਸਾ ਹਨ, ਅਰਥਾਤ ਗ੍ਰੈਜ਼ੀਆਨੋ ਟ੍ਰਾਂਸਮਿਸ਼ਨ ਇੰਡੀਆ ਪ੍ਰਾਈਵੇਟ ਲਿਮਿਟੇਡ, ਡਾਨਾ ਇੰਡੀਆ ਪ੍ਰਾਈਵੇਟ ਲਿਮਿਟੇਡ ਅਤੇ ਡਾਨਾ ਇੰਡੀਆ ਟੈਕਨੀਕਲ ਸੈਂਟਰ ਪ੍ਰਾਈਵੇਟ ਲਿਮਿਟੇਡ।

ਕਮਿਸ਼ਨ ਦਾ ਵਿਸਤ੍ਰਿਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

 

*****

ਐੱਨਬੀ/ਏਡੀ


(Release ID: 2164987) Visitor Counter : 2