ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖੁਰਾਕ ਅਤੇ ਉਪਭੋਗਤਾ ਮਾਮਲੇ ਮੰਤਰੀ 10 ਸਤੰਬਰ ਨੂੰ ਗਾਜ਼ੀਆਬਾਦ ਸਥਿਤ ਨੈਸ਼ਨਲ ਟੈਸਟ ਹਾਊਸ ਵਿੱਚ ਅਤਿਆਧੁਨਿਕ ਰਸਾਇਣਕ ਲੈਬ ਦਾ ਉਦਘਾਟਨ ਕਰਨਗੇ
ਐੱਨਏਬੀਐੱਲ-ਮਾਨਤਾ ਪ੍ਰਾਪਤ ਰਸਾਇਣਕ ਲੈਬ
ਨਿਰਮਾਣ, ਪੈਕੇਜਿੰਗ, ਜਲ ਅਤੇ ਖਾਦਾਂ ਵਿੱਚ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ
ਐੱਨਟੀਐੱਚ ਉੱਨਤ ਰਸਾਇਣਕ ਜਾਂਚ ਰਾਹੀਂ ਸੁਰੱਖਿਆ, ਗੁਣਵੱਤਾ ਅਤੇ ਪਾਲਣਾ ਨੂੰ ਯਕੀਨੀ ਬਣਾਉਣਾ
Posted On:
07 SEP 2025 12:13PM by PIB Chandigarh
ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ 10 ਸਤੰਬਰ, 2025 ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ) ਗਾਜ਼ੀਆਬਾਦ ਵਿੱਚ ਨਵੇਂ ਬਣੇ ਅਤਿ-ਆਧੁਨਿਕ ਰਸਾਇਣਕ ਲੈਬ ਦਾ ਉਦਘਾਟਨ ਕਰਨਗੇ।
ਲੈਬ ਵਿੱਚ ਪੈਕ ਕੀਤਾ ਹੋਇਆ ਪੀਣ ਵਾਲਾ ਪਾਣੀ ਅਤੇ ਕੁਦਰਤੀ ਖਣਿਜ ਪਾਣੀ (Natural Mineral Water), ਫੂਡ ਪੈਕਿੰਗ ਮਟਰੀਅਲ, ਐਲੂਮੀਨੀਅਮ ਅਤੇ ਤਾਂਬੇ ਨਾਲ ਬਣੇ ਐਨਾਮੇਲਡ ਅਤੇ ਇੰਸੂਲੇਟਿਡ ਤਾਰ, ਕੋਲਾ, ਪੈਟਰੋਲੀਅਮ ਕੋਕ, ਬਿਟੁਮੇਨ, ਐਨਾਮੇਲ ਪੇਂਟ, ਐਂਟੀ-ਸਕਿਡ ਉਤਪਾਦ, ਰੇਤ ਅਤੇ ਬਜਰੀ ਜਿਹੇ ਫਿਲਟਰੇਸ਼ਨ ਮਾਧਿਅਮ, ਨਾਲ ਹੀ ਚਿੱਟੇ ਅਤੇ ਰੰਗੀਨ ਚਾਕ ਦੀ ਜਾਂਚ ਕੀਤੀ ਜਾਵੇਗੀ।
ਰਸਾਇਣਕ ਲੈਬ ਭਵਨ ਨਿਰਮਾਣ ਸਮੱਗਰੀ, ਸੀਮੇਂਟ, ਜਲ, ਧਾਤੂ, ਮਿਸ਼ਰਤ ਧਾਤੂ, ਕਾਗਜ਼, ਪਲਾਸਟਿਕ, ਜੈਵਿਕ ਉਤਪਾਦ ਅਤੇ ਖਾਦਾਂ ਸਮੇਤ ਵਿਭਿੰਨ ਪ੍ਰਕਾਰ ਦੀਆਂ ਸਮੱਗਰੀਆਂ ਦੀ ਜਾਂਚ ਵਿੱਚ ਕੇਂਦਰੀ ਭੂਮਿਕਾ ਨਿਭਾਏਗੀ। ਲੈਬ ਨੂੰ ਆਈਐੱਸਓ/ਆਈਈਸੀ 17025:2017 ਦੇ ਤਹਿਤ ਐੱਨਏਬੀਐੱਲ ਦੁਆਰਾ ਮਾਨਤਾ ਪ੍ਰਾਪਤ ਹੈ ਅਤੇ ਇਸ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਆਊਟਸਾਈਡ ਲੈਬੋਰਟਰੀ ਸਕੀਮ, ਫੂਡ ਸੇਫਟੀ ਐਂਡ ਸਟੈਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ), ਅਤੇ ਖਾਦ (ਨਿਯੰਰਤਣ) ਆਦੇਸ਼, 1985 ਦੇ ਤਹਿਤ ਪ੍ਰਾਵਨਗੀ ਪ੍ਰਾਪਤ ਹੈ।
ਲੈਬ ਅਤਿਆਧੁਨਿਕ ਉਪਕਰਣਾਂ ਨਾਲ ਲੈਸ ਹੈ, ਜਿਨ੍ਹਾਂ ਵਿੱਚ ਐਟੋਮਿਕ ਐਬਸੋਰਪਸ਼ਨ ਸਪੈਕਟ੍ਰੋਮੀਟਰ (ਏਏਐੱਸ), ਇੰਡਕਟਿਵਲੀ ਕਪਲਡ ਪਲਾਜ਼ਮਾ-ਐਟੋਮਿਕ ਐਮੀਸ਼ਨ ਸਪੈਕਟ੍ਰੋਸਕੋਪੀ (ਆਈਸੀਪੀ-ਏਈਐੱਸ), ਔਪਟੀਕਲ ਐਮੀਸ਼ਨ ਸਪੈਕਟ੍ਰੋਮੀਟਰ (ਓਈਐੱਸ), ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੇਟ੍ਰੀ (ਜੀਸੀ-ਐੱਮਐੱਸ) ਉੱਚ ਪ੍ਰਦਰਸ਼ਨ ਤਰਲ ਕ੍ਰੈਮੋਟੋਗ੍ਰਾਫੀ (ਐੱਚਪੀਐੱਲਸੀ), ਅਤੇ ਆਇਨ ਕ੍ਰੋਮੈਟੋਗ੍ਰਾਫ ਸ਼ਾਮਲ ਹਨ। ਇਹ ਉੱਨਤ ਸੁਵਿਧਾਵਾਂ ਲੈਬ ਨੂੰ ਵਿਭਿੰਨ ਖੇਤਰਾਂ ਵਿੱਚ ਸੂਝਵਾਨ ਅਤੇ ਬਹੁਤ ਜ਼ਿਆਦਾ ਸਟੀਕ ਵਿਸ਼ਲੇਸ਼ਣ ਕਰਨ ਵਿੱਚ ਯੋਗ ਬਣਾਉਂਦੀਆਂ ਹਨ। ਲੈਬ ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜਾਂ ਅਤੇ ਉਦਯੋਗਾਂ ਨੂੰ ਟ੍ਰੇਨਿੰਗ, ਖੋਜ ਅਤੇ ਪਰੀਖਣ ਸਹਾਇਤਾ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਵਿਗਿਆਨਕ ਅਤੇ ਉਦਯੋਗਿਕ ਈਕੋਸਿਸਟਮ ਮਜ਼ਬੂਤ ਹੁੰਦਾ ਹੈ।
ਇਸ ਤੋਂ ਇਲਾਵਾ, ਲੈਬ ਆਪਣੀ ਜਾਂਚ ਦੇ ਦਾਇਰੇ ਦਾ ਹੋਰ ਵਿਸਤਾਰ ਕਰਨਾ ਚਾਹੁੰਦੀ ਹੈ। ਕੁਝ ਪ੍ਰਮੁੱਖ ਯੋਜਨਾਵਾਂ ਵਿੱਚ ਫੋਰਟੀਫਾਈਡ ਖੁਰਾਕ ਉਤਪਾਦਾਂ, ਜਿਵੇਂ ਫੋਰਟੀਫਾਈਡ ਕਣਕ ਦਾ ਆਟਾ, ਮੈਦਾ, ਮੇਵੇ, ਖੁਰਾਕ ਤੇਲ ਅਤੇ ਵਿਟਾਮਿਨ ਏ ਅਤੇ ਡੀ ਨਾਲ ਭਰਪੂਰ ਨਮਕ ਦੀ ਜਾਂਚ ਦੀਆਂ ਸੁਵਿਧਾਵਾਂ ਸ਼ਾਮਲ ਹਨ, ਤਾਕਿ ਉਦਯੋਗ ਦੇ ਨਾਲ-ਨਾਲ ਜਨਤਾ ਨੂੰ ਵੀ ਸੇਵਾ ਮਿਲ ਸਕੇ। ਲੈਬ ਵੱਖ-ਵੱਖ ਮਸਾਲਿਆਂ ਦੀ ਜਾਂਚ ਸ਼ੁਰੂ ਕਰਨ ਅਤੇ ਖੁਰਾਕ ਉਤਪਾਦਾਂ ਵਿੱਚ ਸੂਖਮ ਪੋਸ਼ਕ ਤੱਤਾਂ ਦਾ ਵਿਸ਼ਲੇਸ਼ਣ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਜਨਤਕ ਸਿਹਤ, ਖੁਰਾਕ ਸੁਰੱਖਿਆ ਅਤੇ ਗੁਣਵੱਤਾ ਭਰੋਸੇ ਵਿੱਚ ਇਸ ਦਾ ਯੋਗਦਾਨ ਹੋਰ ਵਿਆਪਕ ਹੋਵੇਗਾ।
1977 ਵਿੱਚ ਸਥਾਪਿਤ ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ), ਗਾਜ਼ੀਆਬਾਦ ਵੱਖ-ਵੱਖ ਇੰਜੀਨੀਅਰਿੰਗ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੀ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਸੇਵਾਵਾਂ ਲਈ ਇੱਕ ਭਰੋਸੇਮੰਦ ਸੰਸਥਾਨ ਰਿਹਾ ਹੈ।
***
ਅਭਿਸ਼ੇਕ ਦਿਆਲ/ਨਿਹੀ ਸ਼ਰਮਾ
(Release ID: 2164726)
Visitor Counter : 2